ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (NCERT) ਵੱਲੋਂ ਕਰੀਅਰ ਗਾਈਡੈਂਸ ਵਰਕਸ਼ਾਪ ‘ਚ ਰੂਪਨਗਰ ਦੇ ਪ੍ਰਭਜੀਤ ਸਿੰਘ ਦੀ ਸ਼ਾਨਦਾਰ ਪੇਸ਼ਕਾਰੀ

Excellent presentation of Prabhjit Singh of Rupnagar at the Career Guidance Workshop by the State Council for Education Research and Training (NCERT), Prabhjit Singh

ਰਾਸ਼ਟਰੀ ਵਰਕਸ਼ਾਪ ਵਿੱਚ ਪੰਜਾਬ ਨੂੰ ਮਿਲੀ ਖ਼ਾਸ ਪਛਾਣ, ਹੋਰ ਰਾਜਾਂ ਨੇ ਵੀ ਕੀਤੀ ਪ੍ਰਸ਼ੰਸਾ

ਐਸ.ਸੀ.ਈ.ਆਰ.ਟੀ. ਪੰਜਾਬ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਨੇ ਕੀਤੀ ਸ਼ਲਾਘਾ

ਨਵੀਂ ਦਿੱਲੀ,  6 ਨਵੰਬਰ 2025: ਕਰੀਅਰ ਗਾਈਡ ਬੁੱਕ ਅਤੇ ਮਾਈ ਕਰੀਅਰ ਐਡਵਾਈਜ਼ਰ ਐਪਲੀਕੇਸ਼ਨ ਦੇ ਪ੍ਰਚਾਰ ਹਿੱਤ ਰਾਸ਼ਟਰੀ ਪੱਧਰ ‘ਤੇ ਆਯੋਜਿਤ ਨੈਸ਼ਨਲ ਕੈਪੇਸਿਟੀ ਬਿਲਡਿੰਗ ਵਰਕਸ਼ਾਪ ਦਾ ਆਯੋਜਨ ਐਨ.ਸੀ.ਈ.ਆਰ.ਟੀ.–ਪੀ.ਐਸ.ਐਸ.ਸੀ.ਆਈ.ਵੀ.ਈ. ਵੱਲੋਂ ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਦੇ ਤਹਿਤ, ਯੂਨੀਸੇਫ ਅਤੇ ਵਾਧਵਾਨੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਨਵੀਂ ਦਿੱਲੀ ਦੇ ਕੌਸ਼ਲ ਭਵਨ, ਨਿਊ ਮੋਤੀ ਬਾਗ ਵਿਖੇ ਕੀਤਾ ਗਿਆ।

Excellent presentation by Prabhjit Singh of Rupnagar at the Career Guidance Workshop, Prabhjit Singh

ਵਰਕਸ਼ਾਪ ਦੀ ਸ਼ੁਰੂਆਤ ਸ਼੍ਰੀ ਆਨੰਦ ਰਾਓ ਵੀ. ਪਾਟਿਲ, ਐਡੀਸ਼ਨਲ ਸਕੱਤਰ, ਸਕੂਲ ਸਿੱਖਿਆ ਅਤੇ ਸਾਹਿਤਕ ਵਿਭਾਗ, ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਅਤੇ ਪ੍ਰੋ. ਦਿਨੇਸ਼ ਪ੍ਰਸਾਦ ਸਕਲਾਨੀ, ਡਾਇਰੈਕਟਰ ਐਨ.ਸੀ.ਈ.ਆਰ.ਟੀ. ਵੱਲੋਂ ਸ਼ਮਾ ਰੋਸ਼ਨ ਸਮਾਰੋਹ ਦੀ ਸ਼ੁਰੂਆਤ। ਉਦਘਾਟਨੀ ਸੈਸ਼ਨ ਵਿੱਚ ਸ਼੍ਰੀਮਤੀ ਪ੍ਰਾਚੀ ਪਾਂਡੇ ( ਜੁਆਇੰਟ ਸਕੱਤਰ, ਸਿੱਖਿਆ ਤੇ ਸਾਹਿਤਕ ਵਿਭਾਗ), ਸ਼੍ਰੀ ਭਗਵਤੀ ਪ੍ਰਸਾਦ (ਡਾਇਰੈਕਟਰ, ਸਿੱਖਿਆ ਅਤੇ ਸਾਹਿਤਿਕ ਵਿਭਾਗ), ਡਾ. ਦੀਪਕ ਪਾਲੀਵਾਲ (ਜੁਆਇੰਟ ਡਾਇਰੈਕਟਰ, ਪੀ.ਐਸ.ਐਸ.ਸੀ.ਆਈ.ਵੀ.ਈ.) ਅਤੇ ਹੋਰ ਕਈ ਮਾਣਯੋਗ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।

Excellent presentation by Prabhjit Singh of Rupnagar at the Career Guidance Workshop, Prabhjit Singh

ਪੰਜਾਬ ਵੱਲੋਂ ਸਿਰਫ਼ ਦੋ ਜ਼ਿਲ੍ਹਾ ਗਾਈਡੈਂਸ ਕਾਉਂਸਲਰ — ਸ਼੍ਰੀ ਪ੍ਰਭਜੀਤ ਸਿੰਘ (ਜ਼ਿਲ੍ਹਾ ਗਾਈਡੈਂਸ ਕਾਉਂਸਲਰ, ਰੂਪਨਗਰ) ਅਤੇ ਸ਼੍ਰੀ ਸੁਸ਼ੀਲ (ਜ਼ਿਲ੍ਹਾ ਗਾਈਡੈਂਸ ਕਾਉਂਸਲਰ, ਐਸ.ਏ.ਐਸ. ਨਗਰ) — ਇਸ ਰਾਸ਼ਟਰੀ ਵਰਕਸ਼ਾਪ ਵਿੱਚ ਸ਼ਾਮਲ ਹੋਣ ਲਈ ਚੁਣੇ ਗਏ।

ਸ. ਪ੍ਰਭਜੀਤ ਸਿੰਘ ਨੇ “ਮਾਈ ਕਰੀਅਰ ਐਡਵਾਈਜ਼ਰ ਐਪ” ਬਾਰੇ ਹੋਏ ਇੰਟਰਐਕਟਿਵ ਸੈਸ਼ਨਾਂ ਵਿੱਚ ਸਰਗਰਮ ਹਿੱਸਾ ਲਿਆ ਅਤੇ ਇਸ ਦੇ ਸੁਧਾਰ ਸੰਬੰਧੀ ਮਹੱਤਵਪੂਰਣ ਸੁਝਾਅ ਦਿੱਤੇ। ਉਨ੍ਹਾਂ ਦੇ ਵਿਚਾਰਾਂ ਦੀ ਖ਼ਾਸ ਤੌਰ ‘ਤੇ ਪ੍ਰੋ. ਦਿਨੇਸ਼ ਪ੍ਰਸਾਦ ਸਕਲਾਨੀ, ਡਾਇਰੈਕਟਰ ਐਨ.ਸੀ.ਈ.ਆਰ.ਟੀ. ਵੱਲੋਂ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਨੇ ਪੰਜਾਬ ਦੇ ਐਸ.ਸੀ.ਈ.ਆਰ.ਟੀ. ਵੱਲੋਂ ਗਾਈਡੈਂਸ ਅਤੇ ਕਾਉਂਸਲਿੰਗ ਦੇ ਖੇਤਰ ਵਿੱਚ ਕੀਤੇ ਜਾ ਰਹੇ ਸ਼ਾਨਦਾਰ ਕੰਮ ਦੀ ਵੀ ਖੂਬ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਭਾਰਤ ਦਾ ਨੰਬਰ ਇਕ ਰਾਜ ਬਣ ਗਿਆ ਹੈ — ਜਿਸ ‘ਤੇ ਮੌਜੂਦ ਹੋਰ ਰਾਜਾਂ ਦੇ ਪ੍ਰਤੀਨਿਧੀਆਂ ਵੱਲੋਂ ਤਾੜੀਆਂ ਨਾਲ ਪ੍ਰਸ਼ੰਸ਼ਾ ਕੀਤੀ ਅਤੇ ਇਹ ਮੌਕਾ ਪੰਜਾਬ ਲਈ ਮਾਣ ਦੀ ਘੜੀ ਬਣਿਆ।

ਇਸ ਰਾਸ਼ਟਰੀ ਵਰਕਸ਼ਾਪ ਜਿਸ ਦਾ ਮੰਤਵ ਕਰੀਅਰ ਗਾਈਡੈਂਸ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਵੱਖ-ਵੱਖ ਰੋਜ਼ਗਾਰ ਮੌਕਿਆਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਐਨ.ਸੀ.ਈ.ਆਰ.ਟੀ. ਵੱਲੋਂ ਤਿਆਰ ਕੀਤੀ ਗਈ 500 ਕਰੀਅਰ ਕਾਰਡਾਂ ਵਾਲੀ ਕਰੀਅਰ ਗਾਈਡ ਬੁੱਕ ਅਤੇ ਮਾਈ ਕਰੀਅਰ ਐਡਵਾਈਜ਼ਰ ਐਪ ਦਾ ਪ੍ਰਚਾਰ ਕਰਨਾ ਸੀ। ਜਿਸ ਵਿੱਚ ਦੇਸ਼ ਭਰ ਦੇ ਮੁੱਖ ਸਟੇਕਹੋਲਡਰਾਂ ਨੇ ਹਿੱਸਾ ਲਿਆ।

ਆਪਣੀ ਪ੍ਰਤੀਕਿਰਿਆ ਸਾਂਝੀ ਕਰਦੇ ਹੋਏ, ਸ. ਪ੍ਰਭਜੀਤ ਸਿੰਘ ਨੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ, ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਐਸ.ਸੀ.ਈ.ਆਰ.ਟੀ. ਪੰਜਾਬ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਯੋਗ ਅਗਵਾਈ ਅਤੇ ਗਾਈਡੈਂਸ ਤੇ ਕਾਉਂਸਲਿੰਗ ਖੇਤਰ ਵਿੱਚ ਕੀਤੀਆਂ ਅਦਭੁੱਤ ਕੋਸ਼ਿਸ਼ਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

Follow us on Facebook

District Ropar News 

English News

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

Leave a Comment

Your email address will not be published. Required fields are marked *

Scroll to Top