ਵਿਗਿਆਨ ਵਿਸ਼ੇ ਨੂੰ ਜ਼ਰੂਰਤ ਹੈ ਕਿਰਿਆ-ਅਧਾਰਤ ਪੜਾਉਣ ਦੀ

Science subject needs action-based teaching

Science subject needs action-based teaching, ਵਿਗਿਆਨ ਵਿਸ਼ੇ ਨੂੰ ਜ਼ਰੂਰਤ ਹੈ ਕਿਰਿਆ-ਅਧਾਰਤ ਪੜਾਉਣ ਦੀ
ਅੱਜ ਜਦ ਸਿੱਖਿਆ ਸੰਸਾਰ ਵਿੱਚ ਕਈ ਤਰ੍ਹਾਂ ਦੇ ਵਿਧੀਕ ਰੂਪਾਂ ਦੀ ਗੱਲ ਚੱਲ ਰਹੀ ਹੈ, ਤਾਂ ਵਿਗਿਆਨ ਵਰਗਾ ਵਿਸ਼ਾ, ਜੋ ਆਪਣੇ ਆਪ ਵਿੱਚ ਤਰਕ, ਪ੍ਰਯੋਗ ਅਤੇ ਸਮਝ ਦਾ ਸੰਯੋਜਨ ਹੈ, ਉਸਨੂੰ ਸਿਰਫ ਰੱਟਾਫਿਕੇਸ਼ਨ ਜਾਂ ਬੋਰਡ ਤੇ ਲੇਖਨ ਰਾਹੀਂ ਪੜਾਉਣਾ ਵਿਦਿਆਰਥੀ ਦੀ ਸੂਝ ਨੂੰ ਘੁਟਾਉਣ ਦੇ ਬਰਾਬਰ ਹੈ। ਵਿਗਿਆਨ, ਜਿਸਦਾ ਅਰਥ ਹੀ “ਜਾਣਣਾ, ਪਰਖਣਾ ਅਤੇ ਲਾਗੂ ਕਰਨਾ” ਹੈ, ਉਸਨੂੰ ਜਦ ਤੱਕ ਅਸੀਂ ਕਿਰਿਆ ਅਧਾਰਤ ਨਹੀਂ ਬਣਾਂਦੇ, ਉਹ ਕਿਸੇ ਹੋਰ ਵਿਸ਼ੇ ਵਾਂਗੂ ਸੁੱਕੀ ਥਿਊਰੀ ਹੀ ਬਣ ਕੇ ਰਹਿ ਜਾਂਦੀ ਹੈ।
ਇੱਕ ਸੱਚੇ ਅਧਿਆਪਕ ਲਈ ਜ਼ਰੂਰੀ ਹੈ ਕਿ ਉਹ ਵਿਦਿਆਰਥੀ ਦੇ ਮਨ ਵਿੱਚ “ਕਿਉਂ?”, “ਕਿਵੇਂ?” ਅਤੇ “ਕਿੰਜ?” ਵਾਲੀ ਸੋਚ ਨੂੰ ਜਗਾਏ। ਇਹ ਤਦੋਂ ਹੀ ਸੰਭਵ ਹੈ ਜਦੋਂ ਅਸੀਂ ਹਰ ਟੋਪਿਕ ਨਾਲ ਜੁੜੀ ਹੋਈ ਕਿਸੇ ਨਾ ਕਿਸੇ ਕਿਰਿਆ, ਪ੍ਰਯੋਗ ਜਾਂ ਨਿਰੀਖਣ ਦੀ ਮਦਦ ਲੈਂਦੇ ਹਾਂ। ਜਿਵੇਂ ਕਿ ਜੇਕਰ ਅਸੀਂ ਚੁੰਬਕਤਾ, ਗੁਰੁਤਾਕਰਸ਼ਣ ਜਾਂ ਕਰੰਟ ਜਿਹੇ ਅਭਿਆਸ ਪੜ੍ਹਾ ਰਹੇ ਹਾਂ ਤਾਂ ਕਲਾਸਰੂਮ ਵਿੱਚ ਉਨ੍ਹਾਂ ਨਾਲ ਸੰਬੰਧਿਤ ਸਾਦੇ, ਘਰੇਲੂ ਅਤੇ ਘੱਟ ਖਰਚੇ ਵਾਲੇ ਸਾਧਨਾਂ ਦੀ ਵਰਤੋਂ ਕਰਕੇ ਵਿਦਿਆਰਥੀ ਨੂੰ ਸਿੱਧਾ ਸਬਕ ਦੇਣ ਦੀ ਥਾਂ, ਉਨ੍ਹਾਂ ਕੋਲੋਂ ਉਹ ਪ੍ਰਯੋਗ ਕਰਵਾਏ ਜਾਣ।
ਜਦ ਵਿਦਿਆਰਥੀ ਕਿਸੇ ਵਿਘਟਨ, ਪ੍ਰਤੀਕਿਰਿਆ ਜਾਂ ਚੋਚੇਤਾਵੀ ਪ੍ਰਯੋਗ ਨੂੰ ਆਪਣੇ ਹੱਥਾਂ ਨਾਲ ਕਰਦਾ ਹੈ, ਤਾਂ ਉਹ ਸਿਰਫ਼ ਸਿੱਖਦਾ ਨਹੀਂ, ਸਗੋਂ ਸੋਚਦਾ ਹੈ, ਸਵਾਲ ਪੈਦਾ ਕਰਦਾ ਹੈ, ਅਤੇ ਤਰਕਸ਼ੀਲ ਬਣਦਾ ਹੈ। ਅਜਿਹੀ ਸਿੱਖਿਆ ਨਾ ਸਿਰਫ਼ ਪਾਠਕ੍ਰਮ ਦੀ ਪੂਰੀ ਸਮਝ ਦਿੰਦੀ ਹੈ, ਸਗੋਂ ਬੱਚਿਆਂ ਨੂੰ ਅਸਲ ਜ਼ਿੰਦਗੀ ਵਿੱਚ ਲਾਗੂ ਕਰਨ ਯੋਗ ਵੀ ਬਣਾ ਦਿੰਦੀ ਹੈ।
ਸਿੱਖਣ ਦੀ ਇਹ “ਲਰਨਿੰਗ ਬਾਏ ਡੂਇੰਗ” ਢੰਗ ਵਿਦਿਆਰਥੀ ਦੀ ਸੂਝ, ਵਿਸ਼ਲੇਸ਼ਣ ਅਤੇ ਨਵੀਨਤਾ ਵਿੱਚ ਅਦਭੁਤ ਵਿਕਾਸ ਕਰਦੀ ਹੈ। ਜਦੋਂ ਉਹ ਆਪਣੇ ਹੱਥੀਂ ਕਿਰਿਆ ਕਰਕੇ ਕਿਸੇ ਨਤੀਜੇ ‘ਤੇ ਪਹੁੰਚਦੇ ਹਨ, ਤਾਂ ਉਹਨਾਂ ਦੀ ਸੰਤੁਸ਼ਟੀ ਤੇ ਉਤਸ਼ਾਹ ਵਿਗਿਆਨ ਲਈ ਇਕ ਨਵਾਂ ਜੋਸ਼ ਪੈਦਾ ਕਰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਵਿਦਿਆਰਥੀਆਂ ਦਾ ਰੁਝਾਨ ਵੀਗਿਆਨ ਅਤੇ ਖੇਡ ਅਧਿਆਪਕਾਂ ਵੱਲ ਹੋਰ ਵਧਦਾ ਹੈ ਕਿਉਂਕਿ ਉਨ੍ਹਾਂ ਕੋਲ ਸਿੱਖਣ ਨਾਲ-ਨਾਲ ਅਨੁਭਵ ਕਰਨ ਦੇ ਮੌਕੇ ਹੁੰਦੇ ਹਨ।
ਵਿਦਿਆਰਥੀਆਂ ਦੇ ਮਨ ਵਿੱਚ ਵਿਗਿਆਨ ਪ੍ਰਤੀ ਆਕਰਸ਼ਣ ਜਨਮ ਲੈਂਦਾ ਹੈ ਜਦੋਂ ਉਹ ਦੱਸਣ ਦੀ ਥਾਂ ਸਵੈ ਅਨੁਭਵ ਕਰਦੇ ਹਨ। ਸਿਰਫ ਕਿਤਾਬੀ ਸਿਆਣਪ ਨਾਲ ਨਹੀਂ, ਸਗੋਂ ਕਿਰਿਆਸ਼ੀਲਤਾ ਨਾਲ ਆਉਂਦੀ ਸਮਝ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਯਾਦ ਰਹਿੰਦੀ ਹੈ ਅਤੇ ਇਨ੍ਹਾਂ ਅਧਾਰਾਂ ‘ਤੇ ਉਹ ਵੱਡੀਆਂ ਪ੍ਰੀਖਿਆਵਾਂ ਤੋਂ ਲੈ ਕੇ, ਨਵੀਨ ਅਵਿਸ਼ਕਾਰਾਂ ਤੱਕ ਦੀ ਯਾਤਰਾ ਕਰ ਸਕਦੇ ਹਨ।
ਇਸ ਲਈ, ਵਿਗਿਆਨ ਦੇ ਅਧਿਆਪਕਾਂ ਲਈ ਲੋੜ ਹੈ ਕਿ ਉਹ ਆਪਣੀ ਪਾਠਯ ਵਿਧੀ ਨੂੰ ਥਿਊਰੀ ਤੋਂ ਕਿਰਿਆ ਵੱਲ ਲਿਜਾਣ। ਹਰੇਕ ਪਾਠ ਵਿੱਚ ਕਿਸੇ ਨ ਕਿਸੇ ਕਿਰਿਆ ਦੀ ਸ਼ਮੂਲੀਅਤ, ਵਿਦਿਆਰਥੀ ਦੇ ਮਨ ਨੂੰ ਖੋਲ੍ਹਣ ਦੀ ਕੁੰਜੀ ਹੈ। ਅਸੀਂ ਜਦ ਤੱਕ ਇਹ ਨਹੀ ਕਰਾਂਗੇ, ਵਿਗਿਆਨ “ਮਨੋਰੰਜਕ ਵਿਸ਼ਾ” ਦੀ ਥਾਂ “ਭਾਰੀ ਵਿਸ਼ਾ” ਬਣਦਾ ਜਾਵੇਗਾ।
ਆਓ, ਵਿਗਿਆਨ ਨੂੰ ਕਲਪਨਾ ਦੀ ਉਡਾਣ ਨਹੀਂ, ਤਜਰਬੇ ਦੀ ਉਡਾਣ ਬਣਾਈਏ।

 

ਜਗਜੀਤ ਸਿੰਘ
ਸਰਕਾਰੀ ਹਾਈ ਸਕੂਲ ਰਾਏਪੁਰ

 

 Ropar News 

Follow up on Facebook Page

👇Share on your Social Media

Leave a Comment

Your email address will not be published. Required fields are marked *

Scroll to Top