
ਅਸੀਂ ਅਕਸਰ ਸੁਣਦੇ ਆਏ ਹਾਂ ਕਿ ਜਲਵਾਯੂ ਦਾ ਪਰਿਵਰਤਨ ਹੋ ਗਿਆ। ਪਹਿਲੇ ਸਮਿਆਂ ਵਿੱਚ ਬਹੁਤ ਜ਼ਿਆਦਾ ਠੰਢ ਪੈਂਦੀ ਸੀ।ਪਰ ਹੁਣ ਅਸੀਂ ਪਿਛਲੇ ਕਈ ਸਾਲਾਂ ਤੋਂ ਨੋਟ ਕਰਦੇ ਆ ਰਹੇ ਹਾਂ ਕਿ ਬਹੁਤ ਜ਼ਿਆਦਾ ਠੰਢ ਨਹੀਂ ਪੈਂਦੀ।ਸਮੇਂ ਤੋਂ ਪਹਿਲਾ ਗਰਮੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਇਸ ਵਾਰ ਤਾਂ ਫਰਵਰੀ ਵਿੱਚ ਗਰਮੀ ਸ਼ੁਰੂ ਹੋ ਗਈ।ਸਾਨੂੰ ਪਹਿਲਾ ਤਾਂ ਜਲਵਾਯੂ ਪਰਿਵਰਤਨ ਬਾਰੇ ਸਮਝਣਾ ਪਵੇਗਾ। ਜਲਵਾਯੂ ਪਰਿਵਰਤਨ ਤੋਂ ਭਾਵ ਹੈ, ਕਿ ਵਾਤਾਵਰਣ ਵਿੱਚ ਹੌਲੀ-ਹੌਲੀ ਕਾਰਬਨ ਡਾਈਆਕਸਾਈਡ ਗੈਸ ਦਾ ਵੱਧਣਾ,ਇਹ ਗੈਸ ਤਪਸ਼ ਪੈਦਾ ਕਰਦੀ ਹੈ, ਜਿਵੇਂ ਕਾਰਬਨ ਡਾਈਆਕਸਾਈਡ ਵੱਧਦੀ ਹੈ,ਤਾਂ ਵਾਤਾਵਰਣ ਵਿੱਚ ਤਪਸ਼ ਵੱਧਦੀ ਹੈ।ਇਸ ਵਿਧੀ ਨੂੰ ਗਲੋਬਲ ਵਾਰਮਿੰਗ ਵੀ ਕਿਹਾ ਜਾਂਦਾ ਹੈ।ਤਪਸ਼ ਵੱਧਣ ਨਾਲ਼ ਵਾਤਾਵਰਣ ਵਿੱਚ ਤਾਪਮਾਨ ਵੱਧ ਰਿਹਾ ਹੈ।
ਅੱਜ ਦਾ ਹੀ ਤਾਪਮਾਨ ਨੋਟ ਕਰੋ ਤਾਂ 35 ਡਿਗਰੀ ਸੈਲਸ਼ੀਅਸ ਦੇ ਆਸ-ਪਾਸ ਹੈ। ਐਨਾ ਜ਼ਿਆਦਾ ਤਾਪਮਾਨ ਖ਼ਤਰੇ ਦੀ ਘੰਟੀ ਜਾਪ ਰਿਹਾ ਹੈ। ਅਸੀਂ ਜਦ ਪਰਤ ਦਰ ਪਰਤ ਦੇਖਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਲੋਕ ਪਥਰਾਟ ਬਾਲਣ ਜਲ੍ਹਾ ਕੇ ਜਿਵੇਂ ਕੋਲਾ, ਡੀਜਲ,ਪੈਟਰੋਲ ਨਾਲ਼ ਵਾਤਾਵਰਣ ਵਿੱਚ 30 ਪ੍ਰਤੀਸ਼ਤ ਮੀਥੇਨ ਅਤੇ ਕਾਰਬਨ ਡਾਈਆਕਸਾਈਡ ਵਧਾਇਆ ਹੈ। ਪਹਿਲੇ ਸਮਿਆਂ ਵਿੱਚ ਨਾ ਕੋਈ ਏਅਰ ਕੰਡੀਸ਼ਨਰ ਹੁੰਦਾ ਸੀ, ਨਾ ਕੋਈ ਰੈਫ਼ਰੀਜੇਟਰ, ਨਾ ਫਰਿੱਜ਼ ਹੁੰਦਾ ਸੀ।ਉਸ ਸਮੇਂ ਵਾਤਾਵਰਣ ਬਹੁਤ ਸਵੱਛ ਹੁੰਦਾ ਸੀ। ਪਰ ਹੁਣ ਏ.ਸੀ,ਰੈਫ਼ਰੀਜੇਟਰ ਵਿੱਚੋਂ ਸੀ ਐੱਫ ਸੀ(ਕਲੋਰੋ-ਫਲੋਰੋ ਕਾਰਬਨ) ਨਿਕਲਦਾ ਹੈ, ਜੋ 100 ਸਾਲ ਵਾਤਾਵਰਣ ਵਿੱਚ ਰਹਿੰਦਾ ਹੈ। ਇਸ ਨਾਲ਼ ਓਜ਼ੋਨ ਪੱਟੀ ਵੀ ਨੁਕਸਾਨੀ ਗਈ ਹੈ। ਜੇਕਰ ਇਸ ਤਰ੍ਹਾਂ ਹੀ ਵਾਤਾਵਰਣ ਵਿੱਚ ਤਪਸ਼ ਵੱਧਦੀ ਗਈ, ਤਾਂ ਜੀਵਨ ਵਸਰ ਕਰਨਾ ਗ਼ਨੀਮਤ ਬਣ ਜਾਵੇਗਾ। ਜਲਵਾਯੂ ਪਰਿਵਰਤਨ ਸਾਡੀਆਂ ਆਮ ਗਲਤੀਆਂ ਨਾਲ਼ ਹੋਇਆ ਹੈ,ਜਿਵੇਂ ਇੰਡਸਟਰੀ ਵਿੱਚੋਂ ਨਿਕਲਣ ਵਾਲ਼ਾ ਧੂਆਂ ਵੀ ਵਾਤਾਵਰਣ ਵਿੱਚ ਖੱਲਰ ਪਾਉਂਦਾ ਹੈ।ਪਥਰਾਟ ਬਾਲਣ ਕੋਲਾ, ਪੇਟਰੋਲੀਅਮ,ਡੀਜ਼ਲ ਜਲਾਉਂਦੇ ਹਾਂ ।ਉਸ ਨਾਲ਼ ਜਲਵਾਯੂ ਪਰਿਵਰਤਨ ਹੁੰਦਾ ਹੈ।ਸਾਨੂੰ ਈਮੇਲ ਕਰਨ ਤੇ ਵੀ ਨਾਯਾਤ ਕਰਨੀ ਪਵੇਗੀ। ਇਸ ਨਾਲ਼ ਵੀ ਵਾਤਾਵਰਣ ਵਿੱਚ ਗਰਮੀ ਵੱਧਦੀ ਹੈ। ਵਾਤਾਵਰਣ ਵਿੱਚ ਤਾਪਮਾਨ ਵੱਧਣ ਨਾਲ਼ ਜੰਗਲਾਂ ਵਿੱਚ ਆਪ ਮੁਹਾਰੇ ਅੱਗ ਲੱਗ ਰਹੀ ਹੈ। ਸਾਨੂੰ ਨੈਟ ਜ਼ੀਰੋ ਤੇ ਜ਼ੋਰ ਦੇਣਾ ਪਵੇਗਾ। ਇੱਥੇ ਗਰੀਨ ਹਾਊਸ ਪ੍ਰਭਾਵ ਦੀ ਗੱਲ ਕਰਨੀ ਬਣਦੀ ਹੈ, ਕਿ ਦਿਨ ਵੇਲ਼ੇ ਗਰੀਨ ਹਾਊਸ ਗੈਸਾਂ ਟ੍ਰੈਪ ਹੁੰਦੀਆਂ ਹਨ ਤੇ ਰਾਤ ਨੂੰ ਵਾਤਾਵਰਣ ਵਿੱਚ ਖਿੱਲਰ ਜਾਂਦੀਆਂ ਹਨ।ਪਰ ਕੁੱਝ ਗੈਸਾਂ ਵਾਤਾਵਰਣ ਵਿੱਚ ਫੱਸੀਆਂ ਰਹਿ ਜਾਂਦੀਆਂ ਹਨ। ਜਿਵੇਂ ਕਾਰਬਨ ਡਾਈਆਕਸਾਈਡ(60)ਪ੍ਰਤੀਸ਼ਤ,ਮੀਥੇਨ (20) ਪ੍ਰਤੀਸ਼ਤ, ਕਲੋਰੋ ਫਲੋਰੋ ਕਾਰਬਨ(14)ਪ੍ਰਤੀਸ਼ਤ, ਨਾਈਟ੍ਰਿਸ ਆਕਸਾਈਡ (6)ਪ੍ਰਤੀਸ਼ਤ ਹੋ ਰਹੀਆਂ ਹਨ।ਜਿਹੜਾ ਗਰੀਨ ਹਾਊਸ ਸਾਡੇ ਫਾਇਦੇ ਲਈ ਸੀ ਹੁਣ ਸਰਾਪ ਬਣ ਰਿਹਾ ਹੈ।ਜੇਕਰ ਅਸੀਂ ਵਾਤਾਵਰਣ ਨੂੰ ਬਚਾਉਣਾ ਚਾਹੁੰਦੇ ਹਾਂ,ਤਾਂ ਰੁੱਖਾਂ ਨੂੰ ਕੱਟਣ ਤੋਂ ਸੰਕੋਚ ਕਰਨਾ ਹੋਵੇਗਾ। ਅਸੀਂ ਪਰਾਲੀ ਨੂੰ ਅੱਗ ਲਗਾਉਣ ਤੋਂ ਸੰਕੋਚ ਕਰਾਂਗੇ ਤਾਂ ਜਲਵਾਯੂ ਪਰਿਵਰਤਨ ਤੋਂ ਬੱਚ ਸਕਦੇ ਹਾਂ।ਇਸ ਸਾਲ ਵਿਸ਼ਵ ਵਾਤਾਵਰਣ ਦਿਵਸ -2025 ਦਾ ਥੀਮ-“ਵਿਸ਼ਵਵਿਆਪੀ ਤੌਰ ‘ਤੇ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨਾ”(Ending plastic pollution Globally) ਹੈ। ਪਲਾਸਟਿਕ ਪ੍ਰਦੂਸ਼ਣ ਵੀ ਵਾਤਾਵਰਣ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਇਹ ਸਮਾਗਮ 19,000 ਸਰਕਾਰੀ ਸਕੂਲਾਂ ਵਿੱਚ ਕਰਵਾਉਣ ਦਾ ਟੀਚਾ ਹੈ। ਸਕੂਲ ਵਿੱਚ ਵਿਦਿਆਰਥੀਆਂ ਵਿੱਚ ਜ਼ਿੰਮੇਵਾਰੀ ਭਾਵਨਾ ਪੈਦਾ ਕਰਨ ਲਈ ਮੈਡੀਸ਼ਨ ਪੌਦੇ ਲਗਾਉਣ ਦੀਆਂ ਮੁਹਿੰਮਾੰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਿੱਖਿਆ ਵਿਭਾਗ ਦਾ ਵੱਡਾ ਉਪਰਾਲਾ ਹੈ। ਸਾਨੂੰ ਸਾਰਿਆਂ ਨੂੰ ਵਾਤਾਵਰਣ ਪ੍ਰਤੀ ਬਣਦਾ ਫ਼ਰਜ ਅਦਾ ਕਰਨਾ ਚਾਹੀਦਾ ਹੈ। ਤਾਂ ਹੀ ਅਸੀਂ ਵਾਤਾਵਰਣ ਨੂੰ ਬਚਾ ਸਕਦੇ ਹਾਂ। ਮੈਂ ਇਸ ਵਿਸ਼ੇ ਨੂੰ ਲੈਕੇ ਵਿਗਿਆਨਕ ਨਾਟਕ “ਚੈੱਕਮੇਟ” ਲਿਖਿਆ ਤੇ ਵਿਦਿਆਰਥੀਆਂ ਨੂੰ ਤਿਆਰ ਕਰਵਾ ਕੇ 5 ਪੇਸ਼ਕਾਰੀਆਂ ਕੀਤੀਆਂ ਹਨ। ਆਓ ਫਿਰ ਵਾਤਾਵਰਣ ਨੂੰ ਸੰਭਾਲੀਏ…..ਆਮੀਨ
ਤੇਜਿੰਦਰ ਸਿੰਘ ਬਾਜ਼
9872074034
District Ropar News
👇🏻Share on your Social Media