ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ 10th Class ਦੇ results ਵਿੱਚ ਮਾਰੀਆਂ ਮੱਲ੍ਹਾਂ

Government school students excelled in class 10th results, bringing glory to the district
Government school students excelled in class 10th results, bringing glory to the district
ਰੂਪਨਗਰ, 16 ਮਈ — ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਆਪਣਾ, ਆਪਣੇ ਮਾਪਿਆਂ, ਅਧਿਆਪਕਾਂ ਅਤੇ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿਸ਼ਾਂਤ ਮਹਿਤਾ ਡੀ. ਐਮ. ਕੰਪਿਉਟਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ
ਵਿਦਿਆਰਥੀ ਮਨਮੀਤ ਸਿੰਘ, ਪੁੱਤਰ ਗੁਰਤੇਜ ਸਿੰਘ, ਨੇ 643/650 ਅੰਕ (98.92%) ਪ੍ਰਾਪਤ ਕਰਕੇ ਸੂਬੇ ਵਿੱਚ 7ਵਾਂ ਰੈਂਕ ਅਤੇ ਜ਼ਿਲ੍ਹਾ ਰੂਪਨਗਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ ਦੇ ਜਤਿਨ ਕੁਮਾਰ (ਪੁੱਤਰ ਅਵਤਾਰ ਚੰਦ) ਅਤੇ ਸਰਕਾਰੀ ਹਾਈ ਸਕੂਲ ਕਲਿਤਰਾਂ ਦੇ ਹਿਮਾਂਸ਼ ਕੁਮਾਰ ਹੰਸ (ਪੁੱਤਰ ਦਵਿੰਦਰ ਕੁਮਾਰ) ਨੇ 634/650 ਅੰਕ (97.54%) ਪ੍ਰਾਪਤ ਕਰਕੇ 16ਵਾਂ ਰੈਂਕ ਹਾਸਲ ਕੀਤਾ ਅਤੇ ਜ਼ਿਲ੍ਹਾ ਪੱਧਰ ‘ਤੇ ਦੂਜਾ ਸਥਾਨ ਸਾਂਝਾ ਕੀਤਾ।
ਇਸੇ ਤਰ੍ਹਾਂ, ਇਸ਼ਾਨੀ (ਪੁੱਤਰੀ ਲਲਿਤ ਕੁਮਾਰ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਅਤੇ ਨੰਦਨੀ ਨਰ (ਪੁੱਤਰੀ ਅਸ਼ੋਕ ਕੁਮਾਰ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀ ਵਿਦਿਆਰਥਣ ਨੇ 633/650 ਅੰਕ (97.38%) ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਜਨਤਵੀਰ ਕੌਰ, ਪੁੱਤਰੀ ਪਰਮਜੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਨੇ 630/650 ਅੰਕ (96.92%) ਲੈ ਕੇ ਚੌਥਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ( ਸੈ.ਸੀ.) ਪ੍ਰੇਮ ਕੁਮਾਰ ਮਿੱਤਲ ਨੇ ਨਤੀਜਿਆਂ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਇਹ ਨਤੀਜੇ ਸਾਡੀ ਸਰਕਾਰੀ ਸਿੱਖਿਆ ਪ੍ਰਣਾਲੀ ਦੀ ਮਜਬੂਤੀ ਅਤੇ ਸਾਰੇ ਅਧਿਆਪਕਾਂ ਦੀ ਸਮਰਪਿਤ ਮਿਹਨਤ ਦਾ ਪਰਿਣਾਮ ਹਨ। ਵਿਦਿਆਰਥੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਜੇ ਮਨ ਵਿੱਚ ਜੋਸ਼ ਹੋਵੇ ਤਾਂ ਕੋਈ ਵੀ ਮਨਜ਼ਿਲ ਪਾਰ ਕੀਤੀ ਜਾ ਸਕਦੀ ਹੈ। ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਸਰਕਾਰੀ ਸਕੂਲਾਂ ਨੂੰ ਇੱਕ ਬਿਹਤਰੀਨ ਬੁਨਿਆਦੀ ਸਿੱਖਿਆ ਢਾਂਚੇ ਦੇ ਨਾਲ ਨਾਲ ਆਧੁਨਿਕ ਸਿੱਖਿਆ ਤਕਨੀਕਾਂ ਨਾਲ ਪੜਾਉਣ ਦੇ ਸਿਸਟਮ ਵੀ ਦੇ ਰਹੇ ਹਨ। ਉਸ ਦਾ ਨਤੀਜਾ ਦਿਖਣ ਲੱਗਾ ਹੈ। ਇਹ ਤਾਂ ਅਜੇ ਸ਼ੁਰੂਆਤ ਹੈ। ਅੱਗੇ ਜਾ ਕੇ ਪੰਜਾਬ ਦਾ ਸਿੱਖਿਆ ਤੰਤਰ ਦੁਨੀਆਂ ਦਾ ਇੱਕ ਮਹੱਤਵਪੂਰਨ ਸਿੱਖਿਆ ਤੰਤਰ ਬਣ ਕੇ ਉਭਰੇਗਾ । ਇਸ ਨੂੰ ਹੀ ਪੰਜਾਬ ਸਿੱਖਿਆ ਕ੍ਰਾਂਤੀ ਕਹਿੰਦੇ ਹਨ। ਅਸੀਂ ਪੰਜਾਬ ਸਰਕਾਰ ਦੇ ਇਹਨਾਂ ਯਤਨਾਂ ਦੀ ਪੁਰਜ਼ੋਰ ਸ਼ਲਾਘਾ ਕਰਦੇ ਹਾਂ ਕਿ ਹੁਣ ਗਰੀਬਾਂ ਦੇ ਬੱਚੇ ਵੀ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿੱਚ ਹੀ ਵਧੀਆ ਸਹੂਲਤਾਂ ਲੈਕੇ ਵਧੀਆ ਪੜ੍ਹਾਈ ਹਾਸਲ ਕਰਨਗੇ । ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਗਰੀਬ ਘਰਾਂ ਦੇ ਹੀ ਹਨ। ਜਿਨਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਇਲਾਕੇ ਦਾ ਨਾਂ ਰੁਸ਼ਨਾਇਆ ਹੈ। ਹਲਕੇ ਦੇ ਲੋਕ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਦਿਲੋਂ ਧੰਨਵਾਦ ਕਰਦੇ ਹਨ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈ.ਸੀ.) ਸ. ਸੁਰਿੰਦਰਪਾਲ ਸਿੰਘ ਨੇ ਵੀ ਵਧਾਈਆਂ ਦਿੰਦੇ ਹੋਏ ਕਿਹਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਜੋ ਨਤੀਜੇ ਹਾਸਲ ਕੀਤੇ ਹਨ, ਉਹ ਸਿਰਫ਼ ਅੰਕਾਂ ਤੱਕ ਸੀਮਤ ਨਹੀਂ, ਇਹ ਨਵੇਂ ਭਵਿੱਖ ਦੇ ਦਰਵਾਜ਼ੇ ਖੋਲ੍ਹ ਰਹੇ ਹਨ। ਇਹ ਸਫਲਤਾਵਾਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਣਗੀਆਂ।
ਇਸ ਮੌਕੇ ਤੇ ਪ੍ਰਿੰਸੀਪਲ ਡਾਇਟ ਰੂਪਨਗਰ ਮੋਨੀਕਾ ਭੂਟਾਨੀ ਨੇ ਮੈਰਿਟ ਵਿੱਚ ਆਏ ਵਿਦਿਆਰਥੀਆਂ ਦੇ ਸਕੂਲ ਮੁਖੀਆਂ, ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਊਚਤਾ ਪਿੱਛਲੇ ਕੁਝ ਸਾਲਾਂ ਵਿੱਚ ਲਗਾਤਾਰ ਵਧ ਰਹੀ ਹੈ, ਜਿਸਦਾ ਜੀਉਂਦਾ ਜਾਗਦਾ ਸਬੂਤ ਇਹ ਨਤੀਜੇ ਹਨ।

Leave a Comment

Your email address will not be published. Required fields are marked *

Scroll to Top