ਸ੍ਰੀ ਚਮਕੌਰ ਸਾਹਿਬ, 29 ਅਕਤੂਬਰ: ਬਲਾਕ ਸ੍ਰੀ ਚਮਕੌਰ ਸਾਹਿਬ ਵਿੱਚ ਪੈਂਦੇ ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿੱਚ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ: ਸਿ)ਸ੍ਰੀ ਸੰਜੀਵ ਗੌਤਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ)ਸ੍ਰ ਸੁਰਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਤੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਬਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿੱਚ ਸਾਇੰਸ ਡਰਾਮਾ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਬਲਾਕ ਦੇ ਸਕੂਲਾਂ ਨੇ ਹਿੱਸਾ ਲਿਆ।ਸਾਇੰਸ ਮਾਸਟਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਵਿਗਿਆਨ ਅਤੇ ਰੰਗਮੰਚ ਦੇ ਇਸ ਉੱਤਮ ਸੁਮੇਲ ਰਾਹੀਂ ਵੱਖ-ਵੱਖ 5 ਵਿਸ਼ਿਆਂ ਸਿਹਤ ਤੇ ਸਾਫ ਸਫਾਈ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਸਮਾਜ, ਵਿਸ਼ਵ ਪੱਧਰੀ ਪਾਣੀ ਸੰਕਟ, ਆਧੁਨਿਕ ਤਕਨੀਕ ਤੇ ਸੁਰੱਖਿਆ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ ਉੱਤੇ ਵਿਗਿਆਨਕ ਨਾਟਕ ਖੇਡੇ। ਵਿਦਿਆਰਥੀਆਂ ਨੇ ਆਪਣੀ ਉੱਤਮ ਕਲਾ ਦਾ ਨਮੂਨਾ ਦਿਖਾਉਂਦੇ ਹੋਏ ਇਹਨਾਂ ਵੱਖ-ਵੱਖ ਨਾਟਕਾਂ ਰਾਹੀਂ ਉਪਰੋਕਤ ਵਿਸ਼ਿਆਂ ਨੂੰ ਛੂੰਹਦੇ ਹੋਏ ਸਮਾਜ ਲਈ ਇੱਕ ਸ਼ਾਨਦਾਰ ਸੁਨੇਹਾ ਦਿੱਤਾ।
ਪ੍ਰਤੀਯੋਗਤਾ ਵਿੱਚ ਸਰਕਾਰੀ ਹਾਈ ਸਕੂਲ ਬਰਸਾਲਪੁਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫਿਜ਼ਬਾਦ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਬਸੀ ਗੁੱਜਰਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਤੇਜਿੰਦਰ ਸਿੰਘ ਬਾਜ਼, ਜਜਮੈਂਟ ਦੀ ਭੂਮਿਕਾ ਸਾਇੰਸ ਮਾਸਟਰ ਗੁਰਪ੍ਰੀਤ ਸਿੰਘ ਹੀਰਾ ਅਤੇ ਕਹਾਣੀਕਾਰ ਕਰਮਜੀਤ ਸਿੰਘ ਸਕਰੁਲਾਂਪੁਰੀ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਦੇ ਅੰਤ ਵਿੱਚ ਸਕੂਲ ਮੁੱਖੀ ਸ੍ਰ ਸਰਬਜੀਤ ਸਿੰਘ ਨੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕਾਂ ਅਤੇ ਬਲਾਕ ਨੋਡਲ ਅਫਸਰ ਅਤੇ ਉਚੇਚੇ ਤੌਰ ਤੇ ਪਹੁੰਚੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਵਿਪਨ ਕਟਾਰੀਆ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।ਇਸ ਸਮੇਂ ਮਨਦੀਪ ਸਿੰਘ,ਸਰਬਜੀਤ ਕੌਰ,ਰਾਜੀਵ ਹੰਸ,ਕਮਲਜੀਤ ਸਿੰਘ,ਰਬਿੰਦਰ ਸਿੰਘ ਰੱਬੀ, ਅਨੁਪਮ,ਅਮਨਦੀਪ ਕੌਰ, ਪਰਮਜੀਤ ਕੌਰ ਅਤੇ ਸਮੂਹ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ।
High School Barsalpur stood first in the block level science drama competition