PM Shri Smart School Kahanpur Khuhi declared the best school in the district
ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਦਿੱਲੀ ਵਿਖੇ ਸਮਾਨਿਤ
ਰੂਪਨਗਰ, 29 ਜੁਲਾਈ: ਰੂਪਨਗਰ ਜ਼ਿਲ੍ਹੇ ਦੇ ਨਰਪੁਰ ਬੇਦੀ ਖੇਤਰ ਵਿੱਚ ਸਥਿਤ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਨੂੰ ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਰੂਪਨਗਰ ਦਾ ਸ੍ਰੇਸ਼ਠ ਪੀ.ਐੱਮ. ਸ੍ਰੀ ਸਕੂਲ ਚੁਣਿਆ ਗਿਆ ਹੈ। ਇਹ ਮਾਣਯੋਗ ਮਾਣਤਾ ਦਿੱਲੀ ਵਿਖੇ ਹੋਏ ਇੱਕ ਰਾਸ਼ਟਰੀ ਸਮਾਗਮ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਸ. ਧਰਮਿੰਦਰ ਪ੍ਰਧਾਨ ਵੱਲੋਂ ਪ੍ਰਦਾਨ ਕੀਤੀ ਗਈ।
ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਦੱਸਿਆ ਕਿ ਦੇਸ਼ ਭਰ ਦੇ ਪੀ.ਐੱਮ. ਸ੍ਰੀ ਕੈਟਾਗਰੀ ਦੇ 613 ਸਕੂਲਾਂ ਵਿੱਚੋਂ ਚੋਣ ਕਰਕੇ ਨਵੋਦਿਆ ਵਿਦਿਆਲਿਆਂ ਦੇ 7, ਕੇਂਦਰੀ ਵਿਦਿਆਲਿਆਂ ਦੇ 24 ਅਤੇ ਹੋਰ ਪ੍ਰਮੁੱਖ ਸਕੂਲਾਂ ਨੂੰ ਉਤਕ੍ਰਿਸ਼ਟਤਾ ਲਈ ਸਨਮਾਨਿਤ ਕੀਤਾ ਗਿਆ। ਰੂਪਨਗਰ ਜ਼ਿਲ੍ਹੇ ਤੋਂ ਸਿਰਫ਼ ਕਾਹਨਪੁਰ ਖੂਹੀ ਸਕੂਲ ਨੂੰ ਇਹ ਮਾਣ ਮਿਲਣਾ ਇਲਾਕੇ ਲਈ ਮਾਣ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਹ ਸਫਲਤਾ ਸਮੂਹ ਸਟਾਫ਼ ਦੀ ਨਿਰੰਤਰ ਮਹਿਨਤ, ਵਿਦਿਆਰਥੀਆਂ ਦੀ ਲਗਨ ਅਤੇ ਸਕੂਲ ਪ੍ਰਬੰਧਨ ਦੀ ਦੂਰਦਰਸ਼ਤਾ ਦਾ ਨਤੀਜਾ ਹੈ। ਉਨ੍ਹਾਂ ਭਾਰਤ ਸਰਕਾਰ, ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸਾਰੇ ਸਹਿਯੋਗੀ ਹਿੱਸੇਦਾਰਾਂ ਦਾ ਧੰਨਵਾਦ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ .ਸੀ.) ਪ੍ਰੇਮ ਕੁਮਾਰ ਮਿੱਤਲ ਨੇ ਵੀ ਇਸ ਵੱਡੀ ਉਪਲਬਧੀ ‘ਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਅਤੇ ਮੇਹਨਤ ਦੀ ਸਾਰ੍ਹਾਹਣਾ ਕੀਤੀ।
ਇਸ ਪ੍ਰਾਪਤੀ ਕਾਰਨ ਸਿਰਫ਼ ਸਕੂਲ ਪਰਿਵਾਰ ਹੀ ਨਹੀਂ, ਸਗੋਂ ਸਾਰੇ ਕਾਹਨਪੁਰ ਖੂਹੀ ਪਿੰਡ ਅਤੇ ਨਰਪੁਰ ਬੇਦੀ ਖੇਤਰ ਵਿੱਚ ਵੀ ਸਥਾਨਕ ਲੋਕਾਂ ਵਿੱਚ ਬੇਹੱਦ ਖ਼ੁਸ਼ੀ ਦੀ ਲਹਿਰ ਦੌੜ ਰਹੀ ਹੈ। ਲੋਕਾਂ ਨੇ ਸਕੂਲ ਦੀ ਇਸ ਉਤਕ੍ਰਿਸ਼ਟਤਾ ਨੂੰ ਇਲਾਕੇ ਲਈ ਮਾਣ ਦੀ ਗੱਲ ਦੱਸਿਆ ਅਤੇ ਭਵਿੱਖ ਵਿੱਚ ਹੋਰ ਤਰੱਕੀ ਦੀ ਕਾਮਨਾ ਕੀਤੀ।
Share on your Social Media