Students of Adarsh School Lodipur visited IIT Ropar and participated in the conference.
ਅਦਰਸ਼ ਸਕੂਲ ਲੋਦੀਪੁਰ ਦੇ ਗਿਆਰਵੀਂ ਜਮਾਤ ਦੇ 50 ਵਿਦਿਆਰਥੀਆਂ ਨੇ ਭਾਰਤ ਦੇ ਪ੍ਰਸਿੱਧ ਤਕਨੀਕੀ ਸੰਸਥਾਨ ਆਈਆਈਟੀ ਰੋਪੜ ਦਾ ਵਿੱਦਿਅਕ ਦੌਰਾ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਉੱਥੇ ਆਯੋਜਿਤ ਇੱਕ ਵਿਗਿਆਨਕ ਕਾਨਫਰੰਸ ਵਿੱਚ ਭਾਗ ਲਿਆ, ਜਿਸ ਨਾਲ ਉਨ੍ਹਾਂ ਨੂੰ ਉੱਚ ਤਕਨੀਕੀ ਸਿੱਖਿਆ, ਨਵੀਨਤਾ ਅਤੇ ਖੋਜ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ।
ਇਸ ਟੂਰ ਦੇ ਇੰਚਾਰਜ ਲੈਕ ਸੋਹਨ ਸਿੰਘ ਚਾਹਲ ਚਾਹਲ , ਰੋਮਲ ਕੁਮਾਰੀ ਅਤੇ ਨਿਤਾਸ਼ਾ ਠਾਕਰ ਨੇ ਦੱਸਿਆ ਕਿ ਵਿਜਿਟ ਦੌਰਾਨ ਵਿਦਿਆਰਥੀਆਂ ਨੂੰ ਆਈਆਈਟੀ ਰੋਪੜ ਦੇ ਕੈਂਪਸ, ਆਧੁਨਿਕ ਲੈਬੋਰਟਰੀਆਂ, ਰਿਸਰਚ ਸੈਂਟਰਾਂ ਅਤੇ ਪਾਠਨ-ਪੜ੍ਹਨ ਦੀ ਪ੍ਰਣਾਲੀ ਨਾਲ ਜਾਣੂ ਕਰਵਾਇਆ ਗਿਆ। ਕਾਨਫਰੰਸ ਵਿੱਚ ਵਿਦਵਾਨਾਂ ਵੱਲੋਂ ਦਿੱਤੇ ਗਏ ਲੈਕਚਰਾਂ ਨੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਨਵੇਂ ਰੁਝਾਨਾਂ ਬਾਰੇ ਪ੍ਰੇਰਿਤ ਕੀਤਾ। ਚਾਹਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਵਿਦਿਆਰਥੀਆਂ ਦੀ ਸੋਚ ਨੂੰ ਵਿਸਤਾਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਉੱਚ ਸਿੱਖਿਆ ਵੱਲ ਪ੍ਰੇਰਿਤ ਕਰਦੇ ਹਨ। ਇਸ ਦੌਰਾਨ ਉਹਨਾਂ ਦੀ ਮੁਲਾਕਾਤ ਐੱਚ.ਸੀ. ਵਰਮਾ ਇੱਕ ਮਸ਼ਹੂਰ ਭਾਰਤੀ ਭੌਤਿਕ ਵਿਗਿਆਨੀ ਨਾਲ ਹੋਈ
ਜੋਕਿ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT), ਕਾਨਪੁਰ ਵਿਖੇ ਭੌਤਿਕ ਵਿਗਿਆਨ ਵਿਭਾਗ ਦੇ ਐਮਰੀਟਸ ਪ੍ਰੋਫੈਸਰ ਸਨ। ਉਹ ਆਪਣੀ ਦੋ-ਖੰਡਾਂ ਵਾਲੀ ਕਿਤਾਬ “ਕੰਸੈਪਟਸ ਆਫ਼ ਫਿਜ਼ਿਕਸ” ਲਈ ਜਾਣੇ ਜਾਂਦੇ ਹਨ, ਜਿਸਨੂੰ ਭਾਰਤ ਵਿੱਚ ਇੰਜੀਨੀਅਰਿੰਗ ਅਤੇ ਮੈਡੀਕਲ ਦਾਖਲਾ ਪ੍ਰੀਖਿਆਵਾਂ (ਜਿਵੇਂ ਕਿ IIT-JEE ਅਤੇ NEET) ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਕੀਮਤੀ ਸਰੋਤ ਮੰਨਿਆ ਜਾਂਦਾ ਹੈ।ਉਨ੍ਹਾਂ ਨੂੰ ਭੌਤਿਕ ਵਿਗਿਆਨ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ 2021 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਦੇਸ਼ ਦੀਆਂ ਹੋਰ ਕਾਫੀ ਨਾਮੀ ਸ਼ਖਸ਼ੀਅਤਾਂ ਇਸ ਕਾਨਫਰੰਸ ਦੇ ਵਿੱਚ ਮੌਜੂਦ ਸਨ।

















