ਅਧਿਆਪਕ ਦਿਵਸ: ਸਨਮਾਨ ਅਤੇ ਪ੍ਰੇਰਣਾ ਦਾ ਦਿਨ

Teacher’s Day: A day of respect and inspiration
Teacher's Day: A day of respect and inspiration
ਅਧਿਆਪਕ ਦਿਵਸ, ਹਰ ਸਾਲ 5 ਸਤੰਬਰ ਨੂੰ ਭਾਰਤ ਵਿੱਚ ਮਨਾਇਆ ਜਾਣ ਵਾਲਾ ਇਹ ਵਿਸ਼ੇਸ਼ ਦਿਨ ਸਾਡੇ ਅਧਿਆਪਕਾਂ ਦੀ ਮਹਾਨਤਾ, ਉਨ੍ਹਾਂ ਦੀ ਸਮਰਪਣ ਭਾਵਨਾ ਅਤੇ ਸਮਾਜ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਮਨਾਉਣ ਦਾ ਮੌਕਾ ਹੈ। ਇਹ ਦਿਨ ਸਿਰਫ਼ ਇੱਕ ਰਿਵਾਜ ਜਾਂ ਤਿਉਹਾਰ ਨਹੀਂ, ਸਗੋਂ ਇਹ ਅਧਿਆਪਕਾਂ ਦੇ ਯੋਗਦਾਨ ਨੂੰ ਯਾਦ ਕਰਨ, ਉਨ੍ਹਾਂ ਦੇ ਸਮਰਪਣ ਦੀ ਕਦਰ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਸਨਮਾਨ ਦੇਣ ਦਾ ਸਮਾਂ ਹੈ। ਇਸ ਦਿਨ ਦੀ ਸ਼ੁਰੂਆਤ 1962 ਵਿੱਚ ਹੋਈ ਸੀ, ਜਦੋਂ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸ੍ਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਣ ਲਗਿਆ। ਡਾ. ਰਾਧਾਕ੍ਰਿਸ਼ਨਨ ਸਿਰਫ਼ ਇੱਕ ਮਹਾਨ ਰਾਜਨੀਤੀਦਾਨ ਹੀ ਨਹੀਂ ਸਗੋਂ ਉਹ ਇੱਕ ਪ੍ਰਸਿੱਧ ਵਿਦਵਾਨ, ਅਧਿਆਪਕ ਅਤੇ ਦਾਰਸ਼ਨਿਕ ਵੀ ਸਨ। ਉਹ ਆਪਣੇ ਸਿਖਲਾਈ ਦੇ ਦਿਨਾਂ ਵਿੱਚ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਸਨ। ਉਨ੍ਹਾਂ ਨੇ ਹਮੇਸ਼ਾਂ ਸਿਖਲਾਈ ਨੂੰ ਜੀਵਨ ਦਾ ਅਹਿਮ ਅੰਗ ਮੰਨਿਆ ਅਤੇ ਅਧਿਆਪਕਾਂ ਨੂੰ ਸਮਾਜ ਦਾ ਅਧਾਰ ਮੰਨਿਆ। ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਕਿਸੇ ਅਧਿਆਪਕ ਦਾ ਜਨਮ ਦਿਨ ਮਨਾਇਆ ਜਾਵੇ, ਤਾਂ ਇਹ ਸਾਰੇ ਅਧਿਆਪਕਾਂ ਲਈ ਸਨਮਾਨ ਦਾ ਵਿਸ਼ੇਸ਼ ਮੌਕਾ ਬਣੇਗਾ। 

Teacher's Day: A day of respect and inspiration

ਅਧਿਆਪਕਾਂ ਦੀ ਮਹਾਨਤਾ ਸਿਰਫ਼ ਵਿਦਿਆਰਥੀਆਂ ਨੂੰ ਪਾਠ ਪੜ੍ਹਾਉਣ ਤੱਕ ਹੀ ਸੀਮਤ ਨਹੀਂ ਹੈ, ਸਗੋਂ ਵਿਦਿਆਰਥੀਆਂ ਵਿੱਚ ਨਵੇਂ ਵਿਚਾਰਾਂ ਨੂੰ ਪ੍ਰਕਾਸ਼ਤ ਕਰਨ, ਆਤਮ ਵਿਸ਼ਵਾਸ ਪੈਦਾ ਕਰਨ ਅਤੇ ਸਮਾਜ ਵਿੱਚ ਚੰਗੀ ਸੋਚ ਵਾਲੇ ਨਾਗਰਿਕਾਂ ਨੂੰ ਤਿਆਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਅਧਿਆਪਕਾਂ ਦਾ ਅਸਲ ਕੰਮ ਸਿਰਫ਼ ਪਾਠ ਸਿਖਾਉਣ ਦਾ ਨਹੀਂ, ਸਗੋਂ ਉਹਨਾਂ ਦੀ ਮੂਲ ਬੁਨਿਆਦ ਨੂੰ ਮਜ਼ਬੂਤ ਕਰਨਾ ਹੈ, ਜਿਹੜੀ ਕਿ ਉਨ੍ਹਾਂ ਦੇ ਜੀਵਨ ਦੇ ਹਰੇਕ ਖੇਤਰ ਵਿੱਚ ਮਦਦ ਕਰਦੀ ਹੈ। ਅਧਿਆਪਕ ਕਿਸੇ ਵੀ ਵਿਦਿਆਰਥੀ ਦੇ ਜੀਵਨ ਦਾ ਮਾਰਗ ਦਰਸ਼ਕ ਹੁੰਦਾ ਹੈ, ਜੋ ਉਨ੍ਹਾਂ ਨੂੰ ਸਿਰਫ਼ ਗੁਣਵੱਤਾ ਵਾਲੀ ਸਿੱਖਿਆ ਹੀ ਨਹੀਂ ਦਿੰਦਾ ਸਗੋਂ ਉਨ੍ਹਾਂ ਦੇ ਜੀਵਨ ਨੂੰ ਚਮਕਾਉਣ ਵਾਲੇ ਅਸੂਲ ਵੀ ਸਿਖਾਉਂਦਾ ਹੈ। ਇਸ ਦਿਨ ‘ਤੇ ਅਸੀਂ ਸਾਡੇ ਅਧਿਆਪਕਾਂ ਦੀ ਮਹਾਨਤਾ ਨੂੰ ਸਿਰਫ਼ ਸਨਮਾਨ ਨਹੀਂ ਦਿੰਦੇ, ਸਗੋਂ ਉਨ੍ਹਾਂ ਦੇ ਯੋਗਦਾਨ ਨੂੰ ਵੀ ਯਾਦ ਕਰਦੇ ਹਾਂ। ਜਿਹੜਾ ਅਧਿਆਪਕ ਆਪਣੇ ਵਿਦਿਆਰਥੀ ਦੀ ਕਮਜ਼ੋਰੀ ਨੂੰ ਸਮਝ ਕੇ ਉਸ ਨੂੰ ਮਜ਼ਬੂਤ ਕਰਦਾ ਹੈ, ਉਹ ਅਸਲ ਵਿਚ ਸੱਚਾ ਅਧਿਆਪਕ ਹੁੰਦਾ ਹੈ। ਅਧਿਆਪਕ ਇੱਕ ਅਜਿਹੀ ਮਸ਼ਾਲ ਹੈ ਜੋ ਸਮਾਜ ਨੂੰ ਅੰਧਕਾਰ ਤੋਂ ਉਜਾਲੇ ਵੱਲ ਲੈ ਕੇ ਜਾਂਦਾ ਹੈ। ਉਹ ਹਮੇਸ਼ਾ ਆਪਣੇ ਵਿਦਿਆਰਥੀਆਂ ਲਈ ਇੱਕ ਪ੍ਰੇਰਣਾਦਾਇਕ ਸਿਰਜਨਹਾਰ ਬਣਿਆ ਰਹਿੰਦਾ ਹੈ। 

Teacher's Day: A day of respect and inspiration

ਅਜਿਹੇ ਸਨਮਾਨਿਤ ਦਿਨ ਦੀ ਰੀਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡੇ ਜੀਵਨ ਵਿੱਚ ਅਧਿਆਪਕਾਂ ਦੀ ਭੂਮਿਕਾ ਕਿਸੇ ਮਾਪ-ਤੋਲ ਤੋਂ ਪਰੇ ਹੈ। ਅਧਿਆਪਕ ਉਹ ਪੱਥਰ ਹੈ ਜੋ ਸਮਾਜ ਦੇ ਭਵਿੱਖ ਦੀ ਮੂਰਤੀ ਦਾ ਨਿਰਮਾਣ ਕਰਦਾ ਹੈ। ਉਹ ਸਿਰਫ਼ ਸਿੱਖਿਆ ਹੀ ਨਹੀਂ ਦਿੰਦੇ ਹਨ, ਬਲਕਿ ਅਸਲ ਅਰਥਾਂ ਵਿੱਚ ਵਿਦਿਆਰਥੀਆਂ ਦੇ ਮਨ ਨੂੰ ਵੀ ਸੰਵਾਰਦੇ ਹਨ। ਅਧਿਆਪਕ ਸਾਡੇ ਆਦਰਸ਼ ਹਨ, ਜਿਨ੍ਹਾਂ ਨੇ ਆਪਣੇ ਸਮਰਪਣ, ਪ੍ਰੇਰਣਾ ਅਤੇ ਮਿਹਨਤ ਨਾਲ ਅਣਗਿਣਤ ਵਿਦਿਆਰਥੀਆਂ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਸਿੱਖਿਆ ਦੀ ਇਸ ਪ੍ਰਕਿਰਿਆ ਵਿੱਚ, ਅਧਿਆਪਕਾਂ ਦੀ ਭੂਮਿਕਾ ਬਹੁਤ ਹੀ ਅਹਿਮ ਹੁੰਦੀ ਹੈ, ਜਿਹੜੀ ਕਿ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ। ਅਧਿਆਪਕਾਂ ਦੀ ਅਹਿਮੀਅਤ ਦਾ ਅਸਲ ਮੁੱਲ ਉਸ ਸਮੇਂ ਜਾਣਿਆ ਜਾ ਸਕਦਾ ਹੈ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੇ ਬਗੈਰ ਵਿਦਿਆਰਥੀਆਂ ਦਾ ਜੀਵਨ ਅਧੂਰਾ ਰਹਿ ਜਾਂਦਾ ਹੈ। ਅਧਿਆਪਕ ਸਿਰਫ਼ ਵਿਦਿਆ ਦੇਣ ਵਾਲਾ ਨਹੀਂ, ਸਗੋਂ ਉਹ ਵਿਦਿਆਰਥੀ ਦੇ ਜੀਵਨ ਦਾ ਸੱਚਾ ਸਾਥੀ, ਰਾਹ ਪ੍ਰਦਰਸ਼ਕ ਅਤੇ ਪ੍ਰੇਰਕ ਹੁੰਦਾ ਹੈ। ਸਿੱਖਿਆ ਦੇ ਅਸਲ ਅਰਥਾਂ ਦੀ ਪ੍ਰਾਪਤੀ ਲਈ ਇੱਕ ਸੱਚੇ ਅਧਿਆਪਕ ਦੀ ਮਹਾਨਤਾ ਨੂੰ ਮੰਨਣਾ ਬਹੁਤ ਜ਼ਰੂਰੀ ਹੈ। 

IMG 20250905 WA0004

ਅਧਿਆਪਕਾਂ ਦਾ ਸਨਮਾਨ ਸਿਰਫ਼ 5 ਸਤੰਬਰ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਇਹ ਤਾਂ ਸਾਲ ਦੇ 365 ਦਿਨ ਮਨਾਉਣ ਵਾਲਾ ਦਿਨ ਹੈ। ਸਾਨੂੰ ਹਰ ਰੋਜ਼ ਆਪਣੇ ਅਧਿਆਪਕਾਂ ਦੀ ਕਦਰ ਕਰਨਾ ਅਤੇ ਉਨ੍ਹਾਂ ਦੇ ਸਿਖਾਏ ਸਬਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਨਾਉਣ ਦੀ ਲੋੜ ਹੈ। ਅਧਿਆਪਕ ਸਿਰਫ਼ ਪੜ੍ਹਾਉਣ ਦੇ ਕਾਰਜ ਵਿੱਚ ਹੀ ਨਿਯੁਕਤ ਨਹੀਂ, ਸਗੋਂ ਉਹ ਸਾਡੇ ਮਨ ਦੇ ਵਿਚਾਰਾਂ ਅਤੇ ਜਿੰਦਗੀ ਵਿੱਚ ਆਪਣੀ ਮੰਜਿਲ ਨੂੰ ਪ੍ਰਾਪਤ ਕਰਨ ਦੇ ਜਨੂੰਨ ਨੂੰ ਵੀ ਸਹੀ ਦਿਸ਼ਾ ਦੇਣ ਵਿੱਚ ਅਹਿਮ ਰੋਲ ਨਿਭਾਉਂਦੇ ਹਨ। ਸਾਨੂੰ ਅਧਿਆਪਕਾਂ ਦਾ ਸਨਮਾਨ ਕਰਨ ਵਿੱਚ ਕਦੇ ਵੀ ਝਿਜੱਕ ਨਹੀਂ ਮਹਿਸੂਸ ਕਰਨੀ ਚਾਹੀਦੀ। ਪੂਰਨ ਰੂਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਅਧਿਆਪਕ ਇੱਕ ਸ਼ਾਨਦਾਰ ਸ਼ਿਲਪਕਾਰ ਹੁੰਦਾ ਹੈ ,ਜੋ ਵਿਦਿਆਰਥੀ ਦੇ ਜੀਵਨ ਨੂੰ ਤਰਾਸ਼ਦੇ ਹੋਏ ਇੱਕ ਸ਼ਾਨਦਾਰ ਮੁਰਤੀ ਦਾ ਨਿਰਮਾਣ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇਸ ਲਈ ਅਜਿਹੇ ਮੌਕੇ ਸਾਨੂੰ ਯਾਦ ਦਿਵਾਉਂਦੇ ਹਨ ਕਿ ਅਸੀਂ ਆਪਣੇ ਅਧਿਆਪਕਾਂ ਦੇ ਸਮਰਪਣ ਅਤੇ ਉਨ੍ਹਾਂ ਦੀ ਸਾਡੇ ‘ਤੇ ਕੀਤੀ ਮਿਹਨਤ ਦਾ ਮੁੱਲ ਕਦੇ ਨਹੀਂ ਉਤਾਰ ਸਕਦੇ। ਉਨ੍ਹਾਂ ਦੀ ਸੇਵਾ ਅਤੇ ਯੋਗਦਾਨ ਨੂੰ ਸਮਾਜ ਵਿੱਚ ਸਭ ਤੋਂ ਉਤੱਮ ਮੰਨਣਾ ਚਾਹੀਦਾ ਹੈ। ਇਸ ਦਿਨ ਨੂੰ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅਸੀਂ ਆਪਣੇ ਅਧਿਆਪਕਾਂ ਦੇ ਸਿਖਾਏ ਹੋਏ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਮਲ ਵਿੱਚ ਲਿਆਈਏ ਅਤੇ ਉਹਨਾਂ ਦੀ ਪ੍ਰੇਰਣਾ ਨਾਲ ਆਪਣੇ ਜੀਵਨ ਨੂੰ ਚਮਕਾਈਏ।
ਅਖੀਰ ਵਿੱਚ , ਅਧਿਆਪਕ ਦਿਵਸ ਸਿਰਫ਼ ਇੱਕ ਦਿਨ ਦੀ ਰਸਮ ਨਹੀਂ, ਸਗੋਂ ਸਾਡੇ ਅਧਿਆਪਕਾਂ ਲਈ ਸਨਮਾਨ ਅਤੇ ਆਦਰਸ਼ ਦਾ ਪ੍ਰਗਟਾਵਾ ਹੈ। ਉਹ ਸੱਚਮੁੱਚ ਸਮਾਜ ਦੇ ਉਹ ਹੀਰੇ ਹਨ, ਜਿਨ੍ਹਾਂ ਨੇ ਆਪਣੇ ਪ੍ਰਕਾਸ਼ ਨਾਲ ਸਾਰੇ ਸੰਸਾਰ ਨੂੰ ਰੌਸ਼ਨ ਕੀਤਾ ਹੈ। ਅਸੀਂ ਸਾਰੇ ਆਪਣੇ ਅਧਿਆਪਕਾਂ ਦਾ ਸਨਮਾਨ ਕਰੀਏ ਅਤੇ ਉਨ੍ਹਾਂ ਦੇ ਸਿਖਾਏ ਗੁਣਾਂ ਨੂੰ ਸਦਾ ਯਾਦ ਰੱਖ ਕੇ ਉਨ੍ਹਾਂ ਦੀ ਮਹਾਨਤਾ ਨੂੰ ਸਲਾਮ ਕਰੀਏ।
Sandeep Kumar, GSSS Gardala, District Rupnagar
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਕੰਪਿਊਟਰ ਅਧਿਆਪਕ
ਸ.ਸ.ਸ.ਸ ਗਰਦਲੇ, ਰੂਪਨਗਰ

 

 Ropar News & Article

Follow up on Facebook Page

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।

ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।

Leave a Comment

Your email address will not be published. Required fields are marked *

Scroll to Top