Inter-school competition against drugs held at Mataur School

ਸ੍ਰੀ ਅਨੰਦਪੁਰ ਸਾਹਿਬ, 25 ਜੁਲਾਈ (ਕੁਲਵੰਤ ਸਿੰਘ) : ਅੱਜ ਪੀ.ਐਮ. ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਬਲਾਕ ਤਹਿਸੀਲ ਪੱਧਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚਕਾਰ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਵਿਚ ਅਨੰਦਪੁਰ ਸਾਹਿਬ, ਨੰਗਲ, ਚੱਜ, ਤਖਤਗੜ੍ਹ, ਨੂਰਪੁਰ ਬੇਦੀ, ਕੀਰਤਪੁਰ ਸਾਹਿਬ ਆਦਿ ਬਲਾਕਾਂ ਦੇ ਅਨੇਕਾਂ ਸਕੂਲਾਂ ਨੇ ਭਾਗ ਲਿਆ।
ਭਾਗ ਲੈਣ ਵਾਲੇ ਪ੍ਰਮੁੱਖ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਬਜਰੂੜ, ਨੂਰਪੁਰ ਬੇਦੀ, ਝੱਜ, ਕਥੇੜਾ, ਕਾਹਨਪੁਰ ਖੂਹੀ, ਕਾਂਗੜ, ਮੱਸੇਵਾਲ, ਟਿੱਬਾ ਟੱਪਰੀਆਂ, ਆਦਰਸ਼ ਸਕੂਲ ਲੋਦੀਪੁਰ, ਡਿਵਾਈਨ ਸੈਂਟ ਸੋਲਜਰ ਪਬਲਿਕ ਸਕੂਲ ਨੰਗਲ, ਬੀ.ਬੀ.ਐਮ.ਬੀ ਡੀ.ਏ.ਵੀ ਪਬਲਿਕ ਸਕੂਲ ਨੰਗਲ, ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ ਆਦਿ ਸ਼ਾਮਿਲ ਸਨ।

ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਗਰਦਲਾ ਸਕੂਲ ਸ੍ਰੀ ਇੰਦਰਜੀਤ ਸਿੰਘ ਅਤੇ ਸਕੂਲ ਮੁਖੀ ਸ੍ਰੀ ਗੁਰਜਤਿੰਦਰਪਾਲ ਸਿੰਘ ਵੱਲੋਂ ਕੀਤੀ ਗਈ। ਦੋਨਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।
ਵੱਖ ਵੱਖ ਸਕੂਲਾਂ ਵੱਲੋਂ ਨਾਟਕ ਰਾਹੀਂ ਨਸ਼ਾ ਮੁਕਤੀ ਸੰਦੇਸ਼ ਦਿੱਤਾ ਗਿਆ। ਮੁਕਾਬਲੇ ਦੀ ਜੱਜ ਭੂਮਿਕਾ ਸ੍ਰੀਮਤੀ ਸੋਨੀਆ ਸ਼ਰਮਾ, ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ ਅਨੰਦਪੁਰ ਸਾਹਿਬ ਅਤੇ ਸ੍ਰੀ ਅਮਨਦੀਪ ਸਿੰਘ, ਟਰੇਨਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਨਿਭਾਈ। ਰਾਜ ਕੁਮਾਰ ਘਈ ਜੀ ਨੇ ਸਮੁੱਚੇ ਪ੍ਰਬੰਧ ਦੀ ਦੇਖ ਰੇਖ ਕੀਤੀ।
ਸਟੇਜ ਸੰਚਾਲਨ ਸ੍ਰੀ ਤਰਨਜੀਤ ਸਿੰਘ (ਸਾਇੰਸ ਮਾਸਟਰ) ਅਤੇ ਸ੍ਰੀ ਕੁਲਵੰਤ ਸਿੰਘ (ਐਸ.ਐਸ. ਮਾਸਟਰ) ਨੇ ਕੀਤਾ।
ਕਾਰਜਕ੍ਰਮ ਦੌਰਾਨ ਅਨੇਕ ਅਧਿਆਪਕਾਂ ਜਿਵੇਂ ਕਿ ਕੁਲਵੰਤ ਸਿੰਘ, ਇਕਬਾਲ ਸਿੰਘ, ਜਸਟਾਂਕ, ਕੁਲਵਿੰਦਰ ਕੌਰ, ਅਨੁਰੀਤ ਕੁਮਾਰੀ, ਨੀਲਮ ਕੌਰ, ਮਨਦੀਪ ਕੌਰ, ਲਖਵਿੰਦਰ ਕੌਰ, ਜਗਮੋਹਨ ਕੌਰ, ਬਖ਼ਸ਼ੀ ਰਾਮ, ਰਾਜਵਿੰਦਰ ਕੌਰ, ਬਲਵੰਤ ਸਿੰਘ, ਰੁਪਿੰਦਰ ਕੌਰ, ਸ਼ਰਨਜੀਤ ਕੌਰ, ਪ੍ਰਦੀਪ ਕੌਰ,ਸੋਹਣ ਸਿੰਘ ਚਾਹਲ, ਮਨਪ੍ਰੀਤ ਕੌਰ, ਸੁਖਵਿੰਦਰ ਸਿੰਘ,ਪੂਨਮ ਭੱਲਾ, ਤੇਜਿੰਦਰ ਕੌਰ, ਰੁਪਿੰਦਰ ਕੌਰ, ਰੀਟਾ, ਹਰਪ੍ਰੀਤ ਬਾਵਾ ਆਦਿ ਨੇ ਵੀ ਸ਼ਿਰਕਤ ਕੀਤੀ।
ਇਸ ਮੁਕਾਬਲੇ ਤੋਂ ਬਾਅਦ ਪੰਜ ਸਕੂਲਾਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ, ਜੋ ਕਿ ਇਹ ਹਨ:
1. ਬੀਬੀਐਮਬੀ ਡੀਏਵੀ ਪਬਲਿਕ ਸਕੂਲ, ਨੰਗਲ
2. ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ, ਨੰਗਲ
3. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੱਜ
4. ਪੀ.ਐਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ, ਕਾਹਨਪੁਰ
5. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਂਗੜ
ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕ ਕਰਨ ਵਿੱਚ ਸਫ਼ਲ ਰਿਹਾ ਅਤੇ ਸਮਾਜਿਕ ਬਦਲਾਅ ਵੱਲ ਇੱਕ ਮਹੱਤਵਪੂਰਣ ਕਦਮ ਸੀ।
👉 Ropar News
👉Follow up on Facebook Page
👇Share on your Social Media