Cluster level workshop for school eco-clubs successfully organized at District Rupnagar
ਰੂਪਨਗਰ, 26 ਅਗਸਤ : ਵਾਤਾਵਰਣ ਸਿੱਖਿਆ ਪ੍ਰੋਗਰਾਮ 2025 ਦੇ ਅਧੀਨ ਅੱਜ ਦਸਮੇਸ਼ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਵਿਖੇ ਸਕੂਲ ਈਕੋ-ਕਲੱਬਾਂ ਲਈ ਕਲਸਟਰ ਪੱਧਰੀ ਓਰੀਏਂਟੇਸ਼ਨ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ।
ਇਸ ਵਰਕਸ਼ਾਪ ਦਾ ਆਯੋਜਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸੀ.) ਸ੍ਰੀ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਵਾਤਾਵਰਣ ਸਿੱਖਿਆ ਕੋਆਰਡੀਨੇਟਰ ਸੁਖਜੀਤ ਸਿੰਘ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਟੇਟ ਇੰਪਲੀਮੈਂਟੇਸ਼ਨ ਏਜੰਸੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਸੀ, ਜਦਕਿ ਇਸਨੂੰ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਇਨਵਾਇਰਨਮੈਂਟ, ਫਾਰੈਸਟ ਐਂਡ ਕਲਾਈਮਟ ਚੇਂਜ ਵਲੋਂ ਸਹਿਯੋਗ ਪ੍ਰਾਪਤ ਸੀ।
ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਡਾ. ਕੇ. ਐਸ. ਬਾਠ (ਜੁਆਇੰਟ ਡਾਇਰੈਕਟਰ, PSCST) ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਡਾ. ਮੰਦਾਕਨੀ (ਪ੍ਰਾਜੈਕਟ ਸਾਇੰਟਿਸਟ), ਡਾ. ਰੀਨਾ ਚੱਡਾ ਜਨਰਲ ਮੈਨੇਜਰ ਇੰਡੀਅਨ ਪੋਲਿਊਸ਼ਨ ਕੰਟਰੋਲ ਐਸੋਸੀਏਸ਼ਨਇੰਡਿਆਨ ਪਾਲਿਊਸ਼ਨ ਕੰਟਰੋਲ), ਪ੍ਰਿੰਸੀਪਲ ਦਸ਼ਮੇਸ਼ ਅਕੈਡਮੀ ਸ਼੍ਰੀਮਤੀ ਸੋਨੂੰ ਵਾਲਿਆ ਮੈਡਮ ਵਿਸ਼ਾਲੀ ਸਿੰਘ ਅਤੇ ਬਿਊਟੀ ਸ਼ਰਮਾ (NGO ਪਾਈ- ਜੈਮ ਫਾਊਂਡੇਸ਼ਨ, ਨਵੀਂ ਦਿੱਲੀ) ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਵਰਕਸ਼ਾਪ ਵਿੱਚ ਮਹੱਤਵਪੂਰਣ ਵਿਚਾਰ ਸਾਂਝੇ ਕੀਤੇ।
ਇਹ ਵਰਕਸ਼ਾਪ ਖ਼ਾਸ ਤੌਰ ‘ਤੇ ਸਕੂਲ ਈਕੋ-ਕਲੱਬਾਂ ਦੇ ਇੰਚਾਰਜ ਅਧਿਆਪਕਾਂ ਲਈ ਕਰਵਾਈ ਗਈ ਸੀ, ਤਾਂ ਜੋ ਉਹ ਆਪਣੇ-ਆਪਣੇ ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰ ਸਕਣ।
ਵਰਕਸ਼ਾਪ ਵਿੱਚ ਫਤਿਹਗੜ੍ਹ ਸਾਹਿਬ, ਜਲੰਧਰ, ਪਟਿਆਲਾ, ਰੂਪਨਗਰ, ਐਸ.ਏ.ਐਸ. ਨਗਰ ਅਤੇ ਐਸ.ਬੀ.ਐਸ. ਨਗਰ ਦੇ ਸਕੂਲਾਂ ਦੇ ਈਕੋ-ਕਲੱਬ ਇੰਚਾਰਜਾਂ ਨੇ ਹਿੱਸਾ ਲਿਆ।
ਸੈਸ਼ਨਾਂ ਦੌਰਾਨ ਵਾਤਾਵਰਣ ਸੰਰਖਣ, ਕਲਾਈਮਟ ਚੇਂਜ, ਪਾਣੀ ਬਚਾਉਣ, ਸਾਫ਼-ਸੁਥਰਾ ਵਾਤਾਵਰਣ ਬਣਾਉਣ ਅਤੇ LiFE (Lifestyle for Environment) ਵਰਗੇ ਮਹੱਤਵਪੂਰਣ ਵਿਸ਼ਿਆਂ ‘ਤੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਪ੍ਰੋਗਰਾਮ ਦੇ ਮੀਡੀਆ ਇੰਚਾਰਜ ਸ੍ਰੀ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਰਾਹੀਂ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਹੈ, ਤਾਂ ਜੋ ਭਵਿੱਖ ਦੀ ਪੀੜ੍ਹੀ ਸੁਰੱਖਿਅਤ ਵਾਤਾਵਰਣ ਦਾ ਨਿਰਮਾਣ ਕਰ ਸਕੇ।
ਇਸ ਮੌਕੇ ਤੇ ਜ਼ਿਲ੍ਹਾ ਪੱਧਰ ‘ਤੇ ਵਾਤਾਵਰਣ ਸੰਭਾਲ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਵੱਖ-ਵੱਖ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਮੁੱਖ ਮਹਿਮਾਨਾਂ ਅਤੇ ਹਾਜ਼ਰ ਅਧਿਕਾਰੀਆਂ, ਵਲੋਂ ਬੜੀ ਰੁਚੀ ਨਾਲ ਦੇਖਿਆ ਗਿਆ।
ਮੁੱਖ ਸਟੇਜ ਦੀ ਕਾਰਗੁਜ਼ਾਰੀ ਕੁਲਵੰਤ ਸਿੰਘ ਵੱਲੋਂ ਸੰਭਾਲੀ ਗਈ।
ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨਾਂ ਵੱਲੋਂ ਮੀਡੀਆ ਕੋਆਰਡੀਨੇਟਰ, ਈਕੋ ਕਲੱਬ ਦੇ ਮੈਂਬਰਾਂ, ਬਲਾਕ ਅਤੇ ਜ਼ਿਲ੍ਹਾ ਕੋਆਰਡੀਨੇਟਰਾਂ ਅਤੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਾਲੇ ਸਾਰੇ ਅਧਿਆਪਕਾਂ ਨੂੰ ਸਨਮਾਨ ਪੱਤਰ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਪ੍ਰੀਤ ਸਿੰਘ, ਮਨਜੀਤ ਕੌਰ, ਕੁਲਜਿੰਦਰ ਕੌਰ, ਸੁਖਜੀਤ ਸਿੰਘ, ਮੀਨਾ ਕੁਮਾਰੀ, ਅਵਤਾਰ ਸਿੰਘ, ਭੁਪਿੰਦਰ ਸਿੰਘ, ਵਨੀਤਾ ਸੈਣੀ, ਇਲੈਕਟ੍ਰੋਨਿਕਸ ਮੀਡੀਆ ਇੰਚਾਰਜ ਦਿਸ਼ਾਂਤ ਮਹਿਤਾ, ਮਨਦੀਪ ਕੌਰ, ਸ਼ਾਲੂ, ਅਨਾਮਿਕਾ ਸ਼ਰਮਾ, ਚਰਨਜੀਤ ਸਿੰਘ ਬੰਗਾ, ਵਾਤਾਵਰਣ ਪ੍ਰੇਮੀ ਸੰਜੀਵ ਧਰਮਾਣੀ, ਓਮ ਪ੍ਰਕਾਸ਼, ਸੁਖਵਿੰਦਰ ਸਿੰਘ, ਅਤੁਲ ਦੁਬੇਦੀ, ਵਿਵੇਕ ਕੁਮਾਰ, ਜਗਮੋਹਨ ਸਿੰਘ, ਜਗਜੀਤ ਸਿੰਘ, ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।
ਇਸ ਪ੍ਰੋਗਰਾਮ ਨਾਲ ਸਬੰਧਿਤ ਸਾਰੀਆਂ ਵੀਡਿਓ ਅਤੇ ਤਸਵੀਰਾਂ ਦੇਖਣ ਲਈ ਨੀਚੇ ਦਿੱਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ👇
Follow up on Facebook Page
Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।
ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।
ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।