ਸੈਂਕੜੇ ਵਿਦਿਆਰਥੀਆਂ ਨੂੰ ਆਰਮੀ ਅਤੇ ਨਵੋਦਿਆ ਵਿਦਿਆਲਿਆ ਵਿੱਚ ਦਾਖ਼ਲੇ ਲਈ ਦੇ ਰਹੇ ਮੁਫ਼ਤ ਸਿਖਲਾਈ ਮਾਸਟਰ ਸੁਰਜੀਤ ਰਾਣਾ

Master Surjit Rana ETT Teacher , nanwal is giving free training to hundreds of students for admission in Army and Navodaya Vidyalaya
Master Surjit Rana is giving free training to hundreds of students for admission in Army and Navodaya Vidyalaya
  • ਮੁਫ਼ਤ ਕੋਚਿੰਗ ਦੌਰਾਨ 35 ਵਿਦਿਆਰਥੀਆਂ ਨੂੰ ਨਵੋਦਿਆ ਵਿਦਿਆਲਿਆ ਅਤੇ 104 ਤੋਂ ਵੱਧ ਵਿਦਿਆਰਥੀਆਂ ਨੂੰ ਆਰਮੀ ਵਿੱਚ ਭਰਤੀ ਕਰਵਾਇਆ।
  • 500 ਤੋਂ ਵੱਧ ਲੋਕਾਂ ਨੂੰ ਬੁਢਾਪਾ, ਵਿਧਵਾ, ਅਪੰਗ ਅਤੇ ਆਸ਼ਰਿਤ ਪੈਨਸ਼ਨ ਆਦਿ ਦੇ ਫਾਰਮ ਭਰ ਕੇ ਉਹਨਾਂ ਨੂੰ ਸਰਕਾਰੀ ਸੁਵਿਧਾਵਾਂ ਦਾ ਲਾਭ ਦੁਆ ਚੁੱਕੇ ਹਨ।

ਸ੍ਰੀ ਅਨੰਦਪੁਰ ਸਾਹਿਬ, 3 ਅਕਤੂਬਰ: ਸੁਰਜੀਤ ਰਾਣਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਾਨੋਵਾਲ ਵਿਖੇ ਈ.ਟੀ.ਟੀ. ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ। ਇਹ ਪਿਛਲੇ 10 ਤੋਂ ਵੱਧ ਸਾਲਾਂ ਤੋਂ ਆਰਮੀ ਦੀ ਅਤੇ ਹੋਰ ਸਰਕਾਰੀ ਨੌਕਰੀਆਂ ਲਈ ਦਿੱਤੇ ਜਾਣ ਵਾਲੇ ਪੇਪਰਾਂ ਦੀ ਫਰੀ ਤਿਆਰੀ ਕਰਵਾਉਂਦੇ ਹਨ ।

Master Surjit Rana , ETT Teacher nanwal school, is giving free training to hund
Surjit Rana, E.T.T. Teacher, Government Primary Smart School Nanowal

ਇਹ ਨਵੋਦਿਆ ਦੇ ਦਿੱਤਾ ਜਾਣ ਵਾਲੇ ਪੇਪਰ ਦੀ ਵੀ ਪਿਛਲੇ ਕਈ ਸਾਲਾਂ ਤੋਂ ਫਰੀ ਤਿਆਰੀ ਕਰਵਾਉਂਦੇ ਆ ਰਹੇ ਹਨ। ਇਹਨਾਂ ਦੇ 35 ਤੋਂ ਵੱਧ ਬੱਚੇ ਹੁਣ ਤੱਕ ਨਵੋਦਿਆ ਵਿਦਿਆਲਿਆ ਦਾ ਟੈਸਟ ਪਾਸ ਕਰਕੇ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਪੜ੍ਹਾਈ ਕਰ ਰਹੇ ਹਨ। ਪਿਛਲੇ ਦਿਨੀ ਆਏ ਆਰਮੀ ਦੇ ਨਤੀਜੇ ਵਿੱਚ ਇਹਨਾਂ ਦੇ ਇਸ ਵਾਰ 17 ਬੱਚਿਆਂ ਨੇ ਆਰਮੀ ਵਿੱਚ ਨੌਕਰੀ ਪ੍ਰਾਪਤ ਕਰ ਲਈ ਹੈ । ਇਹ ਹੁਣ ਤੱਕ 104 ਤੋਂ ਵੱਧ ਬੱਚਿਆਂ ਨੂੰ ਆਰਮੀ ਜੁਆਇਨ ਕਰਾ ਚੁੱਕੇ ਹਨ।

ਜਿਕਰ ਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਫਰਵਰੀ 2024 ਤੋਂ ਲੈ ਕੇ ਮਈ 2024 ਤੱਕ ਲਗਾਤਾਰ ਤਿੰਨ ਮਹੀਨੇ ਇਹਨਾਂ ਬੱਚਿਆਂ ਨੂੰ ਫਰੀ ਕੋਚਿੰਗ ਦਿੱਤੀ ਸੀ ਤਾਂ ਜੋ ਇਹ ਬੱਚੇ ਲਿਖਤੀ ਪੇਪਰ ਪਾਸ ਕਰ ਸਕਣ। ਇਹਨਾਂ ਦੇ 50 ਵਿੱਚੋਂ 43 ਬੱਚਿਆਂ ਨੇ ਲਿਖਤੀ ਟੈਸਟ ਪਾਸ ਕਰ ਲਿਆ ਸੀ ਅਤੇ ਹੁਣ 17 ਤੋਂ ਵੱਧ ਬੱਚੇ ਦੌੜ ਅਤੇ ਮੈਡੀਕਲ ਕਲੀਅਰ ਕਰਕੇ ਭਰਤੀ ਹੋਣ ਵਿੱਚ ਕਾਮਯਾਬ ਹੋਏ ਹਨ। ਜਿਕਰ ਯੋਗ ਹੈ ਕਿ ਸਮਾਜ ਸੇਵੀ ਸੁਰਜੀਤ ਰਾਣਾ ਜੋ ਕਿ ਹੋਰ ਵੀ ਕਈ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਕਰਦੇ ਰਹਿੰਦੇ ਹਨ ਇਹ ਹੁਣ ਤੱਕ 500 ਤੋਂ ਵੱਧ ਲੋਕਾਂ ਨੂੰ ਬੁਢਾਪਾ, ਵਿਧਵਾ, ਅਪੰਗ ਅਤੇ ਆਸ਼ਰਿਤ ਪੈਨਸ਼ਨ ਆਦਿ ਦੇ ਫਾਰਮ ਭਰ ਕੇ ਉਹਨਾਂ ਨੂੰ ਸਰਕਾਰੀ ਸੁਵਿਧਾਵਾਂ ਦਾ ਲਾਭ ਦੁਆ ਚੁੱਕੇ ਹਨ। ਮਾਸਟਰ ਸੁਰਜੀਤ ਰਾਣਾ ਇਹ ਸਾਰੇ ਕੰਮ ਬਿਨ੍ਹਾਂ ਕਿਸੇ ਸਵਾਰਥ ਤੋਂ ਪੂਰੀ ਲਗਨ ਅਤੇ ਮਿਹਨਤ ਨਾਲ ਕਰਦੇ ਆ ਰਹੇ ਹਨ।

ਮਾਸਟਰ ਸੁਰਜੀਤ ਰਾਣਾ ਸੈਂਕੜੇ ਵਿਦਿਆਰਥੀਆਂ ਨੂੰ ਆਰਮੀ ਅਤੇ ਨਵੋਦਿਆ ਵਿਦਿਆਲਿਆ ਵਿੱਚ ਦਾਖ਼ਲੇ ਲਈ ਮੁਫ਼ਤ ਸਿਖਲਾਈ ਦੇ ਰਹੇ ਹਨ।

Master Surjit Rana is giving free training to hundreds of students for admission in Army and Navodaya Vidyalaya.

free training for Army and Navodaya Vidyalaya test

Leave a Comment

Your email address will not be published. Required fields are marked *

Scroll to Top