Home - Ropar News - ਰੂਪਨਗਰ ‘ਚ ਦੋ ਦਿਨਾ ਜ਼ਿਲ੍ਹਾ ਪੱਧਰੀ ਕਲਾ ਉਤਸਵ: ਵਿਦਿਆਰਥੀਆਂ ਨੇ ਜਿੱਤੇ ਦਿਲ ਤੇ ਇਨਾਮ ਰੂਪਨਗਰ ‘ਚ ਦੋ ਦਿਨਾ ਜ਼ਿਲ੍ਹਾ ਪੱਧਰੀ ਕਲਾ ਉਤਸਵ: ਵਿਦਿਆਰਥੀਆਂ ਨੇ ਜਿੱਤੇ ਦਿਲ ਤੇ ਇਨਾਮ Leave a Comment / By Dishant Mehta / August 10, 2025 Students showcased their amazing talent at the district level art festival ਰੂਪਨਗਰ 9 ਅਗਸਤ: ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ਕਲਾ ਉਤਸਵ 2025-26 ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਭਵਿਆ ਢੰਗ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੀਡੀਆ ਇੰਚਾਰਜ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਇਹ ਉਤਸਵ ਇਕ ਰਚਨਾਤਮਕ ਮੰਚ ਵਜੋਂ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਨੇ ਵੱਖ-ਵੱਖ ਕਲਾ ਅਤੇ ਸਾਂਸਕ੍ਰਿਤਿਕ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਉਤਸਵ ਦੀ ਨਿਗਰਾਨੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਨੇ ਕੀਤੀ। ਨੋਡਲ ਇੰਚਾਰਜ ਤਜਿੰਦਰ ਸਿੰਘ ਬਾਜ਼ ਨੇ ਸਮੂਹ ਪ੍ਰੋਗਰਾਮ ਦੀ ਯੋਜਨਾ, ਸੰਚਾਲਨ ਅਤੇ ਲੋਜਿਸਟਿਕਸ ਸੰਭਾਲੇ। ਵਿਸ਼ੇਸ਼ ਮਹਿਮਾਨ ਵਜੋਂ DIET ਰੂਪਨਗਰ ਦੀ ਪ੍ਰਿੰਸੀਪਲ ਸ੍ਰੀਮਤੀ ਮੋਨੀਕਾ ਭੂਟਾਨੀ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ, “ਕਲਾ ਮਨੁੱਖੀ ਅੰਦਰੂਨੀ ਅਭਿਵੈਕਤੀ ਦਾ ਸਰੋਤ ਹੁੰਦੀ ਹੈ। ਅਜਿਹੇ ਉਤਸਵ ਵਿਦਿਆਰਥੀਆਂ ਨੂੰ ਆਪਣੇ ਟੈਲੰਟ ਨੂੰ ਪਹਿਚਾਣਣ, ਵਿਕਸਤ ਕਰਨ ਅਤੇ ਮੰਚ ਮਿਲਣ ਦਾ ਸੁਨਹਿਰਾ ਮੌਕਾ ਦਿੰਦੇ ਹਨ। ਸਿੱਖਿਆ ਸਿਰਫ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰਹਿ ਗਈ, ਸਨਮਾਨ, ਸਾਂਸਕ੍ਰਿਤਕਤਾ ਅਤੇ ਕਲਾ ਵੀ ਅਸਲ ਸਿੱਖਿਆ ਦਾ ਅਹੰਮ ਹਿੱਸਾ ਹਨ।” 7 ਅਗਸਤ ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਰਹੇ: ਵੋਕਲ ਮਿਊਜ਼ਿਕ ਸੋਲੋ: ਨਵਲੀਨ ਕੌਰ (ਸ.ਸ.ਸ.ਸ. ਰੂਪਨਗਰ) ਪਹਿਲਾ, ਇੰਦਰਵੀਰ ਸਿੰਘ (ਆਦਰਸ਼ ਸਕੂਲ ਲੋਧੀਪੁਰ) ਦੂਜਾ, ਜਸਕਰਨ ਸਿੰਘ (ਐਸ.ਓ.ਈ. ਰੂਪਨਗਰ) ਤੀਜਾ। ਵੋਕਲ ਮਿਊਜ਼ਿਕ ਗਰੁੱਪ: ਪਿਪਲ ਮਾਜਰਾ ਪਹਿਲਾ, ਐਸ.ਓ.ਈ. ਕੀਰਤਪੁਰ ਸਾਹਿਬ ਦੂਜਾ, ਸ.ਸ.ਸ.ਸ. ਰੂਪਨਗਰ ਤੀਜਾ। 2D ਪੇਂਟਿੰਗ: ਗੁਰਸਿਮਰਨ ਸਿੰਘ (ਸ.ਹਾ.ਸ. ਕੋਟਲਾ) ਪਹਿਲਾ, ਅਨੁਰਾਗ ਭਾਰਦਵਾਜ (ਆਦਰਸ਼ ਸਕੂਲ ਅਨੰਦਪੁਰ ਸਾਹਿਬ) ਦੂਜਾ, ਨਵਦੀਪ ਕੌਰ (ਸ.ਸ.ਸ.ਸ. ਨੰਗਲ) ਤੀਜਾ। ਇੰਸਟਰੂਮੈਂਟਲ ਮਿਊਜ਼ਿਕ ਸੋਲੋ: ਅਸ਼ਵਨੀ (ਐਸ.ਓ.ਈ. ਕੀਰਤਪੁਰ) ਪਹਿਲਾ, ਰਾਜਵੀਰ ਸਿੰਘ (ਸ.ਸ.ਸ.ਸ. ਝਲਿਆਂ ਕਲਾਂ) ਦੂਜਾ, ਜਸਕਿਰਤ ਸਿੰਘ (ਸ.ਸ.ਸ.ਸ. ਘਨੌਲੀ) ਤੀਜਾ। ਇੰਸਟਰੂਮੈਂਟਲ ਮਿਊਜ਼ਿਕ ਗਰੁੱਪ: ਆਦਰਸ਼ ਸਕੂਲ ਸ੍ਰੀ ਅਨੰਦਪੁਰ ਸਾਹਿਬ ਪਹਿਲਾ, ਸ.ਸ.ਸ.ਸ. ਰੂਪਨਗਰ ਦੂਜਾ। ਇਨ੍ਹਾਂ ਮੁਕਾਬਲਿਆਂ ਦੀ ਨਿਆਇਕ ਭੂਮਿਕਾ ਨਿਭਾਉਣ ਵਾਲਿਆਂ ਵਿੱਚ ਸਚਿਨ ਭਾਟੀਆ ਅਤੇ ਜਸਮੀਨ ਸਾਗਰ ਨੇ ਵੋਕਲ ਤੇ ਮਿਊਜ਼ਿਕ ਇਵੈਂਟਸ ਦਾ ਮੁਲਾਂਕਣ ਕੀਤਾ। 2D ਪੇਂਟਿੰਗ ਮੁਕਾਬਲੇ ਲਈ ਜੱਜ ਵਜੋਂ ਕੌਸ਼ਲ ਵਰਮਾ, ਪ੍ਰਭਜੋਤ ਕੌਰ ਅਤੇ ਰਾਜਵੀਰ ਕੌਰ ਨੇ ਸੇਵਾਵਾਂ ਦਿੱਤੀਆਂ। ਇਸ ਉਤਸਵ ਦੀ ਪ੍ਰਬੰਧਕੀ ਕਮੇਟੀ ਦਾ ਕੰਮ ਮਨਦੀਪ ਕੌਰ, ਅਨੁ ਸ਼ਰਮਾ, ਪਰਮਜੀਤ ਕੌਰ ਅਤੇ ਗਾਰਧਰੀ ਲਾਲ ਨੇ ਬਖੂਬੀ ਸੰਭਾਲਿਆ। ਉਨ੍ਹਾਂ ਨੇ ਸਮੂਹ ਕਾਰਜਾਂ ਨੂੰ ਵਿਧੀਵਤ ਢੰਗ ਨਾਲ ਚਲਾਇਆ। ਨੋਡਲ ਇੰਚਾਰਜ ਤੇਜਿੰਦਰ ਸਿੰਘ ਬਾਜ਼ ਨੇ ਪੂਰੇ ਸਮਾਗਮ ਦੀ ਯੋਜਨਾ, ਸੁਚਾਰੂ ਪ੍ਰਬੰਧ ਤੇ ਸਮੂਹ ਸਹਿਯੋਗੀ ਸਟਾਫ, ਵਿਦਿਆਰਥੀਆਂ ਅਤੇ ਜੱਜਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ, “ਇਸ ਤਰ੍ਹਾਂ ਦੇ ਕਲਾ ਉਤਸਵ ਨਾ ਸਿਰਫ਼ ਵਿਦਿਆਰਥੀਆਂ ਵਿੱਚ ਨਿੱਘੀ ਪ੍ਰਤਿਭਾ ਨੂੰ ਉਭਾਰਦੇ ਹਨ, ਸਗੋਂ ਉਨ੍ਹਾਂ ਨੂੰ ਮੰਚ, ਆਤਮ-ਵਿਸ਼ਵਾਸ ਅਤੇ ਰਚਨਾਤਮਕਤਾ ਦੇ ਮੌਕੇ ਵੀ ਪ੍ਰਦਾਨ ਕਰਦੇ ਹਨ। ਮੈਂ ਸਾਰੇ ਸਹਿਯੋਗੀ ਅਧਿਆਪਕਾਂ, ਪ੍ਰਿੰਸੀਪਲਾਂ, ਵਿਦਿਆਰਥੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।” 8 ਅਗਸਤ ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਰਹੇ: ਉਹਨਾਂ ਨੇ ਅਖੀਰ ‘ਚ ਦੱਸਿਆ ਕਿ ਬਾਕੀ ਦੀਆਂ ਕਲਾਵਾਂ 8 ਅਗਸਤ ਨੂੰ ਸਟੋਰੀ ਟੈਲਿੰਗ,ਨਾਟਕ,ਸੋਲੋ ਡਾਂਸ,ਗਰੁੱਪ ਡਾਂਸ ਪੇਸ਼ ਹੋਏ। ਇਹਨਾਂ ਮੁਕਾਬਲਿਆਂ ਵਿਚੋਂ ਸਟੋਰੀ ਟੈਪਿੰਗ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ, ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ,ਸ(ਕੰ) ਸਸ ਸਕੂਲ ਨੰਗਲ ਟਾਊਨ ਕ੍ਰਮਵਾਰ ਪਹਿਲਾ,ਦੂਜਾ,ਤੀਜਾ ਸਥਾਨ ‘ਤੇ ਰਹੇ। ਨਾਟਕ ਵਿਚੋਂ ਸਸਸਸ ਫੂਲਪੁਰ ਗਰੇਵਾਲ ਪਹਿਲਾ,ਸ ਅ ਸਸਸ ਲੋਧੀਪੁਰ ਦੂਜਾ,ਸਸਸਸ ਰੂਪਨਗਰ ਤੀਜਾ ਸਥਾਨ ਪ੍ਰਾਪਤ ਕੀਤਾ।ਸੋਲੋ ਡਾਂਸ ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ ਪਹਿਲਾ,ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੂਜਾ,ਸਸਸਸ ਲੋਧੀ ਮਾਜਰਾ ਤੀਜਾ ਇਨਾਮ ਹਾਸਲ ਕੀਤਾ। ਗਰੁੱਪ ਡਾਂਸ ਵਿਚੋਂ ਸਸਸਸ ਬੂਰਮਾਜਰਾ ਪਹਿਲਾ,ਕੀਰਤਪੁਰ ਸਾਹਿਬ ਦੂਜਾ,ਸਹਸ ਦਸਗਰਾਈ ਅਤੇ ਪਿੱਪਲ ਮਾਜਰਾ ਤੀਜਾ ਸਥਾਨ ‘ਤੇ ਰਹੇ। 3d ਪੇਂਟਿੰਗ ‘ਤੇ ਬੂਰ ਮਾਜਰਾ,ਕਾਹਨਪੁਰ ਖੁਹੀ,ਫੂਲਪੁਰ ਗਰੇਵਾਲ ਰਹੇ।ਵਿਜ਼ੁਅਲ ਆਰਟ ਵਿੱਚੋ ਕੋਟਲਾ ਨਿਹੰਗ, ਲੋਧੀਪੁਰ,ਕਲਾਰਾਂ ਪਹਿਲੇ,ਦੂਜੇ,ਤੀਜੇ ਸਥਾਨ ਤੇ ਰਹੇ। ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ) ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਇਸ ਪ੍ਰੋਗਰਾਮ ਨਾਲ ਸਬੰਧਿਤ ਸਾਰੀਆਂ ਵੀਡਿਓਜ਼ ਵੇਖਣ ਲਈ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰੋ। Follow up on Facebook Page Ropar News ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ। ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ। 👇👇ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰੋ । Related Related Posts ਜ਼ਿਲ੍ਹਾ ਪੱਧਰ ਕਲਾ ਉਤਸਵ ‘ਚ ਵਿਦਿਆਰਥੀਆਂ ਨੇ ਦਿਖਾਈ ਅਦਭੁਤ ਪ੍ਰਤਿਭਾ Leave a Comment / Ropar News / By Dishant Mehta ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ‘ਮਹਾ ਨਾਟਕ ਮੁਕਾਬਲੇ’ 10 ਅਗਸਤ ਨੂੰ ਆਈਆਈਟੀ ਰੂਪਨਗਰ ਵਿਖੇ ਕਰਵਾਏ ਜਾਣਗੇ Leave a Comment / Ropar News / By Dishant Mehta DIET, Ropar ਵਿਖੇ ਜ਼ਿਲ੍ਹਾ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta Hiroshima ਦੀ ਘਟਨਾ ਮਾਨਵਤਾ ‘ਤੇ ਇੱਕ ਕਲੰਕ Leave a Comment / Poems & Article, Ropar News / By Dishant Mehta ਵਿਸ਼ਵ ਰੰਗਮੰਚ ਦਿਵਸ ’ਤੇ ਪੰਜਾਬੀ ਨਾਟਕ ਦੀ ਨੱਕੜ ਦਾਦੀ: ਮੈਡਮ ਨੋਰ੍ਹਾ ਰਿਚਰਡ ਦੀ ਰੰਗਮੰਚ ਲਈ ਅਮੂਲਕ ਭੇਟ Leave a Comment / Poems & Article, Ropar News / By Dishant Mehta Punjab CM Pays Obeisance at Gurudwara Sri Katalgarh Sahib Leave a Comment / Ropar News / By Dishant Mehta 9 ਅਗਸਤ ਨੂੰ ਰੱਖੜੀ, ਕੋਈ ਰੋਕ-ਟੋਕ ਨਹੀਂ — ਦਿਨ ਭਰ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ Leave a Comment / Poems & Article, Ropar News / By Dishant Mehta ਜ਼ਿਲ੍ਹਾ ਪੱਧਰੀ ਟਾਸਕ ਫੋਰਸ ਟੀਮ ਨੇ ਨੰਗਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਕੀਤੀ ਛਾਪੇਮਾਰੀ, 01 ਬੱਚਾ ਰੈਸਕਿਊ ਕੀਤਾ Leave a Comment / Ropar News / By Dishant Mehta ਰੂਪਨਗਰ ਸ਼ਹਿਰ ਦੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ Leave a Comment / Ropar News / By Dishant Mehta Awareness Drive Under National Clean Air Programme (NCAP) through MY Bharat Platform Leave a Comment / Ropar News / By Dishant Mehta Army recruitment ਲਈ 29 ਜੂਨ ਨੂੰ ਹੋਈ ਪ੍ਰੀਖਿਆ ਵਿੱਚ ਜਿਲ੍ਹੇ ਦੇ 56 ਫ਼ੀਸਦ ਉਮੀਦਵਾਰ ਸਫਲ ਰਹੇ Leave a Comment / Ropar News / By Dishant Mehta ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਵਿਸ਼ੇਸ਼ ਰਣਨੀਤੀ ਮੀਟਿੰਗ Leave a Comment / Download, Ropar News / By Dishant Mehta Meeting on Business Blaster Program Held Successfully in Rupnagar Leave a Comment / Ropar News / By Dishant Mehta PM Shri ਸਮਾਰਟ ਸਕੂਲ Kahanpur Khuhi ਜ਼ਿਲ੍ਹੇ ਦਾ ਬੈਸਟ ਸਕੂਲ ਘੋਸ਼ਿਤ Leave a Comment / Ropar News / By Dishant Mehta Badminton Games ਸ਼ਿਵਾਲਿਕ ਕਲੱਬ ਰੂਪਨਗਰ ਦੇ ਬੈਡਮਿੰਟਨ ਹਾਲ ਵਿਖੇ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta ਪੰਜਾਬ ਸਰਕਾਰ ਵੱਲੋਂ 31 ਜੁਲਾਈ 2025 ਨੂੰ ਸਰਕਾਰੀ ਛੁੱਟੀ ਦਾ ਐਲਾਨ, ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਹੋਵੇਗੀ ਰਾਜ-ਪੱਧਰੀ ਛੁੱਟੀ Leave a Comment / Ropar News / By Dishant Mehta
ਜ਼ਿਲ੍ਹਾ ਪੱਧਰ ਕਲਾ ਉਤਸਵ ‘ਚ ਵਿਦਿਆਰਥੀਆਂ ਨੇ ਦਿਖਾਈ ਅਦਭੁਤ ਪ੍ਰਤਿਭਾ Leave a Comment / Ropar News / By Dishant Mehta
ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ‘ਮਹਾ ਨਾਟਕ ਮੁਕਾਬਲੇ’ 10 ਅਗਸਤ ਨੂੰ ਆਈਆਈਟੀ ਰੂਪਨਗਰ ਵਿਖੇ ਕਰਵਾਏ ਜਾਣਗੇ Leave a Comment / Ropar News / By Dishant Mehta
DIET, Ropar ਵਿਖੇ ਜ਼ਿਲ੍ਹਾ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
Hiroshima ਦੀ ਘਟਨਾ ਮਾਨਵਤਾ ‘ਤੇ ਇੱਕ ਕਲੰਕ Leave a Comment / Poems & Article, Ropar News / By Dishant Mehta
ਵਿਸ਼ਵ ਰੰਗਮੰਚ ਦਿਵਸ ’ਤੇ ਪੰਜਾਬੀ ਨਾਟਕ ਦੀ ਨੱਕੜ ਦਾਦੀ: ਮੈਡਮ ਨੋਰ੍ਹਾ ਰਿਚਰਡ ਦੀ ਰੰਗਮੰਚ ਲਈ ਅਮੂਲਕ ਭੇਟ Leave a Comment / Poems & Article, Ropar News / By Dishant Mehta
Punjab CM Pays Obeisance at Gurudwara Sri Katalgarh Sahib Leave a Comment / Ropar News / By Dishant Mehta
9 ਅਗਸਤ ਨੂੰ ਰੱਖੜੀ, ਕੋਈ ਰੋਕ-ਟੋਕ ਨਹੀਂ — ਦਿਨ ਭਰ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ Leave a Comment / Poems & Article, Ropar News / By Dishant Mehta
ਜ਼ਿਲ੍ਹਾ ਪੱਧਰੀ ਟਾਸਕ ਫੋਰਸ ਟੀਮ ਨੇ ਨੰਗਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਕੀਤੀ ਛਾਪੇਮਾਰੀ, 01 ਬੱਚਾ ਰੈਸਕਿਊ ਕੀਤਾ Leave a Comment / Ropar News / By Dishant Mehta
ਰੂਪਨਗਰ ਸ਼ਹਿਰ ਦੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ Leave a Comment / Ropar News / By Dishant Mehta
Awareness Drive Under National Clean Air Programme (NCAP) through MY Bharat Platform Leave a Comment / Ropar News / By Dishant Mehta
Army recruitment ਲਈ 29 ਜੂਨ ਨੂੰ ਹੋਈ ਪ੍ਰੀਖਿਆ ਵਿੱਚ ਜਿਲ੍ਹੇ ਦੇ 56 ਫ਼ੀਸਦ ਉਮੀਦਵਾਰ ਸਫਲ ਰਹੇ Leave a Comment / Ropar News / By Dishant Mehta
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਵਿਸ਼ੇਸ਼ ਰਣਨੀਤੀ ਮੀਟਿੰਗ Leave a Comment / Download, Ropar News / By Dishant Mehta
Meeting on Business Blaster Program Held Successfully in Rupnagar Leave a Comment / Ropar News / By Dishant Mehta
PM Shri ਸਮਾਰਟ ਸਕੂਲ Kahanpur Khuhi ਜ਼ਿਲ੍ਹੇ ਦਾ ਬੈਸਟ ਸਕੂਲ ਘੋਸ਼ਿਤ Leave a Comment / Ropar News / By Dishant Mehta
Badminton Games ਸ਼ਿਵਾਲਿਕ ਕਲੱਬ ਰੂਪਨਗਰ ਦੇ ਬੈਡਮਿੰਟਨ ਹਾਲ ਵਿਖੇ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta
ਪੰਜਾਬ ਸਰਕਾਰ ਵੱਲੋਂ 31 ਜੁਲਾਈ 2025 ਨੂੰ ਸਰਕਾਰੀ ਛੁੱਟੀ ਦਾ ਐਲਾਨ, ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਹੋਵੇਗੀ ਰਾਜ-ਪੱਧਰੀ ਛੁੱਟੀ Leave a Comment / Ropar News / By Dishant Mehta