ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ: ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਨੈਸ਼ਨਲ ਸਾਇੰਸ ਸੈਂਟਰ ਅਤੇ ਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵਲੋ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਲਈ ਉੱਤਰ ਭਾਰਤ ਨੈਸ਼ਨਲ ਸਾਇੰਸ ਡਰਾਮਾ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ। ਜਿਸ ਅਧੀਨ ਜ਼ਿਲਾ ਰੂਪਨਗਰ ਦੇ ਜ਼ਿਲਾ ਪੱਧਰੀ ਸਾਇੰਸ ਡਰਾਮੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਸੈ: ਸਿ) ਸ੍ਰੀ ਸੰਜੀਵ ਗੌਤਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ) ਸ੍ਰ. ਸੁਰਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਤੇ ਨੋਡਲ ਅਫਸਰ ਪ੍ਰਿੰਸੀਪਲ ਨੀਰਜ ਵਰਮਾ ਦੀ ਯੋਗ ਅਗਵਾਈ ਹੇਠ ਕਰਵਾਏ ਗਏ।
ਪ੍ਰੋਗਰਾਮ ਇਨਚਾਰਜ ਸਰਦਾਰ ਸੁਖਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਵਿਗਿਆਨ ਅਤੇ ਰੰਗਮੰਚ ਦੇ ਇਸ ਉੱਤਮ ਸੁਮੇਲ ਰਾਹੀਂ ਵੱਖ-ਵੱਖ 5 ਵਿਸ਼ਿਆਂ ਸਿਹਤ ਤੇ ਸਾਫ ਸਫਾਈ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਸਮਾਜ, ਵਿਸ਼ਵ ਪੱਧਰੀ ਪਾਣੀ ਸੰਕਟ, ਆਧੁਨਿਕ ਤਕਨੀਕ ਤੇ ਸੁਰੱਖਿਆ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ ਉੱਤੇ ਵਿਗਿਆਨਕ ਨਾਟਕ ਖੇਡੇ। ਵਿਦਿਆਰਥੀਆਂ ਨੇ ਆਪਣੀ ਉੱਤਮ ਕਲਾ ਦਾ ਨਮੂਨਾ ਦਿਖਾਉਂਦੇ ਹੋਏ ਇਹਨਾਂ ਵੱਖ-ਵੱਖ ਨਾਟਕਾਂ ਰਾਹੀਂ ਉਪਰੋਕਤ ਵਿਸ਼ਿਆਂ ਨੂੰ ਛੂੰਹਦੇ ਹੋਏ ਸਮਾਜ ਲਈ ਇੱਕ ਸ਼ਾਨਦਾਰ ਸੁਨੇਹਾ ਦਿੱਤਾ। ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ, ਬਲਾਕ ਤਖਤਗੜ੍ਹ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਡਰਾਮਾ ਪੇਸ਼ ਕੀਤਾ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਉੱਤਮ ਵਿਗਿਆਨ ਡਰਾਮਾ ਤਿਆਰ ਕਰਵਾਉਣ ਵਾਲੇ ਸ. ਜਗਜੀਤ ਸਿੰਘ, ਸਾਇੰਸ ਅਧਿਆਪਕ ਸਰਕਾਰੀ ਹਾਈ ਸਕੂਲ ਰਾਏਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਵਿਭਾਗ ਦੁਆਰਾ ਇਹ ਬਹੁਤ ਹੀ ਸ਼ਾਨਦਾਰ ਉਪਰਾਲੇ ਨੇ, ਜਿਸ ਨਾਲ ਵਿਦਿਆਰਥੀ ਸਮਾਜ ਨੂੰ ਅਤੇ ਲੋਕਾਂ ਨੂੰ ਆਧੁਨਿਕ ਤਕਨੀਕ ਨਾਲ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਇਹਨਾਂ ਮੁਕਾਬਲਿਆਂ ਵਿੱਚ ਦੂਜਾ ਸਥਾਨ ਸਰਕਾਰੀ ਹਾਈ ਸਕੂਲ ਬਰਸਾਲਪੁਰ ਅਤੇ ਤੀਸਰਾ ਸਥਾਨ ਸਰਕਾਰੀ ਹਾਈ ਸਕੂਲ ਤਾਜਪੁਰ ਨੇ ਪ੍ਰਾਪਤ ਕੀਤਾ। ਸਰਕਾਰੀ ਹਾਈ ਸਕੂਲ ਰਾਏਪੁਰ ਅਤੇ ਸਰਕਾਰੀ ਹਾਈ ਸਕੂਲ ਬਰਸਾਲਪੁਰ ਪੰਜਾਬ ਪੱਧਰੀ ਸਾਇੰਸ ਡਰਾਮਾ ਪ੍ਰਤੀਯੋਗਤਾ ਵਿੱਚ ਭਾਗ ਲੈਣਗੇ।
ਇਸ ਡਰਾਮੇ ਵਿੱਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਸ. ਹਰਸਿਮਰਨ ਸਿੰਘ, ਲੈਕਚਰਾਰ ਮੁਕੇਸ਼ ਕੁਮਾਰ ਅਤੇ ਸ. ਅਵਤਾਰ ਸਿੰਘ ਨੇ ਨਿਭਾਈ। ਇਸ ਤੋਂ ਇਲਾਵਾ ਬਲਾਕ ਕੋਆਰਡੀਨੇਟਰ ਓਮ ਪ੍ਰਕਾਸ਼ ਸੁਖਵਿੰਦਰ ਸਿੰਘ, ਅਨਾਮਿਕਾ, ਜਸਵਿੰਦਰ ਕੌਰ, ਸੀਮਾ ਜੱਸਲ, ਮਨਦੀਪ ਕੌਰ, ਤਜਿੰਦਰ ਸਿੰਘ ਬਾਜ ਅਤੇ ਰਵਿੰਦਰ ਰੱਬੀ ਸ਼ਾਮਿਲ ਸਨ।
Government High School Raipur stood first in the district level science drama competition.