28 ਜਨਵਰੀ 2024 ਆਈਆਈਟੀ ਰੂਪਨਗਰ ਵਿਖੇ ਵਿਗਿਆਨ ਮਹਾਉਤਸਵ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਕਈ ਸਕੂਲਾਂ ਨੇ ਹਿੱਸਾ ਲਿਆ। ਸਕੂਲਾਂ ਨੂੰ ਦੋ ਗਰੁੱਪ ਵਿੱਚ ਵੰਡਿਆ ਗਿਆ ਸੀ,ਪਹਿਲਾ ਗਰੁੱਪ ਛੇਵੀਂ ਤੋਂ ਅੱਠਵੀਂ ਅਤੇ ਦੂਜਾ ਗਰੁੱਪ ਨੌਵੀਂ ਤੋਂ ਬਾਰਵੀਂ ਜਮਾਤ ਦਾ ਸੀ, ਜਿਸਦੇ ਵਿੱਚ ਅਲੱਗ ਅਲੱਗ ਚਾਰ ਥੀਮ ਦਿੱਤੇ ਗਏ ਸਨ । ਸਰਕਾਰੀ ਮਿਡਲ ਸਕੂਲ ਚਤਾਮਲਾ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਛੇਵੀਂ ਤੋਂ ਅੱਠਵੀਂ ਵਾਲੇ ਗਰੁੱਪ ਵਿੱਚ ਸਰਕਾਰੀ ਮਿਡਲ ਸਕੂਲ ਚਤਾਮਲਾ ਹੀ ਇਕੱਲਾ ਸਰਕਾਰੀ ਸਕੂਲ ਸੀ ਜਿਸਨੇ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਗੁਰ ਓਜਸ ਸਿੰਘ, ਮਨਵੀਰ ਸਿੰਘ ਅਤੇ ਕੁੰਦਨ ਕੁਮਾਰ ਨੇ ਇਸ ਵਿੱਚ ਹਿੱਸਾ ਲਿਆ ਸੀ।
ਇਸ ਪ੍ਰੋਗ੍ਰਾਮ ਵਿੱਚ ਰੂਪਨਗਰ ਦੇ ਵਿਧਾਇਕ ਸ੍ਰੀ ਦਿਨੇਸ਼ ਕੁਮਾਰ ਚੱਡਾ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਗੁਲਨੀਤ ਸਿੰਘ ਖੁਰਾਨਾ , ਡੀਨ ਰਿਸਰਚ ਐਂਡ ਡਿਵੈਲਪਮੈਂਟ ਆਈ ਆਈ ਟੀ ਸ਼੍ਰੀ ਪੁਸ਼ਪਿੰਦਰ ਪਾਲ ਸਿੰਘ ਅਤੇ ਡੀਨ ( Continuing Education and Outreach Activities ) ਡਾਕਟਰ ਸਾਰੰਗ ਗੁਮਫੇਤਕਰ ਨੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਵਿੱਚ ਉਤਸਾਹ ਅਤੇ ਅੱਗੇ ਵਧਣ ਦਾ ਹੌਸਲਾ ਪੈਦਾ ਹੋ ਸਕੇ। ਸਕੂਲ ਦੇ ਮੁਖੀ ਭੁਪਿੰਦਰ ਸਿੰਘ ਨੇ ਬੱਚਿਆਂ ਨੂੰ ਅਤੇ ਸਾਇੰਸ ਅਧਿਆਪਕ ਹਰਸਿਮਰਨ ਕੌਰ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
Science Mahautsav was organized at IIT Rupnagar