BIS ਕਵਿਜ਼ ਵਿੱਚ ਪਰਵਾਣੂ ਬ੍ਰਾਂਚ ਆਫਿਸ ਦਾ ਦਬਦਬਾ: 6 ਵਿਦਿਆਰਥੀ ਬਣੇ ਜੇਤੂ, ਆਦਰਸ਼ ਲੋਧੀਪੁਰ ਦੀ ਰਾਧਿਕਾ ਰਾਣੀ ਨੇ ਵੀ ਮਾਰੀ ਬਾਜ਼ੀ
ਬਿਊਰੋ ਆਫ ਇੰਡੀਆਨ ਸਟੈਂਡਰਡਜ਼ (BIS) ਦੇ ਅਧੀਨ ਕਰਵਾਏ ਗਏ ਕਵਿਜ਼ ਮੁਕਾਬਲੇ ਵਿੱਚ ਪਰਵਾਣੂ ਬ੍ਰਾਂਚ ਆਫਿਸ ਨਾਲ ਸੰਬੰਧਤ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 6 ਜੇਤੂ ਸਥਾਨ ਹਾਸਲ ਕਰਕੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ।
ਜੇਤੂ ਵਿਦਿਆਰਥੀਆਂ ਵਿੱਚ ਅਮਨਪ੍ਰੀਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋ ਕਲਾਂ, ਫਤਿਹਗੜ੍ਹ ਸਾਹਿਬ), ਅਮਿਤ ਸ਼ਰਮਾ ਅਤੇ ਬ੍ਰੈਨਾ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ, ਪਟਿਆਲਾ), ਪ੍ਰਭਜੋਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ, ਪਟਿਆਲਾ), ਰਾਧਿਕਾ ਰਾਣੀ (ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ, ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ) ਅਤੇ ਸਰੀਤਾ ਦੇਵੀ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਪਟਿਆਲਾ) ਸ਼ਾਮਲ ਹਨ।
ਇਨ੍ਹਾਂ ਵਿੱਚੋਂ ਖਮਾਣੋ ਕਲਾਂ (ਫਤਿਹਗੜ੍ਹ ਸਾਹਿਬ) ਤੋਂ 1, ਫੀਲਖਾਨਾ ਪਟਿਆਲਾ ਤੋਂ 2, ਭਾਦਸੋਂ ਪਟਿਆਲਾ ਤੋਂ 1, ਮਾਡਲ ਟਾਊਨ ਪਟਿਆਲਾ ਤੋਂ 1 ਅਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ, ਸ੍ਰੀ ਅਨੰਦਪੁਰ ਸਾਹਿਬ (ਜ਼ਿਲ੍ਹਾ ਰੂਪਨਗਰ) ਤੋਂ 1 ਵਿਦਿਆਰਥੀ ਜੇਤੂ ਰਹੇ ਹਨ।
ਇਹ ਜਾਣਕਾਰੀ ਸ਼੍ਰੀ ਫੋਰਣ ਚੰਦ, ਰਿਸੋਰਸ ਪਰਸਨ (BIS) ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਰਵਾਣੂ ਬ੍ਰਾਂਚ ਆਫਿਸ ਨੇ ਇਸ ਕਵਿਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਰਵਾਣੂ ਬ੍ਰਾਂਚ ਆਫਿਸ ਨੇ 6 ਜੇਤੂ ਦੇ ਕੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ।
ਉਨ੍ਹਾਂ ਸਾਰੇ ਮੈਂਟਰਾਂ ਅਤੇ ਅਧਿਆਪਕਾਂ ਨੂੰ ਇਸ ਸਫਲਤਾ ਲਈ ਵਧਾਈ ਅਤੇ ਧੰਨਵਾਦ ਦਿੱਤਾ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ BIS ਕਵਿਜ਼ ਦਾ ਅਗਲਾ ਰਾਊਂਡ 27 ਮਾਰਚ ਨੂੰ ਕਰਵਾਇਆ ਜਾਵੇਗਾ, ਜਿਸ ਲਈ ਸਕੂਲਾਂ ਵਿੱਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।





















