ਉੱਘੇ ਮੀਡੀਆ ਕਰਮੀ ਦੀਪਕ ਸ਼ਰਮਾ ਚਨਾਰਥਲ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ।
ਰੂਪਨਗਰ, 19 ਦਸੰਬਰ: ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਵੱਲੋਂ “ਮੀਡੀਆ ,ਸੋਸ਼ਲ ਮੀਡੀਆ ਅਤੇ ਪੰਜਾਬ ਦਾ ਭਵਿੱਖ” ਵਿਸ਼ੇ ਉੱਪਰ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਮੁੱਖ ਵਕਤਾ ਵਜੋਂ ਉੱਘੇ ਮੀਡੀਆ ਕਰਮੀ ਸ਼੍ਰੀ ਦੀਪਕ ਸ਼ਰਮਾ ਚਨਾਰਥਲ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਯਾਤਿੰਦਰ ਕੌਰ ਮਾਹਲ (ਕਹਾਣੀਕਾਰਾ), ਗੁਰਜੋਤ ਸਿੰਘ ਬਹਿਰਾਮਪੁਰ, ਡਾਇਟ ਅਧਿਆਪਕ ਅਤੇ ਅਧਿਆਪਨ – ਸਿਖਲਾਈ ਪ੍ਰਾਪਤ ਕਰ ਰਹੇ ਸਿਖਿਆਰਥੀ ਸ਼ਾਮਿਲ ਹੋਏ।
ਸੰਸਥਾ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਭੂਟਾਨੀ ਵੱਲੋਂ ਵਿਸ਼ੇ ਦੀ ਮਹੱਤਤਾ ਬਾਰੇ ਵਿਸ਼ੇਸ਼ ਨੁਕਤੇ ਸਾਂਝੇ ਕਰਦਿਆਂ ਵਿੱਦਿਆਰਥੀਆ ਤੇ ਅਧਿਆਪਕਾਂ ਲਈ ਇਸ ਵਿਸ਼ੇ ਦੀ ਜ਼ਰੂਰਤ ਬਾਰੇ ਦੱਸਦਿਆਂ ਮੁੱਖ ਵਕਤਾ ਅਤੇ ਮਹਿਮਾਨਾਂ ਦਾ ਉਚੇਚੇ ਤੌਰ ‘ ਤੇ ਸਵਾਗਤ ਕੀਤਾ।
ਮੁੱਖ ਵਕਤਾ ਨੇ ਆਪਣੇ ਵਿਸਥਾਰ ਭਾਸ਼ਨ ਦੌਰਾਨ ਸਿੱਖਿਆ, ਭਾਸ਼ਾ, ਨੈਤਿਕਤਾ, ਮੀਡੀਆ ਤੇ ਸ਼ੋਸ਼ਲ ਮੀਡੀਆ ਤੇ ਪੰਜਾਬ ਦੀ ਅਜੋਕੀ ਸਥਿਤੀ ਬਾਰੇ ਗਹਿਰਾਈ ਤੋਂ ਵਿਚਾਰ ਪੇਸ਼ ਕਰਦਿਆਂ ਪੰਜਾਬ ਦੀ ਬੌਧਿਕ ਅਤੇ ਸੰਵੇਦਨਾਤਮਕ ਸਿਹਤਯਾਬੀ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਬਾਰੇ ਤਰਕ ਪੂਰਵਕ ਦੱਸਿਆ। ਮੀਡੀਆ ਵਿੱਚ ਪਰੋਸੀਆਂ ਜਾ ਰਹੀਆਂ ਖਬਰਾਂ ਅਤੇ ਜਾਣਕਾਰੀਆਂ ਦੀ ਸੱਚਾਈ ਪਰਖਣ ਲਈ ਉਹਨਾਂ ਨੇ ਵਿਦਿਆਰਥੀਆਂ ਨੂੰ ਬੌਧਿਕ ਤੌਰ ਤੇ ਤੀਖਣਤਾ ਧਾਰਨ ਕਰਨ ਲਈ ਕਿਹਾ। ਉਹਨਾਂ ਨੇ ਚੰਗਾ ਸਾਹਿਤ, ਰਿਸਾਲੇ ਅਤੇ ਅਖ਼ਬਾਰ ਪੜਨ ਦੀ ਆਦਤ ਨੂੰ ਆਪਣੀ ਦੈਨਿਕ ਕਿਰਿਆ ਵਿੱਚ ਕੇਂਦਰੀ ਤੌਰ ‘ ਤੇ ਸ਼ਾਮਿਲ ਕਰਨ ਉਪਰ ਜ਼ੋਰ ਦਿੱਤਾ। ਸੈਮੀਨਾਰ ਦੇ ਦੂਜੇ ਸ਼ੈਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਉੱਤਸੁਕਤਾ ਭਰੇ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦਾ ਮੁੱਖ ਵਕਤਾ ਵੱਲੋਂ ਬਹੁਤ ਗੰਭੀਰਤਾ ਪੂਰਵਕ ਵਿਸਥਾਰ ਸਾਹਿਤ ਜਵਾਬ ਦਿੱਤਾ ਗਿਆ ।ਉਹਨਾਂ ਨਾਲ਼ ਨਾਲ਼ ਆਪਣੇ ਜੀਵਨ ਦੇ ਤਜ਼ਰਬਿਆਂ ਵਿੱਚੋਂ ਵੀ ਰੌਚਕ ਮਿਸਾਲਾਂ ਪੇਸ਼ ਕੀਤੀਆਂ। ਇਸ ਮੌਕੇ ਲੈਕਚਰਾਰ ਅਰੁਣਾ ਨਿਥਾਨੀ, ਸੁਨੀਲ ਕੁਮਾਰ ਅਤੇ ਯਾਤਿੰਦਰ ਮਾਹਲ ਨੇ ਆਪਣੇ ਵਿਸ਼ੇਸ਼ ਤਜ਼ਰਬੇ ਸਾਂਝੇ ਕੀਤੇ। ਲੈਕਚਰਾਰ ਸੰਜੇ ਗੋਦਿਆਲ ਨੇ ਮੀਡੀਆ ਅਤੇ ਇਸ ਸੈਮੀਨਾਰ ਸਬੰਧੀ ਆਪਣੇ ਵਿਚਾਰ ਸ਼ਲਾਘਾਮੁਖੀ ਸ਼ੈਲੀ ਵਿੱਚ ਪੇਸ਼ ਕਰਦਿਆਂ ਮੁੱਖ ਵਕਤਾ, ਵਿਸ਼ੇਸ਼ ਮਹਿਮਾਨਾਂ, ਪ੍ਰਿੰਸੀਪਲ ਅਤੇ ਸੈਮੀਨਾਰ ਪ੍ਰਬੰਧਕਾਂ ਦਾ ਪਾਏਦਾਰ ਸ਼ਬਦਾਂ ਰਾਹੀਂ ਧੰਨਵਾਦ ਕੀਤਾ।
ਸਮੁੱਚੇ ਸੈਮੀਨਾਰ ਦੌਰਾਨ ਡਾ.ਦੇਵਿੰਦਰ ਸੈਫ਼ੀ ਨੇ ਮੀਡਿਆ ਸਬੰਧੀ ਵਿਸ਼ਵ ਪੱਧਰ ਦੇ ਸੰਗਠਨਾਂ ਅਤੇ ਉਹਨਾਂ ਦੀਆਂ ਵਿਉਂਤਬੰਦੀਆਂ ਬਾਰੇ ਜਾਣਕਾਰੀਆਂ ਤੋਂ ਲੈ ਕੇ ਪੰਜਾਬ ਦੇ ਭਵਿੱਖ ਨੂੰ ਮੱਦੇ ਨਜ਼ਰ ਰੱਖਦਿਆਂ ਮੁੱਖ ਵਕਤਾ ਅਤੇ ਸਰੋਤਿਆਂ ਵਿਚਕਾਰ ਸੂਤਰਧਾਰ ਦੀ ਭੂਮਿਕਾ ਨਿਭਾਈ।
ਇਸ ਮੌਕੇ ਸੈਮੀਨਾਰ ਦੇ ਪ੍ਰਬੰਧ ਵਿੱਚ ਸ਼ਾਮਲ ਸ਼੍ਰੀ ਸੰਜੇ ਠਾਕੁਰ, ਦਵਿੰਦਰ ਸਿੰਘ, ਡਾ.ਰਵਿੰਦਰ ਕੌਰ, ਸੁਖਵੰਤ ਸਿੰਘ ਸਮੇਤ ਪ੍ਰਿੰਸੀਪਲ ਮੈਡਮ ਮੋਨਿਕਾ ਭੂਟਾਨੀ ਅਤੇ ਪ੍ਰਬੰਧਕ ਵਿੱਦਿਆਰਥੀਆਂ ਵੱਲੋਂ ਮੁੱਖ ਵਕਤਾ ਅਤੇ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
Seminar on “Social Media and the Future of Punjab” organized at Diet Rupnagar
ਸੁਖਜੀਤ ਸਿੰਘ ਕੈਂਥ ਨੂੰ ਭਾਰਤ ਸਰਕਾਰ ਦੇ ਵਾਤਾਵਰਣ ਸੰਭਾਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਭਾਰਤ ਵੱਲੋਂ ਕੀਤਾ ਸਨਮਾਨਿਤ
Ropar Google News