Home - Ropar News - Meritorious students ਦੇ ਸੁਪਨਿਆਂ ਨੂੰ ਮਿਲੇ ਖੰਭ ‘ਇਕ ਦਿਨ DC/SSP ਦੇ ਸੰਗ’Meritorious students ਦੇ ਸੁਪਨਿਆਂ ਨੂੰ ਮਿਲੇ ਖੰਭ ‘ਇਕ ਦਿਨ DC/SSP ਦੇ ਸੰਗ’ Leave a Comment / By Dishant Mehta / May 27, 2025 Meritorious students’ dreams get wings ‘One day with DC/SSP’ਡੀਸੀ ਤੇ ਐੱਸਐੱਸਪੀ ਨੇ ਬੱਚਿਆਂ ਨਾਲ ਗੁਜ਼ਾਰਿਆ ਸਾਰਾ ਦਿਨ, ਜ਼ਿੰਦਗੀ ’ਚ ਸਫਲਤਾ ਲਈ ਤਜਰਬੇ ਕੀਤੇ ਸਾਂਝੇਰੂਪਨਗਰ, 27 ਮਈ: ਦਸਵੀਂ ਤੇ ਬਾਰਵੀਂ ਦੇ ਨਤੀਜਿਆਂ ਵਿਚ ਮੈਰਿਟ ’ਚ ਆਉਣ ਵਾਲੀਆਂ ਸਰਕਾਰੀ ਸਕੂਲਾਂ ਦੀਆਂ 09 ਵਿਦਿਆਰਥੀਆਂ ਲਈ ਅੱਜ ਦਾ ਦਿਨ ਯਾਦਗਾਰੀ ਹੋ ਨਿਬੜਿਆ ਜਦ ਉਨ੍ਹਾਂ ਦੇ ਸੁਪਨਿਆਂ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਸਿੰਘ ਵਾਲੀਆ ਤੇ ਐੱਸਐੱਸਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਦੀ ਸੁਚੱਜੀ ਅਗਵਾਈ ਨੇ ਖੰਭ ਲਾ ਦਿੱਤੇ।ਪੰਜਾਬ ਸਰਕਾਰ ਵਲੋਂ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਪ੍ਰੋਗਰਾਮ ‘ਇਕ ਦਿਨ ਡੀਸੀ ਤੇ ਐੱਸਐੱਸਪੀ ਸੰਗ’ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ 09 ਵਿਦਿਆਰਥੀਆਂ ਨੇ ਸਾਰਾ ਦਿਨ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨਾਲ ਰਹਿਕੇ ਦਫਤਰੀ ਕੰਮਕਾਜ ਨੂੰ ਨੇੜੇ ਤੋਂ ਦੇਖਿਆ। ਉਹ ਬੱਚੇ ਜੋ ਆਪਣੇ ਘਰ ਤੋਂ ਕੇਵਲ ਸਕੂਲ ਤੱਕ ਦਾ ਹੀ ਰਸਤਾ ਜਾਣਦੇ ਸਨ, ਨੂੰ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨਾਲ ਬੈਠਕੇ ਦਫਤਰ ਦੇ ਕੰਮਕਾਜ ਵੇਖਣ, ਲੋਕਾਂ ਦੇ ਮਸਲੇ ਸੁਣਨ ਤੇ ਉਨ੍ਹਾਂ ਦੇ ਹੱਲ ਦੀ ਵਿਧੀ ਬਾਰੇ ਜਾਨਣ ਦਾ ਮੌਕਾ ਮਿਲਿਆ।ਇਹ ਸਾਰੇ ਵਿਦਿਆਰਥੀ ਸਰਕਾਰੀ ਸਕੂਲ ਦੇ ਹੀ ਸਨ, ਜਿਨ੍ਹਾਂ ਵਿੱਚ ਬਾਰਵੀਂ ਜਮਾਤ ਦੀ ਵਿਦਿਆਰਥਣ ਸ਼ਰਮਨ ਯਾਦਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਰੂਪਨਗਰ ਨੇ 97.60 ਅੰਕ ਪ੍ਰਾਪਤ ਕੀਤੇ, ਦਸਵੀਂ ਜਮਾਤ ਦੇ ਵਿਦਿਆਰਥੀ ਜਤਿਨ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ ਨੇ 97.54 ਅੰਕ, ਦਸਵੀਂ ਜਮਾਤ ਦੀ ਵਿਦਿਆਰਥਣ ਨੰਦਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਨੰਗਲ 97.38 ਅੰਕ, ਜਨਤਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਨੇ 96.92 ਅੰਕ, ਸੂਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੋਲੀ ਨੇ 97.60 ਅੰਕ, ਦਸਵੀਂ ਜਮਾਤ ਦੇ ਹਿਮਾਸ਼ੂ ਕੁਮਾਰ ਸਰਕਾਰੀ ਹਾਈ ਸਕੂਲ ਕਲਿੱਤਰਾਂ ਨੇ 97.54 ਅੰਕ, ਬਾਰਵੀਂ ਜਮਾਤ ਦੇ ਹਰਸ਼ ਗੁਪਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਨੇ 97.40 ਅੰਕ, ਵਿਵੇਕ ਕੁਮਾਰ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਨੇ 97.20 ਅੰਕ ਅਤੇ ਵਿਦਿਆਰਥਣ ਦੀਕਸ਼ਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਢੇਰ ਨੇ 97.20 ਅੰਕ ਪ੍ਰਾਪਤ ਕੀਤੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਇਸ ਪ੍ਰੋਗਰਾਮ ਦਾ ਮਕਸਦ ਲਾਇਕ ਬੱਚਿਆਂ ਨੂੰ ਉਨ੍ਹਾਂ ਦੇ ਸੁਪਨੇ ਦੀ ਪੂਰਤੀ ਲਈ ਅਗਵਾਈ ਦੇਣਾ ਹੈ’। ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਕੋਲੋਂ ਇਸ ਮੁਕਾਮ ਤੱਕ ਪੁੱਜਣ ਦੇ ਰਾਸਤੇ ਵਿਚ ਆਈਆਂ ਔਕੜਾਂ ਬਾਰੇ ਸਵਾਲ ਕੀਤੇ ਤੇ ਅਧਿਕਾਰੀਆਂ ਵਲੋਂ ਵਿਸਥਾਰ ਵਿਚ ਆਪਣਾ ਤਜ਼ਰਬਾ ਸਾਂਝਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਆਪਣਾ ਯੂ.ਪੀ.ਐਸ.ਸੀ. ਟੈਸਟ ਪਾਸ ਕਰਨ ਦਾ ਸਫਰ ਸਾਂਝਾ ਕਰਦਿਆਂ ਬੱਚਿਆਂ ਨੂੰ ਕਰੜੀ ਮਿਹਨਤ ਕਰਨ ਤੇ ਕਦੇ ਵੀ ਹਾਰ ਨਾ ਮੰਨਣ ਦਾ ਗੁਰ ਮੰਤਰ ਦਿੱਤਾ ।ਐਸ.ਐਸ.ਪੀ. ਸ. ਗੁਲਨੀਤ ਸਿੰਘ ਖੁਰਾਣਾ ਨੇ ਵਿਦਿਆਰਥੀਆਂ ਵਿੱਚ ਜੋਸ਼ ਭਰਦੇ ਹੋਏ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ, ਅਟੁੱਟ ਸਮਰਪਣ ਨਾਲ ਉਨ੍ਹਾਂ ਦਾ ਪਿੱਛਾ ਕਰਨ ਅਤੇ ਮਿਹਨਤ ਅਤੇ ਦ੍ਰਿੜਤਾ ਨਾਲ ਅਸੰਭਵ ਚੁਣੌਤੀਆਂ ਨੂੰ ਪਾਰ ਕਰਨ ਦੀ ਪ੍ਰੇਰਣਾ ਦਿੱਤੀ।ਡੀਸੀ ਤੇ ਐੱਸਐੱਸਪੀ ਦਫਤਰ ਵਿਖੇ ਵਿਦਿਆਰਥਣਾਂ ਸਾਰਾ ਦਿਨ ਦਫਤਰੀ ਕੰਮਕਾਜ ਨੂੰ ਨੇੜਿਓਂ ਵੇਖਿਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਦੀ ਕਾਰਵਾਈ ਦੇਖੀ, ਜਿਸ ਵਿੱਚ ਲਗਭਗ ਜ਼ਿਲ੍ਹੇ ਦੇ ਸਾਰੇ ਵਿਭਾਗ ਤੇ ਉੱਚ ਅਧਿਕਾਰੀ ਹਾਜ਼ਰ ਸਨ।ਵਿਦਿਆਰਥੀਆਂ ਨੇ ਵਧੀਕ ਡਿਪਟੀ ਕਮਿਸ਼ਨਰ (ਵ) ਆਈ ਏ ਐੱਸ ਸ਼੍ਰੀਮਤੀ ਚੰਦਰਜਯੋਤੀ ਸਿੰਘ ਅਤੇ ਐੱਸਪੀ ਹੈੱਡਕੁਆਰਟਰ ਆਈ ਪੀ ਐਸ ਸ਼੍ਰੀ ਅਰਵਿੰਦ ਮੀਨਾ ਨਾਲ ਆਪਣਾ ਦੁਪਹਿਰ ਦਾ ਖਾਣਾ ਖਾਧਾ, ਉਸ ਉਪਰੰਤ ਵਿਦਿਆਰਥੀਆ ਨੂੰ ਆਈਆਈਟੀ ਦਾ ਦੌਰਾ ਵੀ ਕਰਵਾਇਆ ਗਿਆ ਤੇ ਉਨ੍ਹਾਂ ਕੋਲ਼ੋਂ ਦਿਨ ਭਰ ਹੋਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ।ਵਿਦਿਆਰਥਣ ਸ਼ਰਮਨ ਯਾਦਵ ਨੇ ਕਿਹਾ ਕਿ ‘ਉਸਨੂੰ ਅੱਜ ਸਾਰਾ ਦਿਨ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਰਹਿਕੇ ਇਹ ਮਹਿਸੂਸ ਹੋਇਆ ਹੈ ਕਿ ਕਿਸੇ ਵੀ ਮੁਕਾਮ ’ਤੇ ਪਹੁੰਚਣ ਲਈ ਬਹੁਤ ਮਿਹਨਤ ਦੀ ਲੋੜ ਹੈ। ਉਸਨੇ ਕਿਹਾ ਕਿ ਉਸਦੇ ਸੁਪਨੇ ਨੂੰ ਉਡਾਨ ਮਿਲੀ ਹੈ ਤੇ ਉਹ ਹਰ ਚੁਣੌਤੀ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਨੂੰ ਹਾਸਲ ਕਰੇਗੀ।ਡੀਸੀ ਵੱਲੋਂ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਪੜ੍ਹਾਈ ਵਿਚ ਪ੍ਰਾਪਤੀਆਂ ਲਈ ਪ੍ਰਸ਼ੰਸ਼ਾ ਪੱਤਰ ਤੇ ਟਰਾਫੀ ਨਾਲ ਸਨਮਾਨਤ ਵੀ ਕੀਤਾ ਗਿਆ।ਇਸ ਮੌਕੇ ਆਰਟੀਏ ਗੁਰਵਿੰਦਰ ਸਿੰਘ ਜੌਹਲ, ਐੱਸਪੀ ਗੁਰਦੀਪ ਸਿੰਘ, ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਮੁੱਖ ਮੰਤਰੀ ਫੀਲਡ ਅਫ਼ਸਰ ਜਸਜੀਤ ਸਿੰਘ, ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਐਸਡੀਐਮ ਸੰਜੀਵ ਕੁਮਾਰ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸਡੀਐਮ ਨੰਗਲ ਸਚਿਨ ਪਾਠਕ, ਜ਼ਿਲ੍ਹਾ ਮਾਲ ਅਫਸਰ ਬਾਦਲਦੀਨ, ਐਕਸੀਅਨ ਮਾਇਨਿੰਗ ਤੁਸ਼ਾਰ ਗੋਇਲ, ਸਿਵਲ ਸਰਜਨ ਡਾ. ਸਵਪਨਜੀਤ ਕੌਰ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਸਿੱਖਿਆ ਕੋਆਰਡੀਨੇਟਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹੇ ਦੇ ਹੋਰ ਸਾਰੇ ਹੀ ਉੱਚ ਅਧਿਕਾਰੀ ਹਾਜ਼ਰ ਸਨ।District Ropar News Watch on facebook Share this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts ਮਿਸ਼ਨ ਸਮਰੱਥ 4.0 ਤਹਿਤ ਬਲਾਕ ਮੋਰਿੰਡਾ ਦੇ ਗਣਿਤ ਅਧਿਆਪਕਾਂ ਲਈ ਦੋ ਰੋਜ਼ਾ ਟ੍ਰੇਨਿੰਗ ਕੈਂਪ ਆਯੋਜਿਤ Leave a Comment / Ropar News / By Dishant Mehta Expert Visit Conducted in District Rupnagar Under Career Guidance Programme Leave a Comment / Ropar News / By Dishant Mehta ਜ਼ਿਲ੍ਹਾ ਪੱਧਰੀ NSQF ਸਕਿੱਲ ਅਤੇ ਕੁਇਜ਼ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਰੂਪਨਗਰ ਵਿਖੇ ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta STEM Workshop Organised at Rupnagar, 250 Students Participated Leave a Comment / Ropar News / By Dishant Mehta ਰਾਏਪੁਰ ਸਕੂਲ ਦੀ ਟੀਮ ਰਾਸ਼ਟਰੀ ਵਿਪਰੋ ਅਰਥੀਅਨ ਐਵਾਰਡ 2025 ਪ੍ਰਾਪਤ ਕਰਨ ਲਈ ਬੈਂਗਲੁਰੂ ਰਵਾਨਾ Leave a Comment / Ropar News / By Dishant Mehta ਭਾਰਤ ਦਾ ਪਹਿਲਾ ਜੰਗੀ ਡਰੋਨ – ਕਾਲ ਭੈਰਵ Leave a Comment / Poems & Article, Ropar News / By Dishant Mehta ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਗਣਿਤ ਮੇਲਾ ਸਫਲਤਾਪੂਰਵਕ ਕਰਵਾਇਆ ਗਿਆ Leave a Comment / Ropar News / By Dishant Mehta ਕੰਪਿਊਟਰ ਸਾਇੰਸ ਲਈ ਸਟੇਟ ਪੱਧਰੀ ਰਿਸੋਰਸ ਗਰੁੱਪ ਦਾ ਗਠਨ, ਕਿਰਨ ਸ਼ਰਮਾ ਵੱਲੋਂ ਪੱਤਰ ਜਾਰੀ Leave a Comment / Ropar News / By Dishant Mehta ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ 77ਵੇਂ ਗਣਤੰਤਰ ਦਿਵਸ ਮੌਕੇ ਰੂਪਨਗਰ ਵਿੱਚ ਰਾਸ਼ਟਰੀ ਤਿਰੰਗਾ ਲਹਿਰਾਇਆ Leave a Comment / Ropar News / By Dishant Mehta 50 ਹੋਣਹਾਰ ਵਿਦਿਆਰਥੀ, 5 ਦਿਨ, ਇੱਕ ਸੁਪਨਾ — ਜੈਪੁਰ ਐਕਸਪੋਜ਼ਰ ਵਿਜ਼ਿਟ Leave a Comment / Ropar News / By Dishant Mehta 25 ਜਨਵਰੀ ਕੋਮੀ ਵੋਟਰ ਦਿਵਸ Leave a Comment / Poems & Article, Ropar News / By Dishant Mehta ਗਣਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਲਹਿਰਾਉਣਗੇ ਕੌਮੀ ਝੰਡਾ Leave a Comment / Ropar News / By Dishant Mehta ਆਈ ਏ ਐਸ ਅਦਿੱਤਿਆ ਡਚਲਵਾਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ Leave a Comment / Ropar News / By Dishant Mehta ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉੱਤਮ ਸਕੂਲ ਪੁਰਸਕਾਰ ਸਮਾਗਮ ਅਗਲੇ ਆਦੇਸ਼ ਤੱਕ ਮੁਲਤਵੀ ਕਰਨ ਦਾ ਫੈਸਲਾ Leave a Comment / Ropar News / By Dishant Mehta 22 ਜਨਵਰੀ ਤੋਂ ਸਕੂਲ ਮੁੜ ਸਵੇਰੇ 9 ਵਜੇ ਲੱਗਣਗੇ Leave a Comment / Ropar News / By Dishant Mehta Essential Tips for Academic Success Leave a Comment / Poems & Article, Ropar News / By Dishant Mehta
ਮਿਸ਼ਨ ਸਮਰੱਥ 4.0 ਤਹਿਤ ਬਲਾਕ ਮੋਰਿੰਡਾ ਦੇ ਗਣਿਤ ਅਧਿਆਪਕਾਂ ਲਈ ਦੋ ਰੋਜ਼ਾ ਟ੍ਰੇਨਿੰਗ ਕੈਂਪ ਆਯੋਜਿਤ Leave a Comment / Ropar News / By Dishant Mehta
Expert Visit Conducted in District Rupnagar Under Career Guidance Programme Leave a Comment / Ropar News / By Dishant Mehta
ਜ਼ਿਲ੍ਹਾ ਪੱਧਰੀ NSQF ਸਕਿੱਲ ਅਤੇ ਕੁਇਜ਼ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਰੂਪਨਗਰ ਵਿਖੇ ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta
STEM Workshop Organised at Rupnagar, 250 Students Participated Leave a Comment / Ropar News / By Dishant Mehta
ਰਾਏਪੁਰ ਸਕੂਲ ਦੀ ਟੀਮ ਰਾਸ਼ਟਰੀ ਵਿਪਰੋ ਅਰਥੀਅਨ ਐਵਾਰਡ 2025 ਪ੍ਰਾਪਤ ਕਰਨ ਲਈ ਬੈਂਗਲੁਰੂ ਰਵਾਨਾ Leave a Comment / Ropar News / By Dishant Mehta
ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਗਣਿਤ ਮੇਲਾ ਸਫਲਤਾਪੂਰਵਕ ਕਰਵਾਇਆ ਗਿਆ Leave a Comment / Ropar News / By Dishant Mehta
ਕੰਪਿਊਟਰ ਸਾਇੰਸ ਲਈ ਸਟੇਟ ਪੱਧਰੀ ਰਿਸੋਰਸ ਗਰੁੱਪ ਦਾ ਗਠਨ, ਕਿਰਨ ਸ਼ਰਮਾ ਵੱਲੋਂ ਪੱਤਰ ਜਾਰੀ Leave a Comment / Ropar News / By Dishant Mehta
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ 77ਵੇਂ ਗਣਤੰਤਰ ਦਿਵਸ ਮੌਕੇ ਰੂਪਨਗਰ ਵਿੱਚ ਰਾਸ਼ਟਰੀ ਤਿਰੰਗਾ ਲਹਿਰਾਇਆ Leave a Comment / Ropar News / By Dishant Mehta
50 ਹੋਣਹਾਰ ਵਿਦਿਆਰਥੀ, 5 ਦਿਨ, ਇੱਕ ਸੁਪਨਾ — ਜੈਪੁਰ ਐਕਸਪੋਜ਼ਰ ਵਿਜ਼ਿਟ Leave a Comment / Ropar News / By Dishant Mehta
ਗਣਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਲਹਿਰਾਉਣਗੇ ਕੌਮੀ ਝੰਡਾ Leave a Comment / Ropar News / By Dishant Mehta
ਆਈ ਏ ਐਸ ਅਦਿੱਤਿਆ ਡਚਲਵਾਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ Leave a Comment / Ropar News / By Dishant Mehta
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉੱਤਮ ਸਕੂਲ ਪੁਰਸਕਾਰ ਸਮਾਗਮ ਅਗਲੇ ਆਦੇਸ਼ ਤੱਕ ਮੁਲਤਵੀ ਕਰਨ ਦਾ ਫੈਸਲਾ Leave a Comment / Ropar News / By Dishant Mehta