Home - Ropar News - IAS Varjeet Walia ਬਣੇ ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕ IAS Varjeet Walia ਬਣੇ ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕ Leave a Comment / By Dishant Mehta / May 20, 2025 IAS Varjeet Walia becomes the mentor of the students of School of Eminence Kiratpur Sahib ਕੀਰਤਪੁਰ ਸਾਹਿਬ 20 ਮਈ : 2018 ਬੈਚ ਦੇ ਆਈ. ਏ. ਐਸ. ਸ੍ਰੀ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਸਕੂਲ ਆਂਫ ਐਮੀਨੈਂਸ ਕੀਰਤਪੁਰ ਸਾਹਿਬ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕ ਬਣਕੇ ਸਾਹਮਣੇ ਆਏ। ਵੱਡੇ ਮੁਕਾਮ ਹਾਸਲ ਦੇ ਚਾਹਵਾਨ ਵਿਦਿਆਰਥੀਆਂ ਨੇ ਆਪਣੇ ਮਨ ਦੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਵਰਜੀਤ ਵਾਲੀਆ ਤੋਂ ਸਫ਼ਲਤਾ ਦੀਆਂ ਬਰੀਕੀਆਂ ਸਿੱਖੀਆਂ। ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਉਚੇਚਾ ਧੰਨਵਾਦ ਕੀਤਾ। ਰੂਪਨਗਰ ਵਿਖੇ ਬਤੌਰ ਡਿਪਟੀ ਕਮਿਸ਼ਨਰ ਤੈਨਾਤ ਵਰਜੀਤ ਵਾਲੀਆ ਨੇ ਪੰਜਾਬ ਸਰਕਾਰ ਵੱਲੋਂ ਅਰੰਭੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਬਾਰੇ ਵਿਦਿਆਰਥੀਆਂ ਨੂੰ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ‘ਚ ਲਾਮਿਸਾਲ ਸੁਧਾਰ ਹੋਏ ਹਨ, ਪਰੰਤੂ ਹੁਣ ਵਿਦਿਆਰਥੀਆਂ ਨੂੰ ਰੋਲ ਮਾਡਲ ਦੇਣ ਤੇ ਉਨ੍ਹਾਂ ਦਾ ਸਹੀ ਅਰਥਾਂ ‘ਚ ਮਾਰਗਦਰਸ਼ਕ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦਿਆਂ ਵਰਜੀਤ ਵਾਲੀਆ ਨੇ ਕਿਹਾ ਕਿ ਬਰੇਨ ਡਰੇਨ ਨੂੰ ਰੋਕਣ ਅਤੇ ਵਿਦਿਆਰਥੀਆਂ ਦੀਆਂ ਸੋਚਾਂ ਨੂੰ ਉਡਾਰੀ ਲਈ ਪੰਖ ਲਾਉਣ ਲਈ ਇਹ ਪ੍ਰੋਗਰਾਮ ਬਹੁਤ ਲਾਹੇਵੰਦਾ ਸਾਬਤ ਹੋਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਾਨੂੰ ਜੋ ਵੀ ਮੌਕੇ ਮਿਲੇ ਹਨ, ਉਸਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਹਰੇਕ ਬੱਚੇ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਜਰੂਰ ਛੁਪੀ ਹੁੰਦੀ ਹੈ, ਜਿਸ ਨੂੰ ਬਾਹਰ ਕੱਢਕੇ ਵਿਦਿਆਰਥੀ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਕਰ ਸਕਦੇ ਹਨ। ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਨੇ ਆਪਣੇ ਵਿਦਿਆਰਥੀ ਹੋਣ ਤੋਂ ਲੈਕੇ ਆਈ.ਏ.ਐਸ. ਬਣਨ ਤੱਕ ਦੇ ਤਜੁਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਹੀ ਰਸਤੇ ਦੀ ਚੋਣ ਕਰਕੇ ਸਖ਼ਤ ਮਿਹਨਤ ਕਰਨ, ਅਨੁਸ਼ਾਸਨ ‘ਚ ਰਹਿਣ ਅਤੇ ਇੱਕ ਸਫ਼ਲ ਸ਼ਖ਼ਸੀਅਤ ਹੋਣ ਦਾ ਮਾਣ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਹੀ ਰਸਤੇ ਦੀ ਚੋਣ ਕਿਸੇ ਨੂੰ ਵੀ ਉਸਦੀ ਮੰਜ਼ਿਲ ਤੱਕ ਲਾਜਮੀ ਪੁੱਜਦਾ ਕਰਦੀ ਹੈ। ਡਿਪਟੀ ਕਮਿਸ਼ਨਰ ਨੇ ਵਿਦੇਸ਼ਾਂ ‘ਚ ਜਾਣ ਦੀ ਹੋੜ ਤੋਂ ਬਚਣ ਲਈ ਕਿਹਾ ਕਿ ਜੋ ਕੁਝ ਸਾਡਾ ਦੇਸ਼ ਤੇ ਸਾਡਾ ਪੰਜਾਬ ਸਾਡੇ ਲਈ ਹੈ, ਉਹ ਥਾਂ ਦੂਸਰਾ ਮੁਲਕ ਨਹੀਂ ਲੈ ਸਕਦਾ, ਇਸ ਲਈ ਨੌਜਵਾਨਾਂ ਨੂੰ ਆਪਣੇ ਮੁਲਕ ‘ਚ ਰਹਿਕੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਦਸਵੀ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਭਵਿੱਖ ‘ਚ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾਣ ਵਾਲੇ ਕੋਰਸਾਂ ਦੀ ਜਾਣਕਾਰੀ ਤੇ ਡਿਜ਼ੀਟਲ ਪਲੈਟਫਾਰਮ ਸਮੇਤ ਸਫ਼ਲਤਾ ਦੇ ਕਈ ਹੋਰ ਰਸਤੇ ਦੱਸੇ। ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਚਾਹਵਾਨਾਂ ਨੂੰ ਵੀ ਕਈ ਅਹਿਮ ਗੁਰ ਦੱਸੇ। ਡਿਪਟੀ ਕਮਿਸ਼ਨਰ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਦੀ ਵੀ ਪ੍ਰਸੰਸਾ ਕੀਤੀ ਗਈ, ਜਿਨ੍ਹਾਂ ਵਿਚ ਸਕੂਲ ਦੇ ਕਬੱਡੀ ਖਿਡਾਰੀਆ ਵਲੋਂ ਨੈਸ਼ਨਲ ਸਕੂਲ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ, ਭੰਗੜੇ ਦੀ ਟੀਮ ਵਲੋ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸਕੂਲ ਦੇ ਵਿਦਿਆਰਥੀਆਂ ਵਲੋ ਬੋਰਡ ਦੇ ਪੇਪਰ ਵਿਚ ਪ੍ਰਾਪਤ ਵਧੀਆ ਨਤੀਜੇ ਦੀ ਡਿਪਟੀ ਕਮਿਸ਼ਨਰ ਵੱਲੋਂ ਸ਼ਲਾਘਾ ਕੀਤੀ ਗਈ ਤੇ ਹੋਰ ਵਧੀਆ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਸਕੂਲ ਦੀਆਂ ਦੋ ਇਮਾਰਤਾਂ, ਖੇਡ ਮੈਦਾਨ ਅਤੇ ਹੋਰ ਵਿਦਿਆਰਥੀਆਂ ਲਈ ਉਚੇਚੇ ਖੇਡ ਤੇ ਸਿੱਖਿਆ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਭਗ 12 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਨਾਲ ਇਹ ਸਕੂਲ ਇਲਾਕੇ ਦੇ ਸਾਰੇ ਕਾਨਵੈਂਟ ਤੇ ਮਾਡਲ ਸਕੂਲਾਂ ਨੂੰ ਪਛਾੜ ਰਿਹਾ ਹੈ ਅਤੇ ਆਧੁਨਿਕਤਾ ਦੀ ਦੋੜ ਛੱਡ ਕੇ ਬਹੁਤ ਸਾਰੇ ਵਿਦਿਆਰਥੀਆਂ ਸਕੂਲ ਆਫ ਐਮੀਂਨੈਸ ਵਿਚ ਦਾਖਲਾ ਲੈ ਚੁੱਕੇ ਹਨ। ਸ੍ਰੀ ਵਾਲੀਆ ਨੇ ਖੇਡ ਮੈਦਾਨਾਂ ਦਾ ਦੌਰਾ ਕੀਤਾ ਤੇ ਨਿਰਦੇਸ਼ ਜਾਰੀ ਕੀਤੇ। ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਦੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਤਾਇਨਾਤ ਕੀਤਾ ਹੈ। ਇਸ ਮੌਕੇ ਸਕੂਲ ਵਿੱਚ ਸੁਰਿੰਦਰ ਪਾਲ ਸਿੰਘ ਡਿਪਟੀ ਡੀਓ, ਅਧਿਆਪਕ ਵਰਗ, ਵਿਦਿਆਰਥੀ ਅਤੇ ਸਥਾਨਕ ਅਧਿਕਾਰੀ ਵੀ ਹਾਜ਼ਰ ਰਹੇ। ਵਿਦਿਆਰਥੀਆਂ ਨੇ ਸੈਸ਼ਨ ਦੌਰਾਨ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਾਈਸ ਪ੍ਰਿੰਸੀਪਲ ਸਿਖਾ ਅਰੋੜਾ, ਤੇਜਿੰਦਰ ਕੌਰ, ਅਮਰਜੀਤ ਸਿੰਘ,ਕੁਲਵਿੰਦਰ ਕੌਰ ਅਨੂ ਅਰੋਰਾ, ਨਿਸਚੈ, ਰਮਨਦੀਪ ਕੌਰ,ਅੰਜੂ ਬਾਲਾ, ਜਸਵਿੰਦਰ ਸਿੰਘ, ਗੁਰਸੇਵਕ ਸਿੰਘ, ਸੁਖਜੀਤ ਕੌਰ, ਨਿਸ਼ਾ, ਪ੍ਰੀਤੀ, ਸੁਨੀਤਾ ਰਾਣੀ, ਬਨੀਤਾ, ਰਮਿੰਦਰਜੀਤ ਕੌਰ, ਕਮਲਜੀਤ ਕੌਰ, ਸਰਬਜੀਤ ਸਿੰਘ, ਹਨੀ ਜੱਸਲ, ਪਰਮਿੰਦਰ ਸਿੰਘ ਕੈਂਪਸ ਮੈਨੇਜਰ, ਗੁਰਮੀਤ ਸਿੰਘ ਆਦਿ ਹਾਜ਼ਰ ਸਨ। District Ropar News Related Related Posts ਸਰਕਾਰੀ ਸਕੂਲਾਂ ਦੇ 11ਵੀਂ -12ਵੀਂ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਅਤੇ ਮਾਰਕੀਟਿੰਗ ਵਿੱਚ ਪ੍ਰਬੀਨ ਬਣਾਏਗੀ ਪੰਜਾਬ ਸਰਕਾਰ: ਹਰਜੋਤ ਬੈਂਸ Leave a Comment / Ropar News / By Dishant Mehta Bagless ਦਿਨ ਮਨਾਇਆ ਗਿਆ – ਵਿਦਿਆਰਥੀਆਂ ਵੱਲੋਂ ਰਚਨਾਤਮਕ ਪ੍ਰਦਰਸ਼ਨੀ ਨਾਲ ਚਮਕਿਆ ਸਕੂਲ Leave a Comment / Ropar News / By Dishant Mehta ਯੁੱਧ ਨਸ਼ਿਆ ਵਿਰੁੱਧ ਦੇ ਬਲਾਕ ਪੱਧਰੀ ਨਾਟਕ ਮੁਕਾਬਲੇ ਡੱਲਾ ਸਕੂਲ ਵਿਖੇ ਹੋਏ। Leave a Comment / Ropar News / By Dishant Mehta ਯੁੱਧ ਨਸ਼ਿਆਂ ਵਿਰੁੱਧ ਬਲਾਕ ਪੱਧਰੀ ਨਾਟਕ ਮੁਕਾਬਲੇ: 70 ਸਕੂਲਾਂ ਨੇ ਲਿਆ ਉਤਸ਼ਾਹਪੂਰਕ ਭਾਗ Leave a Comment / Ropar News / By Dishant Mehta ਬੇਰੋਜ਼ਗਾਰ ਨੌਜਵਾਨਾਂ ਲਈ 2 ਹਫਤੇ ਦਾ dairy training ਕੋਰਸ 07 ਜੁਲਾਈ ਤੋਂ Leave a Comment / Ropar News / By Dishant Mehta Deputy Commissioner ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ Leave a Comment / Ropar News / By Dishant Mehta ਰੂਪਨਗਰ ’ਚ Easy registration ਦੀ ਸ਼ੁਰੂਆਤ, ਐਸਡੀਐਮ ਨੇ ਦਿੱਤੀ ਪਹਿਲੀ ਰਜਿਸਟਰੀ Leave a Comment / Ropar News / By Dishant Mehta ਜ਼ਿਲ੍ਹੇ ਦੇ 6 ਕੇਂਦਰਾਂ ‘ਚ Army Exams ਲਈ ਸਿਖਲਾਈ ਦੇਣ ਵਾਲੇ ਪੇਸ਼ੇਵਰ ਕੋਚਾਂ ਅਤੇ ਲੈਕਚਰਾਰਾਂ ਨੂੰ ਕੀਤਾ ਸਨਮਾਨਿਤ Leave a Comment / Ropar News / By Dishant Mehta ਸਕੂਲ ਨਹੀਂ ਇੱਕ ਵਿਰਾਸਤ: ਸਰਕਾਰੀ ਕੰਨਿਆ ਸੀਨੀਅਰ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਵੀਂ ਨੁਹਾਰ ਵੱਲ ਕਦਮ Leave a Comment / Ropar News / By Dishant Mehta Mount Elbrus ‘ਤੇ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਤੇਗਬੀਰ ਸਿੰਘ ਦਾ ਰੋਪੜ ਵਿੱਚ ਨਿੱਘਾ ਸਵਾਗਤ Leave a Comment / Ropar News / By Dishant Mehta ਖਾਲੀ ਪਏ ਪਲਾਟਾਂ ਵਿਚੋਂ ਕੂੜੇ-ਕਰਕਟ ਦੇ ਢੇਰ, ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੀ ਤੁਰੰਤ ਸਾਫ-ਸਫਾਈ ਕਰਵਾਉਣ ਪਲਾਟਾਂ ਦੇ ਮਾਲਕ/ਕਾਬਜ – ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਅਤੇ ਕਿਨਾਰਿਆਂ ਤੇ ਘੁੰਮਣ ‘ਤੇ ਪੂਰਨ ਪਾਬੰਦੀ Leave a Comment / Ropar News / By Dishant Mehta National Doctor’s Day ਮੌਕੇ DEO ਰੂਪਨਗਰ ਵੱਲੋਂ ਵਿਸ਼ੇਸ਼ ਸੰਦੇਸ਼ “ਡਾਕਟਰ – ਜੀਵਨ ਦੇ ਰਖਵਾਲੇ” Leave a Comment / Ropar News / By Dishant Mehta ਆਓ ਸਕੂਲ ਚੱਲੀਏ – 1 ਜੁਲਾਈ 2025: ਪ੍ਰੇਮ ਕੁਮਾਰ ਮਿੱਤਲ Leave a Comment / Ropar News / By Dishant Mehta ਸਰਕਾਰੀ ਕਾਲਜ ਰੋਪੜ ਵਿਖੇ International Anti-Drug Day ਮਨਾਇਆ Leave a Comment / Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ Placement camp ਅੱਜ Leave a Comment / Ropar News / By Dishant Mehta
ਸਰਕਾਰੀ ਸਕੂਲਾਂ ਦੇ 11ਵੀਂ -12ਵੀਂ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਅਤੇ ਮਾਰਕੀਟਿੰਗ ਵਿੱਚ ਪ੍ਰਬੀਨ ਬਣਾਏਗੀ ਪੰਜਾਬ ਸਰਕਾਰ: ਹਰਜੋਤ ਬੈਂਸ Leave a Comment / Ropar News / By Dishant Mehta
Bagless ਦਿਨ ਮਨਾਇਆ ਗਿਆ – ਵਿਦਿਆਰਥੀਆਂ ਵੱਲੋਂ ਰਚਨਾਤਮਕ ਪ੍ਰਦਰਸ਼ਨੀ ਨਾਲ ਚਮਕਿਆ ਸਕੂਲ Leave a Comment / Ropar News / By Dishant Mehta
ਯੁੱਧ ਨਸ਼ਿਆ ਵਿਰੁੱਧ ਦੇ ਬਲਾਕ ਪੱਧਰੀ ਨਾਟਕ ਮੁਕਾਬਲੇ ਡੱਲਾ ਸਕੂਲ ਵਿਖੇ ਹੋਏ। Leave a Comment / Ropar News / By Dishant Mehta
ਯੁੱਧ ਨਸ਼ਿਆਂ ਵਿਰੁੱਧ ਬਲਾਕ ਪੱਧਰੀ ਨਾਟਕ ਮੁਕਾਬਲੇ: 70 ਸਕੂਲਾਂ ਨੇ ਲਿਆ ਉਤਸ਼ਾਹਪੂਰਕ ਭਾਗ Leave a Comment / Ropar News / By Dishant Mehta
ਬੇਰੋਜ਼ਗਾਰ ਨੌਜਵਾਨਾਂ ਲਈ 2 ਹਫਤੇ ਦਾ dairy training ਕੋਰਸ 07 ਜੁਲਾਈ ਤੋਂ Leave a Comment / Ropar News / By Dishant Mehta
Deputy Commissioner ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ Leave a Comment / Ropar News / By Dishant Mehta
ਰੂਪਨਗਰ ’ਚ Easy registration ਦੀ ਸ਼ੁਰੂਆਤ, ਐਸਡੀਐਮ ਨੇ ਦਿੱਤੀ ਪਹਿਲੀ ਰਜਿਸਟਰੀ Leave a Comment / Ropar News / By Dishant Mehta
ਜ਼ਿਲ੍ਹੇ ਦੇ 6 ਕੇਂਦਰਾਂ ‘ਚ Army Exams ਲਈ ਸਿਖਲਾਈ ਦੇਣ ਵਾਲੇ ਪੇਸ਼ੇਵਰ ਕੋਚਾਂ ਅਤੇ ਲੈਕਚਰਾਰਾਂ ਨੂੰ ਕੀਤਾ ਸਨਮਾਨਿਤ Leave a Comment / Ropar News / By Dishant Mehta
ਸਕੂਲ ਨਹੀਂ ਇੱਕ ਵਿਰਾਸਤ: ਸਰਕਾਰੀ ਕੰਨਿਆ ਸੀਨੀਅਰ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਵੀਂ ਨੁਹਾਰ ਵੱਲ ਕਦਮ Leave a Comment / Ropar News / By Dishant Mehta
Mount Elbrus ‘ਤੇ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਤੇਗਬੀਰ ਸਿੰਘ ਦਾ ਰੋਪੜ ਵਿੱਚ ਨਿੱਘਾ ਸਵਾਗਤ Leave a Comment / Ropar News / By Dishant Mehta
ਖਾਲੀ ਪਏ ਪਲਾਟਾਂ ਵਿਚੋਂ ਕੂੜੇ-ਕਰਕਟ ਦੇ ਢੇਰ, ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੀ ਤੁਰੰਤ ਸਾਫ-ਸਫਾਈ ਕਰਵਾਉਣ ਪਲਾਟਾਂ ਦੇ ਮਾਲਕ/ਕਾਬਜ – ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਅਤੇ ਕਿਨਾਰਿਆਂ ਤੇ ਘੁੰਮਣ ‘ਤੇ ਪੂਰਨ ਪਾਬੰਦੀ Leave a Comment / Ropar News / By Dishant Mehta
National Doctor’s Day ਮੌਕੇ DEO ਰੂਪਨਗਰ ਵੱਲੋਂ ਵਿਸ਼ੇਸ਼ ਸੰਦੇਸ਼ “ਡਾਕਟਰ – ਜੀਵਨ ਦੇ ਰਖਵਾਲੇ” Leave a Comment / Ropar News / By Dishant Mehta
ਸਰਕਾਰੀ ਕਾਲਜ ਰੋਪੜ ਵਿਖੇ International Anti-Drug Day ਮਨਾਇਆ Leave a Comment / Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ Placement camp ਅੱਜ Leave a Comment / Ropar News / By Dishant Mehta