ਰੂਪਨਗਰ: 28 ਮਾਰਚ ਨੌਜਵਾਨ ਸ਼ਾਇਰ ਅਤੇ ਵਿਗਿਆਨਕ ਨਾਟਕਾਂ ਦੇ ਰਚੇਤਾ ਵਿਗਿਆਨਕ ਨਾਟਕਕਾਰ ਤੇਜਿੰਦਰ ਸਿੰਘ ਬਾਜ਼ ਦਾ ਪਲੇਠਾ ਕਾਵਿ ਸੰਗ੍ਰਹਿ ‘ ਗੁਆਚਿਆ ਮਨੁੱਖ’ ਸੰਨ 2011 ਵਿੱਚ ਛਪਿਆ ਸੀ। ਇਸ ਕਾਵਿ ਸੰਗ੍ਰਹਿ ਦੀ ਸਾਹਿਤਕ ਹਲਕਿਆਂ ਵਿੱਚ ਬਹੁਤ ਚਰਚਾ ਛਿੱੜੀ ਸੀ। ਪਾਠਕਾਂ ਦੀ ਪੁਰਜ਼ੋਰ ਮੰਗ ਤੇ ਹੁਣ ‘ਗੁਆਚਿਆ ਮਨੁੱਖ’ ਦਾ ਦੂਜਾ ਐਡੀਸ਼ਨ ਬਹੁਤ ਜਲਦ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਵੇਗਾ। ਸ਼ਾਇਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਪਹਿਲਾ ਇਸ ਕਾਵਿ ਸੰਗ੍ਰਹਿ ਦੀ ਘੁੰਢ ਚੁਕਾਈ ਚੰਡੀਗੜ੍ਹ ਪ੍ਰੈਸ ਕਲੱਬ 20 ਸੈਕਟਰ ਵਿੱਚ ਵੱਡੇ ਸਾਹਿਤਕਾਰਾ ਵੱਲੋਂ ਕੀਤੀ ਗਈ ਸੀ।
ਗੁਆਚਿਆ ਮਨੁੱਖ ਕਾਵਿ ਸੰਗ੍ਰਹਿ ਦੇ ਅਖਬਾਰਾਂ ਅਤੇ ਮੈਗਜ਼ੀਨ ਵਿੱਚ ਹੋਏ ਰੀਵਿਊ ਵੀ ਨਵੇਂ ਐਡੀਸ਼ਨ ਵਿੱਚ ਸ਼ਾਮਿਲ ਕੀਤੇ ਗਏ ਹਨ। ਇਸ ਕਾਵਿ ਸੰਗ੍ਰਹਿ ਵਿੱਚ 44 ਕਵਿਤਾਵਾਂ ਛੋਟੀਆਂ ਵੱਡੀਆਂ ਦਰਜ ਹਨ। ਖੁਦ ਸ਼ਾਇਰ ਨੇ ਇਸ ਕਿਤਾਬ ਵਿੱਚੋਂ ਕਈ ਕਵਿਤਾਵਾਂ ਵੱਖ- ਵੱਖ ਮੰਚਾਂ ਤੇ ਬੋਲਕੇ ਵੱਡੇ ਸਨਮਾਨ ਪ੍ਰਾਪਤ ਕੀਤੇ ਹਨ। ਸਿੱਖਿਆ ਵਿਭਾਗ ਪੰਜਾਬ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਸਾਹਿਤਕ ਕਿਤਾਬ ਨਾਲ਼ ਜੁੜਨਾ ਚਾਹੀਦਾ ਹੈ।