ਫਿਲਪਾਇਨਜ਼ ਵਿਖੇ ਆਯੋਜਿਤ ਡਰੈਗਨ ਬੋਟ ਚੈਂਪੀਅਨਸ਼ਿਪ ‘ਚ ਜ਼ਿਲ੍ਹਾ ਰੂਪਨਗਰ ਦੇ 9 ਖਿਡਾਰੀਆਂ ‘ਚੋਂ 8 ਖ਼ਿਡਾਰੀ ਮੈਡਲ ਜਿੱਤਣ ਵਿੱਚ ਹੋਏ ਕਾਮਯਾਬ

In the Dragon Boat Championship held in the Philippines, 8 out of 9 players from Rupnagar district managed to win medals.
 In the Dragon Boat Championship held in the Philippines, 8 out of 9 players from Rupnagar district managed to win medals.

• ਮਿਹਨਤ, ਨਿਰੰਤਰ ਅਭਿਆਸ ਤੇ ਲਗਨ ਨਾਲ ਕੋਈ ਵੀ ਮੀਲ ਪੱਥਰ ਸਥਾਪਤ ਕੀਤਾ ਜਾ ਸਕਦਾ ਹੈ: ਵਿਧਾਇਕ ਦਿਨੇਸ਼ ਚੱਢਾ

• ਵਿਧਾਇਕ ਚੱਢਾ ਨੇ ਮੈਡਲ ਜਿੱਤਣ ਵਾਲੇ ਰੋਇੰਗ ਖਿਡਾਰੀਆਂ ਦਾ ਕੀਤਾ ਸਨਮਾਨ 

ਰੂਪਨਗਰ, 6 ਨਵੰਬਰ: ਮਿਹਨਤ, ਨਿਰੰਤਰ ਅਭਿਆਸ ਤੇ ਲਗਨ ਨਾਲ ਕੋਈ ਵੀ ਮੀਲ ਪੱਥਰ ਸਥਾਪਤ ਕੀਤਾ ਜਾ ਸਕਦਾ ਹੈ ਅਤੇ ਖੇਡਾਂ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਦਰਜ ਕਰਕੇ ਨਾ ਕੇਵਲ ਆਪਣੇ ਜ਼ਿਲ੍ਹੇ ਬਲਕਿ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਾ ਸਕਦਾ ਹੈ। 

In the Dragon Boat Championship held in the Philippines, 8 out of 9 players from Rupnagar district managed to win medals.

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਨਹਿਰੀ ਵਿਸ਼ਰਾਮ ਘਰ ਵਿਖੇ ਰੋਇੰਗ ਖੇਡ ਵਿੱਚ ਮੈਡਲ ਜਿੱਤ ਕੇ ਲਿਆਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ 27 ਅਕਤੂਬਰ ਤੋਂ ਲੈ ਕੇ 4 ਨਵੰਬਰ ਤੱਕ ਫਿਲਪਾਇਨ ਵਿਖੇ ਆਯੋਜਿਤ ਹੋਈ ਡਰੈਗਨ ਬੋਟ ਚੈਂਪੀਅਨਸ਼ਿਪ 2024 ਵਿਚ ਜ਼ਿਲ੍ਹਾ ਰੂਪਨਗਰ ਦੇ ਖਿਡਾਰੀਆਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਇਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਮੀਦ ਕੀਤੀ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਸਖਤ ਮਿਹਨਤ ਕਰਦੇ ਹੋਏ ਹੋਰ ਵੱਡੀਆਂ ਪ੍ਰਾਪਤੀਆਂ ਕਰਕੇ ਜ਼ਿਲ੍ਹਾ ਰੂਪਨਗਰ ਤੇ ਆਪਣੇ ਮਾਤਾ–ਪਿਤਾ ਦਾ ਨਾਮ ਰੌਸ਼ਨ ਕਰਦੇ ਰਹਿਣਗੇ।

ਵਿਧਾਇਕ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। 

ਇਸ ਤੋਂ ਇਲਾਵਾ ਹਲਕਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਮੱਲ੍ਹਾਂ ਮਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਜ਼ਿਲ੍ਹਾ ਖੇਡ ਅਫਸਰ ਸ. ਜਗਜੀਵਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਪਾਇਨਜ਼ ਵਿਖੇ ਆਯੋਜਿਤ ਡਰੈਗਨ ਬੋਟ ਚੈਂਪੀਅਨਸ਼ਿਪ ਵਿੱਚ 25 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿੱਚੋਂ ਭਾਰਤ ਦੇ ਲਗਭਗ 100 ਖਿਡਾਰੀ ਅਤੇ ਜ਼ਿਲ੍ਹਾ ਰੂਪਨਗਰ ਦੇ 9 ਖਿਡਾਰੀ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 9 ਖਿਡਾਰੀਆਂ ਵਿੱਚੋਂ 8 ਖਿਡਾਰੀ ਮੈਡਲ ਜਿੱਤਣ ਵਿੱਚ ਕਾਮਯਾਬ ਹੋਏ ਹਨ। 

ਉਨ੍ਹਾਂ ਦੱਸਿਆ ਕਿ ਜੂਨੀਅਰ ਵਰਗ ਦੇ ਡੀ-10 ਨੇ 500, 200 ਅਤੇ 2 ਕਿਲੋਮੀਟਰ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸੀਨੀਅਰ ਵਰਗ ਨੇ ਡੀ-20 ਵਿੱਚ ਬਰਾਉਂਜ਼ ਮੈਡਲ ਪ੍ਰਾਪਤ ਕੀਤਾ।

ਇਸ ਮੌਕੇ ਰੋਇੰਗ ਕੋਚ ਗੁਰਜਿੰਦਰ ਸਿੰਘ ਚੀਮਾ, ਯਸ਼ਪਾਲ ਰਜੌਰੀਆ ਤੈਰਾਕੀ ਕੋਚ, ਓਂਕਾਰਦੀਪ ਕੌਰ ਅਤੇ ਸੁਰਿੰਦਰਪਾਲ ਵੀ ਹਾਜ਼ਰ ਸਨ।

ਫਿਲਪਾਇਨਜ਼ ਵਿਖੇ ਆਯੋਜਿਤ ਡਰੈਗਨ ਬੋਟ ਚੈਂਪੀਅਨਸ਼ਿਪ ‘ਚ ਜ਼ਿਲ੍ਹਾ ਰੂਪਨਗਰ ਦੇ 9 ਖਿਡਾਰੀਆਂ ‘ਚੋਂ 8 ਖ਼ਿਡਾਰੀ ਮੈਡਲ ਜਿੱਤਣ ਵਿੱਚ ਹੋਏ ਕਾਮਯਾਬ

In the Dragon Boat Championship held in the Philippines, 8 out of 9 players from Rupnagar district managed to win medals.

Ropar Google News 

Leave a Comment

Your email address will not be published. Required fields are marked *

Scroll to Top