ਰਾਬਿੰਦਰ ਸਿੰਘ ਰੱਬੀ ਮੋਰਿੰਡਾ:
ਹੋਵੇ ਦੁਰਘਟਨਾ ਜਾਂ ਲੋੜ ਛੇਤੀ ਪੈ ਜਾਵੇ।
ਹੁੰਦਾ ਜੇ ਇਲਾਜ ਹੋਵੇ, ਅਧਵਾਟੇ ਰਹਿ ਜਾਵੇ।
ਚੀਜ਼ ਇਹੋ ਜਿਹੀ ਬਣਾਈ, ਨਾ ਹੀ ਸਕੇ ਕੋਈ ਬਣਾ,
ਅਤੇ ਨਾ ਹੀ ਇਹ ਹੁੰਦੀ ਕਦੀ ਪੈਦਾ।
ਖ਼ੂਨਦਾਨ ਕਰੋ ਦੋਸਤੋ, ਤਾਂ ਜੋ ਲੋੜਵੰਦਾਂ ਦਾ ਵੀ ਹੋ ਜੇ ਫਾਇਦਾ।
ਲੱਗਦੀ ਬਿਮਾਰੀ ਨਾ, ਘਾਟ ਨਾ ਕੋਈ ਹੁੰਦੀ ਏ।
ਜ਼ਿੰਦਗੀ ’ਚ ਖੇੜਾ ਆਉਂਦਾ, ਜਿਹੜੀ ਪਹਿਲਾਂ ਰੋਂਦੀ ਏ।
ਕਿੰਨੇ ਲੋਕ ਨੇ ਅਭਾਗੇ, ਜਦੋਂ ਪੈ ਜਾਏ ਵੇਲਾ,
ਫੇਰ ਆਪਣੇ ਨਾਲ਼ ਕਰਦੇ ਨੇ ਵਾਇਦਾ।
ਖ਼ੂਨਦਾਨ ਕਰੋ ਦੋਸਤੋ, ਤਾਂ ਜੋ ਲੋੜਵੰਦਾਂ ਦਾ ਵੀ ਹੋ ਜੇ ਫਾਇਦਾ।
ਜਾਤ, ਰੰਗ, ਨਸਲ ਨਾ ਧਰਮ ਦਾ ਰੌਲਾ।
ਅਮੀਰ ਤੇ ਗਰੀਬ, ਗੋਰਾ, ਕਾਲਾ, ਭਾਰਾ, ਹੌਲਾ।
ਨਰ ਹੋਵੇ ਨਾਰੀ , ਕੋਈ ਭੇਦ ਨਾ ਹੀ ਰੱਖੇ,
ਕੱਠੇ ਹੁੰਦੇ, ਜਿਹੜੇ ਪਹਿਲਾਂ ਸੀ ਅਲਹਿਦਾ।
ਖ਼ੂਨਦਾਨ ਕਰੋ ਦੋਸਤੋ, ਤਾਂ ਜੋ ਲੋੜਵੰਦਾਂ ਦਾ ਵੀ ਹੋ ਜੇ ਫਾਇਦਾ ।
ਰੱਬੀ ਰੰਗ ਵਿੱਚ ਗਾਉਣ ਜਦੋਂ ਲੋਕ ਸਾਰੇ।
ਕੋਈ ਨਾ ਵਡੇਰਾ, ਘੁੰਮ ਲਏ ਪਾਸੇ ਚਾਰੇ।
ਲੋੜ ਸਭ ਨੂੰ ਹੈ ਪੈਂਦੀ, ਅਣਹੋਣੀ ਘਟ ਜਾਵੇ,
ਫਿਰ ਧਰਿਆ ਹੀ ਰਹਿ ਜਾਵੇ ਕਾਇਦਾ।
ਖ਼ੂਨਦਾਨ ਕਰੋ ਦੋਸਤੋ, ਤਾਂ ਜੋ ਲੋੜਵੰਦਾਂ ਦਾ ਵੀ ਹੋ ਜੇ ਫਾਇਦਾ।
ਰਾਬਿੰਦਰ ਸਿੰਘ ਰੱਬੀ
20, ਮਾਤਾ ਗੁਜਰੀ ਇਨਕਲੇਵ, ਮੋਰਿੰਡਾ
ਰੋਪੜ, 14010
8968946129
Friends, donate blood, so that the needy also benefit.