ਸ੍ਰੀ ਅਨੰਦਪੁਰ ਸਾਹਿਬ : 19 ਅਗਸਤ, ਬਲਾਕ ਸ੍ਰੀ ਅਨੰਦਪੁਰ ਸਾਹਿਬ ਬੀ. ਪੀ. ਈ. ਓ. ਦਫ਼ਤਰ, ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਸੈਮੀਨਾਰ ਵਿੱਚ ਸੰਜੀਵ ਗੌਤਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਰੂਪਨਗਰ ਅਤੇ ਸੁਰਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸੀ.) ਨੇ ਵਿਸ਼ੇਸ਼ ਤੌਰ ਤੇ ਦੌਰਾ ਕੀਤਾ।
ਜਸਵੀਰ ਸਿੰਘ ਬੀ. ਪੀ. ਈ. ਓ. ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਇੰਦਰਦੀਪ ਸਿੰਘ ਬਲਾਕ ਰਿਸੋਰਸ ਕੋਆਰਡੀਨੇਟਰ ਵਲੋਂ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਨਾਲ ਆਈ ਟੀਮ ਦਾ ਸੁਆਗਤ ਕੀਤਾ ਗਿਆ ਤੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੈਮੀਨਾਰ ਵਿੱਚ ਆਏ ਸਮੂਹ ਸਕੂਲ ਮੁਖੀਆਂ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨਾਲ ਇੰਦਰਪਾਲ ਸਿੰਘ ਬੀ.ਐਨ.ਓ. ਕੀਰਤਪੁਰ ਸਾਹਿਬ, ਸੰਜੀਵ ਕੁਮਾਰ, ਦਿਸ਼ਾਂਤ ਮਹਿਤਾ ਡੀ.ਐਮ. ਕੰਪਿਉਟਰ ਸਾਇੰਸ ਰੂਪਨਗਰ ਅਤੇ ਸਤਿੰਦਰਪਾਲ ਸਿੰਘ ਵੀ ਤੇ ਹਾਜਰ ਸਨ।