ਰੂਪਨਗਰ, 23 ਸਤੰਬਰ: ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸਿੱਖਿਆ ਵਿਭਾਗ ਰੂਪਨਗਰ ਵੱਲੋਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਕਲਾਂ ਉਤਸਵ ਮੁਕਾਬਲੇ 2024 ਦਾ ਆਯੋਜ਼ਨ ਜ਼ਿਲ੍ਹਾ ਨੌਡਲ ਅਫ਼ਸਰ ਤੇ ਸਟੇਟੇ ਐਵਾਰਡੀ ਪ੍ਰਿੰਸੀਪਲ ਰੂਚੀ ਗਰੋਵਰ ਦੀ ਦੇਖਰੇਖ ਹੇਠ ਸੋਮਵਾਰ ਨੂੰ ਸ਼ੁਰੂ ਕੀਤੇ ਗਏ।
ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਕੁਮਾਰ ਗੌਤਮ ਤੇ ਜ਼ਿਲ੍ਹਾ ਕੌਆਰਡੀਨੇਟਰ ਹਰਪ੍ਰੀਤ ਸਿੰਘ,ਸਟੇਟ ਐਵਾਰਡੀ ਪ੍ਰਿੰਸੀਪਲ ਸੰਦੀਪ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਤੇ ਸਹਾਇਕ ਜ਼ਿਲ੍ਹਾ ਨੌਡਲ ਅਫ਼ਸਰ ਤੇਜਿੰਦਰ ਸਿੰਘ ਬਾਜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਕਲਾ ਉਤਸਵ ਦੇ ਪਹਿਲੇ ਦਿਨ ਸੋਲੋਂ ਵੌਕਲ ਮਿਊਜ਼ਿਕ ਟਰਡੀਸ਼ਨ ਫੌਕ, ਸੋਲੋਂ ਇੰਸਟਰੂਮੈਂਟਲ ਮਿਊਜ਼ਿਕ ਪਰਕਿਯੂਸਿਵ, ਅਤੇ ਵਿਜ਼ੂਅਲ ਆਰਟਸ 2-ਡੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਸੋਲੋਂ ਵੌਕਲ ਮਿਊਜ਼ਿਕ ਟਰਡੀਸ਼ਨ ਫੌਕ ਮੁਕਾਬਲੇ ਵਿਚ ਡੀਏਵੀ ਸਕੂਲ ਰੂਪਨਗਰ ਦੇ ਗੁਰਸਾਹਿਬ ਸਿੰਘ ਨੇ ਪਹਿਲਾ,ਸਕੂਲ ਆਫ਼ ਐਮੀਨੈਸ ਕੀਰਤਪੁਰ ਸਾਹਿਬ ਦੇ ਹਰਮਨਜੀਤ ਕੌਰ ਨੇ ਦੂਜਾ ,ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਲਵਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਸੋਲੋਂ ਇੰਸਟਰੂਮੈਂਟਲ ਮਿਊਜ਼ਿਕ ਪਰਕਿਯੂਸਿਵ ਦੇ ਮੁਕਾਬਲੇ ਵਿਚ ਸਕੂਲ ਆਫ਼ ਐਮੀਨੈਸ ਕੀਰਤਪੁਰ ਸਾਹਿਬ ਅਸ਼ਵਨੀ ਨੇ ਪਹਿਲਾ, ਸਕੂਲ ਆਫ਼ ਐਮੀਨੈਸ ਮੋਰਿੰਡਾ ਦੇ ਮਨਪ੍ਰੀਤ ਸਿੰਘ ਨੇ ਦੂਜਾ ਤੇ ਸਰਕਾਰੀ ਹਾਈ ਸਕੂਲ ਝੱਲੀਆਂ ਖੁਰਦ ਦੇ ਲਵਪ੍ਰੀਤ ਸਿੰਘ ਨੇ ਤੀਜਾ ਸਥਾਨ ਲੈ ਕੇ ਵਾਹ ਵਾਹ ਖੱਟੀ ਜਦਕਿ ਵਿਜ਼ੂਅਲ ਆਰਟਸ 2-ਡੀ ਦੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਦੀਮਾਜਰਾ ਦੇ ਨਿਤਿਸ਼ ਪਹਿਲੇ ਸਥਾਨ ਤੇ ਰਿਹਾ ,ਡੀਏਵੀ ਸਕੂਲ ਰੂਪਨਗਰ ਦੀ ਕਸ਼ਿਸ਼ ਨੇ ਦੂਜੇ ਤੇ ਆਦਰਸ਼ ਸਕੂਲ ਲੋਦੀਪੁਰ ਦਾ ਅਨੁਰਾਗ ਤੀਜੇ ਸਥਾਨ ‘ਤੇ ਰਿਹਾ।
ਤੇਜਿੰਦਰ ਸਿੰਘ ਬਾਜ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆ ਵਿਚ ਜੱਜ ਦੀ ਭੂਮਿਕਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ਼ ਦੇ ਪ੍ਰੋ ਜਗਪਿੰਦਰਪਾਲ ਸਿੰਘ, ਅਸਿਸਟੈਂਟ ਪ੍ਰੋ ਰਵਿੰਦਰ ਸਿੰਘ ਅਤੇ ਵਿਜ਼ੂਅਲ ਆਰਟਸ ਦੀ ਜੱਜਮੈਂਟ ਰਵਿੰਦਰ ਕੌਰ, ਹਰਮੀਤ ਕੌਰ ਤੇ ਪੁਨੀਤ ਜੈਨ ਵੱਲੋਂ ਕੀਤੀ ਗਈ। ਇਸ ਮੌਕੇ ਤੇ ਜ਼ਿਲਾਂ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਗੌਤਮ ਨੇ ਕਿਹਾਕਿ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰੋਗਰਾਮਾਂ ਰਾਂਹੀ ਵਿਦਿਆਰਥੀ ਅੰਦਰ ਛੁਪੀ ਕਲਾਂ ਨੂੰ ਉਜਾਗਰ ਕਰਨ ਲਈ ਮੰਚ ਪ੍ਰਦਾਨ ਕਰ ਰਿਹਾ ਹੈ ਇਨ੍ਹਾਂ ਮੁਕਾਬਲਿਆ ਦੇ ਜੇਤੂ ਵਿਦਿਆਰਥੀ ਤੇ ਭਾਗ ਲੈਣ ਵਾਲੇ ਵਿਦਿਆਰਥੀ ਵਧਾਈ ਦੇ ਪਾਤਰ ਹਨ ਜ਼ਿਨ੍ਹਾਂ ਨੂੰ ਉਨ੍ਹਾਂ ਦੇ ਸਬੰਧਤ ਅਧਿਆਪਕ ਨੇ ਏਥੋ ਤੱਕ ਲਿਆਉਣ ਲਈ ਮਿਹਨਤ ਕਰਵਾਈ ਹੈ ਸਾਰੇ ਅਧਿਆਪਕ ਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਇਸ ਮੌਕੇ ਤੇ ਜ਼ਿਲ੍ਹਾ ਨੌਡਲ ਅਫ਼ਸਰ ਰੂਚੀ ਗਰੋਵਰ ਨੇ ਕਿਹਾਕਿ ਇਨ੍ਹਾਂ ਦੋ ਰੋਜ਼ਾ ਜ਼ਿਲ੍ਹਾਂ ਪੱਧਰੀ ਮੁਕਾਬਲਿਆ ਦੇ ਦੂਜੇ 24 ਸਤੰਬਰ ਨੂੰ ਫੌਕ ਡਾਂਸ, ਡਰਾਮਾ ਸੋਲੋ ਐਕਟਿੰਗ, ਟਰਡੀਸਨਲ ਸਟੋਰੀ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਗੌਤਮ ਦਾ ਧੰਨਵਾਦ ਕਰਦਿਆ ਕਿਹਾ ਕਿ ਤੁਹਾਡੀ ਅਗਵਾਈ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੜਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿਚ ਵੀ ਮੱਲਾਂ ਮਾਰ ਰਹੇ ਹਨ।