68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ

68th Inter-District School Games Kabaddi National Style (Boys) concluded with pomp and show
68th Inter-District School Games Kabaddi National Style (Boys) concluded with pomp and show
ਰੂਪਨਗਰ 30 ਨਵੰਬਰ: ਜਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸੈਕੰਡਰੀ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਗੌਤਮ ਦੇ ਦਿਸ਼ਾ ਨਿਰਦੇਸ਼ ਹੇਠ ਕਬੱਡੀ ਨੈਸ਼ਨਲ ਸਟਾਈਲ ਅੰਡਰ 19 ਲੜਕੇ/ਲੜਕੀਆਂ ਸਥਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆ। 
ਇਸ ਸਬੰਧੀ ਖੇਡਾਂ ਦੀ ਜਾਣਕਾਰੀ ਦਿੰਦੇ ਹੋਏ ਸ੍ਰੀ ਮਤੀ ਸ਼ਰਨਜੀਤ ਕੌਰ ਖੇਡ ਕੋਆਰਡੀਨੇਟਰ ਰੂਪਨਗਰ ਨੇ ਦੱਸਿਆ ਕਿ ਤੀਜੇ ਦਿਨ ਦੇ ਖੇਡ ਮੁਕਾਬਲਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਨੇ ਪਹਿਲਾ ਸਥਾਨ, ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਦੂਜਾ ਸਥਾਨ, ਰੂਪਨਗਰ ਜ਼ਿਲ੍ਹੇ ਨੇ ਤੀਜਾ ਸਥਾਨ ਅਤੇ ਸੰਗਰੂਰ ਜ਼ਿਲ੍ਹੇ ਨੇ ਚੋਥਾ ਸਥਾਨ ਪ੍ਰਾਪਤ ਕੀਤਾ। 
68th Inter-District School Games Kabaddi National Style (Boys) concluded with pomp and show
ਇਸ ਅੰਤਰ ਜਿਲ੍ਹਾ ਸਕੂਲ਼ ਖੇਡਾਂ ਵਿੱਚ ਇਨਾਮਾ ਦੀ ਵੰਡ ਪ੍ਰਿੰਸੀਪਲ ਸੁਰਿੰਦਰ ਘਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜਪੁਰ, ਪ੍ਰਿੰਸੀਪਲ ਜਗਤਾਰ ਸਿੰਘ ਸਕੂਲ ਆਫ ਐਮਿਨੇਂਸ ਫਾਰ ਗਰਲਜ਼ ਸ੍ਰੀ ਚਮਕੌਰ ਸਾਹਿਬ, ਪ੍ਰਿੰਸੀਪਲ ਕੁਲਵਿੰਦਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਅਤੇ ਸ੍ਰੀ ਮਤੀ ਸ਼ਰਨਜੀਤ ਕੌਰ ਖੇਡ ਕੋਆਰਡੀਨੇਟਰ ਜਿਲ੍ਹਾ ਰੂਪਨਗਰ ਨੇ ਕੀਤੀ।
ਇਸ ਮੌਕੇ ਪ੍ਰਿੰਸੀਪਲ ਮੇਜਰ ਸਿੰਘ, ਮੁੱਖ ਅਧਿਆਪਕ ਰਮੇਸ਼ ਸਿੰਘ, ਹਰਮਨ ਸਿੰਘ ਸੰਧੂ ਖੇਡ ਕੰਡਕਟ ਇੰਚਾਰਜ, ਖੇਡ ਆਬਜ਼ਰਵਰ ਕੁਲਦੀਪ ਸਿੰਘ,ਹਰਪ੍ਰੀਤ ਸਿੰਘ ਲੌਂਗੀਆ, ਸੁਖਵਿੰਦਰਪਾਲ ਸਿੰਘ ਸੁੱਖੀ, ਗੁਰਜੀਤ ਸਿੰਘ, ਅਵਤਾਰ ਸਿੰਘ, ਗੁਰਿੰਦਰ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ, ਰਣਬੀਰ ਕੌਰ, ਨਰਿੰਦਰ ਸੈਣੀ, ਰਾਜਿੰਦਰ ਕੌਰ, ਸਤਵੰਤ ਕੌਰ, ਗੁਰਦੀਪ ਸਿੰਘ , ਨਰਿੰਦਰ ਸਿੰਘ, ਸੰਦੀਪ ਭੱਟ, ਅਮਰਜੀਤ ਪਾਲ ਸਿੰਘ, ਬਖਸ਼ੀ ਰਾਮ, ਗੁਰਪ੍ਰਤਾਪ ਸਿੰਘ, ਗੁਰਵਿੰਦਰ ਸਿੰਘ, ਸੁਰਮੁੱਖ ਸਿੰਘ, ਅਸ਼ਵਨੀ ਕੁਮਾਰ, ਪੁਨੀਤ ਲਾਲੀ, ਮਨਜਿੰਦਰ ਸਿੰਘ ਅਤੇ ਮਨਿੰਦਰ ਸਿੰਘ ਹਾਜ਼ਰ ਸਨ।

68th Inter-District School Games Kabaddi National Style (Boys) concluded with pomp and show

Ropar Google News 

Leave a Comment

Your email address will not be published. Required fields are marked *

Scroll to Top