ਐਨ.ਡੀ.ਏ ਦੀ ਟ੍ਰੇਨਿੰਗ ਦੇ (ਤੀਜੇ) ਬੈਚ ਲਈ ਦਾਖਲਾ ਪ੍ਰੀਖਿਆ 5 ਜਨਵਰੀ 2024 ਵਿੱਚ ਹੋਵੇਗੀ

Entrance Test for NDA Training (3rd) Batch will be held on 5th January 2024
Entrance Test for NDA Training (3rd) Batch will be held on 5th January 2024

Entrance Test for NDA Training (3rd) Batch will be held on 5th January 2024

 

ਵਿੰਗ ਵਿੱਚ ਸ਼ਾਮਲ ਹੋਣ ਵਾਲੀਆਂ ਲੜਕੀਆਂ ਆਪਣੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਡੂਨ ਇੰਟਰਨੈਸ਼ਨਲ ਸਕੂਲ ਤੋਂ ਪੂਰਾ ਕਰਨਗੀਆਂ

ਰੂਪਨਗਰ, 7 ਨਵੰਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਡੀ.ਏ ਦੀ ਤਿਆਰੀ ਲਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪੋਰੇਟਰੀ ਇੰਸਟੀਚਿਊਟ ਫਾਰ ਗਰਲਜ਼ (ਤੀਜੇ) ਬੈਚ ਲਈ ਦਾਖਲਾ ਪ੍ਰੀਖਿਆ 5 ਜਨਵਰੀ 2025 ਵਿੱਚ ਹੋਵੇਗੀ, ਜਿਸ ਸਬੰਧੀ ਹੋਰ ਜਾਣਕਾਰੀ ਲਈ ਵੈੱਬਸਾਈਟ www.mbafpigirls.in. ‘ਤੇ ਵੀ ਉਪਲਬਧ ਹੋਵੇਗੀ।  

ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪੋਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੀ ਸਥਾਪਨਾ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਲੜਕੀਆਂ ਲਈ ਕੀਤੀ ਸੀ। ਇਹ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਸਥਿਤ ਹੈ। ਇਥੇ 10ਵੀਂ ਪਾਸ ਲੜਕੀਆਂ ਨੂੰ ਭਾਰਤੀ ਫੌਜ ਵਿਚ ਅਫਸਰ ਵਜੋਂ ਆਪਣਾ ਕੈਰੀਅਰ ਸ਼ੁਰੂ ਕਰਨ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਇਸ ਟਰੇਨਿੰਗ ਲਈ ਚੁਣੀਆਂ ਗਈਆਂ ਲੜਕੀਆਂ ਦੇ ਹੋਸਟਲ, ਖਾਣੇ, ਟਰੇਨਿੰਗ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਐਨ.ਡੀ.ਏ ਪ੍ਰੈਪਰੇਟਰੀ ਵਿੰਗ ਵਿੱਚ ਸ਼ਾਮਲ ਹੋਣ ਵਾਲੀਆਂ ਲੜਕੀਆਂ ਆਪਣੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਡੂਨ ਇੰਟਰਨੈਸ਼ਨਲ ਸਕੂਲ ਤੋਂ ਪੂਰਾ ਕਰਨਗੀਆਂ, ਜੋ ਕਿ ਮੋਹਾਲੀ ਦਾ ਇੱਕ ਨਾਮਵਰ ਸਕੂਲ ਹੈ। ਇਸ ਤੋਂ ਇਲਾਵਾ ਰੱਖਿਆ ਬਲਾਂ ਵਿੱਚ ਕਮਿਸ਼ਨ ਦੀ ਤਿਆਰੀ ਲਈ ਜ਼ਰੂਰੀ ਸਿਖਲਾਈ ਦੇ ਵੱਖ-ਵੱਖ ਪਹਿਲੂਆਂ ਨੂੰ ਸਿਖਲਾਈ, ਬੋਰਡਿੰਗ, ਰਿਹਾਇਸ਼, ਮੈਸਿੰਗ, ਵਰਦੀਆਂ ਅਤੇ ਪਹਿਰਾਵੇ ਆਦਿ ਦਾ ਪੂਰਾ ਖਰਚਾ ਪੰਜਾਬ ਸਰਕਾਰ ਦੁਆਰਾ ਅਦਾ ਕੀਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਸਿਰਫ ਸਕੂਲ ਟਿਊਸ਼ਨ ਫੀਸਾਂ ਦਾ ਭੁਗਤਾਨ ਕਰਨਾ ਪੈਂਦਾ ਹੈ, ਜੋ ਕਿ ਬਹੁਤ ਜ਼ਿਆਦਾ ਸਬਸਿਡੀ ਉਤੇ ਉਪਲਬਧ

ਹਨ।

 

Entrance Test for NDA Training (3rd) Batch will be held on 5th January 2024

 Ropar Google News 

Leave a Comment

Your email address will not be published. Required fields are marked *

Scroll to Top