ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਜ਼ਿਲ੍ਹਾ ਮੈਰਿਟ ਵਿੱਚ ਸ਼ਾਮਿਲ, ਡੀਈਓ ਵਲੋਂ ਸਨਮਾਨਿਤ

Diksha, a student of Government Senior Secondary School Dher, included in the district merit list, honored by the DEO
Diksha, a student of Government Senior Secondary School Dher, included in the district merit list, honored by the DEO
ਢੇਰ, 15 ਮਈ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਨੇ ਜ਼ਿਲ੍ਹਾ ਮੈਰਿਟ ਵਿੱਚ ਆਪਣੀ ਥਾਂ ਬਣਾਈ। ਇਸ ਉਪਲਕਸ਼ ‘ਤੇ ਅੱਜ ਸਕੂਲ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈ. ਸੀ.) ਸ੍ਰੀ ਪ੍ਰੇਮ ਕੁਮਾਰ ਮਿੱਤਲ ਵਲੋਂ ਉਸਨੂੰ ਸਨਮਾਨਿਤ ਕੀਤਾ ਗਿਆ।
Diksha, a student of Government Senior Secondary School Dher, included in the district merit list, honored by the DEO
ਇਸ ਸੰਬੰਧੀ ਡੀਐਮ ਕੰਪਿਊਟਰ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਮੋਰਨਿੰਗ ਅਸੈਂਬਲੀ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸੀ.) ਸੁਰਿੰਦਰ ਪਾਲ ਸਿੰਘ, ਜੋ ਕਿ ਅੱਜਕੱਲ੍ਹ ਸਕੂਲ ਦਾ ਚਾਰਜ ਵੀ ਸੰਭਾਲ ਰਹੇ ਹਨ, ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸਕੂਲ ਲਈ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਕਿਸੇ ਵਿਦਿਆਰਥੀ ਨੇ ਮੈਰਿਟ ਵਿਚ ਥਾਂ ਬਣਾਈ ਹੈ। ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਵਲੋਂ ਜੋ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਜਾ ਰਹੀ ਹੈ, ਇਹ ਸਭ ਉਸ ਦਾ ਹੀ ਨਤੀਜਾ ਹੈ।  ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
Diksha, a student of Government Senior Secondary School Dher, included in the district merit list, honored by the DEO 20250515 120317
ਵਿਦਿਆਰਥਣ ਦੀਕਸ਼ਾ ਨੂੰ ਅਧਿਆਪਕਾਂ ਵਲੋਂ ਘਰ ਤੋਂ ਸਕੂਲ ਤੱਕ ਢੋਲ ਨਗਾਰੇ ਨਾਲ ਲਿਆਂਦਾ ਗਿਆ ਅਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਤੇ ਪਿੰਡ ਢੇਰ ਦੇ ਵਾਸੀਆਂ ਵੱਲੋਂ ਲੱਡੂ ਵੰਡੇ ਗਏ।
Diksha, a student of Government Senior Secondary School Dher, included in the district merit list, honored by the DEO, prem Kumar Mittal 20250515 123814
ਇਸ ਮੌਕੇ ਤੇ ਪ੍ਰੇਮ ਕੁਮਾਰ ਮਿੱਤਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸੀ.) ਨੇ ਕਿਹਾ “ਇਹ ਸਿਰਫ਼ ਸਕੂਲ ਲਈ ਹੀ ਨਹੀਂ, ਸਗੋਂ ਸਾਡੇ ਪੂਰੇ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ ਕਿ ਇੱਕ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਆਪਣੀ ਮਹਿਨਤ ਅਤੇ ਲਗਨ ਨਾਲ ਮੈਰਿਟ ਵਿੱਚ ਥਾਂ ਬਣਾਈ। ਇਹ ਸਿਫ਼ਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ। ਮੈਂ ਦੀਕਸ਼ਾ ਨੂੰ ਉਸ ਦੀ ਸਫਲਤਾ ਲਈ ਤਹਿ ਦਿਲੋਂ ਵਧਾਈ ਦਿੰਦਾ ਹਾਂ ਅਤੇ ਅਧਿਆਪਕਾਂ ਨੂੰ ਵੀ ਸ਼ਾਬਾਸ਼ੀ ਦਿੰਦਾ ਹਾਂ ਜੋ ਵਿਦਿਆਰਥੀਆਂ ਦੀ ਸਹੀ ਦਿਸ਼ਾ ਵਿੱਚ ਰਹਿਨੁਮਾਈ ਕਰ ਰਹੇ ਹਨ।
Diksha, a student of Government Senior Secondary School Dher, included in the district merit list, honored by the DEO
ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਸ੍ਰੀ ਦਇਆ ਸਿੰਘ ਨੇ ਕਿਹਾ ਕਿ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਸਰਕਾਰੀ ਸਕੂਲਾਂ ਨੂੰ ਇੱਕ ਬਿਹਤਰੀਨ ਬੁਨਿਆਦੀ ਸਿੱਖਿਆ ਢਾਂਚੇ ਦੇ ਨਾਲ ਨਾਲ ਆਧੁਨਿਕ ਸਿੱਖਿਆ ਤਕਨੀਕਾਂ ਨਾਲ ਪੜਾਉਣ ਦੇ ਸਿਸਟਮ ਵੀ ਦੇ ਰਹੇ ਹਨ। ਉਸ ਦਾ ਨਤੀਜਾ ਦਿਖਣ ਲੱਗਾ ਹੈ। ਇਹ ਤਾਂ ਅਜੇ ਸ਼ੁਰੂਆਤ ਹੈ। ਅੱਗੇ ਜਾ ਕੇ ਪੰਜਾਬ ਦਾ ਸਿੱਖਿਆ ਤੰਤਰ ਦੁਨੀਆਂ ਦਾ ਇੱਕ ਮਹੱਤਵਪੂਰਨ ਸਿੱਖਿਆ ਤੰਤਰ ਬਣ ਕੇ ਉਭਰੇਗਾ। ਇਸ ਨੂੰ ਹੀ ਪੰਜਾਬ ਸਿੱਖਿਆ ਕ੍ਰਾਂਤੀ ਕਹਿੰਦੇ ਹਨ। ਅਸੀਂ ਪੰਜਾਬ ਸਰਕਾਰ ਦੇ ਇਹਨਾਂ ਯਤਨਾਂ ਦੀ ਪੁਰਜ਼ੋਰ ਸ਼ਲਾਘਾ ਕਰਦੇ ਹਾਂ ਕਿ ਹੁਣ ਗਰੀਬਾਂ ਦੇ ਬੱਚੇ ਵੀ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿੱਚ ਹੀ ਵਧੀਆ ਸਹੂਲਤਾਂ ਲੈਕੇ ਵਧੀਆ ਪੜ੍ਹਾਈ ਹਾਸਲ ਕਰਨਗੇ। ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਗਰੀਬ ਘਰਾਂ ਦੇ ਹੀ ਹਨ। ਜਿਨਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਇਲਾਕੇ ਦਾ ਨਾਂ ਰੁਸ਼ਨਾਇਆ ਹੈ। ਹਲਕੇ ਦੇ ਲੋਕ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਤੇ ਬੀਐਨਓ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਸ਼ਰਨਜੀਤ ਸਿੰਘ, ਡੀਐਮ ਕੰਪਿਉਟਰ ਦਿਸ਼ਾਂਤ ਮਹਿਤਾ,  
Diksha, a student of Government Senior Secondary School Dher, included in the district merit list, honored by the DEOਸਕੂਲ ਦੇ ਸਟਾਫ ਇੰਚਾਰਜ ਸ੍ਰੀਮਤੀ ਮਮਤਾ ਬਖਸ਼ੀ, ਸੰਜੇ ਕਪਲਸ, ਹਰਦੀਪ ਸਿੰਘ,ਸਰਿਤਾ ਦੇਵੀ , ਸਤਿਕਾਰ ਦੀਪ ਕੌਰ, ਨਵਨੀਤ ਕੌਰ, ਵਰਿੰਦਰ ਕੌਰ, ਬਿੰਦੂ ਸ਼ਰਮਾ, ਦਲਵੀਰ ਕੌਰ, ਮੋਨਿਕਾ ਸ਼ਰਮਾ, ਜਸਵਿੰਦਰ ਕੌਰ, ਮਨਪ੍ਰੀਤ ਕੌਰ,  ਇਰਵਿੰਦ ਕੌਰ, ਰੀਨਾ ਸ਼ਰਮਾ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਕੁਮਾਰ, ਨਰਿੰਦਰ ਪਾਲ, ਐਸਐਮਸੀ ਚੇਅਰਮੈਨ ਨਰਿੰਦਰ ਸਿੰਘ, ਸਿੱਖਿਆ ਸ਼ਾਸਤਰੀ ਸ਼੍ਰੀ ਗੁਰਦੇਵ ਸਿੰਘ, ਐਸਐਮਸੀ ਕਮੇਟੀ ਦੇ ਮੈਂਬਰ ਅਤੇ ਮਾਪੇ ਵੀ ਮੌਜੂਦ ਸਨ।

District Ropar News 

Leave a Comment

Your email address will not be published. Required fields are marked *