School of Eminence Kiratpur Sahib gets an opportunity to sing Shabad at a state-level function
ਸ੍ਰੀ ਅਨੰਦਪੁਰ ਸਾਹਿਬ, 5 ਅਕਤੂਬਰ: ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਅਤੇ ਉਨ੍ਹਾਂ ਦੀ ਸਮੂਚੀ ਟੀਮ ਦੀ ਅਗਵਾਈ ਹੇਠ ਸਕੂਲ ਆਫ ਐਮੀਨੈਸ, ਕੀਰਤਪੁਰ ਸਾਹਿਬ ਨੂੰ ਰਾਜ ਪੱਧਰੀ ਸਮਾਗਮ ਵਿੱਚ ਸ਼ਬਦ ਗਾਇਨ ਕਰਨ ਦਾ ਮੌਕਾ ਪ੍ਰਾਪਤ ਹੋਇਆ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਰਨਜੀਤ ਸਿੰਘ ਅਤੇ ਅਧਿਆਪਕ ਗੁਰਸੇਵਕ ਸਿੰਘ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਸੁਰੀਲੇ ਢੰਗ ਨਾਲ ਸ਼ਬਦ ਗਾਇਨ ਕਰਕੇ ਸਭ ਦਾ ਮਨ ਮੋਹ ਲਿਆ।
ਇਹ ਮੌਕਾ ਸਕੂਲ ਅਤੇ ਜ਼ਿਲ੍ਹੇ ਲਈ ਗੌਰਵ ਦਾ ਵਿਸ਼ਾ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਉਤਕ੍ਰਿਸ਼ਟ ਪ੍ਰਯਾਸਾਂ ਦੀ ਝਲਕ ਪੇਸ਼ ਕਰਦਾ ਹੈ।
Follow us on Facebook
District Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।