ਰੂਪਨਗਰ ਦੇ ਸਕੂਲਾਂ ਨੂੰ ਰਾਸ਼ਟਰੀ ਵਾਤਾਵਰਣ ਪੁਰਸਕਾਰਾਂ ਲਈ ਜ਼ਿਲ੍ਹਾ ਪੱਧਰ ਤੇ ਕੀਤਾ ਗਿਆ ਸਨਮਨਿਤ

Schools of Rupnagar honored at district level for National Environment Awards
Schools of Rupnagar honored at district level for National Environment Awards
ਰੂਪਨਗਰ, 12 ਮਾਰਚ: ਵਾਤਾਵਰਣ ਸਿੱਖਿਆ ਪ੍ਰੋਗਰਾਮ 2024-25 ਅਧੀਨ ਵਾਤਾਵਰਣ ਦੇ ਖੇਤਰ ਵਿੱਚ ਰਾਸ਼ਟਰ ਪੱਧਰ ਤੇ ਨੈਸ਼ਨਲ ਅਵਾਰਡ ਪ੍ਰਾਪਤ ਕਰਨ ਵਾਲੇ ਸਕੂਲਾਂ ਦਾ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿ ਰੂਪਨਗਰ ਵੱਲੋਂ ਜਿਲ੍ਹਾ ਪੱਧਰ ਤੇ ਸਨਮਾਨਿਤ ਕੀਤਾ ਗਿਆ।

Schools of Rupnagar honored at district level for National Environment Awards

ਸ੍ਰ ਸੁਖਜੀਤ ਸਿੰਘ ਕੈਂਥ ਜ਼ਿਲ੍ਹਾ ਕੋਆਰਡੀਨੇਟਰ ਵਾਤਾਵਰਣ ਸਿੱਖਿਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਾਤਾਵਰਣ ਸਿੱਖਿਆ ਪ੍ਰੋਗਰਾਮ 2024-25 ਦੌਰਾਨ ਕੇਂਦਰੀ ਏਜੰਸੀ ਸੈਂਟਰ ਫਾਰ ਸਾਇੰਸ , ਭਾਰਤ ਸਰਕਾਰ ਦੇ ਵਾਤਾਵਰਣ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਾਂਝੇ ਉਪਰਾਲਿਆਂ ਨਾਲ ਪੰਜਾਬ ਵਿੱਚ ਗਰੀਨ ਸਕੂਲ ਆਡਿਟ ਅਤੇ ਕਰਵਾਇਆ ਗਿਆ।ਜਿਸ ਵਿੱਚ ਰੂਪਨਗਰ ਜ਼ਿਲ੍ਹੇ ਦੇ 250 ਸਕੂਲਾਂ ਨੇ ਭਾਗ ਲਿਆ।ਜਿਸ ਵਿੱਚ ਜ਼ਿਲ੍ਹੇ ਦੇ 6 ਸਕੂਲ‌ ਜਿਨ੍ਹਾਂ ਵਿੱਚ ਸ.ਸ.ਸ.ਸ ਕੰ ਰੂਪਨਗਰ,ਸ.ਸ.ਸ.ਸ ਲੁਠੇੜੀ, ਸਰਕਾਰੀ ਹਾਈ ਸਕੂਲ ਰਾਏਪੁਰ, ਸਰਕਾਰੀ ਮਿਡਲ ਸਕੂਲ ਸਾਖਪੁਰ , ਸਰਕਾਰੀ ਮਿਡਲ ਸਕੂਲ ਭੋਜੇਮਾਜਰਾ , ਸਰਕਾਰੀ ਮਿਡਲ ਸਕੂਲ ਗਰਾ ਨੇ ਗਰੀਨ ਸਕੂਲ ਅਵਾਰਡ ਪ੍ਰਾਪਤ ਕੀਤਾ ਹੈ ।
Schools of Rupnagar honored at district level for National Environment Awards
ਅੱਜ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਵਿਖੇ ਰੱਖੇ ਗਏ ਪ੍ਰੋਗਰਾਮ ਵਿੱੱਚ ਸ.ਸ.ਸ.ਸ ਕੰ ਰੂਪਨਗਰ ਦੇ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਅਤੇ ਈਕੋ ਕਲੱਬ ਇੰਚਾਰਜ ਸੀ੍ਮਤੀ ਜਵਤਿੰਦਰ ਕੌਰ ,ਸ.ਸ.ਸ.ਸ ਲੁਠੇੜੀ ਤੋਂ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਈਕੋ ਕਲੱਬ ਇੰਚਾਰਜ ਸ੍ਰ ਧਰਮਿੰਦਰ ਸਿੰਘ ਭੰਗੂ, ਸਰਕਾਰੀ ਹਾਈ ਸਕੂਲ ਰਾਏਪੁਰ ਤੋਂ ਸ੍ਰ ਜਗਜੀਤ ਸਿੰਘ, ਸਰਕਾਰੀ ਮਿਡਲ ਸਕੂਲ ਸਾਖਪੁਰ ਤੋਂ ਰਜੇਸ਼ ਧਰਮਾਣੀ, ਸਰਕਾਰੀ ਮਿਡਲ ਸਕੂਲ ਭੋਜੇ ਮਾਜਰਾ ਤੋਂ ਸ੍ਰ ਗੁਰਪ੍ਰੀਤ ਸਿੰਘ ਅਤੇ ਪ੍ਰਭਜੀਤ ਸਿੰਘ,ਸਰਕਾਰੀ ਮਿਡਲ ਸਕੂਲ ਗਰਾ ਤੋਂ ਮਨਜੀਤ ਕੌਰ ਦਾ ਸੀ੍ ਪ੍ਰੇਮ ਕੁਮਾਰ ਮਿੱਤਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿ ਰੂਪਨਗਰ ਅਤੇ ਪ੍ਰਿੰਸੀਪਲ ਸ੍ਰੀਮਤੀ ਮੋਨੀਕਾ ਭੂਟਾਨੀ ਵੱਲੋਂ ਸਨਮਾਨ ਕੀਤਾ ਗਿਆ।
Schools of Rupnagar honored at district level for National Environment Awards
ਇਸੇ ਤਰਾਂ ਪੂਰੇ ਭਾਰਤ ਵਿੱਚ 5 ਬੈਸਟ ਮੈਂਟਰ ਅਧਿਆਪਕਾਂ ਦੀ ਚੌਣ ਕੀਤੀ ਗਈ ਸੀ। ਜਿਸ ਵਿੱਚ ਰੂਪਨਗਰ ਜ਼ਿਲ੍ਹੇ ਤੋਂ ਸ੍ਰ ਸੁਖਜੀਤ ਸਿੰਘ ਕੈਂਥ ਵਾਤਾਵਰਣ ਜ਼ਿਲ੍ਹਾ ਕੋਆਰਡੀਨੇਟਰ ਦੀ ਚੌਣ ਹੋਣ ਤੇ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ ਸੀ ।ਇਸ ਲਈ ਸ੍ਰ ਸੁਖਜੀਤ ਸਿੰਘ ਕੈਂਥ ਦੇ ਨਾਲ ਸਮੂਹ ਵਾਤਾਵਰਣ ਬਲਾਕ ਕੋਆਰਡੀਨੇਟਰ ਸ੍ਰ ਜਗਜੀਤ ਸਿੰਘ,ਸ੍ਰੀ ਓਮ ਪ੍ਰਕਾਸ਼,ਸ੍ਰ ਭੁਪਿੰਦਰ ਸਿੰਘ,ਸ੍ਰ ਕੁਲਵੰਤ ਸਿੰਘ, ਸੀ੍ ਵਿਵੇਕ ਸ਼ਰਮਾ, ਸੀ੍ ਪ੍ਰਦੀਪ ਸ਼ਰਮਾ,ਸੀ੍ ਅਤੁਲ ਦੁਵੇਦੀ, ਸ੍ਰ ਸੁਖਜੀਤ ਸਿੰਘ, ਸ੍ਰ ਸੁਖਵਿੰਦਰ ਸਿੰਘ ਤੇ ਰਿਸੋਰਸਜ ਪਰਸਨਜ ਸੀ੍ ਮਤੀ ਸ਼ਰਨਦੀਪ ਕੌਰ ਲੈਕ ਬਾਇਓ ,ਸੀ੍ਮਤੀ ਕੁਲਜਿੰਦਰ ਕੌਰ,ਸੀ੍ਮਤੀ ਨੀਲੂ ਸ਼ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸੀ੍ ਪ੍ਰੇਮ ਕੁਮਾਰ ਮਿੱਤਲ ਜੀ ਵੱਲੋਂ ਜ਼ਿਲ੍ਹੇ ਦੇ ਸਮੂਹ ਸਕੂਲਾਂ ਨੂੰ ਵਾਤਾਵਰਣ ਦੇ ਖੇਤਰ ਵਿੱਚ ਕੰਮ ਕਰਨ ਅਤੇ ਆਪਣੇ ਸਕੂਲਾਂ ਨੂੰ ਹਰਾ ਭਰਾ ਕਰਨ ਲਈ ਕਿਹਾ ਗਿਆ। ਈਕੋ ਕਲੱਬ ਇੰਚਾਰਜਾਂ ਵੱਲੋਂ ਇਸ ਖੇਤਰ ਵਿੱਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਨੂੰ ਸੁਹਿਰਦਤਾ ਨਾਲ ਕਰਵਾਕੇ ਬੱਚਿਆਂ ਨੂੰ ਵਾਤਾਵਰਣ ਪ੍ਰੇਮੀ ਬਣਾਉਣ ਦਾ ਸੰਦੇਸ਼ ਦਿੱਤਾ।

District Ropar Google News 

Study Material 

Leave a Comment

Your email address will not be published. Required fields are marked *

Scroll to Top