ਸ਼੍ਰੀ ਅਨੰਦਪੁਰ ਸਾਹਿਬ: ਮਿਸ਼ਨ ਸਮਰੱਥ ਤਹਿਤ ਜ਼ਿਲ੍ਹਾ ਰੂਪਨਗਰ ਦੇ ਰਿਸੋਰਸ ਕੋਆਰਡੀਨੇਟਰ ਵਿਪਨ ਕਟਾਰੀਆ ਜੀ ਨੇ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਦਸਗਰਾਇਂ ਦਾ ਦੌਰਾ ਕੀਤਾ
ਇਸ ਮੌਕੇ ਉਨ੍ਹਾਂ ਨੇ ਮਿਸ਼ਨ ਸਮਰੱਥ ਤਹਿਤ ਕਰਵਾਈ ਜਾਣ ਵਾਲੀ ਗਤੀਵਿਧੀਆਂ ਨੂੰ ਜਮਾਤਾਂ ਵਿੱਚ ਜਾ ਕੇ ਨਿਰਖਣ ਕੀਤਾ ਅਤੇ ਮੌਕੇ ਤੇ ਹੀ 3 ਵਿਦਿਆਰਥੀਆਂ ਦੀ ਟੈਸਟਿੰਗ ਕੀਤੀ। ਇਸ ਤੋਂ ਬਾਅਦ ਸਕੂਲ ਇੰਚਾਰਜ ਪਰਮਜੀਤ ਕੌਰ ਅਤੇ ਸਕੂਲ ਦੇ ਸਮੂਹ ਸਟਾਫ ਨਾਲ ਅਕਾਦਮਿਕ ਸਹਾਇਤਾ ਗਰੁੱਪ ਦਾ ਮੰਤਵ ਬੜੇ ਵਿਸਥਾਰ ਅਤੇ ਸਕਾਰਾਤਮਕ ਵਿਚਾਰ ਸਾਂਝੇ ਕੀਤਾ।
ਇਸ ਮੌਕੇ ਸਕੂਲ ਇੰਚਾਰਜ ਪਰਮਜੀਤ ਕੌਰ ਨੇ ਮਿਸ਼ਨ ਸਮਰੱਥ ਨੂੰ ਵਿਦਿਆਰਥੀਆਂ ਲਈ ਲਾਭਦਾਇਕ ਦਸਦਿਆਂ ਇਸ ਅਧੀਨ ਸਮੁੱਚੀਆਂ ਗਤਿਵਿਧੀਆਂ ਨੂੰ ਕਰਵਾਉਣ ਦਾ ਵਿਸ਼ਵਾਸ ਦਿਵਾਉਂਦਿਆਂ ਮਿਸ਼ਨ ਸਮਰੱਥ ਦੇ ਜ਼ਿਲਾ ਰਿਸੋਰਸ ਕੋਆਰਡੀਨੇਟਰ ਵਿਪਨ ਕਟਾਰੀਆ ਦਾ ਧੰਨਵਾਦ ਕੀਤਾ।
ਇਸ ਉਪਰੰਤ ਜ਼ਿਲਾ ਰਿਸੋਰਸ ਕੋਆਰਡੀਨੇਟਰ ਨੇ ਸਕੂਲ ਦੇ ਜ਼ਿਲਾ ਰੂਪਨਗਰ ‘ਚੋਂ ਦੱਸਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਉਣ ਵਾਲੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਉਸਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪਰਮਜੀਤ ਕੌਰ(ਇੰਚਾਰਜ), ਹਰਲੀਨ ਕੌਰ, ਜਸਵੀਰ ਕੌਰ, ਰਿੰਪੀ, ਸੁਨੈਨਾ ਦੇਵੀ, ਅਮਰਜੀਤ ਕੌਰ ਅਤੇ ਅਜੇ ਕੁਮਾਰ ਆਦਿ ਹਾਜ਼ਰ ਸਨ।
ਸ਼੍ਰੀ ਅਨੰਦਪੁਰ ਸਾਹਿਬ: Mission Samrath ਤਹਿਤ ਜ਼ਿਲ੍ਹਾ ਰੂਪਨਗਰ ਦੇ ਰਿਸੋਰਸ ਕੋਆਰਡੀਨੇਟਰ ਨੇ ਸਰਕਾਰੀ ਹਾਈ ਸਮਾਰਟ ਸਕੂਲ ਦਸਗਰਾਈਂ ਦਾ ਕੀਤਾ ਦੌਰਾ।