Home - Ropar News - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਜ਼ਿਲ੍ਹਾ ਮੈਰਿਟ ਵਿੱਚ ਸ਼ਾਮਿਲ, ਡੀਈਓ ਵਲੋਂ ਸਨਮਾਨਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਜ਼ਿਲ੍ਹਾ ਮੈਰਿਟ ਵਿੱਚ ਸ਼ਾਮਿਲ, ਡੀਈਓ ਵਲੋਂ ਸਨਮਾਨਿਤ Leave a Comment / By Dishant Mehta / May 15, 2025 Diksha, a student of Government Senior Secondary School Dher, included in the district merit list, honored by the DEO ਢੇਰ, 15 ਮਈ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਨੇ ਜ਼ਿਲ੍ਹਾ ਮੈਰਿਟ ਵਿੱਚ ਆਪਣੀ ਥਾਂ ਬਣਾਈ। ਇਸ ਉਪਲਕਸ਼ ‘ਤੇ ਅੱਜ ਸਕੂਲ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈ. ਸੀ.) ਸ੍ਰੀ ਪ੍ਰੇਮ ਕੁਮਾਰ ਮਿੱਤਲ ਵਲੋਂ ਉਸਨੂੰ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਡੀਐਮ ਕੰਪਿਊਟਰ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਮੋਰਨਿੰਗ ਅਸੈਂਬਲੀ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸੀ.) ਸੁਰਿੰਦਰ ਪਾਲ ਸਿੰਘ, ਜੋ ਕਿ ਅੱਜਕੱਲ੍ਹ ਸਕੂਲ ਦਾ ਚਾਰਜ ਵੀ ਸੰਭਾਲ ਰਹੇ ਹਨ, ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸਕੂਲ ਲਈ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਕਿਸੇ ਵਿਦਿਆਰਥੀ ਨੇ ਮੈਰਿਟ ਵਿਚ ਥਾਂ ਬਣਾਈ ਹੈ। ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਵਲੋਂ ਜੋ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਜਾ ਰਹੀ ਹੈ, ਇਹ ਸਭ ਉਸ ਦਾ ਹੀ ਨਤੀਜਾ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਵਿਦਿਆਰਥਣ ਦੀਕਸ਼ਾ ਨੂੰ ਅਧਿਆਪਕਾਂ ਵਲੋਂ ਘਰ ਤੋਂ ਸਕੂਲ ਤੱਕ ਢੋਲ ਨਗਾਰੇ ਨਾਲ ਲਿਆਂਦਾ ਗਿਆ ਅਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਤੇ ਪਿੰਡ ਢੇਰ ਦੇ ਵਾਸੀਆਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਤੇ ਪ੍ਰੇਮ ਕੁਮਾਰ ਮਿੱਤਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸੀ.) ਨੇ ਕਿਹਾ “ਇਹ ਸਿਰਫ਼ ਸਕੂਲ ਲਈ ਹੀ ਨਹੀਂ, ਸਗੋਂ ਸਾਡੇ ਪੂਰੇ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ ਕਿ ਇੱਕ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਆਪਣੀ ਮਹਿਨਤ ਅਤੇ ਲਗਨ ਨਾਲ ਮੈਰਿਟ ਵਿੱਚ ਥਾਂ ਬਣਾਈ। ਇਹ ਸਿਫ਼ਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ। ਮੈਂ ਦੀਕਸ਼ਾ ਨੂੰ ਉਸ ਦੀ ਸਫਲਤਾ ਲਈ ਤਹਿ ਦਿਲੋਂ ਵਧਾਈ ਦਿੰਦਾ ਹਾਂ ਅਤੇ ਅਧਿਆਪਕਾਂ ਨੂੰ ਵੀ ਸ਼ਾਬਾਸ਼ੀ ਦਿੰਦਾ ਹਾਂ ਜੋ ਵਿਦਿਆਰਥੀਆਂ ਦੀ ਸਹੀ ਦਿਸ਼ਾ ਵਿੱਚ ਰਹਿਨੁਮਾਈ ਕਰ ਰਹੇ ਹਨ। ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਸ੍ਰੀ ਦਇਆ ਸਿੰਘ ਨੇ ਕਿਹਾ ਕਿ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਸਰਕਾਰੀ ਸਕੂਲਾਂ ਨੂੰ ਇੱਕ ਬਿਹਤਰੀਨ ਬੁਨਿਆਦੀ ਸਿੱਖਿਆ ਢਾਂਚੇ ਦੇ ਨਾਲ ਨਾਲ ਆਧੁਨਿਕ ਸਿੱਖਿਆ ਤਕਨੀਕਾਂ ਨਾਲ ਪੜਾਉਣ ਦੇ ਸਿਸਟਮ ਵੀ ਦੇ ਰਹੇ ਹਨ। ਉਸ ਦਾ ਨਤੀਜਾ ਦਿਖਣ ਲੱਗਾ ਹੈ। ਇਹ ਤਾਂ ਅਜੇ ਸ਼ੁਰੂਆਤ ਹੈ। ਅੱਗੇ ਜਾ ਕੇ ਪੰਜਾਬ ਦਾ ਸਿੱਖਿਆ ਤੰਤਰ ਦੁਨੀਆਂ ਦਾ ਇੱਕ ਮਹੱਤਵਪੂਰਨ ਸਿੱਖਿਆ ਤੰਤਰ ਬਣ ਕੇ ਉਭਰੇਗਾ। ਇਸ ਨੂੰ ਹੀ ਪੰਜਾਬ ਸਿੱਖਿਆ ਕ੍ਰਾਂਤੀ ਕਹਿੰਦੇ ਹਨ। ਅਸੀਂ ਪੰਜਾਬ ਸਰਕਾਰ ਦੇ ਇਹਨਾਂ ਯਤਨਾਂ ਦੀ ਪੁਰਜ਼ੋਰ ਸ਼ਲਾਘਾ ਕਰਦੇ ਹਾਂ ਕਿ ਹੁਣ ਗਰੀਬਾਂ ਦੇ ਬੱਚੇ ਵੀ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿੱਚ ਹੀ ਵਧੀਆ ਸਹੂਲਤਾਂ ਲੈਕੇ ਵਧੀਆ ਪੜ੍ਹਾਈ ਹਾਸਲ ਕਰਨਗੇ। ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਗਰੀਬ ਘਰਾਂ ਦੇ ਹੀ ਹਨ। ਜਿਨਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਇਲਾਕੇ ਦਾ ਨਾਂ ਰੁਸ਼ਨਾਇਆ ਹੈ। ਹਲਕੇ ਦੇ ਲੋਕ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਤੇ ਬੀਐਨਓ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਸ਼ਰਨਜੀਤ ਸਿੰਘ, ਡੀਐਮ ਕੰਪਿਉਟਰ ਦਿਸ਼ਾਂਤ ਮਹਿਤਾ, ਸਕੂਲ ਦੇ ਸਟਾਫ ਇੰਚਾਰਜ ਸ੍ਰੀਮਤੀ ਮਮਤਾ ਬਖਸ਼ੀ, ਸੰਜੇ ਕਪਲਸ, ਹਰਦੀਪ ਸਿੰਘ,ਸਰਿਤਾ ਦੇਵੀ , ਸਤਿਕਾਰ ਦੀਪ ਕੌਰ, ਨਵਨੀਤ ਕੌਰ, ਵਰਿੰਦਰ ਕੌਰ, ਬਿੰਦੂ ਸ਼ਰਮਾ, ਦਲਵੀਰ ਕੌਰ, ਮੋਨਿਕਾ ਸ਼ਰਮਾ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਇਰਵਿੰਦ ਕੌਰ, ਰੀਨਾ ਸ਼ਰਮਾ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਕੁਮਾਰ, ਨਰਿੰਦਰ ਪਾਲ, ਐਸਐਮਸੀ ਚੇਅਰਮੈਨ ਨਰਿੰਦਰ ਸਿੰਘ, ਸਿੱਖਿਆ ਸ਼ਾਸਤਰੀ ਸ਼੍ਰੀ ਗੁਰਦੇਵ ਸਿੰਘ, ਐਸਐਮਸੀ ਕਮੇਟੀ ਦੇ ਮੈਂਬਰ ਅਤੇ ਮਾਪੇ ਵੀ ਮੌਜੂਦ ਸਨ। District Ropar News Related Related Posts Punjab CM Pays Obeisance at Gurudwara Sri Katalgarh Sahib Leave a Comment / Ropar News / By Dishant Mehta 9 ਅਗਸਤ ਨੂੰ ਰੱਖੜੀ, ਕੋਈ ਰੋਕ-ਟੋਕ ਨਹੀਂ — ਦਿਨ ਭਰ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ Leave a Comment / Poems & Article, Ropar News / By Dishant Mehta ਜ਼ਿਲ੍ਹਾ ਪੱਧਰੀ ਟਾਸਕ ਫੋਰਸ ਟੀਮ ਨੇ ਨੰਗਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਕੀਤੀ ਛਾਪੇਮਾਰੀ, 01 ਬੱਚਾ ਰੈਸਕਿਊ ਕੀਤਾ Leave a Comment / Ropar News / By Dishant Mehta ਰੂਪਨਗਰ ਸ਼ਹਿਰ ਦੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ Leave a Comment / Ropar News / By Dishant Mehta Awareness Drive Under National Clean Air Programme (NCAP) through MY Bharat Platform Leave a Comment / Ropar News / By Dishant Mehta Army recruitment ਲਈ 29 ਜੂਨ ਨੂੰ ਹੋਈ ਪ੍ਰੀਖਿਆ ਵਿੱਚ ਜਿਲ੍ਹੇ ਦੇ 56 ਫ਼ੀਸਦ ਉਮੀਦਵਾਰ ਸਫਲ ਰਹੇ Leave a Comment / Ropar News / By Dishant Mehta ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਵਿਸ਼ੇਸ਼ ਰਣਨੀਤੀ ਮੀਟਿੰਗ Leave a Comment / Download, Ropar News / By Dishant Mehta Meeting on Business Blaster Program Held Successfully in Rupnagar Leave a Comment / Ropar News / By Dishant Mehta PM Shri ਸਮਾਰਟ ਸਕੂਲ Kahanpur Khuhi ਜ਼ਿਲ੍ਹੇ ਦਾ ਬੈਸਟ ਸਕੂਲ ਘੋਸ਼ਿਤ Leave a Comment / Ropar News / By Dishant Mehta Badminton Games ਸ਼ਿਵਾਲਿਕ ਕਲੱਬ ਰੂਪਨਗਰ ਦੇ ਬੈਡਮਿੰਟਨ ਹਾਲ ਵਿਖੇ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta ਪੰਜਾਬ ਸਰਕਾਰ ਵੱਲੋਂ 31 ਜੁਲਾਈ 2025 ਨੂੰ ਸਰਕਾਰੀ ਛੁੱਟੀ ਦਾ ਐਲਾਨ, ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਹੋਵੇਗੀ ਰਾਜ-ਪੱਧਰੀ ਛੁੱਟੀ Leave a Comment / Ropar News / By Dishant Mehta MoU Signed Between Punjab Government and IIT Ropar for Setting Up AI-Based Cyber-Physical Systems (CPS) Lab Leave a Comment / Download, Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Download, Ropar News / By Dishant Mehta ਵਿਗਿਆਨ ਵਿਸ਼ੇ ਨੂੰ ਜ਼ਰੂਰਤ ਹੈ ਕਿਰਿਆ-ਅਧਾਰਤ ਪੜਾਉਣ ਦੀ Leave a Comment / Poems & Article, Ropar News / By Dishant Mehta ਛੇਤੀ ਪਛਾਣ ਅਤੇ ਸਮੇਂ ਸਿਰ ਇਲਾਜ ਹੈਪੇਟਾਈਟਸ ਤੋਂ ਬਚਾਅ ਲਈ ਜਰੂਰੀ: ਡਾ. ਬਲਵਿੰਦਰ ਕੌਰ Leave a Comment / Download, Ropar News / By Dishant Mehta रायपुर के विज्ञान शिक्षक जगजीत सिंह को उत्कृष्ट शिक्षा सेवाओं के लिए शिक्षा मंत्री द्वारा सम्मानित किया गया Leave a Comment / Ropar News / By Dishant Mehta
Punjab CM Pays Obeisance at Gurudwara Sri Katalgarh Sahib Leave a Comment / Ropar News / By Dishant Mehta
9 ਅਗਸਤ ਨੂੰ ਰੱਖੜੀ, ਕੋਈ ਰੋਕ-ਟੋਕ ਨਹੀਂ — ਦਿਨ ਭਰ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ Leave a Comment / Poems & Article, Ropar News / By Dishant Mehta
ਜ਼ਿਲ੍ਹਾ ਪੱਧਰੀ ਟਾਸਕ ਫੋਰਸ ਟੀਮ ਨੇ ਨੰਗਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਕੀਤੀ ਛਾਪੇਮਾਰੀ, 01 ਬੱਚਾ ਰੈਸਕਿਊ ਕੀਤਾ Leave a Comment / Ropar News / By Dishant Mehta
ਰੂਪਨਗਰ ਸ਼ਹਿਰ ਦੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ Leave a Comment / Ropar News / By Dishant Mehta
Awareness Drive Under National Clean Air Programme (NCAP) through MY Bharat Platform Leave a Comment / Ropar News / By Dishant Mehta
Army recruitment ਲਈ 29 ਜੂਨ ਨੂੰ ਹੋਈ ਪ੍ਰੀਖਿਆ ਵਿੱਚ ਜਿਲ੍ਹੇ ਦੇ 56 ਫ਼ੀਸਦ ਉਮੀਦਵਾਰ ਸਫਲ ਰਹੇ Leave a Comment / Ropar News / By Dishant Mehta
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਵਿਸ਼ੇਸ਼ ਰਣਨੀਤੀ ਮੀਟਿੰਗ Leave a Comment / Download, Ropar News / By Dishant Mehta
Meeting on Business Blaster Program Held Successfully in Rupnagar Leave a Comment / Ropar News / By Dishant Mehta
PM Shri ਸਮਾਰਟ ਸਕੂਲ Kahanpur Khuhi ਜ਼ਿਲ੍ਹੇ ਦਾ ਬੈਸਟ ਸਕੂਲ ਘੋਸ਼ਿਤ Leave a Comment / Ropar News / By Dishant Mehta
Badminton Games ਸ਼ਿਵਾਲਿਕ ਕਲੱਬ ਰੂਪਨਗਰ ਦੇ ਬੈਡਮਿੰਟਨ ਹਾਲ ਵਿਖੇ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta
ਪੰਜਾਬ ਸਰਕਾਰ ਵੱਲੋਂ 31 ਜੁਲਾਈ 2025 ਨੂੰ ਸਰਕਾਰੀ ਛੁੱਟੀ ਦਾ ਐਲਾਨ, ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਹੋਵੇਗੀ ਰਾਜ-ਪੱਧਰੀ ਛੁੱਟੀ Leave a Comment / Ropar News / By Dishant Mehta
MoU Signed Between Punjab Government and IIT Ropar for Setting Up AI-Based Cyber-Physical Systems (CPS) Lab Leave a Comment / Download, Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Download, Ropar News / By Dishant Mehta
ਵਿਗਿਆਨ ਵਿਸ਼ੇ ਨੂੰ ਜ਼ਰੂਰਤ ਹੈ ਕਿਰਿਆ-ਅਧਾਰਤ ਪੜਾਉਣ ਦੀ Leave a Comment / Poems & Article, Ropar News / By Dishant Mehta
ਛੇਤੀ ਪਛਾਣ ਅਤੇ ਸਮੇਂ ਸਿਰ ਇਲਾਜ ਹੈਪੇਟਾਈਟਸ ਤੋਂ ਬਚਾਅ ਲਈ ਜਰੂਰੀ: ਡਾ. ਬਲਵਿੰਦਰ ਕੌਰ Leave a Comment / Download, Ropar News / By Dishant Mehta
रायपुर के विज्ञान शिक्षक जगजीत सिंह को उत्कृष्ट शिक्षा सेवाओं के लिए शिक्षा मंत्री द्वारा सम्मानित किया गया Leave a Comment / Ropar News / By Dishant Mehta