Sub-division level competition ‘War Against Drugs’ was held at Punjab International Public School Sri Chamkaur Sahib.

ਸ੍ਰੀ ਚਮਕੌਰ ਸਾਹਿਬ, 25 ਜੁਲਾਈ (ਤੇਜ਼ਿੰਦਰ ਸਿੰਘ ਬਾਜ਼) : ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲ਼ੀਆ ਜੀ(ਆਈ. ਏ. ਐੱਸ) ਦੇ ਨਿਰਦੇਸ਼ਾਂ ਅਨੁਸਾਰ,ਅੱਜ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੀ ਸ਼ਰਜਮੀਨ ‘ਤੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਸੁਚੇਤ ਕਰਨ ਲਈ ਅਤੇ ਇੱਕ ਨਿਰੋਏ ਸਮਾਜ ਦੀ ਸਿਰਜਣਾ ਲਈ ਸ੍ਰੀ ਅਮਰੀਕ ਸਿੰਘ ਸਿੱਧੂ ਐਸ.ਡੀ.ਐੱਮ ਸ੍ਰੀ ਚਮਕੌਰ ਸਾਹਿਬ ਦੀ ਰਹਿਨੁਮਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਨਾਟਕ ਮੁਕਾਬਲੇ ਕਰਵਾਏ ਗਏ । ਜ਼ੋਨ ਪੱਧਰੀ ਨਾਟਕ ਮੁਕਾਬਲਿਆਂ ‘ਚ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੀਆਂ ਟੀਮਾਂ ਨੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਤਰ੍ਹਾਂ ਜ਼ੋਨ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਦੇ ਕੁੱਲ ਨੌ ਸਕੂਲਾਂ ਨੇ ਨਾਟਕ ਖੇਡੇ। ਜਿਨ੍ਹਾਂ ਵਿੱਚੋਂ ਪੰਜ ਵਧੀਆ ਪੇਸ਼ਕਾਰੀ ਵਾਲੇ ਨਾਟਕਾਂ ਦੀ ਚੋਣ ਕੀਤੀ ਗਈ। ਇਹਨਾਂ ਮੁਕਾਬਲਿਆਂ ਵਿੱਚ 70 ਬੱਚਿਆਂ ਨੇ ਭਾਗ ਲਿਆ ਅਤੇ 300 ਬੱਚਿਆਂ ਨੇ ਮੁਕਾਬਲਿਆਂ ਦਾ ਆਨੰਦ ਮਾਣਿਆ।ਇਸ ਮੁਕਾਬਲੇ ਵਿੱਚ ‘ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਨੇ ਪਹਿਲਾ ਸਥਾਨ, ਸਕੂਲ ਆਫ ਐਮੀਨੈਸ ਮੋਰਿੰਡਾ ਨੇ ਦੂਜਾ ਸਥਾਨ,ਸਰਕਾਰ ਸੀਨੀਅਰ ਸੈਕੰਡਰੀਸਕੂਲ ਤਾਜਪੁਰ ਨੇ ਤੀਜਰਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਅਤੇ ਸੰਤ ਬਾਬਾ ਪਿਆਰਾ ਸਿੰਘ ਸੀਨੀ.ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਕਰਮਵਾਰ ਚੌਥੇ ਅਤੇ ਪੰਜਵੇਂ ਸਥਾਨ ‘ਤੇ ਰਹੇ। ਚੁਣੇ ਗਏ ਪੰਜ ਸਕੂਲ ਅੱਗੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ‘ਚ ਭਾਗ ਲੈਣਗੇ।
ਇਹਨਾਂ ਮੁਕਾਬਲਿਆਂ ਦੇ ਪ੍ਰਬੰਧ ਦੀ ਸਮੁੱਚੀ ਦੇਖ-ਰੇਖ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੇ ਪ੍ਰਿੰਸੀਪਲ ਅਤੇ ਸਮੂਹ ਮੈਨੇਜਮੈਂਟ ਦੁਆਰਾ ਕੀਤੀ ਗਈ। ਇਹਨਾਂ ਮੁਕਾਲਿਆਂ ‘ਚ ਜੱਜਮੈਂਟ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਜਗਤਾਰ ਸਿੰਘ,ਬੀ ਪੀ ਓ ਸ੍ਰੀ ਦਵਿੰਦਰਪਾਲ ਸਿੰਘ, ਰਾਬਿੰਦਰ ਸਿੰਘ ਰੱਬੀ ਅਤੇ ਤੇਜਿੰਦਰ ਸਿੰਘ ਬਾਜ਼ ਨੇ ਨਿਭਾਈ। ਸਟੇਜ਼ ਸੰਚਾਲਕ ਦੀ ਭੂਮਿਕਾ ਸਖਵੀਰ ਸਿੰਘ ਜੀ ਨੇ ਬਹੁਤ ਵਧੀਆ ਢੰਗ ਨਾਲ਼ ਸੰਭਾਲੀ।ਐੱਸ ਡੀ ਐੱਮ ਸ੍ਰੀ ਚਮਕੌਰ ਸਾਹਿਬ ਸ੍ਰੀ ਅਮਰੀਕ ਸਿੰਘ ਸਿੱਧੂ ਜੀ ਨੇ ਆਪਣੇ ਮੁਖਾਬਿੰਦ ਤੋਂ ਵਿਦਿਆਰਥੀਆਂ ਨੂੰ ਸਬੋਧਨ ਹੁੰਦੇ ਕਿਹਾ,ਨਸ਼ੇ ਦੀ ਮਾੜੀ ਆਦਤ ਤੋਂ ਅਸੀਂ ਆਪ ਵੀ ਬਚਣਾ ਤੇ ਸਮਾਜ ਨੂੰ ਵੀ ਬਚਾਉਣਾ ਹੈ।

ਅੱਗੇ ਜ਼ਿਲ੍ਹਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਨਾਟਕ ਮੁਕਾਬਲੇ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਸ੍ਰੀ ਚਮਕੌਰ ਸਾਹਿਬ ਨੇ ਸਮਾਗਮ ਲਈ ਸੁਚੱਜੇ ਅਤੇ ਪੂਰਨ ਪ੍ਰਬੰਧ ਕੀਤੇ।ਇਸ ਸਮੇਂ ਬਲਾਕ ਨੋਡਲ ਅਫਸਰ ਮੋਰਿੰਡਾ ਸੁਰਿੰਦਰ ਸਿੰਘ ਘਈ ਵੀ ਹਾਜ਼ਰ ਸਨ।
Follow up on Facebook Page
Related