ਰੂਪਨਗਰ, 30 ਅਕਤੂਬਰ: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ.ਸਿੱ.) ਸ਼੍ਰੀ ਸੰਜੀਵ ਗੋਤਮ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ 68ਵੀਂ ਜ਼ਿਲ੍ਹਾ ਸਕੂਲ ਪੱਧਰੀ ਅਥਲੈਟਿਕ ਮੀਟ (ਅੰਡਰ-14,17,19 ਸਾਲ ਲੜਕੇ/ਲੜਕੀਆਂ) 28 ਅਕਤੂਬਰ 2024 ਤੋਂ 30 ਅਕਤੂਬਰ 2024 ਤੱਕ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਈ ਗਈ।
ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2024-25 ਦੀ ਇਸ ਅਥਲੈਟਿਕ ਮੀਟ ਵਿੱਚ ਜ਼ਿਲ੍ਹੇ ਦੇ ਦਸ ਖੇਡ ਜੋਨਾਂ ਵਿੱਚੋਂ ਤਕਰੀਬਨ 1700 ਅਥਲੀਟਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਦੇ ਈਵੇਂਟ ਮਾਰਸ਼ਲ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਸਨ, ਬਾਕੀ ਦੇ ਅਥਲੈਟਿਕ ਮੁਕਾਬਲੇ ਅੱਜ ਨਹਿਰੂ ਸਟੇਡੀਅਮ ਵਿਖੇ ਸੰਪਨ ਹੋ ਗਏ ਹਨ।
ਆਖਰੀ ਦਿਨ ਦੇ ਅਥਲੈਟਿਕ ਮੁਕਾਬਲਿਆਂ ਦੀ ਸ਼ੁਰੂਆਤ ਪ੍ਰਿੰਸੀਪਲ ਜਗਤਾਰ ਸਿੰਘ ਲੌਗੀਆਂ ਦੁਆਰਾ ਕੀਤੀ ਗਈ। ਉਨ੍ਹਾਂ ਭਵਿੱਖ ਲਈ ਵਿਦਿਆਰਥੀਆਂ, ਕੋਚਾਂ ਤੇ ਮਾਪਿਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਅਥਲੈਟਿਕ ਮੀਟ ਦੀ ਸਫ਼ਲਤਾ ਦਾ ਸਿਹਰਾ ਸਾਰੇ ਸਰੀਰਕ ਸਿੱਖਿਆ ਅਧਿਆਪਕਾਂ ਤੇ ਹੋਰ ਸਹਿਯੋਗੀ ਸਕੂਲ ਕਰਮਚਾਰੀਆਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ। ਜ਼ਿਲ੍ਹੇ ਦੇ ਸਾਰੇ ਜੋਨਾਂ ਤੋਂ ਅਥਲੀਟਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਲੜਕੀਆਂ ਦੇ ਅੰਡਰ-14 ਸਾਲ ਦੇ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਮਨਰੀਤ ਕੌਰ ਰੂਪਨਗਰ ਜੋਨ, ਦੂਜਾ ਸਥਾਨ ਸੰਦੀਪ ਕੌਰ ਤਖਤਗੜ ਜੋਨ, ਤੀਜਾ ਸਥਾਨ ਨਿਆਮਾ ਸ੍ਰੀ ਆਨੰਦਪੁਰ ਸਾਹਿਬ, 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਸਗਨਪ੍ਰੀਤ ਕੌਰ ਮੌਰਿੰਡਾ ਜੋਨ, ਦੂਜਾ ਸਥਾਨ ਸੁਮਨ ਦੇਵੀ ਨੂਰਪੁਰਬੇਦੀ ਜੋਨ, ਤੀਜਾ ਸਥਾਨ ਜੈਸਮੀਨ ਕੌਰ ਤਖਤਗੜ ਜੋਨ, ਅੰਡਰ-19 ਸਾਲ ਦੇ ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਦੋੜ ਵਿੱਚ ਪਹਿਲਾ ਸਥਾਨ ਭਾਰਤੀ ਕੁਮਾਰੀ ਨੰਗਲ ਜੋਨ, ਦੂਜਾ ਸਥਾਨ ਜੈਸਮੀਨ ਕੌਰ ਮੌਰਿੰਡਾ ਜੋਨ, ਤੀਜਾ ਸਥਾਨ ਪ੍ਰਭਸਿਮਰਨ ਕੌਰ ਰੂਪਨਗਰ ਜੌਨ, 400 ਮੀ: ਦੌੜ ਵਿੱਚ ਪਹਿਲਾ ਸਥਾਨ ਸਿਮਰਨਜੀਤ ਕੌਰ ਮੌਰਿੰਡਾ ਜੋਨ, ਦੂਜਾ ਸਥਾਨ ਮੁਸਕਾਨ ਅਨੰਦਪੁਰ ਸਾਹਿਬ ਜੋਨ, ਤੀਜਾ ਸਥਾਨ ਦਲਜੀਤ ਕੌਰ ਤਖਤਗੜ ਜੋਨ, ਅੰਡਰ-17 ਸਾਲ ਗਰੁੱਪ ਵਿੱਚ 200ਮੀਟਰ ਵਿੱਚ ਪਹਿਲਾ ਸਥਾਨ ਕਮਾਂਕਸ਼ੀ ਚੈਟਰਜੀ ਨੰਗਲ ਜੋਨ, ਦੂਜਾ ਸਥਾਨ ਸਿਮਰਨ ਅਟਵਾਲ ਨੂਰਪੁਰਬੇਦੀ ਜੋਨ, ਤੀਜਾ ਸਥਾਨ ਭੁਪਿੰਦਰ ਕੌਰ ਤਖਤਗੜ ਜੋਨ, 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਕਮਾਕਸ਼ੀ ਚੈਟਰਜੀ ਨੰਗਲ ਜੋਨ, ਦੂਜਾ ਸਥਾਨ ਸੀਮਾ ਨੂਰਪੁਰਬੇਦੀ ਜੋਨ, ਤੀਜਾ ਸਥਾਨ ਹਰਮਨਦੀਪ ਤਖਤਗੜ ਜੋਨ ਨੇ ਪ੍ਰਾਪਤ ਕੀਤਾ।
ਲੜਕਿਆਂ ਦੇ ਅੰਡਰ-14 ਸਾਲ ਦੇ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਦੇਵਵਿਸ਼ਵਜੀਤ ਸਿੰਘ ਨੰਗਲ ਜੋਨ, ਦੂਜਾ ਸਥਾਨ ਅਦਿਤਆ ਸ਼ਰਮਾ ਭਲਾਣ ਜੋਨ, ਤੀਜਾ ਸਥਾਨ ਕੁੰਦਨ ਕੁਮਾਰ ਘਨੌਲੀ, ਸ਼ਾਟ ਪੁੱਟ ਵਿੱਚ ਪਹਿਲਾ ਸਥਾਨ ਹਿਮਾਸ਼ੂ ਤਖਤਗੜ ਜੋਨ, ਦੂਜਾ ਸਥਾਨ ਸਮਰਾਟ ਰਾਣਾ ਨੰਗਲ ਜੋਨ, ਤੀਜਾ ਸਥਾਨ ਅਰਮਾਨਪ੍ਰੀਤ ਸਿੰਘ ਮੀਆਂਪੁਰ ਜੋਨ, ਅੰਡਰ-17 ਸਾਲ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਦੋੜ ਵਿੱਚ ਪਹਿਲਾ ਸਥਾਨ ਬਿਕਰਮ ਚੌਧਰੀ ਤਖਤਗੜ ਜੋਨ, ਦੂਜਾ ਸਥਾਨ ਮਨਿੰਦਰ ਸਿੰਘ ਮੌਰਿੰਡਾ ਜੋਨ, ਤੀਜਾ ਸਥਾਨ ਯੁਵਰਾਜ ਸਿੰਘ ਸ੍ਰੀ ਚਮਕੌਰ ਸਾਹਿਬ, ਸ਼ਾਟ ਪੁੱਟ ਵਿੱਚ ਪਹਿਲਾ ਸਥਾਨ ਬਲਕਰਨ ਸਿੰਘ ਨੂਰਪੁਰਬੇਦੀ ਜੋਨ, ਦੂਜਾ ਸਥਾਨ ਅਰਮਾਨਦੀਪ ਸਿੰਘ ਮੋਰਿੰਡਾ ਜੋਨ, ਤੀਜਾ ਸਥਾਨ ਨਵਪ੍ਰੀਤ ਸਿੰਘ ਭਲਾਣ ਜੋਨ, ਅੰਡਰ-19 ਸਾਲ ਗਰੁੱਪ ਵਿੱਚ 100 ਮੀਟਰ ਵਿੱਚ ਪਹਿਲਾ ਸਥਾਨ ਨਵਪ੍ਰੀਤ ਸਿੰਘ ਰੂਪਨਗਰ ਜੋਨ, ਦੂਜਾ ਸਥਾਨ ਅਰਸ਼ਦੀਪ ਸਿੰਘ ਸ੍ਰੀ ਚਮਕੌਰ ਸਾਹਿਬ ਜੋਨ, ਤੀਜਾ ਸਥਾਨ ਰਿਸ਼ਵ ਰਾਣਾ ਨੰਗਲ ਜੋਨ, ਸ਼ਾਟ ਪੁੱਟ ਵਿੱਚ ਪਹਿਲਾ ਸਥਾਨ ਪੂਰਵ ਚੌਧਰੀ ਭਲਾਣ ਜੋਨ, ਦੂਜਾ ਸਥਾਨ ਦੀਪਇੰਦਰ ਸਿੰਘ ਰੂਪਨਗਰ ਜੋਨ, ਤੀਜਾ ਸਥਾਨ ਸਾਹਿਲਪ੍ਰੀਤ ਸਿੰਘ ਅਨੰਦਪੁਰ ਸਾਹਿਬ ਜੋਨ, ਡਿਸਕਸ ਥਰੋ ਵਿੱਚ ਪਹਿਲਾ ਸਥਾਨ ਜਗਜੀਥ ਸਿੰਘ ਮੀਆਂਪੁਰ ਜੋਨ, ਦੂਜਾ ਸਥਾਨ ਮਨਸਹਿਜ ਸਿੰਘ ਸ੍ਰੀ ਚਮਕੌਰ ਸਾਹਿਬ, ਤੀਜਾ ਸਥਾਨ ਕਾਰਤਿਕ ਕੁਮਾਰ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ।
ਇਸ ਮੌਕੇ ਤੇ ਕਨਵੀਨਰ ਹਰਮਨਦੀਪ ਸਿੰਘ ਡੀਪੀਈ, ਕੋ-ਕਨਵੀਨਰ ਹਰਪ੍ਰੀਤ ਸਿੰਘ ਲੌਗੀਆਂ, ਸੰਦੀਪ ਭੱਟ, ਮਨਜਿੰਦਰ ਸਿੰਘ, ਲੈਕ.ਗੁਰਇੰਦਰਜੀਤ ਸਿੰਘ ਮਾਨ, ਸੁਖਵਿੰਦਰਪਾਲ ਸਿੰਘ ਸੁੱਖੀ ਡੀਪੀਈ, ਗੁਰਜੀਤ ਸਿੰਘ ਭੱਟੀ ਡੀਪੀਈ, ਗਗਨਦੀਪ ਸਿੰਘ ਡੀਪੀਈ, ਰਵੀਇੰਦਰ ਸਿੰਘ ਡੀਪੀਈ, ਅਮਰਜੀਤਪਾਲ ਸਿੰਘ, ਪਰਮਜੀਤ ਸਿੰਘ ਚਤਾਮਲੀ, ਲੈਕ.ਕ੍ਰਾਂਤੀਪਾਲ, ਪਰਮਜੀਤ ਸਿੰਘ ਰਤਨਗੜ੍ਹ, ਰਾਜਵੀਰ ਸਿੰਘ, ਵਰਿੰਦਰ ਸਿੰਘ ਪੀਟੀਆਈ, ਗੁਰਵਿੰਦਰ ਸਿੰਘ, ਪੁਨੀਤ ਸਿੰਘ ਲਾਲੀ, ਅਮਨਦੀਪ ਸਿੰਘ, ਇੰਦਰਜੀਤ ਸਿੰਘ, ਨਰਿੰਦਰ ਸੈਣੀ, ਰਜਿੰਦਰ ਕੌਰ, ਸਰਬਜੀਤ ਕੌਰ ਬੂਰਮਾਜਰਾ, ਗੁਰਮੀਤ ਕੌਰ ਭੰਗੂ, ਚਰਨਜੀਤ ਸਿੰਘ ਚੱਕਲ, ਅਸ਼ੀਸ ਕੁਮਾਰ,ਪੰਕਜ ਵਸ਼ਿਸ਼ਟ, ਸਰਬਜੀਤ ਕੌਰ ਲੋਧੀਮਾਜਰਾ, ਰਾਜੇਸ਼ ਕੁਮਾਰ ਡੀਪੀਈ, ਗੁਰਤੇਜ ਸਿੰਘ, ਧਰਮਿੰਦਰ ਕੌਰ, ਹਰਪਾਲ ਸਿੰਘ ਡੀਪੀਈ, ਰਣਵੀਰ ਸਿੰਘ ਡੀਪੀਈ, ਦਵਿੰਦਰ ਸਿੰਘ ਘਨੌਲਾ, ਸਤਵੰਤ ਕੌਰ ਆਦਿ ਹਾਜ਼ਰ ਸਨ।
The 68th district school level athletic meet was successfully completed
RELO ਅਧੀਨ ਅੰਗਰੇਜ਼ੀ ਅਧਿਆਪਕਾਂ ਦੇ ਦੂਸਰੇ ਬੈਚ ਦੀ ਟ੍ਰੇਨਿੰਗ ਪ੍ਰੋਗਰਾਮ ਸਫਲਤਾ ਪੂਰਵਕ ਸੰਪਨ
ਸਕੂਲਾਂ ਵਿੱਚ ਸਰਦੀਆਂ ਦਾ ਟਾਈਮ ਟੇਬਲ 1 ਨਵੰਬਰ ਤੋਂ 28 ਫਰਵਰੀ ਤੱਕ ਘੰਟੀ ਦਾ ਸਮਾਂ
Ropar Google News
Rupnagar Google News
News