ਮਾਨਸਿਕ ਸਿਹਤ ਮਨੁੱਖੀ ਜੀਵਨ ਦਾ ਇੱਕ ਅਹਿਮ ਹਿੱਸਾ: ਡਾ. ਤਰਸੇਮ ਸਿੰਘ
ਰੋਜ਼ਾਨਾ ਕਸਰਤ, ਸੈਰ, ਯੋਗ ਤੇ ਧਿਆਨ ਕਰਕੇ ਆਪਣੇ ਆਪ ਨੂੰ ਸਕਰਾਤਮਕ ਬਣਾਇਆ ਜਾ ਸਕਦਾ
ਮੋਬਾਈਲ ਦੀ ਲੋੜ ਨਾਲ ਵਧ ਵਰਤੋਂ ਵੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀ
ਨਸ਼ੇ ਦੀ ਲਤ ਮਨੁੱਖੀ ਮਾਨਸਿਕ ਹਾਲਤ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕਰਦੀ: ਡਾ. ਕੰਵਰਬੀਰ ਸਿੰਘ ਗਿੱਲ
ਰੂਪਨਗਰ, 21 ਨਵੰਬਰ: ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਅੱਜ ਮਾਨਸਿਕ ਸਿਹਤ ਉੱਤੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਨੂੰ ਟੇ੍ਨਿੰਗ ਦਿੱਤੀ ਗਈ ਜਿਸ ਦੌਰਾਨ ਦੱਸਿਆ ਗਿਆ ਕਿ ਮਾਨਸਿਕ ਸਿਹਤ ਮਨੁੱਖੀ ਜੀਵਨ ਦਾ ਇੱਕ ਅਹਿਮ ਹਿੱਸਾ ਹੈ ਅਤੇ ਇਸਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਆਮ ਲੋਕਾਂ ਨੂੰ ਇਸ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਮਾਨਸਕਿ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਜਿਵੇ ਡਿਪਰੈਸ਼ਨ, ਤਣਾਅ ਅਤੇ ਚਿੰਤਾ ਆਮ ਹਨ। ਇਹ ਸਮੱਸਿਆਵਾਂ ਸਿਰਫ਼ ਵਿਅਕਤੀਗਤ ਜੀਵਨ ਹੀ ਨਹੀਂ, ਸਗੋਂ ਸਮਾਜਿਕ ਅਤੇ ਪੇਸ਼ੇਵਰ ਜੀਵਨ ਤੇ ਵੀ ਅਸਰ ਪਾਉਂਦੀਆਂ ਹਨ। ਉਦਾਸ ਹੋਣਾ ਮਾਨਸਿਕ ਸਿਹਤ ਲਈ ਠੀਕ ਨਹੀਂ ਹੈ। ਜਿਸ ਲਈ ਜਰੂਰੀ ਹੈ ਕਿ ਅਸੀਂ ਰੋਜ਼ਾਨਾ ਕਸਰਤ ਕਰੀਏ ਅਤੇ ਸੈਰ ਆਦਿ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ।
ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਹਮੇਸ਼ਾ ਸਕਾਰਾਤਮਕ ਰੱਖੋ ਜਿਸ ਨਾਲ ਜ਼ਿੰਦਗੀ ਦਾ ਸੰਤੁਲਨ ਬਣਿਆ ਰਹੇ। ਯੋਗ ਤੇ ਧਿਆਨ ਸਾਧਨਾ ਕਰੋ। ਤੰਬਾਕੂ ਸ਼ਰਾਬ ਅਤੇ ਨਸ਼ੇ ਵਾਲੇ ਪਦਾਰਥਾਂ ਤੋਂ ਦੂਰ ਰਹੋ।
ਉਨ੍ਹਾਂ ਅੱਗੇ ਕਿਹਾ ਕਿ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਸਮੱਸਿਆ ਅੱਜ ਦੇ ਸਮਾਜ ਵਿੱਚ ਇੱਕ ਗੰਭੀਰ ਚੁਣੌਤੀ ਬਣ ਗਈ ਹੈ। ਨਸ਼ਾ ਸਿਰਫ਼ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਸਗੋਂ ਇਹ ਮਾਨਸਿਕ ਤੰਦਰੁਸਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜਦੋਂ ਕੋਈ ਵਿਅਕਤੀ ਨਸ਼ਿਆ ਦੀ ਲਤ ਵਿੱਚ ਫਸ ਜਾਂਦਾ ਹੈ, ਤਾਂ ਇਹ ਉਨ੍ਹਾਂ ਦੇ ਦਿਮਾਗੀ ਸਿਹਤ, ਭਾਵਨਾਤਮਕ ਹਾਲਤ ਅਤੇ ਰਿਸ਼ਤਿਆ ‘ਤੇ ਵੀ ਬੁਰਾ ਅਸਰ ਪੈਂਦਾ ਹੈ।
ਡਾ. ਤਰਸੇਮ ਸਿੰਘ ਨੇ ਕਿਹਾ ਕਿ ਮੋਬਾਈਲ ਦੀ ਲੋੜ ਨਾਲੋਂ ਵਧ ਵਰਤੋਂ ਵੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਲਈ ਜਰੂਰੀ ਹੈ ਕਿ ਛੋਟੇ ਬੱਚਿਆਂ ਤੋਂ ਲੈਕੇ ਬੜੇ ਬਜ਼ੁਰਗ ਵੀ ਮੋਬਾਈਲ ਦੀ ਵਰਤੋਂ ਘੱਟ ਕਰਨ ਅਤੇ ਕੁਦਰਤ ਨਾਲ ਵਧ ਤੋ ਵਧ ਜੁੜਨ।
ਇਸ ਮੌਕੇ ਬੋਲਦਿਆ ਡਾਕਟਰ ਬਲਦੇਵ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ. ਕੰਵਰਬੀਰ ਸਿੰਘ ਗਿੱਲ (ਮਾਨਸਿਕ ਰੋਗਾਂ ਦੇ ਮਾਹਿਰ ਨੇ ਕਿਹਾ ਕਿ ਮਾਨਸਿਕ ਸਿਹਤ ਅਤੇ ਨਸ਼ਿਆ ਵਿਚਕਾਰ ਇੱਕ ਡਾਇਰੈਕਟ ਸੰਬੰਧ ਹੈ। ਨਸ਼ੇ ਦੀ ਲਤ ਮਨੁੱਖੀ ਮਾਨਸਿਕ ਹਾਲਤ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਡਿਪ੍ਰੈਸ਼ਨ, ਐਂਜ਼ਾਇਟੀ, ਪੈਨਿਕ ਐਟੈਕ ਅਤੇ ਹੋਰ ਮਾਨਸਿਕ ਰੋਗਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ, ਨਸ਼ਿਆ ਦੇ ਕਾਰਨ ਲੋਕਾਂ ਦੀ ਜੀਵਨਸ਼ੈਲੀ ਅਤੇ ਕੰਮਕਾਜ ਦੀ ਸਮਰਥਾ ਕਾਫ਼ੀ ਹੱਦ ਤੱਕ ਪ੍ਰਭਾਵਤਿ ਹੋ ਸਕਦੀ ਹੈ।
ਇਸ ਸੰਬੰਧ ਵਿੱਚ ਸਾਡਾ ਮੁੱਖ ਲਕਸ਼ ਇੱਕ ਪ੍ਰੋਐਕਟਿਵ ਤਰੀਕੇ ਨਾਲ ਮਾਨਸਕਿ ਸਿਹਤ ਦੇ ਮਸਲੇ ਨੂੰ ਸਿਰਜਣਾ ਅਤੇ ਨਸ਼ਿਆ ਦੀ ਲਤ ਦੇ ਖਿਲਾਫ਼ ਜਾਗਰੂਕਤਾ ਵਧਾਉਣਾ ਹੈ। ਜ਼ਿਲਾ ਹਸਪਤਾਲ ਵਿਖੇ ਇੱਕ ਨਸ਼ਾ ਛਡਾਊ ਕੇਦਰ ਹੈ ਜਿਸ ਵਿੱਚ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਨਾਲ ਜੁੜੇ ਮਰੀਜ਼ਾਂ ਦੀ ਸਹਾਇਤਾ ਕੀਤੀ ਜਾਂਦੀ ਹੈ, ਜਿਥੇ ਲੋਕ ਇਲਾਜ ਅਤੇ ਮਦਦ ਲਈ ਜਾ ਸਕਦੇ ਹਨ। ਅਸੀਂ ਨਸ਼ੇ ਦੀ ਲਤ ਤੋਂ ਪੀੜਤ ਵਿਆਕਤੀਆਂ ਲਈ ਕਾਫੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਅਤੇ ਮਾਨਸਿਕ ਸਿਹਤ ਦੇ ਮੁੱਦੇ ‘ਤੇ ਖੁੱਲ੍ਹੀ ਗੱਲਬਾਤ ਅਤੇ ਸਮਾਜਿਕ ਜਾਗਰੂਕਤਾ ਵਧਾ ਰਹੇ ਹਾਂ।
ਮਾਨਸਿਕ ਸਿਹਤ ਨਾਲ ਜੁੜੇ ਮਾਮਲਿਆਂ ਬਾਰੇ ਸਹਾਇਤਾ ਲਈ ਸਿਹਤ ਵਿਭਾਗ ਦੀਆਂ ਮੁਫ਼ਤ ਸੇਵਾਵਾਂ ਦੀ ਵਰਤੋਂ ਕਰਨ ਦੀ ਸਲਾਹ ਮਰੀਜ਼ਾ ਨੂੰ ਦਿੱਤੀ ਜਾਵੇ । ਇਸ ਮੌਕੇ ਪ੍ਰਭਜੋਤ ਕੌਰ ਕੌਂਸਲਰ ਅਤੇ ਜਸਜੀਤ ਕੌਰ ਕੌਂਸਲਰ ਆਦਿ ਹਾਜ਼ਰ ਸਨ।
You can make yourself positive by doing daily exercise, walking, yoga, and meditation.