Education Minister Harjot Bains Honoured for Educational Reforms and Service During Floods
ਸ੍ਰੀ ਅਨੰਦਪੁਰ ਸਾਹਿਬ 26 ਸਤੰਬਰ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਦੇ ਖੇਤਰ ਵਿਚ ਨਵੇ ਆਯਾਮ ਸਥਾਪਿਤ ਕੀਤੇ ਹਨ, ਉਨ੍ਹਾਂ ਦੇ ਅਣਥੱਕ ਯਤਨਾ ਨਾਲ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਜਿਕਰਯੋਗ ਸੁਧਾਰ ਹੋਇਆ ਹੈ। ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਚਾ ਅਤੇ ਉਥੋ ਉਪਲੱਬਧ ਹੋ ਰਹੀ ਵਿੱਦਿਆ ਦੇਸ਼ ਵਿੱਚ ਨੰਬਰ ਇੱਕ ਤੇ ਆਪਣਾ ਸਥਾਨ ਬਣਾ ਚੁੱਕੀ ਹੈ। ਇਸ ਲਈ ਸਿੱਖਿਆ ਮੰਤਰੀ ਦਾ ਅੱਜ ਵਿਸੇਸ਼ ਸਨਮਾਨ ਕੀਤਾ ਗਿਆ ਹੈ।
ਜਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਸਮਸ਼ੇਰ ਸਿੰਘ ਅਤੇ ਬਲਾਕ ਸਿੱਖਿਆ ਅਧਿਕਾਰੀ ਮਨਜੀਤ ਸਿੰਘ ਮਾਵੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੜ੍ਹਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਸ.ਹਰਜੋਤ ਸਿੰਘ ਬੈਂਸ ਨੇ ਇੱਕ ਵਿਆਪਕ ਮੁਹਿੰਮ ਚਲਾ ਕੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਦਾ ਮੋਰਚਾ ਖੁੱਦ ਸੰਭਾਲਿਆ ਹੈ। ਉਨ੍ਹਾਂ ਨੇ ਨੀਮ ਪਹਾੜੀ ਇਲਾਕੇ ਵਿੱਚ ਪਹਾੜਾਂ ਤੋ ਆਉਣ ਵਾਲੇ ਬਰਸਾਤ ਦੇ ਪਾਣੀ ਨਾਲ ਹੋਣ ਵਾਲੇ ਨੁਕਸਾਨ ਤੋ ਬਚਾਅ ਲਈ ਇਲਾਕੇ ਦੇ ਨੋਜਵਾਨਾਂ ਨਾਲ ਖੁੱਦ ਕਮਾਂਡ ਸੰਭਾਲੀ ਅਤੇ ਪ੍ਰਸਾਸ਼ਨ ਦੇ ਨਾਲ ਮਿਲ ਕੇ ਲੋਕਾਂ ਤੱਕ ਰਾਹਤ ਪਹੁੰਚਾਈ। ਉਨ੍ਹਾਂ ਨੇ ਅਪ੍ਰੇਸ਼ਨ ਰਾਹਤ ਚਲਾ ਕੇ ਤੇਜ਼ੀ ਨਾਲ ਲੋਕਾਂ ਦੀ ਜਿੰਦਗੀ ਦੀ ਗੱਡੀ ਨੂੰ ਮੁੜ ਪਟੜੀ ਤੇ ਲਿਆਦਾ। ਹੜ੍ਹਾਂ ਦੌਰਾਨ ਜਿੱਥੇ ਉਨ੍ਹਾਂ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਆਪਣੀ ਬਿਹਤਰੀਨ ਕਾਰਗੁਜ਼ਾਰੀ ਦਿਖਾਈ ਉਥੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਸੂਬੇ ਦੇ ਹਜ਼ਾਰਾ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲਾਂ ਦੀ ਨੁਹਾਰ ਬਦਲਣ, ਬੱਚਿਆਂ ਲਈ ਵਧੀਆ ਸਿੱਖਿਆ ਵਾਲਾ ਮਾਹੌਲ ਤਿਆਰ ਕਰਨ ਅਤੇ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਲਗਾਤਾਰ ਯਤਨ ਕੀਤੇ ਹਨ। ਹੜ੍ਹਾਂ ਦੌਰਾਨ ਉਨ੍ਹਾਂ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨਾਲ ਜੁੜ ਕੇ ਕੀਤੇ ਕੰਮਾਂ ਨੂੰ ਵੀ ਵੱਡੀ ਪ੍ਰਸ਼ੰਸਾ ਮਿਲੀ ਹੈ। ਸਭ ਨੇ ਸ. ਬੈਂਸ ਦੀਆਂ ਸਿੱਖਿਆ ਸੁਧਾਰਾਂ ਵੱਲ ਕੀਤੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ।
ਇਸ ਮੌਕੇ ਮਨਿੰਦਰ ਸਿੰਘ ਰਾਣਾ, ਸੁਰਜਿੰਦਰ ਸਿੰਘ, ਕੁਲਦੀਪ ਪਰਮਲ, ਕਪਿਲ ਦੱਤ ਸ਼ਰਮਾ , ਮਹੀਪਾਲ, ਰਜਿੰਦਰ ਕੌਰ, ਜਸਵੀਰ ਸਿੰਘ, ਕਮਲਪ੍ਰੀਤ ਕੌਰ, ਸੰਨਜੀਤ ਕੌਰ, ਕਮਲਜੀਤ ਕੌਰ, ਨੀਲਮ ਰਾਣੀ , ਰਜੇਸ ਕੁਮਾਰ, ਜੋਗਾ ਸਿੰਘ, ਗੁਰਦੀਪ ਸਿੰਘ, ਬਲਵੀਰ ਬੜੈਚ, ਗੋਪਾਲ ਕ੍ਰਿਸ਼ਨ, ਪਵਨ ਕੁਮਾਰ, ਇੰਦਰਜੀਤ ਸਿੰਘ ਹਾਜ਼ਰ ਸਨ।
Follow us on Facebook
District Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।