NCC Unit New Nangal celebrated ‘Vande Mataram’ commemoration ceremony
ਨਵਾਂ ਨੰਗਲ, 22 ਨਵੰਬਰ 2025 — ਪੰਜਾਬ ਨੇਵਲ ਯੂਨਿਟ ਐਨਸੀਸੀ ਨਵਾਂ ਨੰਗਲ ਵੱਲੋਂ ਕੈਪਟਨ (ਇੰਡਿਅਨ ਨੇਵੀ) ਹਰਜੀਤ ਸਿੰਘ ਦਿਓਲ ਦੀ ਅਗਵਾਈ ਹੇਠ ਅੱਜ ਸਰਕਾਰੀ ਸਵਾਲਿਕ ਕਾਲਜ, ਨਵਾਂ ਨੰਗਲ ਵਿਖੇ ‘ਵੰਦੇ ਮਾਤਰਮ ਯਾਦਗਾਰੀ ‘ ਪ੍ਰੋਗਰਾਮ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ।
ਸਮਾਰੋਹ ਵਿੱਚ ਵੱਖ – ਵੱਖ ਸਕੂਲਾਂ ਅਤੇ ਕਾਲਜਾਂ ਦੇ 200 ਤੋਂ ਵੱਧ ਐਨਸੀਸੀ ਕੈਡਿਟਾਂ ਨੇ ਭਾਗ ਲਿਆ ।ਪ੍ਰੋਗਰਾਮ ਦੌਰਾਨ ਦੇਸ਼ ਭਗਤੀ ਗੀਤ ਮੁਕਾਬਲੇ, ਗਰੁੱਪ ਗਾਇਨ, ਪੋਸਟਰ ਮੇਕਿੰਗ ਮੁਕਾਬਲਾ ਅਤੇ ਰਾਸ਼ਟਰੀ ਭਾਵਨਾਵਾਂ ਨੂੰ ਉਭਾਰਣ ਵਾਲੀਆਂ ਪ੍ਰਦਰਸ਼ਨਾਵਾਂ ਕੀਤੀਆਂ ਗਈਆਂ। ਕੈਡੇਟਸ ਵੱਲੋਂ ਵੰਦੇ ਮਾਤਰਮ ਦੇ ਗਾਇਨ ਨੇ ਸਮਾਗਮ ਨੂੰ ਹੋਰ ਵੀ ਗੌਰਵਮਈ ਬਣਾਇਆ।
ਐਨਸੀਸੀ ਯੂਨਿਟ ਨਵਾਂ ਨੰਗਲ ਵੱਲੋਂ ਪ੍ਰੋਗਰਾਮ ਦੀ ਵਿਸ਼ੇਸ਼ ਕਵਰੇਜ ਕਰਨ ਲਈ ਡਰੋਨ ਫ਼ੋਟੋਗ੍ਰਾਫੀ ਅਤੇ ਐਚਡੀ ਵੀਡੀਓ ਰਿਕਾਰਡਿੰਗ ਕਰਵਾਈ ਗਈ, ਜਿਸਨੂੰ ਭਾਰਤ ਸਰਕਾਰ ਦੇ ਸੰਸਕ੍ਰਿਤਿਕ ਮੰਤਰਾਲੇ ਦੇ ਪੋਰਟਲ ’ਤੇ ਅੱਪਲੋਡ ਕੀਤਾ ਗਿਆ। ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਯੂਨਿਟ ਦੇ ਕਮਾਂਡਿੰਗ ਅਫ਼ਸਰ ਕੈਪਟਨ ਹਰਜੀਤ ਸਿੰਘ ਦਿਓਲ ਨੇ ਕੈਡਿਟਾਂ ਕਿਹਾ ਕਿ ਐਨਸੀਸੀ ਯੂਨਿਟ ਨਵਾਂ ਨੰਗਲ ਵੱਲੋਂ ਸਾਲ 1875 ਵਿੱਚ ਬੰਕਿਮ ਚੰਦਰ ਚਟੋਪਾਧਿਆਏ ਦੁਆਰਾ ਦੇਸ਼ ਭਗਤੀ ਦੇ ਭਜਨ “ਵੰਦੇ ਮਾਤਰਮ” ਦੀ ਰਚਨਾ ਦੇ 150ਵੇਂ ਸਾਲ ਨੂੰ ਮਨਾਉਣ ਲਈ ਇਸ ਸਮਾਗਮ ਦਾ ਆਯੋਜਨ ਕੀਤਾ।
ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਨੌਜਵਾਨਾਂ ਵਿੱਚ ਰਾਸ਼ਟਰੀ ਸ਼ਾਨ, ਅਨੁਸ਼ਾਸਨ ਅਤੇ ਨੇਤ੍ਰਤਵ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਸਮਾਰੋਹ ਦੇ ਪ੍ਰਬੰਧਾਂ ਵਿੱਚ ਜੀਸੀਆਈ ਸੁਖਲੀਨ ਕੌਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਤੇ ਸਬ ਲੈਫਟੀਨੈਂਟ ਜਗਪਾਲ ਸਿੰਘ, ਚੀਫ ਅਫ਼ਸਰ ਸ਼ੁਗਨਪਾਲ ਸ਼ਰਮਾ, ਸੈਕਿੰਡ ਅਫ਼ਸਰ ਸੋਹਨ ਸਿੰਘ ਚਾਹਲ, ਥਰਡ ਅਫਸਰ ਅਮਰਜੀਤ ਸਿੰਘ, ਪੈਟੀ ਅਫਸਰ ਸਾਹਿਲ,ਪੈਟੀ ਅਫਸਰ ਆਸ਼ੀਸ਼ ਰਾਣਾ, ਪੈਟੀ ਅਫਸਰ ਅਨੁਪਮ,ਪੈਟੀ ਅਫਸਰ ਸਚਿਨ,ਸੀਟੀਓ ਸੁਭਾਸ਼ ਆਦਿ ਹਾਜ਼ਰ ਸਨ।




















