Teacher State Awardee Tejinder Singh Baaz rejoins training 300 km away from Bangalore
ਭਾਰਤੀ ਸੰਸਥਾ ਆਫ ਸਾਇੰਸ (IISc) ਖੁਦਾਪੁਰ, ਕਰਨਾਟਕਾ ਵਿਖੇ ਚੱਲ ਰਹੀ ਟ੍ਰੇਨਿੰਗ ਪ੍ਰੋਗਰਾਮ ਵਿੱਚ ਸ਼ਾਮਲ ਤੇਜਿੰਦਰ ਸਿੰਘ ਬਾਜ਼, ਸਾਇੰਸ ਮਾਸਟਰ, ਸਰਕਾਰੀ ਹਾਈ ਸਕੂਲ ਬਰਸਾਲਪੁਰ ਨੇ ਪੰਜਾਬ ਸਰਕਾਰ ਵੱਲੋਂ ਮਿਲੇ ਅਧਿਆਪਕ ਰਾਜ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਮੁੜ ਵਾਪਸ ਬੰਗਲੌਰ ਪਹੁੰਚ ਕੇ 300 ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਆਪਣੀ ਟ੍ਰੇਨਿੰਗ ਦੁਬਾਰਾ ਜੁਆਇਨ ਕੀਤੀ।
ਇਸ ਮੌਕੇ 119 ਟ੍ਰੇਨਿੰਗ ਹਾਸਲ ਕਰ ਰਹੇ ਅਧਿਆਪਕਾਂ ਨੇ ਸ੍ਰੀ ਬਾਜ਼ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨਾਲ ਮਿਲ ਕੇ ਸਮੂਹਕ ਤਸਵੀਰਾਂ ਖਿਚਵਾਈਆਂ।
ਉਨ੍ਹਾਂ ਦੇ ਇਸ ਜਜ਼ਬੇ ਤੇ ਸਮਰਪਣ ਦੀ ਸਭ ਨੇ ਖੂਬ ਸਰਾਹਨਾ ਕੀਤੀ।
Follow us on Facebook
District Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।