Science Exhibition for classes 6th to 8th at district level successfully organized under RAA-2025
ਰੂਪਨਗਰ, 2 ਦਸੰਬਰ 2025 — ਰਾਸ਼ਟਰੀ ਅਵਿਸ਼ਕਾਰ ਅਭਿਆਨ (RAA)–2025 ਦੇ ਤਹਿਤ ਛੇਵੀਂ ਤੋਂ ਅੱਠਵੀਂ ਕਲਾਸਾਂ ਲਈ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਅੱਜ ਸ.ਕੰ.ਸ.ਸ. ਰੂਪਨਗਰ ਵਿੱਚ ਸਫਲਤਾਪੂਰਵਕ ਕੀਤਾ ਗਿਆ। ਇਹ ਪ੍ਰਦਰਸ਼ਨੀ ਪੰਜਾਬ ਸਿੱਖਿਆ ਵਿਭਾਗ ਦੇ ਦਿਸ਼ਾ–ਨਿਰਦੇਸ਼ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੇ ਆਦੇਸ਼ਾਂ ਹੇਠ, ਪ੍ਰਿੰਸੀਪਲ ਸ਼੍ਰੀਮਤੀ ਸੰਦੀਪ ਕੌਰ ਅਤੇ ਡੀ.ਆਰ.ਸੀ. ਸ਼੍ਰੀ ਵਿਪਿਨ ਕਟਾਰੀਆ ਦੀ ਨਿਗਰਾਨੀ ਵਿੱਚ ਆਯੋਜਿਤ ਕੀਤੀ ਗਈ।
ਜ਼ਿਲ੍ਹੇ ਦੇ ਵੱਖ–ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ Sustainable Agriculture, Waste Management, Green Energy, Emerging Technologies, Recreational Mathematical Modeling, Health & Hygiene ਅਤੇ Water Conservation & Management ਵਰਗੀਆਂ ਥੀਮਾਂ ਤਹਿਤ ਆਪਣੇ ਨਵੀਨ ਅਤੇ ਵਿਗਿਆਨਕ ਮਾਡਲ ਪੇਸ਼ ਕੀਤੇ। ਵਿਦਿਆਰਥੀਆਂ ਦੇ ਮਾਡਲਾਂ ਨੇ ਤਕਨੀਕੀ ਗਿਆਨ, ਰਚਨਾਤਮਕ ਸੋਚ ਅਤੇ ਸਮਾਜਕ ਜ਼ਿੰਮੇਵਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਜੱਜ ਸਾਹਿਬਾਨ ਸਤਨਾਮ ਸਿੰਘ ਲੈਕਚਰ ਬਾਇਓਲੋਜੀ, ਯਾਦਵਿੰਦਰ ਸਿੰਘ ਲੈਕਚਰ ਕੈਮਿਸਟਰੀ, ਦਵਿੰਦਰ ਕੌਰ ਲੈਕਚਰ ਫਿਜ਼ਿਕਸ, ਰਾਣੀ ਪੁਰੀ ਲੈਕਚਰਾਰ ਬਾਇਓਲੋਜੀ, ਰਮਨ ਕੁਮਾਰ ਸਾਇੰਸ ਮਾਸਟਰ, ਸਿਮਰਨਜੀਤ ਕੌਰ ਸਾਇੰਸ ਮਿਸਟ੍ਰੈਸ ਵੱਲੋਂ ਮਾਡਲਾਂ ਦੀ ਪ੍ਰਸਤੁਤੀ, ਵਿਗਿਆਨਕ ਤਰਕ ਅਤੇ ਨਵੀਂ ਸੋਚ ਦੇ ਆਧਾਰ ‘ਤੇ ਮੁਲਾਂਕਣ ਕੀਤਾ ਗਿਆ। ਸਾਰੇ ਮਾਡਲਾਂ ਦੇ ਨਤੀਜੇ ਹੇਠ ਲਿਖੇ ਹਨ:
ਨਤੀਜੇ
1. Sustainable Agriculture
• ਪਹਿਲਾ: ਆਰਵ ਭਾਰਦਵਾਜ – ਸਹਸ ਰਾਏਪੁਰ
• ਦੂਜਾ: ਰਾਧਿਕਾ – ਮਜਾਰੀ ਗਾਜਰਾਂ
• ਤੀਜਾ: ਜਸਪ੍ਰੀਤ ਕੌਰ – ਸਹਸ ਦਸਗਰਾਈਂ
2. Waste Management and Alternative to Plastic
• ਪਹਿਲਾ: ਜਸ਼ਮੀਤ – ਕੰਨਿਆ ਰੋਪੜ
• ਦੂਜਾ: ਜਤਿਨ – ਸਹਸ ਦਸਗਰਾਈਂ
• ਤੀਜਾ: ਸੰਚਿਤ ਚੌਧਰੀ – ਸਹਸ ਰਾਏਪੁਰ
3. Green Energy
• ਪਹਿਲਾ: ਗੁਰਲਾਲ ਸਿੰਘ – ਸਹਸ ਰਾਏਪੁਰ
• ਦੂਜਾ: ਖੁਸ਼ਪ੍ਰੀਤ ਕੌਰ – ਸੀਨੀਅਰ ਸੈਕੰਡਰੀ ਬੂਰਮਾਜਰਾ
• ਤੀਜਾ: ਸਾਨਵੀ – ਕੰਨਿਆ ਸ੍ਰੀ ਅਨੰਦਪੁਰ ਸਾਹਿਬ
4. Emerging Technologies
• ਪਹਿਲਾ: ਹਰਮਨਜੋਤ ਸਿੰਘ – ਸਮਸ ਭਾਗੋਵਾਲ
• ਦੂਜਾ: ਹਰਸ਼ਪ੍ਰਤ ਸਿੰਘ – ਸਹਸ ਰਾਏਪੁਰ
• ਤੀਜਾ: ਮਨਪ੍ਰੀਤ ਚੌਧਰੀ – ਕੰਨਿਆ ਰੋਪੜ
5. Recreational Mathematical Modeling
• ਪਹਿਲਾ: ਇਸ਼ਪ੍ਰੀਤ ਸਿੰਘ – ਸਮਸ ਭੋਜੇਮਾਜਰਾ
• ਦੂਜਾ: ਪ੍ਰਭਜੋਤ ਕੌਰ – ਸੀਨੀਅਰ ਸੈਕੰਡਰੀ ਤਾਜਪੁਰਾ
• ਤੀਜਾ: ਵੰਸ਼ – ਸਹਸ ਚੱਕ ਕਰਨਾ
6. Health and Hygiene
• ਪਹਿਲਾ: ਅਮਨਿੰਦਰ ਸਿੰਘ – ਸਮਸ ਬੰਦੇ ਮਾਹਲਾ
• ਦੂਜਾ: ਸੁਖਮਨਪ੍ਰੀਤ ਕੌਰ – ਸਹਸ ਰਾਏਪੁਰ
• ਤੀਜਾ: ਪਰਵਿੰਦਰ ਕੌਰ – ਸਹਸ ਘਨੋਲਾ
7. Water Conservation and Management
• ਪਹਿਲਾ: ਹਰਸ਼ਾਨ ਸਿੰਘ – ਸਹਸ ਦਸਗਰਾਈਂ
• ਦੂਜਾ: ਰੁਬਲਪ੍ਰੀਤ ਕੌਰ – ਸਮਸ ਚਤਾਮਲਾ
• ਤੀਜਾ: ਜਸ਼ਨ ਧੀਮਾਨ – ਸਹਸ ਮੁਕਾਰੀ
ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਦੇ ਵਿਗਿਆਨਕ ਦ੍ਰਿਸ਼ਟੀਕੋਣ, ਨਵੀਂ ਸੋਚ ਅਤੇ ਉਤਸ਼ਾਹ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ ਗਈ। ਜੱਜਾਂ ਅਤੇ ਆਯੋਜਕ ਅਧਿਆਪਕਾਂ ਨੇ ਸਾਰੇ ਭਾਗੀਦਾਰਾਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਟੇਟ ਲੈਵਲ RAA ਪ੍ਰਦਰਸ਼ਨੀ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ।
ਅੰਤ ਵਿੱਚ ਡੀ.ਆਰ.ਸੀ. ਸ਼੍ਰੀ ਵਿਪਿਨ ਕਟਾਰੀਆ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਆਏ ਹੋਏ ਜੱਜ ਸਾਹਿਬਾਨ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।


























