Home - Ropar News - IAS Varjeet Walia ਬਣੇ ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕIAS Varjeet Walia ਬਣੇ ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕ Leave a Comment / By Dishant Mehta / May 20, 2025 IAS Varjeet Walia becomes the mentor of the students of School of Eminence Kiratpur Sahibਕੀਰਤਪੁਰ ਸਾਹਿਬ 20 ਮਈ : 2018 ਬੈਚ ਦੇ ਆਈ. ਏ. ਐਸ. ਸ੍ਰੀ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਸਕੂਲ ਆਂਫ ਐਮੀਨੈਂਸ ਕੀਰਤਪੁਰ ਸਾਹਿਬ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕ ਬਣਕੇ ਸਾਹਮਣੇ ਆਏ। ਵੱਡੇ ਮੁਕਾਮ ਹਾਸਲ ਦੇ ਚਾਹਵਾਨ ਵਿਦਿਆਰਥੀਆਂ ਨੇ ਆਪਣੇ ਮਨ ਦੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਵਰਜੀਤ ਵਾਲੀਆ ਤੋਂ ਸਫ਼ਲਤਾ ਦੀਆਂ ਬਰੀਕੀਆਂ ਸਿੱਖੀਆਂ। ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਉਚੇਚਾ ਧੰਨਵਾਦ ਕੀਤਾ।ਰੂਪਨਗਰ ਵਿਖੇ ਬਤੌਰ ਡਿਪਟੀ ਕਮਿਸ਼ਨਰ ਤੈਨਾਤ ਵਰਜੀਤ ਵਾਲੀਆ ਨੇ ਪੰਜਾਬ ਸਰਕਾਰ ਵੱਲੋਂ ਅਰੰਭੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਬਾਰੇ ਵਿਦਿਆਰਥੀਆਂ ਨੂੰ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ‘ਚ ਲਾਮਿਸਾਲ ਸੁਧਾਰ ਹੋਏ ਹਨ, ਪਰੰਤੂ ਹੁਣ ਵਿਦਿਆਰਥੀਆਂ ਨੂੰ ਰੋਲ ਮਾਡਲ ਦੇਣ ਤੇ ਉਨ੍ਹਾਂ ਦਾ ਸਹੀ ਅਰਥਾਂ ‘ਚ ਮਾਰਗਦਰਸ਼ਕ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦਿਆਂ ਵਰਜੀਤ ਵਾਲੀਆ ਨੇ ਕਿਹਾ ਕਿ ਬਰੇਨ ਡਰੇਨ ਨੂੰ ਰੋਕਣ ਅਤੇ ਵਿਦਿਆਰਥੀਆਂ ਦੀਆਂ ਸੋਚਾਂ ਨੂੰ ਉਡਾਰੀ ਲਈ ਪੰਖ ਲਾਉਣ ਲਈ ਇਹ ਪ੍ਰੋਗਰਾਮ ਬਹੁਤ ਲਾਹੇਵੰਦਾ ਸਾਬਤ ਹੋਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਾਨੂੰ ਜੋ ਵੀ ਮੌਕੇ ਮਿਲੇ ਹਨ, ਉਸਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਹਰੇਕ ਬੱਚੇ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਜਰੂਰ ਛੁਪੀ ਹੁੰਦੀ ਹੈ, ਜਿਸ ਨੂੰ ਬਾਹਰ ਕੱਢਕੇ ਵਿਦਿਆਰਥੀ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਕਰ ਸਕਦੇ ਹਨ। ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਨੇ ਆਪਣੇ ਵਿਦਿਆਰਥੀ ਹੋਣ ਤੋਂ ਲੈਕੇ ਆਈ.ਏ.ਐਸ. ਬਣਨ ਤੱਕ ਦੇ ਤਜੁਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਹੀ ਰਸਤੇ ਦੀ ਚੋਣ ਕਰਕੇ ਸਖ਼ਤ ਮਿਹਨਤ ਕਰਨ, ਅਨੁਸ਼ਾਸਨ ‘ਚ ਰਹਿਣ ਅਤੇ ਇੱਕ ਸਫ਼ਲ ਸ਼ਖ਼ਸੀਅਤ ਹੋਣ ਦਾ ਮਾਣ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਹੀ ਰਸਤੇ ਦੀ ਚੋਣ ਕਿਸੇ ਨੂੰ ਵੀ ਉਸਦੀ ਮੰਜ਼ਿਲ ਤੱਕ ਲਾਜਮੀ ਪੁੱਜਦਾ ਕਰਦੀ ਹੈ। ਡਿਪਟੀ ਕਮਿਸ਼ਨਰ ਨੇ ਵਿਦੇਸ਼ਾਂ ‘ਚ ਜਾਣ ਦੀ ਹੋੜ ਤੋਂ ਬਚਣ ਲਈ ਕਿਹਾ ਕਿ ਜੋ ਕੁਝ ਸਾਡਾ ਦੇਸ਼ ਤੇ ਸਾਡਾ ਪੰਜਾਬ ਸਾਡੇ ਲਈ ਹੈ, ਉਹ ਥਾਂ ਦੂਸਰਾ ਮੁਲਕ ਨਹੀਂ ਲੈ ਸਕਦਾ, ਇਸ ਲਈ ਨੌਜਵਾਨਾਂ ਨੂੰ ਆਪਣੇ ਮੁਲਕ ‘ਚ ਰਹਿਕੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਦਸਵੀ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਭਵਿੱਖ ‘ਚ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾਣ ਵਾਲੇ ਕੋਰਸਾਂ ਦੀ ਜਾਣਕਾਰੀ ਤੇ ਡਿਜ਼ੀਟਲ ਪਲੈਟਫਾਰਮ ਸਮੇਤ ਸਫ਼ਲਤਾ ਦੇ ਕਈ ਹੋਰ ਰਸਤੇ ਦੱਸੇ। ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਚਾਹਵਾਨਾਂ ਨੂੰ ਵੀ ਕਈ ਅਹਿਮ ਗੁਰ ਦੱਸੇ। ਡਿਪਟੀ ਕਮਿਸ਼ਨਰ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਦੀ ਵੀ ਪ੍ਰਸੰਸਾ ਕੀਤੀ ਗਈ, ਜਿਨ੍ਹਾਂ ਵਿਚ ਸਕੂਲ ਦੇ ਕਬੱਡੀ ਖਿਡਾਰੀਆ ਵਲੋਂ ਨੈਸ਼ਨਲ ਸਕੂਲ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ, ਭੰਗੜੇ ਦੀ ਟੀਮ ਵਲੋ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸਕੂਲ ਦੇ ਵਿਦਿਆਰਥੀਆਂ ਵਲੋ ਬੋਰਡ ਦੇ ਪੇਪਰ ਵਿਚ ਪ੍ਰਾਪਤ ਵਧੀਆ ਨਤੀਜੇ ਦੀ ਡਿਪਟੀ ਕਮਿਸ਼ਨਰ ਵੱਲੋਂ ਸ਼ਲਾਘਾ ਕੀਤੀ ਗਈ ਤੇ ਹੋਰ ਵਧੀਆ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਸਕੂਲ ਦੀਆਂ ਦੋ ਇਮਾਰਤਾਂ, ਖੇਡ ਮੈਦਾਨ ਅਤੇ ਹੋਰ ਵਿਦਿਆਰਥੀਆਂ ਲਈ ਉਚੇਚੇ ਖੇਡ ਤੇ ਸਿੱਖਿਆ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਭਗ 12 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਨਾਲ ਇਹ ਸਕੂਲ ਇਲਾਕੇ ਦੇ ਸਾਰੇ ਕਾਨਵੈਂਟ ਤੇ ਮਾਡਲ ਸਕੂਲਾਂ ਨੂੰ ਪਛਾੜ ਰਿਹਾ ਹੈ ਅਤੇ ਆਧੁਨਿਕਤਾ ਦੀ ਦੋੜ ਛੱਡ ਕੇ ਬਹੁਤ ਸਾਰੇ ਵਿਦਿਆਰਥੀਆਂ ਸਕੂਲ ਆਫ ਐਮੀਂਨੈਸ ਵਿਚ ਦਾਖਲਾ ਲੈ ਚੁੱਕੇ ਹਨ। ਸ੍ਰੀ ਵਾਲੀਆ ਨੇ ਖੇਡ ਮੈਦਾਨਾਂ ਦਾ ਦੌਰਾ ਕੀਤਾ ਤੇ ਨਿਰਦੇਸ਼ ਜਾਰੀ ਕੀਤੇ। ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਦੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਤਾਇਨਾਤ ਕੀਤਾ ਹੈ। ਇਸ ਮੌਕੇ ਸਕੂਲ ਵਿੱਚ ਸੁਰਿੰਦਰ ਪਾਲ ਸਿੰਘ ਡਿਪਟੀ ਡੀਓ, ਅਧਿਆਪਕ ਵਰਗ, ਵਿਦਿਆਰਥੀ ਅਤੇ ਸਥਾਨਕ ਅਧਿਕਾਰੀ ਵੀ ਹਾਜ਼ਰ ਰਹੇ। ਵਿਦਿਆਰਥੀਆਂ ਨੇ ਸੈਸ਼ਨ ਦੌਰਾਨ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਾਈਸ ਪ੍ਰਿੰਸੀਪਲ ਸਿਖਾ ਅਰੋੜਾ, ਤੇਜਿੰਦਰ ਕੌਰ, ਅਮਰਜੀਤ ਸਿੰਘ,ਕੁਲਵਿੰਦਰ ਕੌਰ ਅਨੂ ਅਰੋਰਾ, ਨਿਸਚੈ, ਰਮਨਦੀਪ ਕੌਰ,ਅੰਜੂ ਬਾਲਾ, ਜਸਵਿੰਦਰ ਸਿੰਘ, ਗੁਰਸੇਵਕ ਸਿੰਘ, ਸੁਖਜੀਤ ਕੌਰ, ਨਿਸ਼ਾ, ਪ੍ਰੀਤੀ, ਸੁਨੀਤਾ ਰਾਣੀ, ਬਨੀਤਾ, ਰਮਿੰਦਰਜੀਤ ਕੌਰ, ਕਮਲਜੀਤ ਕੌਰ, ਸਰਬਜੀਤ ਸਿੰਘ, ਹਨੀ ਜੱਸਲ, ਪਰਮਿੰਦਰ ਸਿੰਘ ਕੈਂਪਸ ਮੈਨੇਜਰ, ਗੁਰਮੀਤ ਸਿੰਘ ਆਦਿ ਹਾਜ਼ਰ ਸਨ। District Ropar News Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਝੱਲੀਆਂ ਕਲਾਂ ਸਕੂਲ ਵਿਖੇ ਆਈਸੀਟੀ ਲੈਬ ਦਾ ਉਦਘਾਟਨ, ਵਿਦਿਆਰਥੀਆਂ ਲਈ ਡਿਜ਼ਿਟਲ ਸਿੱਖਿਆ ਵੱਲ ਵੱਡਾ ਕਦਮ Leave a Comment / Ropar News / By Dishant Mehta ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿੱਚ 17 ਨਵੇਂ ਕੰਪਿਊਟਰਾਂ ਅਤੇ 2 ਇੰਟਰੈਕਟਿਵ ਪੈਨਲਾਂ ਦਾ ਉਦਘਾਟਨ Leave a Comment / Ropar News / By Dishant Mehta ਆਦਰਸ਼ ਸਕੂਲ ਲੋਧੀਪੁਰ ਨੂੰ ਮਿਲੇ 17 ਨਵੇਂ ਕੰਪਿਊਟਰ ਤੇ 6 ਸਮਾਰਟ ਇੰਟਰਐਕਟਿਵ ਪੈਨਲ Leave a Comment / Ropar News / By Dishant Mehta ਜਮਾਤ 10ਵੀਂ ਤੋਂ ਬਾਅਦ ਕਿਹੜਾ ਸਟਰੀਮ ਚੁਣੀਏ? ਵਿਦਿਆਰਥੀਆਂ ਲਈ ਪੂਰੀ ਗਾਈਡ Leave a Comment / Ropar News, Study Material / By Dishant Mehta Deorpr.com ਨੇ ਪਾਰ ਕੀਤਾ 11 ਲੱਖ Page Views ਦਾ ਅੰਕੜਾ Leave a Comment / Ropar News / By Dishant Mehta ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਲ ਰਹੀਆਂ ਨਵੀਆਂ ਕੰਪਿਊਟਰ ਲੈਬਾਂ, ਬਾਸੋਵਾਲ ਵਿੱਚ ਵੀ ਉਦਘਾਟਨ Leave a Comment / Ropar News / By Dishant Mehta ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿੱਚ “ਸਿੰਗਲ ਯੂਜ਼ ਪਲਾਸਟਿਕ” ਖ਼ਿਲਾਫ਼ ਵਾਤਾਵਰਨ ਜਾਗਰੂਕਤਾ ਵਰਕਸ਼ਾਪ Leave a Comment / Ropar News / By Dishant Mehta ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਪੰਜਾਬ ਦੀਆਂ ਧੀਆਂ ਅੱਗੇ, 5 ਕੁੜੀਆਂ ਅਤੇ 2 ਮੁੰਡਿਆਂ ਨੇ ਹਾਸਲ ਕੀਤੀ ਸ਼ਾਨਦਾਰ ਕਾਮਯਾਬੀ Leave a Comment / Ropar News / By Dishant Mehta ਵੱਡੇ ਵੱਡੇ ਸ਼ਹਿਰਾਂ ਤੋਂ ਵਿਦਿਆਰਥੀ ਪਹੁੰਚੇ ਰੂਪਨਗਰ ਦੇ ਪਿੰਡ, ਵਾਤਾਵਰਣ ਲਈ ਕੀਤਾ ਵਿਲੱਖਣ ਉਪਰਾਲਾ Leave a Comment / Ropar News / By Dishant Mehta BIS ਕਵਿਜ਼ ਵਿੱਚ ਪਰਵਾਣੂ ਬ੍ਰਾਂਚ ਆਫਿਸ ਦਾ ਦਬਦਬਾ: 6 ਵਿਦਿਆਰਥੀ ਬਣੇ ਜੇਤੂ, ਆਦਰਸ਼ ਲੋਧੀਪੁਰ ਦੀ ਰਾਧਿਕਾ ਰਾਣੀ ਨੇ ਵੀ ਮਾਰੀ ਬਾਜ਼ੀ Leave a Comment / Ropar News / By Dishant Mehta ਨਾਰੰਗਵਾਲ ਕਾਲਜ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ, ਮਹਿਲਾ ਵਿਗਿਆਨੀਆਂ ਦੇ ਯੋਗਦਾਨ ਤੇ ਵਾਤਾਵਰਣ ਸੁਰੱਖਿਅਣ ‘ਤੇ ਜ਼ੋਰ Leave a Comment / Ropar News / By Dishant Mehta National INSPIRE Award Glory: Four Government School Students from Rupnagar Selected for National Inspire Award Leave a Comment / Ropar News / By Dishant Mehta Happy Hola Mohalla, Sri Anandpur Sahib Leave a Comment / Ropar News / By Dishant Mehta ਸਰਕਾਰੀ ਮਿਡਲ ਸਕੂਲ ਗੱਗੋਂ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵਰਕਸ਼ਾਪ ਦਾ ਆਯੋਜਨ Leave a Comment / Ropar News / By Dishant Mehta ਵੱਡੀ ਖ਼ਬਰ! ਹੋਲਾ ਮਹੱਲਾ 2026 ਦਾ ਪੂਰਾ ਈਵੈਂਟਸ ਜਾਰੀ Leave a Comment / Ropar News / By Dishant Mehta ਜਿਲ੍ਹਾ ਮੈਜਿਸਟ੍ਰੇਟ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਅਧੀਨ ਪੈਂਦੇ ਸਰਕਾਰੀ/ਪ੍ਰਾਈਵੇਟ ਸਕੂਲਾਂ ਵਿੱਚ 2,3 ਅਤੇ 4 ਮਾਰਚ ਨੂੰ ਛੁੱਟੀ ਦਾ ਐਲਾਨ Leave a Comment / Ropar News / By Dishant Mehta
ਝੱਲੀਆਂ ਕਲਾਂ ਸਕੂਲ ਵਿਖੇ ਆਈਸੀਟੀ ਲੈਬ ਦਾ ਉਦਘਾਟਨ, ਵਿਦਿਆਰਥੀਆਂ ਲਈ ਡਿਜ਼ਿਟਲ ਸਿੱਖਿਆ ਵੱਲ ਵੱਡਾ ਕਦਮ Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿੱਚ 17 ਨਵੇਂ ਕੰਪਿਊਟਰਾਂ ਅਤੇ 2 ਇੰਟਰੈਕਟਿਵ ਪੈਨਲਾਂ ਦਾ ਉਦਘਾਟਨ Leave a Comment / Ropar News / By Dishant Mehta
ਆਦਰਸ਼ ਸਕੂਲ ਲੋਧੀਪੁਰ ਨੂੰ ਮਿਲੇ 17 ਨਵੇਂ ਕੰਪਿਊਟਰ ਤੇ 6 ਸਮਾਰਟ ਇੰਟਰਐਕਟਿਵ ਪੈਨਲ Leave a Comment / Ropar News / By Dishant Mehta
ਜਮਾਤ 10ਵੀਂ ਤੋਂ ਬਾਅਦ ਕਿਹੜਾ ਸਟਰੀਮ ਚੁਣੀਏ? ਵਿਦਿਆਰਥੀਆਂ ਲਈ ਪੂਰੀ ਗਾਈਡ Leave a Comment / Ropar News, Study Material / By Dishant Mehta
ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਲ ਰਹੀਆਂ ਨਵੀਆਂ ਕੰਪਿਊਟਰ ਲੈਬਾਂ, ਬਾਸੋਵਾਲ ਵਿੱਚ ਵੀ ਉਦਘਾਟਨ Leave a Comment / Ropar News / By Dishant Mehta
ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿੱਚ “ਸਿੰਗਲ ਯੂਜ਼ ਪਲਾਸਟਿਕ” ਖ਼ਿਲਾਫ਼ ਵਾਤਾਵਰਨ ਜਾਗਰੂਕਤਾ ਵਰਕਸ਼ਾਪ Leave a Comment / Ropar News / By Dishant Mehta
ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਪੰਜਾਬ ਦੀਆਂ ਧੀਆਂ ਅੱਗੇ, 5 ਕੁੜੀਆਂ ਅਤੇ 2 ਮੁੰਡਿਆਂ ਨੇ ਹਾਸਲ ਕੀਤੀ ਸ਼ਾਨਦਾਰ ਕਾਮਯਾਬੀ Leave a Comment / Ropar News / By Dishant Mehta
ਵੱਡੇ ਵੱਡੇ ਸ਼ਹਿਰਾਂ ਤੋਂ ਵਿਦਿਆਰਥੀ ਪਹੁੰਚੇ ਰੂਪਨਗਰ ਦੇ ਪਿੰਡ, ਵਾਤਾਵਰਣ ਲਈ ਕੀਤਾ ਵਿਲੱਖਣ ਉਪਰਾਲਾ Leave a Comment / Ropar News / By Dishant Mehta
BIS ਕਵਿਜ਼ ਵਿੱਚ ਪਰਵਾਣੂ ਬ੍ਰਾਂਚ ਆਫਿਸ ਦਾ ਦਬਦਬਾ: 6 ਵਿਦਿਆਰਥੀ ਬਣੇ ਜੇਤੂ, ਆਦਰਸ਼ ਲੋਧੀਪੁਰ ਦੀ ਰਾਧਿਕਾ ਰਾਣੀ ਨੇ ਵੀ ਮਾਰੀ ਬਾਜ਼ੀ Leave a Comment / Ropar News / By Dishant Mehta
ਨਾਰੰਗਵਾਲ ਕਾਲਜ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ, ਮਹਿਲਾ ਵਿਗਿਆਨੀਆਂ ਦੇ ਯੋਗਦਾਨ ਤੇ ਵਾਤਾਵਰਣ ਸੁਰੱਖਿਅਣ ‘ਤੇ ਜ਼ੋਰ Leave a Comment / Ropar News / By Dishant Mehta
National INSPIRE Award Glory: Four Government School Students from Rupnagar Selected for National Inspire Award Leave a Comment / Ropar News / By Dishant Mehta
ਸਰਕਾਰੀ ਮਿਡਲ ਸਕੂਲ ਗੱਗੋਂ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵਰਕਸ਼ਾਪ ਦਾ ਆਯੋਜਨ Leave a Comment / Ropar News / By Dishant Mehta
ਜਿਲ੍ਹਾ ਮੈਜਿਸਟ੍ਰੇਟ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਅਧੀਨ ਪੈਂਦੇ ਸਰਕਾਰੀ/ਪ੍ਰਾਈਵੇਟ ਸਕੂਲਾਂ ਵਿੱਚ 2,3 ਅਤੇ 4 ਮਾਰਚ ਨੂੰ ਛੁੱਟੀ ਦਾ ਐਲਾਨ Leave a Comment / Ropar News / By Dishant Mehta