ਰੂਪਨਗਰ,19 ਸਤੰਬਰ: ਭਾਰਤ ਸਰਕਾਰ ਦੇ ਨੈਸ਼ਨਲ ਸਾਇੰਸ ਸੈਂਟਰ (ਮਨਿਸਟਰੀ ਆਫ ਕਲਚਰ ਤੇ ਮਿਊਜ਼ੀਅਮ) ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ, ਜਿਲ੍ਹਾ ਸਿੱਖਿਆ ਅਫਸਰ (ਸੈ: ਸਿ)ਸ੍ਰੀ ਸੰਜੀਵ ਗੌਤਮ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ੍ਰੀਮਤੀ ਸੰਦੀਪ ਕੌਰ ਪ੍ਰਿੰਸੀਪਲ ਸਰਕਾਰੀ ਕੰਨਿਆ ਸਕੂਲ ਰੂਪਨਗਰ ਅਤੇ ਡੀ:ਐਮ ਸ:ਸਤਨਾਮ ਸਿੰਘ ਜੀ ਦੀ ਦੇਖ-ਰੇਖ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਨਸ ਵਿਸ਼ੇ ਦਾ ਜ਼ਿਲ੍ਹਾ ਪੱਧਰ ਦਾ ਰਾਸ਼ਟਰੀ ਸਾਇੰਸ ਸੈਮੀਨਾਰ (ਭਾਸ਼ਣ ਮੁਕਾਬਲਾ) ਸਰਕਾਰੀ ਕੰਨਿਆ ਸਕੂਲ ਰੂਪਨਗਰ ਵਿਖੇ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਜਿਲਾ ਸਿੱਖਿਆ ਅਫਸਰ ਸ੍ਰੀ ਸੰਜੀਵ ਗੌਤਮ (ਸੈਕੰਡਰੀ ਸਿੱਖਿਆ), ਉਪ ਜਿਲ੍ਹਾ ਸਿੱਖਿਆ ਅਫਸਰ ਸ: ਸੁਰਿੰਦਰ ਪਾਲ ਸਿੰਘ,ਏ:ਈ:ਓ ਸ਼੍ਰੀਮਤੀ ਸ਼ਰਨਜੀਤ ਕੌਰ, ਸ:ਬਲਬੀਰ ਸਿੰਘ ਅਕਾਊਂਟੈਂਟ, ਸ: ਅਮਨਦੀਪ ਸਿੰਘ ਅਤੇ ਸ: ਬਿਕਰਮਜੀਤ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਕੁਮਾਰ ਗੌਤਮ (ਸੈ: ਸਿ) ਜੀ ਵੱਲੋਂ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਗਾਈਡ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦੌਰਾਨ, ਅੱਜ ਦੇ ਯੁੱਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਫਾਇਦੇ, ਨੁਕਸਾਨ ਅਤੇ ਭਵਿੱਖ ਵਿੱਚ ਇਸ ਦੀਆਂ ਹੋਰ ਸੰਭਾਵਨਾਵਾਂ ਬਾਰੇ ਵਿਸਥਾਰ ਪੂਰਵਕ ਦੱਸਿਆ।
ਸਾਇੰਸ ਡੀ:ਐਮ ਸਰਦਾਰ ਸਤਨਾਮ ਸਿੰਘ ਜੀ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ 10 ਬਲਾਕਾਂ ਦੇ 18 ਵਿਦਿਆਰਥੀ ਜੋ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਜੇਤੂ ਰਹੇ ਸੀ ਉਨਾਂ ਨੇ ਇਸ ਜ਼ਿਲ੍ਹਾ ਪੱਧਰੀ ਸੈਮੀਨਾਰ ਵਿੱਚ ਵੱਖ ਵੱਖ ਮਾਧਿਅਮਾ ਜਿਵੇਂ ਪ੍ਰੈਜੈਂਟੇਸ਼ਨ, ਚਾਰਟ ਅਤੇ ਪੋਸਟਰ ਦਿਖਾਉਂਦੇ ਹੋਏ ਆਪਣੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕੀਤਾ। ਇਸ ਦੌਰਾਨ ਪਹਿਲਾ ਸਥਾਨ ਵਿਦਿਆਰਥੀ ਰਾਧਿਕਾ ਸ਼ਰਮਾ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਤੇ ਓਂਕਾਰ ਸਿੰਘ ਲੱਕੀ ਸ੍ਰੀ ਚਮਕੌਰ ਸਾਹਿਬ, ਦੂਜਾ ਸਥਾਨ ਪਵਨਜੋਤ ਸਿੰਘ ਸਲੌਰਾ,ਤੀਜਾ ਸਥਾਨ ਹਰਦੀਪ ਕੌਰ ਮੋਰਿੰਡਾ ਅਤੇ ਕਨਸੋਲੇਸ਼ਨ ਪ੍ਰਾਈਜ਼ ਬਲਾਕ ਰੋਪੜ-2 ਦੀ ਵਿਦਿਆਰਥਣ ਓਮਾ ਨੇ ਹਾਸਿਲ ਕੀਤਾ। ਇਸ ਦੇ ਨਾਲ ਹੀ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਸ਼ਾਨਦਾਰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸੈਮੀਨਾਰ ਦੌਰਾਨ ਜਜਮੈਂਟ ਦੀ ਭੂਮਿਕਾ ਸ਼੍ਰੀਮਤੀ ਦਵਿੰਦਰ ਕੌਰ ਲੈਕ: ਫਿਜਿਕਸ, ਸ਼੍ਰੀਮਤੀ ਜੋਯਤੀ ਅਰੋੜਾ ਲੈਕ: ਬਾਇਲੋਜੀ ਅਤੇ ਸ਼੍ਰੀਮਤੀ ਸਤਨਾਮ ਕੌਰ ਜੀ ਕੰਪਿਊਟਰ ਫੈਕਲਟੀ ਵੱਲੋਂ ਬਾਖੂਬੀ ਨਿਭਾਈ ਗਈ।
ਸੈਮੀਨਾਰ ਦੌਰਾਨ ਰਜਿਸਟਰੇਸ਼ਨ, ਪ੍ਰਬੰਧ ਅਤੇ ਰੀਫਰੈਸ਼ਮੈਂਟ ਡਿਊਟੀਆਂ ਨਿਭਾਉਣ ਵਿੱਚ ਵਿਸ਼ੇਸ਼ ਤੌਰ ਤੇ ਲੈਕ: ਪੰਜਾਬੀ ਮੈਡਮ ਹਰਪ੍ਰੀਤ ਕੌਰ, ਲੈਕ: ਬਾਇਲੋਜੀ ਮੈਡਮ ਜਵਤਿੰਦਰ ਕੌਰ, ਸ਼੍ਰੀ ਦਿਸ਼ਾਂਤ ਮਹਿਤਾ ਡੀ. ਐਮ. ਕੰਪਿਊਟਰ ਸਾਇੰਸ, ਸ਼੍ਰੀ ਸੰਜੀਵ ਕੁਮਾਰ, ਸ:ਸੁਖਵਿੰਦਰ ਸਿੰਘ ਅਤੇ ਸ਼੍ਰੀ ਰੋਹਿਤ ਸ਼ਰਮਾ ਜੀ ਵੱਲੋਂ ਬਾਖੂਬੀ ਸੇਵਾਵਾਂ ਨਿਭਾਈਆਂ ਗਈਆ ਜਿਸ ਦੇ ਲਈ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਦੌਰਾਨ ਸਰਦਾਰ ਕੁਲਵੰਤ ਸਿੰਘ ਭੱਕੂ ਮਾਜਰਾ,ਸ:ਓਂਕਾਰ ਸਿੰਘ, ਮੈਡਮ ਕਮਲੇਸ਼ ਕੌਰ, ਮੈਡਮ ਸੁਧਾ ਰਾਣੀ ਅਮਿਤ ਸ਼ਰਮਾ, ਮੈਡਮ ਮਮਤਾ, ਮੈਡਮ ਜਸਵਿੰਦਰ ਕੌਰ, ਮੈਡਮ ਅੰਕਿਤਾ ਸ਼ਰਮਾ ਅਤੇ ਜਿਲ੍ਹੇ ਦੇ ਹੋਰ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।