ਅਕੈਡਮਿਕ ਸਪੋਰਟ ਗਰੁੱਪ ਵਲੋਂ ਨਵੇਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਇੰਦਰਜੀਤ ਸਿੰਘ ਦਾ ਨਿੱਘਾ ਸੁਆਗਤ

Academic Support Group warmly welcomes new Deputy District Education Officer S. Inderjit Singh

Academic Support Group warmly welcomes new Deputy District Education Officer S. Inderjit Singh

ਰੂਪਨਗਰ, 29 ਅਗਸਤ – ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ), ਰੂਪਨਗਰ ਵਿੱਚ ਅੱਜ ਅਕੈਡਮਿਕ ਸਪੋਰਟ ਗਰੁੱਪ ਵਲੋਂ ਨਵੇਂ ਬਣੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਇੰਦਰਜੀਤ ਸਿੰਘ ਦਾ ਨਿੱਘਾ ਸੁਆਗਤ ਕੀਤਾ ਗਿਆ।
ਇਸ ਮੌਕੇ ਵਿਪਿਨ ਕਟਾਰੀਆ (DRC ਰੂਪਨਗਰ), ਸਤਨਾਮ ਸਿੰਘ (BRC ਰੋਪੜ-2), ਰਵਿੰਦਰ ਸਿੰਘ (BRC ਸਲੂਰਾ) ਨੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ। ਸਭ ਨੇ ਵਿਸ਼ਵਾਸ ਜਤਾਇਆ ਕਿ ਸ. ਇੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਸਿੱਖਿਆ ਦੇ ਗੁਣਵੱਤਾ ਮਿਆਰ ਅਤੇ ਨਵੀਆਂ ਪਹਿਲਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸ ਮੌਕੇ ਵਿਪਿਨ ਕਟਾਰੀਆ ਵਲੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ-ਵੱਖ ਸਿੱਖਿਆ ਸੰਬੰਧੀ ਗਤੀਵਿਧੀਆਂ ਬਾਰੇ ਵਿਸਤਾਰਪੂਰਵਕ ਗਲਬਾਤ ਕੀਤੀ ਗਈ ਅਤੇ ਸਿੱਖਿਆ ਵਿੱਚ ਸੁਧਾਰ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉਤੇ ਚਰਚਾ ਕੀਤੀ ਗਈ।
ਇਸ ਮੌਕੇ ਤੇ ਹਰਪ੍ਰੀਤ ਸਿੰਘ (Vocational Coordinator) ਸਮੇਤ ਕਈ ਹੋਰ ਅਧਿਆਪਕ ਵੀ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ ਸ. ਇੰਦਰਜੀਤ ਸਿੰਘ ਦਾ ਆਗਮਨ ਜ਼ਿਲ੍ਹਾ ਸਿੱਖਿਆ ਪਰਿਵਾਰ ਲਈ ਇੱਕ ਨਵੀਂ ਸ਼ੁਰੂਆਤ ਹੈ, ਜੋ ਵਿਦਿਆਰਥੀਆਂ ਦੀ ਭਲਾਈ ਅਤੇ ਸਿੱਖਿਆ ਦੇ ਉੱਚੇ ਮਿਆਰ ਵੱਲ ਰਾਹ ਸੁਗਮ ਕਰੇਗੀ।

Leave a Comment

Your email address will not be published. Required fields are marked *

Scroll to Top