NCERT Releases E-Magazine Sapnon Ki Udaan 2025 – Schools Directed to Promote Student Reading
ਸਕੂਲਾਂ ਨੂੰ ਵਿਦਿਆਰਥੀਆਂ ਨੂੰ ਮੈਗਜ਼ੀਨ ਨਾਲ ਜਾਣੂ ਕਰਵਾਉਣ ਦੀ ਹਦਾਇਤ
ਰਾਸ਼ਟਰੀ ਸਿੱਖਿਆ ਅਨੁਸੰਧਾਨ ਅਤੇ ਪ੍ਰਸ਼ਿਕਸ਼ਣ ਪਰਿਸ਼ਦ (NCERT) ਵੱਲੋਂ ਸਾਲ 2025 ਲਈ ਈ–ਮੈਗਜ਼ੀਨ “ਸਪਨੋਂ ਕੀ ਉਡਾਨ” ਦਾ ਨਵਾਂ ਅੰਕ “The Glorious Past and Heritage of India” ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵਿਸ਼ੇਸ਼ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਗਏ ਹਨ।
ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਇਸ ਈ–ਮੈਗਜ਼ੀਨ ਨਾਲ ਜਾਣੂ ਕਰਵਾਉਣ ਅਤੇ ਇਸਨੂੰ ਸਕੂਲ ਦੀਆਂ ਸਿੱਖਿਆਕ ਗਤੀਵਿਧੀਆਂ ਦਾ ਅਹਿਮ ਹਿੱਸਾ ਬਣਾਉਣ।
ਈ–ਮੈਗਜ਼ੀਨ NCERT ਦੀ ਅਧਿਕਾਰਕ ਵੈਬਸਾਈਟ ‘ਤੇ ਉਪਲਬਧ ਹੈ। ਇਸਨੂੰ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।
NCERT E-magazine – Sapnon Ki Udaan (2025)
ਪਿਛਲੇ ਅੰਕ NCERT ਦੀ ਵੈਬਸਾਈਟ ਦੇ ਹੋਮ ਪੇਜ਼ ‘ਤੇ ‘Archive’ ਬਟਨ ਹੇਠਾਂ ‘Important Documents’ ਵਿੱਚੋਂ ਜਾਂ ਸਿੱਧਾ http://ncert.nic.in/ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਸਿੱਖਿਆ ਵਿਭਾਗ ਵੱਲੋਂ ਜ਼ੋਰ ਦਿੱਤਾ ਗਿਆ ਹੈ ਕਿ ਸਕੂਲ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਮੈਗਜ਼ੀਨ ਬਾਰੇ ਜਾਣਕਾਰੀ ਦੇਣ ਅਤੇ ਇਸਦੀ ਪੜ੍ਹਤਾਲ ਲਈ ਪ੍ਰੇਰਿਤ ਕਰਨ।
ਇਹ ਹੁਕਮ ਕਿਰਨ ਸ਼ਰਮਾ (ਪੀ.ਸੀ.ਐਸ.), ਡਾਇਰੈਕਟਰ ਐਸ.ਸੀ.ਈ.ਆਰ.ਟੀ., ਪੰਜਾਬ ਅਤੇ ਡਾ. ਬੂਟਾ ਸਿੰਘ ਸੇਖੋਂ, ਸਹਾਇਕ ਡਾਇਰੈਕਟਰ (ਸ.ਡ.ਪ.) , ਐਸ. ਸੀ. ਈ. ਆਰ. ਟੀ. ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਹ ਹਦਾਇਤਾਂ ਪਾਲਣ ਯੋਗ ਬਣਾਉਣ ਲਈ ਕਿਹਾ ਗਿਆ ਹੈ।
Follow us on Facebook
District Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।