ਰੂਪਨਗਰ ਜ਼ਿਲ੍ਹੇ ਦੇ ਸਭ ਤੋਂ ਵਧੀਆ ਸਕੂਲਾਂ ਨੂੰ ਪੰਜਾਬ ਸਰਕਾਰ ਤੋਂ ਸਨਮਾਨ ਪ੍ਰਾਪਤ ਹੋਏ

The best schools of Rupnagar district received awards from the Punjab Government.
The best schools of Rupnagar district received awards from the Punjab Government.
ਰੂਪਨਗਰ, 7 ਮਾਰਚ: ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੀ ਈ.ਡੀ.ਐਸ. 34 ਸਕੀਮ ਅਧੀਨ ਹਰੇਕ ਜ਼ਿਲੇ ਵਿੱਚੋਂ ਬੈਸਟ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ Best School Award ਨਾਲ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਨਕਦ ਇਨਾਮ ਦਿੱਤਾ ਜਾਂਦਾ ਹੈ। ਜ਼ਿਲ੍ਹੇ ਦੇ ਅਕਾਦਮਿਕ ਅਤੇ ਸਹਿ ਅਕਾਦਮਿਕ ਗਤੀਵਿਧੀਆ, ਸਕੂਲ ਦੇ ਬੁਨਿਆਦੀ ਢਾਂਚੇ ਦੀ ਵਧੀਆ ਮੈਨੇਜਮੈਂਟ ਸਦਕਾ ਬੈਸਟ ਸਕੂਲ ਵਜੋਂ ਨਿਵਾਜ਼ਿਆ ਜਾਂਦਾ ਹੈ। ਅੱਜ ਚੰਡੀਗੜ੍ਹ ਵਿਖੇ ਹੋ ਰਹੇ ਰਾਜ ਪੱਧਰੀ ਸਮਾਗਮ ਵਿੱਚ ਹਰਜੋਤ ਸਿੰਘ ਬੈਂਸ, ਸਕੂਲ ਸਿੱਖਿਆ ਮੰਤਰੀ ਪੰਜਾਬ ਅਤੇ ਅਨਿੰਦਿਤਾ ਮਿਤਰਾ, ਆਈ. ਏ. ਐਸ. ਸਕੱਤਰ, ਸਕੂਲ ਸਿੱਖਿਆ ਵਿਭਾਗ ਵੱਲੋਂ ਰੂਪਨਗਰ ਜਿਲ੍ਹੇ ਦੇ ਬੈਸਟ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲ ਇੰਚਾਰਜਾਂ ਨੂੰ ਪ੍ਰਮਾਣ ਪਤਰ,ਸਨਮਾਨ ਚਿੰਨ੍ਹ ਤੇ ਇਨਾਮੀ ਰਾਸ਼ੀ ਦਾ ਇਨਾਮ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਤੇ ਸਪੈਸ਼ਲ ਸੈਕਟਰੀ, ਸ਼੍ਰੀ ਧੀਮਾਨ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ।
The best schools of Rupnagar district received awards from the Punjab Government.
The best schools of Rupnagar district received awards from the Punjab Government.
ਸੈਸ਼ਨ 2023-24 ਲਈ ਪੁਰਸਕਾਰ ਜੇਤੂ:
ਪਹਿਲਾ ਸਥਾਨ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ, ਪ੍ਰਿੰਸੀਪਲ ਵਰਿੰਦਰ ਸ਼ਰਮਾ ਦੀ ਅਗਵਾਈ ਵਿੱਚ
ਦੂਜਾ ਸਥਾਨ: ਸਰਕਾਰੀ ਹਾਈ ਸਕੂਲ ਭਾਊਵਾਲ, ਹੈੱਡਮਾਸਟਰ ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ
ਤੀਜਾ ਸਥਾਨ: ਸਰਕਾਰੀ ਮਿਡਲ ਸਕੂਲ ਰਾਏਪੁਰ ਸਾਹਨੀ, ਸਕੂਲ ਹੈੱਡਮਾਸਟਰ ਸੁਖਜੀਤ ਸਿੰਘ ਦੀ ਅਗਵਾਈ ਵਿੱਚ
ਸੈਸ਼ਨ 2024-25 ਲਈ ਪੁਰਸਕਾਰ ਜੇਤੂ:
ਪਹਿਲਾ ਸਥਾਨ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ, ਪ੍ਰਿੰਸੀਪਲ ਵਿਜੇ ਬੰਗਲਾ ਦੀ ਅਗਵਾਈ ਵਿੱਚ
ਦੂਜਾ ਸਥਾਨ: ਸਰਕਾਰੀ ਹਾਈ ਸਕੂਲ ਜਿੰਦਵੜੀ, ਹੈੱਡਮਾਸਟਰ ਅਰਵਿੰਦ ਸ਼ਰਮਾ ਦੀ ਅਗਵਾਈ ਵਿੱਚ
ਤੀਜਾ ਸਥਾਨ: ਸਰਕਾਰੀ ਮਿਡਲ ਸਕੂਲ ਭੋਜੇਮਾਜਰਾ, ਸਕੂਲ ਹੈੱਡਮਾਸਟਰ ਪ੍ਰਭਜੀਤ ਸਿੰਘ ਦੀ ਅਗਵਾਈ ਵਿੱਚ।
ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰੇਮ ਕੁਮਾਰ ਮਿੱਤਲ ਨੇ ਐਵਾਰਡੀ ਸਕੂਲ ਮੁਖੀ, ਮੈਨੇਜਮੈਂਟ ਕਮੇਟੀ, ਸਮੂਹ ਸਟਾਫ਼ ਅਤੇ ਵਿਦਿਆਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਸਟਾਫ਼ ਮੈਂਬਰਾਂ ਦੀ ਸਖ਼ਤ ਮਿਹਨਤ ਦਾ ਸਿੱਟਾ ਹੈ ਜਿੰਨਾਂ ਨੇ ਇਕ ਜੁੱਟ ਹੋ ਕੇ ਵਿਦਿਆਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਿਹਨਤ ਕੀਤੀ ਅਤੇ ਆਸ ਕੀਤੀ ਕਿ ਸਾਰੇ ਸਟਾਫ ਮੈਂਬਰ ਇਸੇ ਤਰ੍ਹਾਂ ਨਾਲ ਆਪਣੀ ਮਿਹਨਤ ਸਦਕਾ ਭਵਿੱਖ ਵਿੱਚ ਇਸ ਤੋਂ ਵੀ ਵੱਡੀਆ ਪੁਲਾਂਘਾਂ ਪੁੱਟਦੇ ਰਹਿਣਗੇ।

Ropar Google News

Leave a Comment

Your email address will not be published. Required fields are marked *

Scroll to Top