December 4 – Indian Navy Day
4 ਦਸੰਬਰ – ਭਾਰਤੀ ਜਲ ਸੈਨਾ ਦਿਵਸ
ਭਾਰਤੀ ਜਲ ਸੈਨਾ, ਭਾਰਤ ਦੀ ਸੁਰੱਖਿਆ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਅਤੇ ਤਾਕਤਵਰ ਹਿੱਸਾ ਹੈ, ਜੋ ਕਿ ਵਿਸ਼ਵ ਦੀਆਂ ਪਹਿਲੀਆਂ ਦਸ ਸਭ ਤੋਂ ਮਜ਼ਬੂਤ ਜਲ ਸੈਨਾਵਾਂ ਵਿੱਚ ਸ਼ਾਮਲ ਹੈ ।ਭਾਰਤੀ ਜਲ ਸੇਨਾ ਵਿਸ਼ਵ ਦੀਆਂ ਸਭ ਤੋਂ ਮਜ਼ਬੂਤ ਨੌਸੈਨਾਵਾਂ ਵਿੱਚ 2025 ਵਿੱਚ ਵੱਖ-ਵੱਖ ਰੈਂਕਿੰਗਾਂ ਅਨੁਸਾਰ 4ਵੀਂ ਤੋਂ 7ਵੀਂ ਸਥਾਨ ਤੇ ਹੈ । ਭਾਰਤ ਇਸ ਸਮੇਂ ਲਗਭਗ 140 ਜੰਗੀ ਜਹਾਜ਼ਾਂ ਦਾ ਸੰਚਾਲਨ ਕਰਦਾ ਹੈ, ਜਿਨ੍ਹਾਂ ਵਿੱਚ ਵਿਨਾਸ਼ਕਾਰੀ, ਫ੍ਰੀਗੇਟ, ਕੋਰਵੇਟ, ਉਭੀਵੀ ਜਹਾਜ਼ ਅਤੇ ਪਣਡੁੱਬੀਆਂ ਸ਼ਾਮਲ ਹਨ, ਨਾਲ ਹੀ 250 ਤੋਂ ਵੱਧ ਜਲ ਸੈਨਾ ਜਹਾਜ਼ ਅਤੇ ਹੈਲੀਕਾਪਟਰ ਵੀ ਹਨ। ਜਲ ਸੈਨਾ ਦੇ ਕੋਲ ਇਸ ਵੇਲੇ ਲਗਭਗ ਡੇਢ ਲੱਖ ਵਰਦੀਧਾਰੀ ਕਰਮਚਾਰੀ ਮੌਜੂਦ ਹਨ। ਦੱਖਣੀ ਏਸ਼ੀਆ ਵਿੱਚ ਭਾਰਤੀ ਜਲ ਸੈਨਾ ਸਭ ਤੋਂ ਤਾਕਤਵਰ ਅਤੇ ਪ੍ਰਭਾਵਸ਼ਾਲੀ ਜਲ ਸੈਨਾ ਮੰਨੀ ਜਾਂਦੀ ਹੈ। ਸਮੁੰਦਰੀ ਸਰਹੱਦਾਂ ਦੀ ਰੱਖਿਆ, ਦੇਸ਼ ਦੀ ਵਪਾਰਿਕ ਜਲ-ਪ੍ਰਣਾਲੀ ਦੀ ਸੁਰੱਖਿਆ ਅਤੇ ਕਿਸੇ ਵੀ ਅਚਾਨਕ ਖਤਰੇ ਤੋਂ ਦੇਸ਼ ਨੂੰ ਬਚਾਉਣਾ ਇਸ ਸੈਨਾ ਦਾ ਮੁੱਖ ਧਿਆਨ ਹੈ। ਭਾਰਤੀ ਜਲ ਸੈਨਾ ਦੀ ਸ਼ਾਨ, ਉਸਦੀ ਕਾਬਲੀਅਤ ਅਤੇ ਉਸਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਹੋ ਕੇ ਹਰ ਸਾਲ 4 ਦਸੰਬਰ ਨੂੰ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਜਲ ਸੈਨਾ ਦਿਵਸ ਮਨਾਉਣ ਦੇ ਪਿੱਛੇ ਮੁੱਖ ਕਾਰਨ 1971 ਦੀ ਇੰਡੋ-ਪਾਕ ਜੰਗ ਦੌਰਾਨ ਮਿਲੀ ਵੱਜ ਕਰਾਰੀ ਜਿੱਤ ਹੈ। 3 ਦਸੰਬਰ 1971 ਨੂੰ ਪਾਕਿਸਤਾਨ ਨੇ ਭਾਰਤ ‘ਤੇ ਅਚਾਨਕ ਹਮਲਾ ਕੀਤਾ। ਦੇਸ਼ ਦੀ ਤਿੰਨਾਂ ਸੈਨਾਵਾਂ—ਥਲ ਸੈਨਾ, ਵਾਯੁ ਸੈਨਾ ਅਤੇ ਜਲ ਸੈਨਾ—ਨੇ ਮਿਲ ਕੇ ਇੱਕ ਸਾਂਝਾ ਰਣਨੀਤੀ “ਓਪਰੇਸ਼ਨ ਟਰਾਈਡੈਂਟ” ਤਿਆਰ ਕੀਤੀ, ਜਿਸ ਵਿੱਚ ਸਮੁੰਦਰੀ ਕਾਰਵਾਈ ਦੀ ਜਿੰਮੇਵਾਰੀ ਭਾਰਤੀ ਜਲ ਸੈਨਾ ਨੂੰ ਦਿੱਤੀ ਗਈ। 4 ਦਸੰਬਰ 1971 ਦੀ ਰਾਤ, ਭਾਰਤੀ ਜਲ ਸੈਨਾ ਨੇ ਪਾਕਿਸਤਾਨ ਦੇ ਸਭ ਤੋਂ ਮਹੱਤਵਪੂਰਨ ਸੈਨਿਕ ਅੱਡੇ ਕਰਾਚੀ ਹਾਰਬਰ ‘ਤੇ ਇਤਿਹਾਸਕ ਹਮਲਾ ਕੀਤਾ।
ਐਂਟੀ-ਸ਼ਿਪ ਮਿਜ਼ਾਈਲਾਂ ਦੀ ਵਰਤੋਂ ਕਰਕੇ ਭਾਰਤੀ ਜਲ ਸੈਨਾ ਨੇ ਪਾਕਿਸਤਾਨ ਦੇ 3 ਵੱਡੇ ਜੰਗੀ ਜਹਾਜ਼ ਤਬਾਹ ਕਰ ਦਿੱਤੇ,ਕਰਾਚੀ ਹਾਰਬਰ ਦੇ ਤੇਲ ਡਿਪੋ ਅਤੇ ਟੈਂਕਰਾਂ ਨੂੰ ਅੱਗ ਲਾ ਦਿੱਤੀ,ਤੇਲ ਡਿਪੋ ਦੀ ਅੱਗ 7 ਦਿਨਾਂ ਤੱਕ ਸੜਦੀ ਰਹੀ,ਇਸ ਦਾ ਧੂੰਆ 60 ਕਿਲੋਮੀਟਰ ਤੱਕ ਫੈਲ ਗਿਆ।ਇਹ ਭਾਰਤੀ ਜਲ ਸੈਨਾ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਸਫਲ ਸਮੁੰਦਰੀ ਕਾਰਵਾਈਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਹ ਜਿੱਤ ਨਾ ਸਿਰਫ਼ ਪਾਕਿਸਤਾਨ ਲਈ ਕਰਾਰਾ ਜਵਾਬ ਸੀ, ਬਲਕਿ ਇਸ ਨੇ ਦੁਨੀਆ ਨੂੰ ਭਾਰਤ ਦੀ ਜਲ ਸੈਨਾ ਦੀ ਤਾਕਤ ਅਤੇ ਯੋਜਨਾ ਬਣਾਉਣ ਦੀ ਯੋਗਤਾ ਨਾਲ ਵੀ ਰੂਬਰੂ ਕਰਵਾਇਆ। ਇਸ ਇਤਿਹਾਸਕ ਜਿੱਤ ਅਤੇ ਭਾਰਤੀ ਜਲ ਸੈਨਾ ਦੇ ਸ਼ੌਰ-ਵਿਰਲੇ ਦਾ ਸਨਮਾਨ ਕਰਨ ਲਈ ਹੀ 4 ਦਸੰਬਰ ਨੂੰ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ।ਇਸ ਦਿਵਸ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ, ਨੌਸੈਨਾ ਦੀ ਪ੍ਰਗਤੀ ਅਤੇ ਉਪਲਬਧੀਆਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਦੇਸ਼ ਦੇ ਰਾਸ਼ਟਰਪਤੀ, ਜੋ ਕਿ ਜਲ ਸੈਨਾ ਦੇ ਕਮਾਂਡਰ-ਇਨ-ਚੀਫ ਹੁੰਦੇ ਹਨ, ਸੈਨਾ ਨੂੰ ਮਾਣ-ਗੌਰਵ ਨਾਲ ਸੰਬੋਧਨ ਕਰਦੇ ਹਨ।ਇਸ ਵਾਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੁੱਖ ਮਹਿਮਾਨ ਤਿਰੂਵਨੰਤਪੁਰਮ ਵਿੱਚ ਭਾਰਤੀ ਜਲ ਸੈਨਾ ਸ਼ੰਗੁਮੁਘਮ ਬੀਚ ‘ਤੇ ਸੰਚਾਲਨ ਪ੍ਰਦਰਸ਼ਨ ਕਰੇਗੀ ਅਤੇ ਇਸ ਪ੍ਰੋਗਰਾਮ ਦੌਰਾਨ, 19 ਪ੍ਰਮੁੱਖ ਜੰਗੀ ਜਹਾਜ਼, ਜਿਨ੍ਹਾਂ ਵਿੱਚ ਭਾਰਤ ਦਾ ਸਵਦੇਸ਼ੀ ਜਹਾਜ਼ ਵਾਹਕ, ਆਈਐਨਐਸ ਵਿਕਰਾਂਤ, ਇੱਕ ਪਣਡੁੱਬੀ, ਚਾਰ ਤੇਜ਼ ਦਖਲਅੰਦਾਜ਼ੀ ਵਾਲੀਆਂ ਕਿਸ਼ਤੀਆਂ, ਅਤੇ 32 ਜਹਾਜ਼, ਦੋਵੇਂ ਲੜਾਕੂ, ਨਿਗਰਾਨੀ ਜਹਾਜ਼ ਅਤੇ ਹੈਲੀਕਾਪਟਰ ਸ਼ਾਮਲ ਹਨ, ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਭਾਰਤੀ ਜਲ ਸੈਨਾ ਦਿਵਸ 2025 ਦਾ ਥੀਮ “ਲੜਾਈ ਲਈ ਤਿਆਰ, ਇਕਜੁੱਟ ਅਤੇ ਸਵੈ-ਨਿਰਭਰ” ਐਲਾਨਿਆ ਗਿਆ ਹੈ। ਇਹ ਥੀਮ ਲੜਾਈ ਲਈ ਤਿਆਰ, ਇਕਜੁੱਟ ਅਤੇ ਸਵੈ-ਨਿਰਭਰ ਮਾਰਗਦਰਸ਼ਨ ਨੂੰ ਉਜਾਗਰ ਕਰਦਾ ਹੈ। ਇਸ ਥੀਮ ਦੇ ਤਹਿਤ, ਮੇਕ ਇਨ ਇੰਡੀਆ ਦਾ ਸਮਰਥਨ ਕਰਨ ਅਤੇ ਭਾਰਤ ਦੇ ਸਵੈ-ਨਿਰਭਰ ਰੱਖਿਆ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨ ਵਾਲੇ, ਸੰਚਾਲਨ ਪ੍ਰਦਰਸ਼ਨ 2025 ਵਿੱਚ ਸਵਦੇਸ਼ੀ ਪਲੇਟਫਾਰਮਾਂ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ।
ਸੋਹਣ ਸਿੰਘ ਚਾਹਲ
ਐਸੋਸੀਏਟ ਐੱਨ.ਸੀ.ਸੀ. ਅਫਸਰ, 1ਪੰਜਾਬ ਨੇਵਲ ਯੂਨਿਟ ਨਯਾ ਨੰਗਲ,ਰੂਪਨਗਰ, ਪੰਜਾਬ
For continuous updates on educational activities and official news from District Ropar, visit
deorpr.com
and follow our Facebook page for real-time English/Punjabi news:
District Ropar News – Facebook
ਸਿੱਖਿਆ ਨਾਲ ਸੰਬੰਧਤ ਆਪਣੀਆਂ ਖ਼ਬਰਾਂ/ਸਮਾਰੋਹ/ਉਪਲਬਧੀਆਂ ਭੇਜੋ:
WhatsApp Channel: Join Our WhatsApp Channel

















