ਰੂਪਨਗਰ, 24 ਸਤੰਬਰ: “ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3)” ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਫਸਵੇਂ ਮੁਕਾਬਲੇ ਹੋਏ। ਇਨ੍ਹਾਂ ਖੇਡਾਂ ਦੇ ਤੀਜੇ ਦਿਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ ਨੇ ਖ਼ਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।
ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਸ. ਜਗਜੀਵਨ ਸਿੰਘ ਨੇ ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ, ਖੇਡਾਂ ਦੇ ਪੱਧਰ ਨੂੰ ਉੱਚਾ ਚੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨਾ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰਡਰ 14 ਤੋ 70 ਸਾਲ ਤੋ ਉਪਰ ਤੱਕ ਦੇ ਲੜਕੇ ਲੜਕੀਆਂ, ਮਹਿਲਾ ਪੁਰਸ਼ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।
ਖੇਡਾਂ ਦੇ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫਸਰ ਸ. ਜਗਜੀਵਨ ਸਿੰਘ ਨੇ ਦੱਸਿਆ ਕਿ ਅੰਡਰ 14 ਲੜਕੇ ਫੁੱਟਬਾਲ ਵਿੱਚ ਪਹਿਲੇ ਮੈਚ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਨੂਰਪੁਰ ਬੇਦੀ ਏ ਦੀ ਟੀਮ ਨੂੰ 3-0 ਨਾਲ ਹਰਾਇਆ। ਦੂਸਰੇ ਮੈਚ ਵਿੱਚ ਰੂਪਨਗਰ ਏ ਦੀ ਟੀਮ ਨੇ ਚਮਕੌਰ ਸਾਹਿਬ ਏ ਟੀਮ ਨੂੰ 3-1 ਨਾਲ ਹਰਾਇਆ।
ਰੂਪਨਗਰ ਬੀ ਦੀ ਟੀਮ ਨੇ ਨੂਰਪੁਰ ਬੇਦੀ ਬੀ ਦੀ ਟੀਮ ਨੂੰ 3-1 ਨਾਲ ਹਰਾਇਆ।
ਸੈਮੀਫਾਈਨਲ ਮੈਚ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਨੂਰਪੁਰ ਬੇਦੀ ਬੀ ਦੀ ਟੀਮ ਨੂੰ 2-0 ਨਾਲ ਹਰਾਇਆ।
ਦੂਸਰੇ ਮੈਚ ਵਿੱਚ ਅਨੰਦਪੁਰ ਸਾਹਿਬ ਏ ਦੀ ਟੀਮ ਨੇ ਰੂਪਨਗਰ ਬੀ ਦੀ ਟੀਮ ਨੂੰ 2-0 ਨਾਲ ਹਰਾਇਆ। ਫਾਈਨਲ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਰੂਪਨਗਰ ਏ ਦੀ ਟੀਮ ਨੂੰ 2-0 ਨਾਲ ਹਰਾਇਆ।
ਇਸ ਪ੍ਰਕਾਰ ਸ਼੍ਰੀ ਅਨੰਦਪੁਰ ਸਾਹਿਬ ਏ ਪਹਿਲੇ ਸਥਾਨ ਤੇ ਰੂਪਨਗਰ ਏ ਦੀ ਟੀਮ ਦੂਸਰੇ ਸਥਾਨ ਤੇ ਅਤੇ ਰੂਪਨਗਰ ਬੀ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਅੰਡਰ 17 ਲੜਕੇ ਫੁੱਟਬਾਲ ਦੇ ਪਹਿਲੇ ਮੈਚ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਏ ਦੀ ਟੀਮ ਨੇ ਨੂਰਪੁਰ ਬੇਦੀ ਟੀਮ ਨੂੰ 3-1 ਨਾਲ ਹਰਾਇਆ। ਦੂਸਰੇ ਮੈਚ ਵਿੱਚ ਸ੍ਰੀ ਅਨੰਦਪੁਰ ਸਾਹਿਬ ਬੀ ਦੀ ਟੀਮ ਨੇ ਨੂਰਪੂਰਬੇਦੀ ਬੀ ਦੀ ਟੀਮ ਨੂੰ 3-0 ਨਾਲ ਹਰਾਇਆ। ਤੀਸਰੇ ਮੈਚ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਏ ਦੀ ਟੀਮ ਨੇ ਰੂਪਨਗਰ ਬੀ ਦੀ ਟੀਮ ਨੂੰ 2-0 ਨਾਲ ਹਰਾਇਆ। ਸੈਮੀਫਾਈਨਲ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਬੀ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ 3-0 ਨਾਲ ਹਰਾਇਆ। ਫਾਈਨਲ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਏ ਦੀ ਟੀਮ ਨੇ ਅਨੰਦਪੁਰ ਸਾਹਿਬ ਬੀ ਟੀਮ ਨੂੰ 1-0 ਨਾਲ ਹਰਾਇਆ।
ਇਸ ਪ੍ਰਕਾਰ ਅੰਡਰ 17 ਲੜਕਿਆਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਏ ਦੀ ਟੀਮ ਨੇ ਪਹਿਲਾ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਬੀ ਦੀ ਟੀਮ ਦੂਸਰਾ ਸਥਾਨ ਅਤੇ ਰੂਪਨਗਰ ਬੀ ਦੀ ਤੀਸਰੇ ਸਥਾਨ ਤੇ ਰਹੀ।
ਖੋ-ਖੋ ਅੰਡਰ 14 ਲੜਕੇ ਮੋਰਿੰਡਾ ਏ ਦੀ ਟੀਮ ਨੇ ਰੂਪਨਗਰ ਏ ਦੀ ਟੀਮ ਨੂੰ 7-1 ਨਾਲ ਹਰਾਇਆ। ਚਮਕੌਰ ਸਾਹਿਬ ਏ ਦੀ ਟੀਮ ਨੇ ਮੋਰਿੰਡਾ ਬੀ ਦੀ ਟੀਮ ਨੂੰ 10-1 ਨਾਲ ਹਰਾਇਆ। ਸ਼੍ਰੀ ਅਨੰਦਪੁਰ ਸਾਹਿਬ ਬੀ ਦੀ ਟੀਮ ਨੇ ਨੂਰਪੁਰ ਬੇਦੀ ਟੀਮ ਨੂੰ 10-1 ਨਾਲ ਹਰਾਇਆ। ਰੂਪਨਗਰ ਬੀ ਦੀ ਟੀਮ ਨੇ ਮੋਰਿੰਡਾ ਦੀ ਟੀਮ ਨੂੰ ਇੱਕ ਪੁਆਇੰਟ ਨਾਲ ਹਰਾਇਆ। ਸੈਮੀਫਾਈਨਲ ਵਿੱਚ ਮੋਰਿੰਡਾ ਏ ਦੀ ਟੀਮ ਨੇ ਸ੍ਰੀ ਅਨੰਦਪੁਰ ਸਾਹਿਬ ਬੀ 5-1 ਨਾਲ ਹਰਾਇਆ। ਦੂਸਰੇ ਮੈਚ ਵਿੱਚ ਚਮਕੌਰ ਸਾਹਿਬ ਏ ਦੀ ਟੀਮ ਨੇ ਨੂਰਪੁਰ ਬੇਦੀ ਬੀ ਦੀ ਟੀਮ ਨੂੰ 8-1 ਨਾਲ ਹਰਾਇਆ। ਫਾਈਨਲ ਵਿੱਚ ਮੋਰਿੰਡਾ ਏ ਦੀ ਟੀਮ ਨੇ ਚਮਕੌਰ ਸਾਹਿਬ ਏ ਦੀ ਟੀਮ ਨੂੰ 7-1 ਨਾਲ ਹਰਾਇਆ। ਇਸ ਪ੍ਰਕਾਰ ਅੰਡਰ 17 ਲੜਕਿਆਂ ਵਿੱਚ ਮੋਰਿੰਡਾ ਪਹਿਲੇ ਸਥਾਨ ਤੇ ਨੂਰਪੁਰ ਬੇਦੀ ਏ ਦੀ ਟੀਮ ਦੂਸਰੇ ਸਥਾਨ ਤੇ ਅਤੇ ਸ਼੍ਰੀ ਅਨੰਦਪੁਰ ਸਾਹਿਬ ਏ ਦੀ ਟੀਮ ਤੀਸਰੇ ਸਥਾਨ ਤੇ ਰਹੀ।
ਅੰਡਰ 17 ਲੜਕਿਆਂ ਖੋ-ਖੋ ਦੇ ਮੁਕਾਬਲੇ ਦੇ ਵਿੱਚ ਨੂਰਪੁਰ ਬੇਦੀ ਏ ਦੀ ਟੀਮ ਨੇ ਰੂਪਨਗਰ ਬੀ ਦੀ ਟੀਮ ਨੂੰ 9-1 ਨਾਲ ਹਰਾਇਆ। ਸ਼੍ਰੀ ਅਨੰਦਪੁਰ ਸਾਹਿਬ ਬੀ ਦੀ ਟੀਮ ਨੇ ਚਮਕੌਰ ਸਾਹਿਬ ਏ ਦੀ ਟੀਮ ਨੂੰ 7-1 ਨਾਲ ਹਰਾਇਆ। ਚਮਕੌਰ ਸਾਹਿਬ ਬੀ ਦੀ ਟੀਮ ਨੇ ਨੂਰਪੁਰ ਬੇਦੀ ਬੀ ਦੀ ਟੀਮ ਨੂੰ 8-1 ਨਾਲ ਹਰਾਇਆ। ਸ੍ਰੀ ਆਨੰਦਪੁਰ ਸਾਹਿਬ ਏ ਦੀ ਟੀਮ ਨੇ ਚਮਕੌਰ ਸਾਹਿਬ ਬੀ ਦੀ ਟੀਮ ਨੂੰ 14-2 ਨਾਲ ਹਰਾਇਆ। ਮੋਰਿੰਡਾ ਏ ਦੀ ਟੀਮ ਨੇ ਰੂਪਨਗਰ ਏ ਦੀ ਟੀਮ ਨੂੰ 8-1 ਨਾਲ ਹਰਾਇਆ। ਸੈਮੀਫਾਈਨਲ ਵਿੱਚ ਨੂਰਪੁਰ ਬੇਦੀ ਏ ਦੀ ਟੀਮ ਨੇ ਸ਼੍ਰੀ ਅਨੰਦਪੁਰ ਸਾਹਿਬ ਬੀ ਦੀ ਟੀਮ ਨੂੰ 13-12 ਨਾਲ ਹਰਾਇਆ। ਮੋਰਿੰਡਾ ਏ ਦੀ ਟੀਮ ਨੇ ਅਨੰਦਪੁਰ ਸਾਹਿਬ ਏ ਦੀ ਟੀਮ ਨੂੰ 6-1 ਨਾਲ ਹਰਾਇਆ।
ਸ਼੍ਰੀ ਅਨੰਦਪੁਰ ਸਾਹਿਬ ਏ ਦੀ ਟੀਮ ਨੇ ਸ਼੍ਰੀ ਅਨੰਦਪੁਰ ਸਾਹਿਬ ਬੀ ਦੀ ਟੀਮ ਨੂੰ 1 ਪੁਆਇੰਟ ਨਾਲ ਹਰਾਇਆ ।
ਫਾਈਨਲ ਵਿੱਚ ਮੋਰਿੰਡਾ ਏ ਦੀ ਟੀਮ ਨੇ ਨੂਰਪੁਰ ਬੇਦੀ ਏ ਦੀ ਟੀਮ ਨੂੰ 9-1 ਨਾਲ ਹਰਾ ਕੇ ਮੋਰਿੰਡੇ ਨੇ ਪਹਿਲਾ ਸਥਾਨ, ਨੂਰਪੁਰ ਬੇਦੀ ਨੇ ਦੂਸਰਾ ਸਥਾਨ ਅਤੇ ਸ੍ਰੀ ਅਨੰਦਪੁਰ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਅੰਡਰ 14 ਲੜਕੀਆਂ ਖੋ-ਖੋ ਦੇ ਮੁਕਾਬਲੇ ਵਿੱਚ ਨੂਰਪੂਰਬੇਦੀ ਏ ਦੀ ਟੀਮ ਨੇ ਅਨੰਦਪੁਰ ਸਾਹਿਬ ਏ ਦੀ ਟੀਮ ਨੂੰ 9-1 ਨਾਲ ਹਰਾਇਆ। ਦੂਸਰੇ ਮੈਚ ਵਿੱਚ ਚਮਕੌਰ ਸਾਹਿਬ ਏ ਦੀ ਟੀਮ ਨੇ ਰੋਪੜ ਬੀ ਦੀ ਟੀਮ ਨੂੰ ਪੰਜ ਪੁਆਇੰਟਾਂ ਨਾਲ ਹਰਾਇਆ। ਨੂਰਪੂਰਬੇਦੀ ਏ ਦੀ ਟੀਮ ਨੇ ਰੂਪਨਗਰ ਬੀ ਦੀ ਟੀਮ ਨੂੰ 8-1 ਨਾਲ ਹਰਾਇਆ। ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਚਮਕੌਰ ਸਾਹਿਬ ਦੀ ਟੀਮ ਨੂੰ 9-2 ਨਾਲ ਹਰਾਇਆ। ਰੋਪੜ ਬੀ ਦੀ ਟੀਮ ਨੇ ਅਨੰਦਪੁਰ ਸਾਹਿਬ ਬੀ ਦੀ ਟੀਮ ਨੂੰ 10-1 ਨਾਲ ਹਰਾਇਆ। ਨੂਰਪੁਰ ਬੇਦੀ ਬੀ ਦੀ ਟੀਮ ਨੇ ਬਠਿੰਡਾ ਏ ਦੀ ਟੀਮ ਨੂੰ 12-1 ਨਾਲ ਹਰਾਇਆ। ਚਮਕੌਰ ਸਾਹਿਬ ਏ ਦੀ ਟੀਮ ਨੇ ਨੂਰਪੂਰਬੇਦੀ ਦੀ ਟੀਮ ਨੂੰ 5-1 ਨਾ ਹਰਾਇਆ।
ਸ਼੍ਰੀ ਅਨੰਦਪੁਰ ਸਾਹਿਬ ਏ ਦੀ ਟੀਮ ਨੇ ਰੂਪਨਗਰ ਬੀਵੀ ਟੀਮ ਨੂੰ 13-1 ਨਾਲ ਹਰਾਇਆ। ਇਸ ਪ੍ਰਕਾਰ ਪਹਿਲੇ ਸਥਾਨ ਤੇ ਨੂਰਪੁਰ ਬੇਦੀ ਦੂਸਰੇ ਸਥਾਨ ਤੇ ਸ੍ਰੀ ਅਨੰਦਪੁਰ ਸਾਹਿਬ ਤੀਸਰੇ ਸਥਾਨ ਤੇ ਸ਼੍ਰੀ ਚਮਕੌਰ ਸਾਹਿਬ ਦੀ ਟੀਮ ਰਹੀ।
ਅੰਡਰ 17 ਲੜਕੀਆਂ ਖੋ-ਖੋ ਦੇ ਮੁਕਾਬਲੇ ਵਿੱਚ ਚਮਕੌਰ ਸਾਹਿਬ ਏ ਦੀ ਟੀਮ ਨੇ ਰੂਪਨਗਰ ਏ ਦੀ ਟੀਮ ਨੂੰ 8-1 ਨਾਲ ਹਰਾਇਆ। ਰੂਪਨਗਰ ਏ ਦੀ ਟੀਮ ਨੇ ਮੋਰਿੰਡਾ ਦੀ ਟੀਮ ਨੂੰ 9-1 ਨਾਲ ਹਰਾਇਆ। ਚਮਕੌਰ ਸਾਹਿਬ ਏ ਦੀ ਟੀਮ ਨੇ ਨੂਰਪੁਰ ਬੇਦੀ ਦੀ ਟੀਮ ਨੂੰ 4-2 ਨਾਲ ਹਰਾਇਆ।
ਰੂਪਨਗਰ ਬੀ ਦੀ ਟੀਮ ਨੇ ਮੋਰਿੰਡਾ ਬੀ ਦੀ ਟੀਮ ਨੂੰ 12-1 ਨਾਲ ਹਰਾਇਆ। ਰੂਪਨਗਰ ਏ ਦੀ ਟੀਮ ਨੇ ਅਨੰਦਪੁਰ ਸਾਹਿਬ ਏ ਦੀ ਟੀਮ ਨੂੰ 10-2 ਨਾ ਹਰਾਇਆ ਅਨੰਦਪੁਰ ਸਾਹਿਬ ਬੀ ਦੀ ਟੀਮ ਨੇ ਚਮਕੌਰ ਸਾਹਿਬ ਏ ਦੀ ਟੀਮ ਨੂੰ 2-1 ਨਾਲ ਹਰਾਇਆ। ਮੋਰਿੰਡਾ ਦੀ ਟੀਮ ਨੇ ਨੂਰਪੁਰ ਬੇਦੀ ਦੀ ਟੀਮ ਨੂੰ 6-1 ਨਾਲ ਹਰਾਇਆ। ਨੂਰਪੁਰਬੇਦੀ ਏ ਟੀਮ ਨੇ ਰੂਪਨਗਰ ਬੀ ਦੀ ਟੀਮ ਨੂੰ 5-1 ਨਾ ਹਰਾਇਆ। ਇਸ ਪ੍ਰਕਾਰ ਪਹਿਲੇ ਸਥਾਨ ਤੇ ਚਮਕੌਰ ਸਾਹਿਬ ਦੂਸਰੇ ਸਥਾਨ ਤੇ ਰੂਪਨਗਰ ਤੇ ਤੀਸਰੇ ਸਥਾਨ ਤੇ ਨੂਰਪੁਰਬੇਦੀ ਰਿਹਾ ।
ਇਸ ਮੌਕੇ ਓਵਰ ਆਲ ਇੰਚਾਰਜ ਪ੍ਰਿੰਸੀਪਲ ਗੁਰਦੀਪ ਸਿੰਘ, ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ, ਮਨਜਿੰਦਰ ਸਿੰਘ, ਗਗਨਦੀਪ ਸਿੰਘ, ਹਰਵਿੰਦਰ ਸਿੰਘ, ਇੰਦਰਜੀਤ ਸਿੰਘ, ਵੰਦਨਾ ਬਾਹਰੀ, ਗੁਰਪ੍ਰੀਤ ਕੌਰ, ਗੁਰਜੀਤ ਕੌਰ, ਹਰਕੀਰਤ ਸਿੰਘ, ਸ਼ੀਲ ਭਗਤ, ਰਜਿੰਦਰ ਕੁਮਾਰ, ਲਵਜੀਤ ਸਿੰਘ ਕੰਗ, ਗੁਰਜੀਤ ਸਿੰਘ, ਅਮਰਜੀਤ ਸਿੰਘ, ਸਰਬਜੀਤ ਸਿੰਘ, ਅਮਿਤ ਕੁਮਾਰ, ਗੁਰਦੀਪ ਸਿੰਘ, ਅਮਨਦੀਪ ਸਿੰਘ, ਸਮ੍ਰਿਤੀ ਸ਼ਰਮਾ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਜੀਤ ਕੌਰ, ਗੁਰਦੀਪ ਸਿੰਘ, ਪ੍ਰਿੰਕਾ ਦੇਵੀ, ਨੀਲ ਕਮਲ, ਪਰਮਜੀਤ ਸਿੰਘ, ਭੁਪਿੰਦਰ ਕੌਰ, ਦਰਪਾਲ ਸਿੰਘ, ਸੰਦੀਪ ਕੁਮਾਰ, ਪ੍ਰਿੰਸੀਪਲ ਰਮੇਸ਼ ਕੁਮਾਰ, ਅਰਵਿੰਦਰ ਕੁਮਾਰ ਬਲਜਿੰਦਰ ਸਿੰਘ, ਯਸਪਾਲ ਰਾਜੋੀਆ, ਗੋਪਾਲ ਚੋਪੜਾ, ਗੁਰਪ੍ਰੀਤ ਕੌਰ, ਹਰਵਿੰਦਰ ਸਿੰਘ, ਮਲਕੀਤ ਸਿੰਘ,ਰਾਜੀਵ ਕੁਮਾਰ, ਇਕਬਾਲ ਸਿੰਘ, ਓਂਕਾਰ ਦੀਪ ਕੌਰ, ਚਰਨਜੀਤ ਸਿੰਘ, ਮਨਜਿੰਦਰ ਸਿੰਘ ਚੱਕਲ, ਨਰਿੰਦਰ ਸਿੰਘ ਬੰਗਾ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਵਿਕਾਸ ਰਣਦੇਵ, ਹਰਪ੍ਰੀਤ ਕੌਰ, ਗੁਰਵਿੰਦਰ ਸਿੰਘ, ਦਮਨਪ੍ਰੀਤ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਰਵਿੰਦਰਪਾਲ ਸਿੰਘ, ਇੰਦਰਜੀਤ ਕੌਰ, ਗੁਰਮੀਤ ਸਿੰਘ, ਸੁਖਬੀਰ ਬਾਲਾ, ਸੰਜੀਵ ਕੁਮਾਰ, ਕਰਨਦੀਪ ਸਿੰਘ, ਦਿਲਬਾਗ ਸਿੰਘ, ਅਮਿਤ ਸ਼ਰਮਾ ਆਦਿ ਹਾਜ਼ਰ ਸਨ।