ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸਫ਼ਲਤਾ ਪੂਰਵਕ ਸੰਪੰਨ

District level science seminar successfully completed at Government Girls Senior Secondary School, Rupnagar

ਰੂਪਨਗਰ, 6 ਅਕਤੂਬਰ: ਸਿੱਖਿਆ ਵਿਭਾਗ ਅਤੇ ਨੈਸ਼ਨਲ ਸਾਇੰਸ, ਮਿਨਿਸਟਰੀ ਆਫ ਕਲਚਰ, ਗਵਰਨਮੈਂਟ ਆਫ ਇੰਡੀਆ ਵੱਲੋਂ 8ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਦੇ ਆਦੇਸ਼ਾਂ ਅਤੇ ਡੀ. ਆਰ. ਸੀ. ਰੂਪਨਗਰ, ਵਿਪਿਨ ਕਟਾਰੀਆ ਦੀ ਨਿਗਰਾਨੀ ਹੇਠ ਸਫ਼ਲਤਾ ਪੂਰਵਕ ਸੰਪੰਨ ਹੋਇਆ।

District level science seminar successfully completed at Government Girls Senior Secondary School, Rupnagar

ਸੈਮੀਨਾਰ ਵਿੱਚ ਬਲਾਕ ਪੱਧਰ ਦੇ ਜੇਤੂ ਵਿਦਿਆਰਥੀਆਂ ਨੇ Quantum Age Begins: Potentials & Challenges ਵਿਸ਼ੇ ‘ਤੇ ਉਤਸ਼ਾਹ ਅਤੇ ਆਤਮਵਿਸ਼ਵਾਸ ਨਾਲ ਪ੍ਰਸਤੁਤੀਆਂ ਪੇਸ਼ ਕੀਤੀਆਂ। ਵਿਦਿਆਰਥੀਆਂ ਦੀ ਖੋਜਾਤਮਕ ਸੋਚ ਅਤੇ ਵਿਗਿਆਨ ਪ੍ਰਤੀ ਜਜ਼ਬਾ ਜੱਜਾਂ ਅਤੇ ਦਰਸ਼ਕਾਂ ਲਈ ਪ੍ਰਭਾਵਸ਼ਾਲੀ ਰਹੀ।

District level science seminar successfully completed at Government Girls Senior Secondary School, Rupnagar

District level science seminar successfully completed at Government Girls Senior Secondary School, Rupnagar
ਮੁਕਾਬਲੇ ਦੀ ਜੱਜਮੈਂਟ ਟੀਮ ਵਿੱਚ ਸ਼ਾਮਲ ਸਨ: ਯਾਦਵਿੰਦਰ ਸਿੰਘ, ਲੈਕਚਰਾਰ ਕੈਮਿਸਟਰੀ, ਸਮਾਰਟ ਸਕੂਲ ਫੂਲਪੁਰ ਗਰੇਵਾਲ; ਸਤਨਾਮ ਸਿੰਘ, ਲੈਕਚਰਾਰ ਬਾਇਓਲੋਜੀ, ਸਮਾਰਟ ਸਕੂਲ ਤਖ਼ਤਗੜ੍ਹ; ਅਤੇ ਦਵਿੰਦਰ ਕੌਰ, ਲੈਕਚਰਾਰ ਫ਼ਿਜ਼ਿਕਸ, ਸਕੂਲ ਆਫ਼ ਐਮੀਨੈਂਸ, ਰੂਪਨਗਰ। ਸਟੇਜ ਦੀ ਜ਼ਿੰਮੇਵਾਰੀ ਕੁਲਵੰਤ ਸਿੰਘ ਸਾਇੰਸ ਮਾਸਟਰ ਕੋਟਲਾ ਨਿਹੰਗ ਨੇ ਨਿਭਾਈ, ਜਦਕਿ ਸਰਟੀਫਿਕੇਟ ਲਿਖਣ ਦੀ ਜ਼ਿੰਮੇਵਾਰੀ ਨਵਜੋਤ ਕੌਰ ਸਾਇੰਸ ਮਿਸਟੈ੍ਸ ਅਕਬਰਪੁਰ ਅਤੇ ਬਲਦੀਪ ਕੌਰ ਪੰਜਾਬੀ ਮਿਸਟੈ੍ਸ ਖੇਰਾਬਾਦ ਨੇ ਸੰਭਾਲੀ।
District level science seminar successfully completed at Government Girls Senior Secondary School, Rupnagar
ਪ੍ਰੋਗਰਾਮ ਦੀ ਸੰਚਾਲਨਾ ਡੀ ਆਰ ਸੀ ਵਿਪਿਨ ਕਟਾਰੀਆ ਅਤੇ ਰਵਿੰਦਰ ਸਿੰਘ, ਬੀ ਆਰ ਸੀ ਸੁਰਤਾਪੁਰ ਬੜਾ ਨੇ ਕੀਤੀ। ਪ੍ਰੈਸ ਅਤੇ ਮੀਡੀਆ ਸੰਪਰਕ ਦਿਸ਼ਾਂਤ ਮਹਿਤਾ, ਕੰਪਿਊਟਰ ਅਧਿਆਪਕ, ਸ. ਸੀ. ਸੀ. ਸੈ ਸਕੂਲ ਨੰਗਲ ਨੇ ਸੰਭਾਲਿਆ।
ਪਹਿਲੀ ਪੁਜੀਸ਼ਨ ਸਿਮਰਨਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਰਮਾਜਰਾ;
ਦੂਸਰੀ ਪੁਜੀਸ਼ਨ ਪ੍ਰਭਜੋਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਦੀਮਾਜਰਾ ਅਤੇ ਸੁਖਮਨ ਕੌਰ, ਸਰਕਾਰੀ ਹਾਈ ਸਕੂਲ ਸੇਨਫਲਪੁਰ;
ਤੀਸਰੀ ਪੁਜੀਸ਼ਨ ਰਾਧਿਕਾ, ਸਕੂਲ ਆਫ਼ ਐਮੀਨੈਂਸ ਅਤੇ ਪ੍ਰਨੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ; ਚੋਥਾ ਸਥਾਨ ਨਵਜੋਤ ਕੌਰ, ਸਰਕਾਰੀ ਮਿਡਲ ਸਕੂਲ ਨੰਗਲੀ ਨੇ ਹਾਸਿਲ ਕੀਤਾ।

District level science seminar successfully completed at Government Girls Senior Secondary School, Rupnagar IMG 20251006 WA0001 IMG 20251006 WA0003 IMG 20251006 WA0088 IMG 20251006 WA0084

ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸਰਾਹਨਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਅਗਲੇ ਪੱਧਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੌਰਾਨ ਵਿਦਿਆਰਥੀਆਂ ਨੇ Quantum Age ਵਿਸ਼ੇ ਨਾਲ ਸੰਭਾਵਨਾਵਾਂ ਅਤੇ ਚੁਣੌਤੀਆਂ ਉੱਤੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਡਿਸਟ੍ਰਿਕਟ ਸਪੋਰਟਸ ਕੋਆਰਡੀਨੇਟਰ ਸਰਨਜੀਤ ਕੌਰ ਵੀ ਮੌਜੂਦ ਸਨ।

Follow us on Facebook

District Ropar News 

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

Leave a Comment

Your email address will not be published. Required fields are marked *

Scroll to Top