Home - Ropar News - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਜ਼ਿਲ੍ਹਾ ਮੈਰਿਟ ਵਿੱਚ ਸ਼ਾਮਿਲ, ਡੀਈਓ ਵਲੋਂ ਸਨਮਾਨਿਤਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਜ਼ਿਲ੍ਹਾ ਮੈਰਿਟ ਵਿੱਚ ਸ਼ਾਮਿਲ, ਡੀਈਓ ਵਲੋਂ ਸਨਮਾਨਿਤ Leave a Comment / By Dishant Mehta / May 15, 2025 Diksha, a student of Government Senior Secondary School Dher, included in the district merit list, honored by the DEOਢੇਰ, 15 ਮਈ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਨੇ ਜ਼ਿਲ੍ਹਾ ਮੈਰਿਟ ਵਿੱਚ ਆਪਣੀ ਥਾਂ ਬਣਾਈ। ਇਸ ਉਪਲਕਸ਼ ‘ਤੇ ਅੱਜ ਸਕੂਲ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈ. ਸੀ.) ਸ੍ਰੀ ਪ੍ਰੇਮ ਕੁਮਾਰ ਮਿੱਤਲ ਵਲੋਂ ਉਸਨੂੰ ਸਨਮਾਨਿਤ ਕੀਤਾ ਗਿਆ।ਇਸ ਸੰਬੰਧੀ ਡੀਐਮ ਕੰਪਿਊਟਰ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਮੋਰਨਿੰਗ ਅਸੈਂਬਲੀ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸੀ.) ਸੁਰਿੰਦਰ ਪਾਲ ਸਿੰਘ, ਜੋ ਕਿ ਅੱਜਕੱਲ੍ਹ ਸਕੂਲ ਦਾ ਚਾਰਜ ਵੀ ਸੰਭਾਲ ਰਹੇ ਹਨ, ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸਕੂਲ ਲਈ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਕਿਸੇ ਵਿਦਿਆਰਥੀ ਨੇ ਮੈਰਿਟ ਵਿਚ ਥਾਂ ਬਣਾਈ ਹੈ। ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਵਲੋਂ ਜੋ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਜਾ ਰਹੀ ਹੈ, ਇਹ ਸਭ ਉਸ ਦਾ ਹੀ ਨਤੀਜਾ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਵਿਦਿਆਰਥਣ ਦੀਕਸ਼ਾ ਨੂੰ ਅਧਿਆਪਕਾਂ ਵਲੋਂ ਘਰ ਤੋਂ ਸਕੂਲ ਤੱਕ ਢੋਲ ਨਗਾਰੇ ਨਾਲ ਲਿਆਂਦਾ ਗਿਆ ਅਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਤੇ ਪਿੰਡ ਢੇਰ ਦੇ ਵਾਸੀਆਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਤੇ ਪ੍ਰੇਮ ਕੁਮਾਰ ਮਿੱਤਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸੀ.) ਨੇ ਕਿਹਾ “ਇਹ ਸਿਰਫ਼ ਸਕੂਲ ਲਈ ਹੀ ਨਹੀਂ, ਸਗੋਂ ਸਾਡੇ ਪੂਰੇ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ ਕਿ ਇੱਕ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਆਪਣੀ ਮਹਿਨਤ ਅਤੇ ਲਗਨ ਨਾਲ ਮੈਰਿਟ ਵਿੱਚ ਥਾਂ ਬਣਾਈ। ਇਹ ਸਿਫ਼ਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ। ਮੈਂ ਦੀਕਸ਼ਾ ਨੂੰ ਉਸ ਦੀ ਸਫਲਤਾ ਲਈ ਤਹਿ ਦਿਲੋਂ ਵਧਾਈ ਦਿੰਦਾ ਹਾਂ ਅਤੇ ਅਧਿਆਪਕਾਂ ਨੂੰ ਵੀ ਸ਼ਾਬਾਸ਼ੀ ਦਿੰਦਾ ਹਾਂ ਜੋ ਵਿਦਿਆਰਥੀਆਂ ਦੀ ਸਹੀ ਦਿਸ਼ਾ ਵਿੱਚ ਰਹਿਨੁਮਾਈ ਕਰ ਰਹੇ ਹਨ।ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਸ੍ਰੀ ਦਇਆ ਸਿੰਘ ਨੇ ਕਿਹਾ ਕਿ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਸਰਕਾਰੀ ਸਕੂਲਾਂ ਨੂੰ ਇੱਕ ਬਿਹਤਰੀਨ ਬੁਨਿਆਦੀ ਸਿੱਖਿਆ ਢਾਂਚੇ ਦੇ ਨਾਲ ਨਾਲ ਆਧੁਨਿਕ ਸਿੱਖਿਆ ਤਕਨੀਕਾਂ ਨਾਲ ਪੜਾਉਣ ਦੇ ਸਿਸਟਮ ਵੀ ਦੇ ਰਹੇ ਹਨ। ਉਸ ਦਾ ਨਤੀਜਾ ਦਿਖਣ ਲੱਗਾ ਹੈ। ਇਹ ਤਾਂ ਅਜੇ ਸ਼ੁਰੂਆਤ ਹੈ। ਅੱਗੇ ਜਾ ਕੇ ਪੰਜਾਬ ਦਾ ਸਿੱਖਿਆ ਤੰਤਰ ਦੁਨੀਆਂ ਦਾ ਇੱਕ ਮਹੱਤਵਪੂਰਨ ਸਿੱਖਿਆ ਤੰਤਰ ਬਣ ਕੇ ਉਭਰੇਗਾ। ਇਸ ਨੂੰ ਹੀ ਪੰਜਾਬ ਸਿੱਖਿਆ ਕ੍ਰਾਂਤੀ ਕਹਿੰਦੇ ਹਨ। ਅਸੀਂ ਪੰਜਾਬ ਸਰਕਾਰ ਦੇ ਇਹਨਾਂ ਯਤਨਾਂ ਦੀ ਪੁਰਜ਼ੋਰ ਸ਼ਲਾਘਾ ਕਰਦੇ ਹਾਂ ਕਿ ਹੁਣ ਗਰੀਬਾਂ ਦੇ ਬੱਚੇ ਵੀ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿੱਚ ਹੀ ਵਧੀਆ ਸਹੂਲਤਾਂ ਲੈਕੇ ਵਧੀਆ ਪੜ੍ਹਾਈ ਹਾਸਲ ਕਰਨਗੇ। ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਗਰੀਬ ਘਰਾਂ ਦੇ ਹੀ ਹਨ। ਜਿਨਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਇਲਾਕੇ ਦਾ ਨਾਂ ਰੁਸ਼ਨਾਇਆ ਹੈ। ਹਲਕੇ ਦੇ ਲੋਕ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਤੇ ਬੀਐਨਓ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਸ਼ਰਨਜੀਤ ਸਿੰਘ, ਡੀਐਮ ਕੰਪਿਉਟਰ ਦਿਸ਼ਾਂਤ ਮਹਿਤਾ, ਸਕੂਲ ਦੇ ਸਟਾਫ ਇੰਚਾਰਜ ਸ੍ਰੀਮਤੀ ਮਮਤਾ ਬਖਸ਼ੀ, ਸੰਜੇ ਕਪਲਸ, ਹਰਦੀਪ ਸਿੰਘ,ਸਰਿਤਾ ਦੇਵੀ , ਸਤਿਕਾਰ ਦੀਪ ਕੌਰ, ਨਵਨੀਤ ਕੌਰ, ਵਰਿੰਦਰ ਕੌਰ, ਬਿੰਦੂ ਸ਼ਰਮਾ, ਦਲਵੀਰ ਕੌਰ, ਮੋਨਿਕਾ ਸ਼ਰਮਾ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਇਰਵਿੰਦ ਕੌਰ, ਰੀਨਾ ਸ਼ਰਮਾ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਕੁਮਾਰ, ਨਰਿੰਦਰ ਪਾਲ, ਐਸਐਮਸੀ ਚੇਅਰਮੈਨ ਨਰਿੰਦਰ ਸਿੰਘ, ਸਿੱਖਿਆ ਸ਼ਾਸਤਰੀ ਸ਼੍ਰੀ ਗੁਰਦੇਵ ਸਿੰਘ, ਐਸਐਮਸੀ ਕਮੇਟੀ ਦੇ ਮੈਂਬਰ ਅਤੇ ਮਾਪੇ ਵੀ ਮੌਜੂਦ ਸਨ।District Ropar News Related Related Posts ਜ਼ਿਲ੍ਹਾ ਪੱਧਰੀ ਸਮਰਿਧੀ ਕਲਾ ਉਤਸਵ ਮੁਕਾਬਲਿਆਂ ਵਿਚ ਅਧਿਆਪਕਾਂ ਨੇ ਪੇਸ਼ ਕੀਤੀ ਆਰਟ ਇੰਟੀਗਰੇਟਡ ਟੀਚਿੰਗ Leave a Comment / Ropar News / By Dishant Mehta 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਅਧੀਨ ਯੋਗਾ ਖੇਡ ਦੇ ਮੁਕਾਬਲੇ ਨੇਤਾ ਜੀ ਮਾਡਲ ਸਕੂਲ ਰੂਪਨਗਰ ‘ਚ ਆਯੋਜਿਤ Leave a Comment / Download, Ropar News / By Dishant Mehta ਜ਼ਿਲ੍ਹਾ ਰੂਪਨਗਰ ‘ਚ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਗ੍ਰੀਨ ਸਕੂਲ ਪ੍ਰੋਗਰਾਮ ਦੀ ਵੱਡੀ ਸ਼ੁਰੂਆਤ Leave a Comment / Ropar News / By Dishant Mehta ਸਰਕਾਰੀ ਹਾਈ ਸਕੂਲ ਰਾਏਪੁਰ ਨੂੰ ਮਿਨਿਸਟਰੀ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਦੁਆਰਾ ਨੈਸ਼ਨਲ ਪੱਧਰ ਤੇ ਪ੍ਰਸਿੱਧੀ ਮਿਲੀ Leave a Comment / Ropar News / By Dishant Mehta ਜ਼ੋਨ ਪੱਧਰੀ ਕਲਾ ਉਤਸਵ ‘ਚ ਰੂਪਨਗਰ ਦੇ ਵਿਦਿਆਰਥੀਆਂ ਨੇ ਮਚਾਈ ਧੂਮ Leave a Comment / Ropar News / By Dishant Mehta INSPIRE–MANAK (Junior Scientist Scheme) Nomination Date Extended till 30th September 2025 Leave a Comment / Ropar News / By Dishant Mehta ਵਿਸ਼ਵ ਓਜ਼ੋਨ ਦਿਵਸ ਤੇ ਵਿਸੇਸ਼ Leave a Comment / Poems & Article, Ropar News / By Dishant Mehta ਰੂਪਨਗਰ ‘ਚ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਹੇਠ ਰੋਲ ਪਲੇਅ, ਲੋਕ ਨਾਚ, ਕਵਿਤਾ ਤੇ ਰੈੱਡ ਰਿਬਨ ਡੇਅ ਕੁਇਜ਼ ਮੁਕਾਬਲੇ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਭਾਰਤ ਨੇ ਪਾਕਿਸਤਾਨ ਨੂੰ ਹਰਾਕੇ ਏਸ਼ੀਆ ਕਪ 2025 ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ Leave a Comment / Ropar News / By Dishant Mehta ਰੂਪਨਗਰ ਵਿਖੇ ਬਲਾਕ ਕੋਆਰਡੀਨੇਟਰਾਂ ਦੀ ਤਿੰਨ ਦਿਨਾਂ ਇੰਡਕਸ਼ਨ ਟ੍ਰੇਨਿੰਗ ਸਫਲਤਾਪੂਰਵਕ ਪੂਰੀ, ਸਿੱਖਿਆ ਖੇਤਰ ਵਿੱਚ ਨਵੀਆਂ ਦਿਸ਼ਾ-ਨਿਰਦੇਸ਼ਾਂ ਦਾ ਕੀਤਾ ਗਿਆ ਪ੍ਰਚਾਰ Leave a Comment / Ropar News / By Dishant Mehta ਹਿੰਦੀ ਦਿਵਸ: ਭਾਸ਼ਾ, ਸਭਿਆਚਾਰ ਅਤੇ ਏਕਤਾ ਦਾ ਪ੍ਰਤੀਕ Leave a Comment / Ropar News / By Dishant Mehta ਜਿਲ੍ਹਾ ਪੱਧਰੀ ਦੋ ਰੋਜ਼ਾ ਸ਼ੂਟਿੰਗ ਖੇਡਾਂ ਸ਼ਾਨੋ ਸ਼ੋਕਤ ਨਾਲ ਸਮਾਪਤ Leave a Comment / Ropar News / By Dishant Mehta ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਰੈਡ ਰਿਬਨ ਕੁਇਜ਼ ਮੁਕਾਬਲੇ ਘਨੌਲੀ ‘ਚ ਕਰਵਾਏ ਗਏ Leave a Comment / Ropar News / By Dishant Mehta PSTSE ਅਤੇ NMMS ਰਜਿਸਟ੍ਰੇਸ਼ਨ ਲਈ ਪੋਰਟਲ ਹੁਣ 11 ਤੋਂ 20 ਸਤੰਬਰ ਤੱਕ ਖੁੱਲ੍ਹੇਗਾ Leave a Comment / Ropar News / By Dishant Mehta 09 ਸਤੰਬਰ ਤੋਂ ਦਸਵੀਂ ਅਤੇ ਬਾਰ੍ਹਵੀਂ – ਅਨੂਪੁਰਕ ਅਤੇ ਓਪਨ ਸਕੂਲ (ਬਲਾਕ-II) ਪ੍ਰੀਖਿਆਵਾਂ ਸ਼ੁਰੂ Leave a Comment / Ropar News / By Dishant Mehta India Lift Asia Cup Hockey Championship 2025, Beat Korea 4–1 in Final Leave a Comment / Ropar News / By Dishant Mehta
ਜ਼ਿਲ੍ਹਾ ਪੱਧਰੀ ਸਮਰਿਧੀ ਕਲਾ ਉਤਸਵ ਮੁਕਾਬਲਿਆਂ ਵਿਚ ਅਧਿਆਪਕਾਂ ਨੇ ਪੇਸ਼ ਕੀਤੀ ਆਰਟ ਇੰਟੀਗਰੇਟਡ ਟੀਚਿੰਗ Leave a Comment / Ropar News / By Dishant Mehta
69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਅਧੀਨ ਯੋਗਾ ਖੇਡ ਦੇ ਮੁਕਾਬਲੇ ਨੇਤਾ ਜੀ ਮਾਡਲ ਸਕੂਲ ਰੂਪਨਗਰ ‘ਚ ਆਯੋਜਿਤ Leave a Comment / Download, Ropar News / By Dishant Mehta
ਜ਼ਿਲ੍ਹਾ ਰੂਪਨਗਰ ‘ਚ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਗ੍ਰੀਨ ਸਕੂਲ ਪ੍ਰੋਗਰਾਮ ਦੀ ਵੱਡੀ ਸ਼ੁਰੂਆਤ Leave a Comment / Ropar News / By Dishant Mehta
ਸਰਕਾਰੀ ਹਾਈ ਸਕੂਲ ਰਾਏਪੁਰ ਨੂੰ ਮਿਨਿਸਟਰੀ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਦੁਆਰਾ ਨੈਸ਼ਨਲ ਪੱਧਰ ਤੇ ਪ੍ਰਸਿੱਧੀ ਮਿਲੀ Leave a Comment / Ropar News / By Dishant Mehta
ਜ਼ੋਨ ਪੱਧਰੀ ਕਲਾ ਉਤਸਵ ‘ਚ ਰੂਪਨਗਰ ਦੇ ਵਿਦਿਆਰਥੀਆਂ ਨੇ ਮਚਾਈ ਧੂਮ Leave a Comment / Ropar News / By Dishant Mehta
INSPIRE–MANAK (Junior Scientist Scheme) Nomination Date Extended till 30th September 2025 Leave a Comment / Ropar News / By Dishant Mehta
ਰੂਪਨਗਰ ‘ਚ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਹੇਠ ਰੋਲ ਪਲੇਅ, ਲੋਕ ਨਾਚ, ਕਵਿਤਾ ਤੇ ਰੈੱਡ ਰਿਬਨ ਡੇਅ ਕੁਇਜ਼ ਮੁਕਾਬਲੇ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਭਾਰਤ ਨੇ ਪਾਕਿਸਤਾਨ ਨੂੰ ਹਰਾਕੇ ਏਸ਼ੀਆ ਕਪ 2025 ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ Leave a Comment / Ropar News / By Dishant Mehta
ਰੂਪਨਗਰ ਵਿਖੇ ਬਲਾਕ ਕੋਆਰਡੀਨੇਟਰਾਂ ਦੀ ਤਿੰਨ ਦਿਨਾਂ ਇੰਡਕਸ਼ਨ ਟ੍ਰੇਨਿੰਗ ਸਫਲਤਾਪੂਰਵਕ ਪੂਰੀ, ਸਿੱਖਿਆ ਖੇਤਰ ਵਿੱਚ ਨਵੀਆਂ ਦਿਸ਼ਾ-ਨਿਰਦੇਸ਼ਾਂ ਦਾ ਕੀਤਾ ਗਿਆ ਪ੍ਰਚਾਰ Leave a Comment / Ropar News / By Dishant Mehta
ਜਿਲ੍ਹਾ ਪੱਧਰੀ ਦੋ ਰੋਜ਼ਾ ਸ਼ੂਟਿੰਗ ਖੇਡਾਂ ਸ਼ਾਨੋ ਸ਼ੋਕਤ ਨਾਲ ਸਮਾਪਤ Leave a Comment / Ropar News / By Dishant Mehta
ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਰੈਡ ਰਿਬਨ ਕੁਇਜ਼ ਮੁਕਾਬਲੇ ਘਨੌਲੀ ‘ਚ ਕਰਵਾਏ ਗਏ Leave a Comment / Ropar News / By Dishant Mehta
PSTSE ਅਤੇ NMMS ਰਜਿਸਟ੍ਰੇਸ਼ਨ ਲਈ ਪੋਰਟਲ ਹੁਣ 11 ਤੋਂ 20 ਸਤੰਬਰ ਤੱਕ ਖੁੱਲ੍ਹੇਗਾ Leave a Comment / Ropar News / By Dishant Mehta
09 ਸਤੰਬਰ ਤੋਂ ਦਸਵੀਂ ਅਤੇ ਬਾਰ੍ਹਵੀਂ – ਅਨੂਪੁਰਕ ਅਤੇ ਓਪਨ ਸਕੂਲ (ਬਲਾਕ-II) ਪ੍ਰੀਖਿਆਵਾਂ ਸ਼ੁਰੂ Leave a Comment / Ropar News / By Dishant Mehta
India Lift Asia Cup Hockey Championship 2025, Beat Korea 4–1 in Final Leave a Comment / Ropar News / By Dishant Mehta