ਰੂਪਨਗਰ, 30 ਨਵੰਬਰ: ਵਿਅਕਤੀਗਤ ਮੈਡਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਰਵੀ ਚੌਧਰੀ ਅਤੇ ਗੁਰਕੀਰਤ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੀ ਮਿਸ਼ਟੀ ਗਰਗ, ਮਾਈਟੀ ਖ਼ਾਲਸਾ ਇੰਟਰਨੈਸ਼ਨਲ ਸਕੂਲ ਅਨੰਦਪੁਰ ਸਾਹਿਬ ਦੀ ਤਰਨਜੋਤ ਕੌਰ, ਵੀ ਆਰ ਐਮ ਨਯਾ ਨੰਗਲ ਦੇ ਅਮਿਤੋਜ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਮਾਣ ਵਧਾਇਆ। ਇਹਨਾਂ ਤੋਂ ਇਲਾਵਾ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਅੰਸ਼ਦੀਪ ਸਿੰਘ ਨੇ ਸਿਲਵਰ ਮੈਡਲ, ਇਸ਼ਟਵਰਦੀਪ ਸਿੰਘ, ਸਾਰਥਕ ਅਤੇ ਕੁਨਿਸ਼ਿਕਾ ਮੋਦਗਿਲ ਨੇ ਬ੍ਰੋਨਜ਼ ਮੈਡਲ ਜਿੱਤੇ ।
ਟੀਮ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਗੁਰਕੀਰਤ ਸਿੰਘ, ਸ਼ਿਵਾਲਿਕ ਸਕੂਲ ਰੂਪਨਗਰ ਦੇ ਅਭਿਨਵ ਸਿੰਘ ਅਤੇ ਹੋਲੀ ਫੈਮਿਲੀ ਸਕੂਲ ਰੂਪਨਗਰ ਦੇ ਜਸਕੀਰਤ ਸਿੰਘ ਅਧਾਰਿਤ ਟੀਮ ਨੇ ਗੋਲਡ ਮੈਡਲ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੀ ਹਰਲੀਨ ਕੌਰ ਤੇ ਜੈਸਮੀਨ ਕੌਰ ਸੈਣੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀ ਅਨਮੋਲ ਕੌਰ ਅਧਾਰਿਤ ਟੀਮ ਨੇ ਗੋਲਡ ਮੈਡਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀਆਂ ਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ ਅਤੇ ਨਵਦੀਪ ਕੌਰ ਅਧਾਰਿਤ ਟੀਮ ਨੇ ਸਿਲਵਰ ਮੈਡਲ ਜਿੱਤੇ।
ਉਕਤ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਰਵੀ ਚੌਧਰੀ ਤੇ ਗੁਰਜੋਤ ਸਿੰਘ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਸੋਹਮ ਚੌਧਰੀ ਅਧਾਰਿਤ ਟੀਮ ਨੇ ਬ੍ਰੋਨਜ਼ ਮੈਡਲ, ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਅਨੰਦਪੁਰ ਸਾਹਿਬ ਦੀ ਤਰਨਜੋਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀ ਸਿਮਰਨਜੀਤ ਕੌਰ ਅਤੇ ਦਸ਼ਮੇਸ਼ ਅਕੈਡਮੀ ਅਨੰਦਪੁਰ ਸਾਹਿਬ ਦੀ ਸਵਪ੍ਰੀਤ ਕੌਰ ਨੇ ਟੀਮ ਬ੍ਰੋਨਜ਼ ਮੈਡਲ ਜਿੱਤ ਕੇ ਜ਼ਿਲ੍ਹੇ ਦੀ ਝੋਲ਼ੀ ਪਾਏ।