ਸਕਰੀਨ ਟਾਈਮ ਨੂੰ ਘੱਟ ਕਿਵੇਂ ਕਰੀਏ?

How to reduce screen time. Play Outdoor games avoid mobile ,Focus on individual interestsGurmeet Singh Sidhu,
 Computer Faculty,
 GSSS Maiserkhana (Bathinda)ਸਮਾਰਟਫੋਨ ਅਤੇ ਡਿਜੀਟਲ ਡਿਵਾਈਸਾਂ ਦੀ ਵਰਤੋਂ ਸਾਡੇ ਜੀਵਨ ਦਾ ਅੰਗ ਬਣ ਚੁੱਕੀ ਹੈ, ਪਰ ਇਸ ਦੀ ਵੱਧ ਵਰਤੋਂ ਸਿਹਤ ਅਤੇ ਮਨੋਵਿਗਿਆਨਿਕ ਚਿੰਤਾਵਾਂ ਦਾ ਕਾਰਨ ਬਣ ਸਕਦੀ ਹੈ। ਸਕਰੀਨ ਟਾਈਮ ਘੱਟ ਕਰਨ ਲਈ ਕੁਝ ਲਾਭਦਾਇਕ ਤਰੀਕੇ ਇਸ ਤਰਾਂ ਹਨ –

How to reduce screen time. Play Outdoor games avoid mobile ,Focus on individual interestsGurmeet Singh Sidhu,
 Computer Faculty,
 GSSS Maiserkhana (Bathinda)

ਸਕਰੀਨ ਟਾਈਮ ਦੀ ਸੀਮਾ ਤੈਅ ਕਰੋ:

ਆਪਣੇ ਦਿਨ ਲਈ ਸਕਰੀਨ ਟਾਈਮ ਦੀ ਇੱਕ ਸੀਮਾ ਸੈੱਟ ਕਰੋ। ਉਦਾਹਰਣ ਵਜੋਂ, ਸਵੇਰੇ 30 ਮਿੰਟ ਅਤੇ ਸ਼ਾਮ ਨੂੰ 1 ਘੰਟਾ ਸਕਰੀਨ ਤੇ ਸਮਾਂ ਬਿਤਾ ਸਕਦੇ ਹੋ। ਐਪਸ ਜਿਵੇਂ ਕਿ “Screen Time” ਜਾਂ “Digital Wellbeing” ਇਸ ਵਿੱਚ ਮਦਦ ਕਰ ਸਕਦੀਆਂ ਹਨ।
ਸਕਰੀਨ-ਫਰੀ ਜ਼ੋਨ ਬਣਾਓ:
ਆਪਣੇ ਘਰ ਵਿੱਚ ਕੁਝ ਖੇਤਰਾਂ ਨੂੰ ਸਕਰੀਨ-ਫਰੀ ਬਣਾਓ, ਜਿਵੇਂ ਕਿ ਕਿਚਨ, ਖਾਣੇ ਦੀ ਟੇਬਲ ਅਤੇ ਬੈੱਡਰੂਮ। ਇਸ ਨਾਲ ਤੁਸੀਂ ਸਕਰੀਨ ਟਾਈਮ ਨੂੰ ਘੱਟ ਕਰਕੇ ਆਰਾਮ ਵਾਲੇ ਸਮੇਂ ਨੂੰ ਵਧਾ ਸਕਦੇ ਹੋ।How to reduce screen time. Play Outdoor games avoid mobile ,Focus on individual interestsGurmeet Singh Sidhu,
 Computer Faculty,
 GSSS Maiserkhana (Bathinda)
ਫੋਨ ਅਤੇ ਕੰਪਿਊਟਰ ਦੇ ਨੋਟੀਫਿਕੇਸ਼ਨ ਬੰਦ ਕਰੋ:
ਗੈਰ-ਜਰੂਰੀ ਨੋਟੀਫਿਕੇਸ਼ਨ ਬੰਦ ਕਰਨ ਨਾਲ ਤੁਸੀਂ ਜਿਆਦਾ ਸਮਾਂ ਸਕਰੀਨ ਤੇ ਬਿਤਾਉਣ ਤੋਂ ਬਚ ਸਕਦੇ ਹੋ। ਆਪਣੀ ਐਪਸ ਅਤੇ ਸੇਵਾਵਾਂ ਦੇ ਨੋਟੀਫਿਕੇਸ਼ਨ ਨੂੰ ਮੋਡੇਰੇਟ (ਘੱਟ) ਕਰਕੇ ਫੋਨ ਵੱਲ ਧਿਆਨ ਆਕਰਸ਼ਿਤ ਹੋਣ ਤੋਂ ਰੋਕ ਸਕਦੇ ਹੋ।
How to reduce screen time. Play Outdoor games avoid mobile ,Focus on individual interestsGurmeet Singh Sidhu,
 Computer Faculty,
 GSSS Maiserkhana (Bathinda)

ਵਿਅਕਤੀਗਤ ਰੁਚੀਆਂ ਤੇ ਧਿਆਨ ਦਿਓ:

ਸਕਰੀਨ ਤੋਂ ਦੂਰ ਰਹਿਣ ਲਈ ਵਿਅਕਤੀਗਤ ਰੁਚੀਆਂ ਤੇ ਧਿਆਨ ਦਿਓ। ਪੋਸਟਰ ਬਣਾਉਣਾ, ਮਿਊਜ਼ਿਕ ਸੁਣਨਾ,ਟਰੈਵਲਿੰਗ ਕਰਨਾ ਜਾਂ ਬਾਗਬਾਨੀ ਆਦਿ। 

ਡਿਜੀਟਲ ਡਿਟਾਕਸ ਪਲਾਨ ਬਣਾਓ:

ਹਫ਼ਤੇ ਵਿੱਚ ਇੱਕ ਦਿਨ ਨੂੰ “ਡਿਜੀਟਲ ਡਿਟਾਕਸ” ਦਿਨ ਬਣਾ ਲਵੋ, ਜਿਸ ਦੌਰਾਨ ਤੁਸੀਂ ਸਾਰੀਆਂ ਡਿਜੀਟਲ ਡਿਵਾਈਸਾਂ ਨੂੰ ਬੰਦ ਕਰ ਸਕਦੇ ਹੋ। ਇਹ ਤੁਹਾਨੂੰ ਮਨ ਦੇ ਤਣਾਅ ਅਤੇ ਥਕਾਵਟ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।

ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣਾ :

ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜ਼ਿਆਦਾ ਸਮਾਂ ਬਿਤਾਉਣਾ ਸਕਰੀਨ ਟਾਈਮ ਨੂੰ ਘਟਾਉਣ ਵਿੱਚ ਸਹਾਇਕ ਹੋ ਸਕਦਾ ਹੈ। ਸ਼ੋਸਲ ਸੰਪਰਕ ਨੂੰ ਵਧਾਉਣ ਅਤੇ ਡਿਜੀਟਲ ਸਕਰੀਨ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ।

How to reduce screen time. Play Outdoor games avoid mobile ,Focus on individual interestsGurmeet Singh Sidhu,
 Computer Faculty,
 GSSS Maiserkhana (Bathinda)

ਆਊਟਡੋਰ ਗੇਮਜ਼ :

ਮੋਬਾਈਲ ਫੋਨ ਜਾਂ ਕੰਪਿਊਟਰ ਸਕਰੀਨ ਤੇ ਗੇਮਜ਼ ਖੇਡਣ ਦੀ ਬਜਾਇ ਆਊਟਡੋਰ ਗੇਮਜ਼ ਵਿੱਚ ਭਾਗ ਲੈਣ ਨਾਲ ਚੰਗੀ ਸਿਹਤ ਦੇ ਨਾਲ ਸਕਰੀਨ ਟਾਈਮ ਵੀ ਘੱਟ ਹੋ ਜਾਵੇਗਾ।
How to reduce screen time. Play Outdoor games avoid mobile ,Focus on individual interestsGurmeet Singh Sidhu,
 Computer Faculty,
 GSSS Maiserkhana (Bathinda)
ਸਕਰੀਨ ਟਾਈਮ ਨੂੰ ਘੱਟ ਕਰਨ ਦੀਆਂ ਇਹ ਤਜਵੀਜ਼ਾਂ ਤੁਹਾਡੇ ਜੀਵਨ ਨੂੰ ਸਿਹਤਮੰਦ ਅਤੇ ਬਿਹਤਰ ਬਣਾ ਸਕਦੀਆਂ ਹਨ। ਇਸ ਤਰਾਂ ਸਮੇਂ ਨੂੰ ਸਹੀ ਦਿਸ਼ਾ ਵਿਚ ਲਗਾ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ।

Gurmeet Singh Sidhu,
 Computer Faculty,
 GSSS Maiserkhana (Bathinda)

ਗੁਰਮੀਤ ਸਿੰਘ ਸਿੱਧੂ,
ਕੰਪਿਊਟਰ ਫੈਕਲਟੀ, ਸ.ਸ.ਸ.ਮਾਈਸਰਖਾਨਾ (ਬਠਿੰਡਾ) 9876156677

Leave a Comment

Your email address will not be published. Required fields are marked *

Scroll to Top