22 ਮਾਰਚ- ਵਿਸ਼ਵ ਪਾਣੀ ਦਿਵਸ ਤੇ ਵਿਸ਼ੇਸ਼

March 22 - Special on World Water Day
March 22 – Special on World Water Day

ਵਿਸ਼ਵ ਪਾਣੀ ਦਿਵਸ ਹਰ ਸਾਲ ਸੰਸਾਰ ਵਿੱਚ 22 ਮਾਰਚ ਨੂੰ ਮਨਾਇਆ ਜਾਂਦਾ ਹੈ।1993 ਤੋਂ ਹੀ ਸੰਯੁਕਤ ਰਾਸ਼ਟਰ ਸਭਾ ਵਲੋਂ ਇਸ ਦਿਨ ਨੂੰ ਸੰਸਾਰ ਵਿੱਚ ਰਹਿੰਦੇ ਮਨੁੱਖਾਂ ਨੂੰ ਪਾਣੀ ਦਾ ਜੀਵਨ ਵਿੱਚ ਮਹੱਤਵ,ਜਰੂਰਤ ਅਤੇ ਬਚਾਓ ਸੰਬੰਧੀ ਜਾਗਰੂਕ ਕਰਨ ਲਈ ਇਹ ਪ੍ਰੋਗਰਾਮ ਚਲਾਇਆ ਜਾਂਦਾ ਹੈ।

ਪਾਣੀ ਹਰ ਇੱਕ ਮਨੁੱਖ ਦੀ ਜਰੂਰਤ ਹੈ।ਇਸ ਲਈ ਕਹਾਵਤ ਹੈ,ਕਿ ‘ਪਾਣੀ ਹੀ ਜਿੰਦਗੀ ਹੈ’। ਪ੍ਰਕਿਰਤੀ ਸਾਨੂੰ ਜਿਉਣ ਲਈ ਪਾਣੀ ਮੁਹਈਆ ਕਰਵਾਉਂਦੀ ਹੈ।ਬ੍ਰਹਮੰਡ ਵਿੱਚ ਬਹੁਤ ਸਾਰੇ ਗ੍ਰਹ ਹਨ,ਪਰ ਧਰਤੀ ਤੇ ਹੀ ਜੀਵਨ ਸੰਭਵ ਹੈ, ਕਿਉਕੀਂ ਪਾਣੀ ਸਿਰਫ ਇੱਥੇ ਮੋਜੂਦ ਹੈ।ਪਰ ਅੱਜ ਮਨੁੱਖ ਨੇ ਆਪਣੇ ਲਾਲਚ ਲਈ ਧਰਤੀ ਤੇ ਥਾਂ-ਥਾਂ ਤੇ ਗੰਦਗੀ ਫੈਲਾ ਕੇ ਆਪਣੇ ਲਈ ਹੀ ਜਿਉਣ ਦਾ ਪਾਣੀ ਪ੍ਰਦੂਸ਼ਿਤ ਕਰ ਲਿਆ ਹੈ।ਤਰੱਕੀ ਦੇ ਨਾਂ ਤੇ ਪ੍ਰਕ੍ਰਿਿਤਕ ਸਾਧਨਾਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ।

 ਅੱਜ ਫੈਕਟਰੀਆਂ ਦੀ ਕਿੰਨੀ ਹੀ ਗੰਦਗੀ ਨਦੀਆਂ ਨਾਲਿਆਂ ਵਿੱਚ ਵਹਾਈ ਜਾ ਰਹੀ ਹੈ ਅਤੇ ਪੀਣ ਵਾਲੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ।ਸਮੁੰਦਰ ਵਿੱਚ ਕਿੰਨੀ ਹੀ ਗੰਦਗੀ ਮਿਲਾਈ ਜਾ ਰਿਹੀ ਹੈ,ਜਿਸ ਨਾਲ ਪਾਣੀ ਵਿੱਚ ਰਹਿਣ ਵਾਲੇ ਹਜਾਰਾਂ ਜੀਵ-ਜੰਤੂਆਂ ਨੂੰ ਖਤਮ ਕੀਤਾ ਜਾਂ ਰਿਹਾ ਹੈ। ਅਸਥਾ ਦੇ ਨਾਂ ਤੇ ਕਿੰਨਾਂ ਹੀ ਕੂੜਾ ਕਰਕਟ ਨਦੀਆਂ ਦੇ ਪਵਿਤੱਰ ਪਾਣੀ ਵਿੱਚ ਸੱੁਟਿਆ ਜਾ ਰਿਹਾਂ ਹੈ।ਆਪਣੇ ਘਰਾਂ ਦੇ ਕੂੜੇ ਨੂੰ ਆਸ ਪਾਸ ਦੇ ਪੀਣ ਵਾਲੇ ਸਰੌਤਾਂ ਵਿੱਚ ਸੁੱਟ ਕੇ ਜਹਰੀਲਾ ਕੀਤਾ ਜਾ ਰਿਹਾ ਹੈ।ਲਗਾਤਾਰ ਕੀਟ ਨਾਸ਼ਕਾਂ ਦੇ ਪ੍ਰਯੋਗ ਨੇ ਪੀਣ ਵਾਲਾ ਪਾਣੀ ਜਹਰੀਲਾ ਕਰ ਦਿੱਤਾ ਹੈ,ਜਿਸ ਦਾ ਅਸਰ ਮਨੂੱਖ ਤੇ ਜੀਵ ਜੰਤੂਆਂ ਤੇ ਦੇਖਣ ਨੂੰ ਮਿਲ ਰਿਹਾ ਹੈ।ਅੰਧਾ ਧੁੰਦ ਦਰਖਤਾਂ ਦੀ ਕਟਾਈ ਤੇ ਲਗਾਤਾਰ ਵੱਧ ਰਹੈ ਹਵਾ ਪ੍ਰਦੂਸ਼ਣ ਨਾਲ ਗਲੋਬਲ ਵਾਰਮਿੰਗ ਕਾਰਨ ਦਿਨੋ-ਦਿਨ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ,ਜਿਸ ਨਾਲ ਵਰਖਾ ਘੱਟ ਹੋਣ ਕਾਰਨ ਧਰਤੀ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾਂ ਹੈ।ਪਾਣੀ ਦੇ ਸ੍ਰੋਤ ਲਗਾਤਾਰ ਸੁੱਕਦੇ ਜਾ ਰਹੈ ਹਨ।ਸੰਸਾਰ ਦੀ ਅਬਾਦੀ ਲਗਾਤਾਰ ਵੱਧਦੀ ਜਾਂ ਰਹੀ ਹੈ,ਪੀਣ ਵਾਲੇ ਸ਼ੁੱਧ ਪਾਣੀ ਦੀ ਲਗਾਤਾਰ ਕਮੀ ਆ ਰਹੀ ਹੈ, ਜਿਸ ਕਾਰਨ ਮਨੁੱਖ ਹੁਣ ਗੰਦਾ ਪਾਣੀ ਪੀਣ ਲਈ ਮਜਬੂਰ ਹੈ।

ਧਰਤੀ ਦੀ ਸਤ੍ਹਾ ਦਾ ਲਗਭਗ 71 ਪ੍ਰੀਤੀਸ਼ਤ ਭਾਗ ਪਾਣੀ ਨਾਲ ਢੱਕਿਆ ਹੋਇਆਂ ਹੈ।ਜਿਸ ਵਿੱਚੋਂ ਮਹਾਸਾਗਰਾਂ ਵਿੱਚ 96.5 ਪ੍ਰਤੀਸ਼ਤ ਖਾਰਾ ਪਾਣੀ ਮੋਜੂਦ ਹੈ।ਲੂਣਾਂ ਦੀ ਮਾਤਰਾਂ ਜਾਇਦਾ ਹੋਣ ਕਾਰਣ ਅਸੀਂ ਇਹ ਪਾਣੀ ਪ੍ਰਯੋਗ ਨਹੀ ਕਰ ਸਕਦੇ।ਬਾਕੀ 3.5 ਪ੍ਰਤੀਸ਼ਤ ਪਾਣੀ ਹੀ ਅਸੀਂ ਪੀਣ ਲਈ ਵਰਤ ਸਕਦੇ ਹਾਂ, ਜਿਸ ਵਿੱਚਂੋ 2 ਪ੍ਰਤੀਸ਼ਤ ਪਾਣੀ ਬਰਫ਼ ਦੇ ਰੂਪ ਵਿੱਚ ਜੰਮਿਆ ਹੈ।ਕੁਝ ਪਾਣੀ ਵਾਸ਼ਪ ਦੇ ਰੂਪ ਵਿੱਚ ਵਾਜੂਮੰਡਲ ਵਿੱਚ ਮੋਜੂਦ ਹੈ। ਲਗਭਗ 1ਪ੍ਰਤੀਸ਼ਤ ਸ਼ੁੱਧ ਪਾਣੀ ਹੈ ਜੋ ਸਾਨੂੰ ਅਸਾਨੀ ਨਾਲ ਪੀਣ ਲਈ ਮਿਲਦਾ ਹੈ।ਇਸ 1ਪ੍ਰਤੀਸ਼ਤ ਦਾ ਵੀ 60 ਪ੍ਰਤੀਸ਼ਤ ਪਾਣੀ ਜਾਨਵਰ ਪ੍ਰਯੋਗ ਕਰਦੇ ਹਨ।ਇਸ ਲਈ ਸ਼ੁੱਧ ਪਾਣੀ ਸੱਚ ਵਿੱਚ ਹੀ ਸਾਡੇ ਲਈ ਅਨਮੋਲ ਹੈ।

ਮਨੁੱਖੀ ਸ਼ਰੀਰ ਵਿੱਚ 60 ਪ੍ਰਤੀਸ਼ਤ ਪਾਣੀ ਮੋਜੂਦ ਹੈ।ਪਾਣੀ ਤੋਂ ਬਿਨਾਂ ਮਨੁੱਖ ਜਿਉਦਾ ਨਹੀ ਰਹਿ ਸਕਦਾ।ਮਨੁੱਖ ਲਈ ਹਰ ਰੋਜ 3 ਲੀਟਰ ਤੇ ਪਸ਼ੂਆਂ ਲਈ 50 ਲੀਟਰ ਸ਼ੁੱਧ ਪਾਣੀ ਦੀ ਪੀਣ ਲਈ ਜਰੂਰਤ ਹੁੰਦੀ ਹੈ।ਇਹ ਪਾਣੀ ਨਦੀਆਂ,ਸਰੋਵਰਾਂ,ਝੀਲਾਂ,ਖੂਹਾਂ ਅਤੇ ਝਰਨਿਆਂ ਦੇ ਰੂਪ ਵਿੱਚ ਮੋਜੂਦ ਹੈ।ਪਰ ਮਨੁੱਖ ਦੇ ਲਾਲਚ ਨੇ ਪਾਣੀ ਦੇ ਇਹਨਾਂ ਸ੍ਰੋਤਾਂ ਨੂੰ ਵੀ ਦੂਸ਼ਿਤ ਕਰ ਦਿੱਤਾ ਹੈ,ਹਾਲ ਇਹ ਹੋ ਗਿਆ ਹੈ ਕਿ ਅੱਜ ਸੰਸਾਰ ਦੇ 10 ਵਿਆਕਤੀਆਂ ਵਿੱਚੋਂ 2 ਨੂੰ ਪੀਣ ਲਈ ਗੰਦਾ ਪਾਣੀ ਮਿਲ ਰਿਹਾਂ ਹੈ।ਹਰ ਰੋਜ ਮਨੁੱਖ ਦੰਦਾਂ ਨੂੰ ਸਾਫ਼ ਕਰਨ,ਨਹਾਉਣ ਅਤੇ ਫ਼ਲੈਸ਼ ਵਿੱਚ ਲਈ ਕਿੰਨਾਂ ਹੀ ਪੀਣ ਯੋਗ ਪਾਣੀ ਵਿਅਰਥ ਕਰ ਦਿੰਦਾ ਹੈ।ਅੱਜ ਸੰਸਾਰ ਦੇ ਲਗਭਗ 1.5 ਅਰਬ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਨਹੀਂ ਮਿਲ ਰਿਹਾ।ਹਰ ਸਾਲ ਸੰਸਾਰ ਦੇ 22 ਲੱਖ ਲੋਕ ਪਾਣੀ ਦੀਆਂ ਬੀਮਾਰੀਆਂ ਕਾਰਨ ਮਰ ਰਹੇ ਹਨ।

ਜੇਕਰ ਗੱਲ ਅਸੀਂ ਆਪਣੇ ਸੂਬੇ ਪੰਜਾਬ ਦੀ ਹੀ ਕਰੀਏ ਤਾਂ ਪੰਜ ਦਰਿਆਵਾਂ ਦੀ ਇਸ ਧਰਤੀ ਦੇ ਦਰਿਆ ਸੱੁਕਦੇ ਜਾ ਰਹੈ ਹਨ।ਲਗਾਤਾਰ ਕੀਟ ਨਾਸ਼ਕ ਦਵਾਇਆਂ ਦੀ ਵਰਤੋ ਕਾਰਣ ਤੇ ਵੱਧਦੇ ਪ੍ਰਦੂਸ਼ਣ ਕਾਰਨ ਇੱਥੋ ਦਾ ਜਿਆਤਰ ਪਾਣੀ ਵੀ ਗੰਦਾ ਹੋ ਚੁੱਕਾ ਹੈ।ਪੰਜਾਬ ਦੇ ਕਈ ਇਲਾਕਿਆਂ ਵਿੱਚ ਪਾਣੀ ਗੰਦਾ ਹੋਣ ਕਾਰਣ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਫੈਲ ਚੁੱਕੀਆ ਹਨ। ਧਰਤੀ ਹੇਠਲਾ ਪਾਣੀ ਦਾ ਪੱਧਰ ਘੱਟਣ ਨਾਲ ਹਰ ਸਾਲ ਲੱਖਾਂ ਰੁਪਏ ਲਾ ਕੇ ਕਿਸਾਨ ਫ਼ਸਲਾਂ ਦੀ ਸਿੰਚਾਈ ਲਈ ਖੂਹਾਂ ਨੂੰ ਡੂੰਘਾ ਕਰਵਾ ਰਹੇ ਹਨ।ਨਦੀਆਂ ਦੇ ਪਾਣੀ ਨੂੰ ਲੈ ਕੇ ਗੁਆਢੀ ਸੂਬੇਆਂ ਨਾਲ ਵਿਵਾਦ ਚੱਲ ਰਿਹਾਂ ਹੈ।ਪਾਣੀ ਦੀ ਘਾਟ ਨਾਲ ਕਿਸਾਨੀ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।ਅੱਜ ਸਮੇਂ ਦੀ ਲੋੜ ਹੈ ਇਸ ਬਾਰੇ ਜਾਗਰੂਕ ਹੋਣ ਦੀ।

ਸਾਡੇ ਧਰਮ ਗ੍ਰੰਥਾਂ ਵਿੱਚ ਵੀ ਪ੍ਰਕ੍ਰਿਤੀ ਦੇ ਇਹਾਂ ਸ੍ਰੋਤਾਂ ਦੀ ਸਾਡੇ ਜੀਵਨ ਵਿੱਚ ਇੱਕ ਮਹੱਤਵ ਪੂਰਨ ਭੂਮਿਕਾ ਦਰਸਾਈ ਗਈ ਹੈ। ਅਸੀਂ ਹਰ ਰੋਜ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਗੁਰੂ ਸਾਹਿਬ ਜੀ ਦਾ ‘ਜਪੁਜੀ ਸਾਹਿਬ’ ਵਿੱਚ ਸ਼ਲੋਕ ਪੜ੍ਹਦੇ ਹਾਂ।ਜਿਸ ਵਿੱਚ ਉਨ੍ਹਾਂ ਨੇ ਹਵਾ,ਪਾਣੀ ਤੇ ਧਰਤੀ ਵਰਗੇ ਪ੍ਰਕ੍ਰਿਤਕ ਸ੍ਰੋਤਾਂ ਦਾ ਮਨੂੱਖ ਦੇ ਜੀਵਨ ਵਿੱਚ ਮਹੱਤਵ ਬਾਰੇ ਦੱਸਿਆ। ਸੰਯੁਕਤ ਰਾਸ਼ਟਰ ਵੱਲੋ ਸ਼ੁੱਧ ਪਾਣੀ ਸੰਬੰਧੀ ਆਪਣਾ ਪ੍ਰੋਗਰਾਮ 2030 ਤੱਕ ਚਲਾਉਣ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਹੈ।ਜਿਸ ਸੰਬੰਧ ਵਿੱਚ ਹਰ ਸਾਲ 22 ਮਾਰਚ ਨੂੰ ਵਿਸ਼ਵ ਪਾਣੀ ਦਿਵਸ ਤੇ ਇਕ ਵਿਸ਼ਾ ਦਿੱਤਾ ਜਾਂਦਾ ਹੈ।ਇਸ ਸਾਲ ਦਾ ਨਾਅਰਾ “ਜਿੱਥੇ ਪਾਣੀ ਵਗਦਾ ਹੈ, ਸਮਾਨਤਾ ਵਧਦੀ ਹੈ” ਹੈ।ਆਓ ਅਸੀਂ ਵੀ ਸਮਾਜ ਨੂੰ ਜੀਵਨ ਵਿੱਚ ਪਾਣੀ ਦੇ ਮਹੱਤਵ ਸੰਬੰਧੀ ਜਾਣਕਾਰੀ ਦੇਣ ਵਿੱਚ ਆਪਣੀ ਭੂਮਿਕਾ ਨਿਭਾਈਏ ਅਤੇ ਦਿਨੋ-ਦਿਨ ਪ੍ਰਦੂਸ਼ਿਤ ਹੋ ਰਹੇ ਪਾਣੀ ਨੂੰ ਬਚਾਈਏ।

SOHAN SINGH CHAHAL, NANGAL DAM

ਸੋਹਨ ਸਿੰਘ ਚਾਹਲ (ਲੈਕ ਕਮਿਸਟਰੀ), ਨੰਗਲ ਡੈਮ, ਰੂਪਨਗਰ। ਮੋ.ਨੰ. 94639-50475

Leave a Comment

Your email address will not be published. Required fields are marked *

Scroll to Top