AIF’s First Day of STEM & Robotics Workshop Receives Enthusiastic Response
ਸ੍ਰੀ ਅਨੰਦਪੁਰ ਸਾਹਿਬ, 17 ਨਵੰਬਰ 2025: ਅਮਰੀਕਨ ਇੰਡੀਆ ਫਾਊਂਡੇਸ਼ਨ (AIF) ਵੱਲੋਂ ਅੱਜ SILC, ਸਰਕਾਰੀ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਵਿੱਚ ਦੋ ਦਿਨਾਂ ਦੀ ਅਧਿਆਪਕ ਵਰਕਸ਼ਾਪ ਦਾ ਪਹਿਲਾ ਦਿਨ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਡਿਜ਼ੀਟਲ ਐਜੂਕੇਸ਼ਨ (DE), STEM ਪੈਡਾਗੌਗੀ ਅਤੇ ਰੋਬੋਟਿਕਸ ਦੇ ਨਵੇਂ ਰੁਝਾਨਾਂ ਬਾਰੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਮਾਡਲਾਂ ਨਾਲ ਜੋੜਨਾ ਸੀ। ਸ਼ੁਰੂਆਤ ਵਿੱਚ ਗੌਰਵ ਕਾਜਲਾ ਅਤੇ ਨਿਖਿਲ ਮਹਿਤਾ ਵੱਲੋਂ ਸਵਾਗਤ ਅਤੇ ਐਜੰਡੇ ਦੀ ਸਾਂਝ ਕੀਤੀ ਗਈ।
ਸਵੇਰ ਦੇ ਸੈਸ਼ਨਾਂ ਵਿੱਚ ਅਧਿਆਪਕਾਂ ਨੂੰ TIPP, Power PBL ਅਤੇ TLM ਵਰਗੀਆਂ ਨਵੀਂ ਪੈਡਾਗੌਗੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਥੇ ਰੋਲ-ਪਲੇ ਰਾਹੀਂ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਵੀ ਰਹੀ। ਚਾਹ–ਵਿਰਾਮ ਤੋਂ ਬਾਅਦ ਪ੍ਰਦੀਪ ਸਿੰਘ ਨੇ DE ਟੂਲਕਿਟਸ ਅਤੇ DE Educator Hub ਬਾਰੇ ਪ੍ਰੈਕਟਿਕਲ ਡੈਮੋ ਦਿੱਤੇ, ਜਿਸ ਨਾਲ ਅਧਿਆਪਕਾਂ ਨੂੰ ਕਲਾਸਰੂਮ ਵਿੱਚ ਤਕਨੀਕੀ ਸਾਧਨਾਂ ਦੀ ਸਹੀ ਵਰਤੋਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ। ਲੰਚ ਬ੍ਰੇਕ ਤੋਂ ਬਾਅਦ ਨਿਖਿਲ ਮਹਿਤਾ ਨੇ ਲਾਈਫ ਸਕਿਲਜ਼ ਅਤੇ ਕਰੀਅਰ ਗਾਈਡੈਂਸ ਵਿਸ਼ੇ ‘ਤੇ ਵਿਸਥਾਰਪੂਰਵਕ ਸੈਸ਼ਨ ਪ੍ਰਸਤੁਤ ਕੀਤਾ, ਜਿਸ ਵਿੱਚ ਵਿਦਿਆਰਥੀਆਂ ਨੂੰ ਕਰੀਅਰ ਜਾਗਰੂਕਤਾ ਅਤੇ ਸਹੀ ਦਿਸ਼ਾ-ਨਿਰਦੇਸ਼ ਦੇਣ ਵਿੱਚ ਅਧਿਆਪਕਾਂ ਦੀ ਭੂਮਿਕਾ ਉਜਾਗਰ ਕੀਤੀ ਗਈ। AIF ਵੱਲੋਂ ਕੀਤੀ ਗਈ ਇਹ ਪਹਿਲ ਅਧਿਆਪਕਾਂ ਦੀ ਸਿੱਖਿਆ ਗੁਣਵੱਤਾ, STEM ਸਿਖਲਾਈ ਅਤੇ ਡਿਜ਼ੀਟਲ ਲਿਟਰੇਸੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਵਿੱਚ GASSS ਲੋਧੀਪੁਰ ਦੇ ਸੋਹਨ ਸਿੰਘ ਚਾਹਲ (Chemistry), ਹਰਸਿਮਰਨ ਸਿੰਘ (Science), ਕਮਲਜੀਤ ਕੌਰ (Science), ਕਮਲਪ੍ਰੀਤ ਸਿੰਘ (Math), ਰਾਜਵੀਰ ਕੌਰ (Computer), GGSSS ਅਨੰਦਪੁਰ ਸਾਹਿਬ (ਗਰਲਜ਼) ਦੀਆਂ ਜਸਵਿੰਦਰ ਕੌਰ (Science), ਮਨਦੀਪ ਕੌਰ (Math), ਰਾਜਿੰਦਰ ਕੌਰ (Computer), GSSS ਬੱਸੋਵਾਲ ਦੀਆਂ ਬਲਵਿੰਦਰ ਕੌਰ (Science), ਸ਼ਿਵਾਨੀ ਸ਼ਰਮਾ (Science), ਨਰਿੰਦਰ ਕੁਮਾਰ (Computer), SOE ਕਿਰਤਪੁਰ ਸਾਹਿਬ ਦੇ ਰਣਜੀਤ ਕੌਰ (Science), ਮਮਤਾ ਰਾਣੀ (Math), ਸਰਬਜੀਤ ਸਿੰਘ (Computer), ਪ੍ਰੀਤੀ (Computer) ਅਤੇ GGSSS ਨੰਗਲ (ਗਰਲਜ਼) ਦੇ ਸੰਤੋਸ਼ ਕੁਮਾਰ (Science), ਦਿਸ਼ਾਂਤ ਮਹਿਤਾ (Computer Teacher) ਸ਼ਾਮਲ ਸਨ।
For continuous updates on educational activities and official news from District Ropar, visit
deorpr.com
and follow our Facebook page for real-time English/Punjabi news:
District Ropar News – Facebook
ਸਿੱਖਿਆ ਨਾਲ ਸੰਬੰਧਤ ਆਪਣੀਆਂ ਖ਼ਬਰਾਂ/ਸਮਾਰੋਹ/ਉਪਲਬਧੀਆਂ ਭੇਜੋ:
WhatsApp Channel: Join Our WhatsApp Channel




















